ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਅੰਤਰਰਾਸ਼ਟਰੀ ਯੋਗ ਦਿਵਸ 2024 ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦਾ ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ ਸੰਬੋਧਨ”


“ਵਿਸ਼ਵਭਰ ਵਿੱਚ ਯੋਗ ਅਭਿਆਸ ਕਰਨ ਵਾਲੇ ਲੋਕਾਂ ਦੀ ਸੰਖਿਆ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ”

“ਅੱਜ ਜੰਮੂ-ਕਸ਼ਮੀਰ ਵਿੱਚ ਯੋਗ ਨਾਲ ਸਿਰਜੇ ਵਾਤਾਵਰਣ, ਊਰਜਾ ਅਤੇ ਅਨੁਭਵ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ”

“ਅੱਜ ਵਿਸ਼ਵ ਇੱਕ ਨਵੀਂ ਯੋਗ ਅਰਥਵਿਵਸਥਾ ਦੇ ਉੱਭਰਨ ਦਾ ਸਾਖੀ ਬਣ ਰਿਹਾ ਹੈ”

“ਵਿਸ਼ਵ ਯੋਗ ਨੂੰ ਆਲਮੀ ਕਲਿਆਣ ਦੇ ਇੱਕ ਸਮਰੱਥ ਸੰਵਾਹਕ ਦੇ ਰੂਪ ਵਿੱਚ ਦੇਖ ਰਿਹਾ ਹੈ”

“ਯੋਗ ਸਾਨੂੰ ਅਤੀਤ ਦੇ ਬੋਝ ਤੋਂ ਮੁਕਤ ਕਰਦੇ ਹੋਏ ਵਰਤਮਾਨ ਵਿੱਚ ਜੀਣ ਵਿੱਚ ਸਹਾਇਤਾ ਕਰਦਾ ਹੈ”

“ਯੋਜ ਸਮਾਜ ਵਿੱਚ ਸਕਾਰਾਤਮਕ ਬਦਲਾਅ ਦੇ ਨਵੇਂ ਮਾਰਗ ਤਿਆਰ ਕਰ ਰਿਹਾ ਹੈ”

“ਯੋਗ ਸਾਨੂੰ ਇਹ ਅਨੁਭਵ ਕਰਵਾਉਂਦਾ ਹੈ ਕਿ ਸਾਡਾ ਕਲਿਆਣ ਸਾਡੇ ਆਸਪਾਸ ਦੇ ਵਿਸ਼ਵ ਦੇ ਕਲਿਆਣ ਨਾਲ ਜੁੜਿਆ ਹੈ”

“ਯੋਗ ਕੇਵਲ ਇੱਕ ਵਿਧਾ ਹੀ ਨਹੀਂ ਬਲਕਿ ਇੱਕ ਵਿਗਿਆਨ ਭੀ ਹੈ”

Posted On: 21 JUN 2024 8:39AM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ (IYD-ਆਈਵਾਈਡੀ) ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਮਾਰੋਹ ਦੀ ਅਗਵਾਈ ਕਰਦੇ ਹੋਏ ਯੋਗ ਸੈਸ਼ਨ ਵਿੱਚ ਹਿੱਸਾ ਲਿਆ।

ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਯੋਗ ਅਤੇ ਸਾਧਨਾ ਦੀ ਭੂਮੀ (land of Yog and Sadhna) ਜੰਮੂ-ਕਸ਼ਮੀਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਉਪਸਥਿਤ ਹੋਣ ਦੇ ਲਈ ਸਾਰਿਆਂ ਦਾ ਆਭਾਰ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਜੰਮੂ-ਕਸ਼ਮੀਰ ਵਿੱਚ ਯੋਗ ਨਾਲ ਉਤਪੰਨ ਵਾਤਾਵਰਣ, ਊਰਜਾ ਅਤੇ ਅਨੁਭਵ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਾਰੇ ਨਾਗਰਿਕਾਂ ਅਤੇ ਦੁਨੀਆ ਦੇ ਵਿਭਿੰਨ ਹਿੱਸਿਆਂ ਵਿੱਚ ਯੋਗ ਅਭਿਆਸ ਕਰਨ ਵਾਲਿਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਅੰਤਰਾਸ਼ਟਰੀ ਯੋਗ ਦਿਵਸ ਦੀ 10ਵੀਂ ਵਰ੍ਹੇਗੰਢ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਪ੍ਰਸਤਾਵ ਦਾ ਰਿਕਾਰਡ 177 ਦੇਸ਼ਾਂ ਨੇ ਸਮਰਥਨ ਕੀਤਾ ਸੀ। ਉਨ੍ਹਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਦਰਭ ਵਿੱਚ ਇਸ ਦੇ ਬਾਅਦ ਸਥਾਪਿਤ ਕੀਤ ਗਏ ਰਿਕਾਰਡਾਂ ਦਾ ਭੀ ਉਲੇਖ ਕੀਤਾ ਜਿਵੇਂ 2015 ਵਿੱਚ ਕਰਤਵਯ ਪਥ ‘ਤੇ 35,000 ਲੋਕਾਂ ਨੇ ਯੋਗ ਕੀਤਾ ਅਤੇ ਪਿਛਲੇ ਵਰ੍ਹੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਆਯੋਜਿਤ ਯੋਗ ਸਮਾਗਮ ਵਿੱਚ 130 ਤੋਂ ਅਧਿਕ ਦੇਸ਼ਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਇਸ ਬਾਤ ‘ਤੇ ਭੀ ਪ੍ਰਸੰਨਤਾ ਜਤਾਈ ਕਿ ਆਯੁਸ਼ ਮੰਤਰਾਲੇ (Ministry of Ayush) ਦੁਆਰਾ ਗਠਿਤ ਯੋਗ ਸਰਟੀਫਿਕੇਸ਼ਨ ਬੋਰਡ (Yoga Certification Board) ਨੇ ਭਾਰਤ ਦੇ 100 ਤੋਂ ਅਧਿਕ ਸੰਸਥਾਨਾਂ ਅਤੇ 10 ਪ੍ਰਮੁੱਖ ਵਿਦੇਸ਼ੀ ਸੰਸਥਾਨਾਂ ਨੂੰ ਮਾਨਤਾ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਯੋਗ ਅਭਿਆਸ ਕਰਨ ਵਾਲਿਆਂ ਦੀ ਸੰਖਿਆ ਵਧ ਰਹੀ ਹੈ ਅਤੇ ਇਸ ਦਾ ਆਕਰਸ਼ਣ ਨਿਰੰਤਰ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਦੀ ਉਪਯੋਗਿਤਾ ਨੂੰ ਲੋਕ ਪਹਿਚਾਣ ਰਹੇ ਹਨ ਅਤੇ ਸ਼ਾਇਦ ਹੀ ਕੋਈ ਐਸਾ ਵਿਸ਼ਵ ਨੇਤਾ ਹੋਵੇ ਜਿਸ ਨੇ ਆਪਣੇ ਸੰਵਾਦਾਂ ਦੇ ਦੌਰਾਨ ਯੋਗ ‘ਤੇ ਚਰਚਾ ਨਾ ਕੀਤੀ ਹੋਵੇ। ਉਨ੍ਹਾਂ ਨੇ ਕਿਹਾ ਕਿ ਸਾਰੇ ਆਲਮੀ ਨੇਤਾ ਉਨ੍ਹਾਂ ਦੇ ਨਾਲ ਸੰਵਾਦਾਂ ਦੇ ਦੌਰਾਨ ਯੋਗ ਵਿੱਚ ਗਹਿਰੀ ਰੁਚੀ ਦਿਖਾਉਂਦੇ ਹਨ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਯੋਗ ਦੁਨੀਆ ਦੇ ਹਰ ਕੋਣੇ ਵਿੱਚ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਚੁੱਕਿਆ ਹੈ। ਦੁਨੀਆ ਭਰ ਵਿੱਚ ਯੋਗ ਦੀ ਵਧਦੀ ਸਵੀਕਾਰਤਾ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ 2015 ਵਿੱਚ ਤੁਰਕਮੇਨਿਸਤਾਨ ਦੀ ਆਪਣੀ ਯਾਤਰਾ ਦੇ ਦੌਰਾਨ ਇੱਕ ਯੋਗ ਕੇਂਦਰ (Yoga Center) ਦੇ ਉਦਘਾਟਨ ਅਵਸਰ ਨੂੰ ਭੀ ਯਾਦ ਕੀਤਾ ਅਤੇ ਕਿਹਾ ਕਿ ਅੱਜ ਯੋਗ ਦੇਸ਼ ਵਿੱਚ ਬੇਹੱਦ ਮਕਬੂਲ ਹੋ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਤੁਰਕਮੇਨਿਸਤਾਨ ਵਿੱਚ ਸਟੇਟ ਮੈਡੀਕਲ ਯੂਨੀਵਰਸਿਟੀਜ਼ ਨੇ ਯੋਗ ਥੈਰੇਪੀ ਨੂੰ ਸ਼ਾਮਲ ਕੀਤਾ ਹੈ, ਸਊਦੀ ਅਰਬ ਨੇ ਭੀ ਇਸ ਨੂੰ ਆਪਣੀ ਸਿੱਖਿਆ ਪ੍ਰਣਾਲੀ ਦਾ ਹਿੱਸਾ ਬਣਾਇਆ ਹੈ ਅਤੇ ਮੰਗੋਲੀਅਨ ਯੋਗ ਫਾਊਂਡੇਸ਼ਨ ਕਈ ਯੋਗ ਸਕੂਲਾਂ ਦਾ ਸੰਚਾਲਨ ਕਰ ਰਹੀ ਹੈ। ਯੂਰੋਪ ਵਿੱਚ ਯੋਗ ਦੀ ਸਵੀਕਾਰਤਾ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਤੱਕ 1.5 ਕਰੋੜ ਜਰਮਨ ਨਾਗਰਿਕ ਯੋਗ ਅਭਿਆਸੀ ਬਣ ਚੁੱਕੇ ਹਨ। ਉਨ੍ਹਾਂ ਨੇ ਇਸ ਵਰ੍ਹੇ ਭਾਰਤ ਦੁਆਰਾ 101 ਸਾਲਾ ਫਰਾਂਸੀਸੀ ਯੋਗ ਅਧਿਆਪਿਕਾ ਦੇ ਯੋਗ  ਵਾਸਤੇ ਕੀਤੇ ਗਏ ਮਹੱਤਵਪੂਰਨ ਯੋਗਦਾਨ ਦੇ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤੇ ਜਾਣ ਦੇ ਅਵਸਰ ਨੂੰ ਭੀ ਯਾਦ ਕੀਤਾ, ਜਦਕਿ ਉਹ ਇੱਕ ਵਾਰ ਭੀ ਭਾਰਤ ਨਹੀਂ ਆਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਅੱਜ ਖੋਜ ਦਾ ਵਿਸ਼ਾ ਬਣ ਗਿਆ ਹੈ ਅਤੇ ਇਸ ‘ਤੇ ਕਈ ਖੋਜ ਪੱਤਰ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕੇ ਹਨ।

ਪਿਛਲੇ 10 ਵਰ੍ਹਿਆਂ ਵਿੱਚ ਯੋਗ ਦੇ ਵਿਸਤਾਰ ਦੇ ਕਾਰਨ ਯੋਗ ਬਾਰੇ ਬਦਲਦੀਆਂ ਧਾਰਨਾਵਾਂ ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਨਵੀਂ ਯੋਗ ਅਰਥਵਿਵਸਥਾ ‘ਤੇ ਭੀ ਗੱਲ ਕੀਤੀ। ਉਨ੍ਹਾਂ ਨੇ ਯੋਗ ਟੂਰਿਜ਼ਮ ਦੇ ਲਈ ਵਧਦੇ ਆਕਰਸ਼ਣ ਅਤੇ ਪ੍ਰਮਾਣਿਕ ਯੋਗ ਸਿੱਖਣ ਦੇ ਲਈ ਭਾਰਤ ਆਉਣ ਦੀ ਲੋਕਾਂ ਦੀ ਇੱਛਾ ਦਾ ਉਲੇਖ ਕੀਤਾ। ਉਨ੍ਹਾਂ ਨੇ ਯੋਗ ਰਿਟ੍ਰੀਟ, ਰਿਜ਼ਾਰਟ, ਹਵਾਈ ਅੱਡਿਆਂ ਅਤੇ ਹੋਟਲਾਂ ਵਿੱਚ ਯੋਗ ਦੇ ਲਈ ਸਮਰਪਿਤ ਸੁਵਿਧਾਵਾਂ, ਯੋਗ ਪਰਿਧਾਨ ਅਤੇ ਉਪਕਰਣ, ਵਿਅਕਤੀਗਤ ਯੋਗ ਟ੍ਰੇਨਰਾਂ ਅਤੇ ਯੋਗ ਦੇ ਨਾਲ-ਨਾਲ ਮਾਇੰਡਫੁਲਨੈੱਸ ਵੈੱਲਨੈੱਸ ਪਹਿਲ ਕਰਨ ਵਾਲੀਆਂ ਕੰਪਨੀਆਂ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰਾਂ ਦੀ ਸਿਰਜਣਾ ਕਰ ਰਹੇ ਹਨ।

ਇਸ ਵਰ੍ਹੇ ਦੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਵਿਸ਼ੇ- ‘ਖ਼ੁਦ ਅਤੇ ਸਮਾਜ ਦੇ ਲਈ ਯੋਗ’ (‘Yoga for Self and Society’) ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਯੋਗ ਨੂੰ ਆਲਮੀ ਕਲਿਆਣ ਦੇ ਲਈ ਇੱਕ ਸ਼ਕਤੀਸ਼ਾਲੀ ਸੰਵਾਹਕ ਦੇ ਰੂਪ ਵਿੱਚ ਦੇਖ ਰਹੀ ਹੈ ਅਤੇ ਇਹ ਸਾਨੂੰ ਅਤੀਤ ਦੇ ਬੋਝ ਤੋਂ ਮੁਕਤ ਕਰਦੇ ਹੋਏ ਵਰਤਮਾਨ ਵਿੱਚ ਜੀਣ ਦੇ ਸਮਰੱਥ ਬਣਾਉਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੋਗ ਸਾਨੂੰ ਇਹ ਅਹਿਸਾਸ ਦਿਵਾਉਂਦਾ ਹੈ ਕਿ ਸਾਡਾ ਕਲਿਆਣ ਸਾਡੇ ਆਸਪਾਸ ਦੇ ਵਿਸ਼ਵ ਦੇ ਕਲਿਆਣ ਨਾਲ ਜੁੜਿਆ ਹੈ। ਜਦੋਂ ਅਸੀਂ ਅੰਦਰੋਂ  ਸ਼ਾਂਤ ਹੁੰਦੇ ਹਾਂ, ਤਾਂ ਅਸੀਂ ਦੁਨੀਆ ‘ਤੇ ਭੀ ਸਕਾਰਾਤਮਕ ਪ੍ਰਭਾਅ ਪਾ ਸਕਦੇ ਹਾਂ।

ਯੋਗ ਨੇ ਵਿਗਿਆਨਿਕ ਪਹਿਲੂਆਂ ‘ਤੇ ਬਲ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸੂਚਨਾ ਦੇ ਓਵਰਲੋਡ ਨਾਲ ਨਜਿੱਠਣ ਅਤੇ ਇਸ ‘ਤੇ ਧਿਆਨ ਕੇਂਦ੍ਰਿਤ ਰੱਖਣ ਦੇ ਲਈ ਇਸ ਦੇ ਮਹੱਤਵ ਦਾ ਭੀ ਉਲੇਖ ਕਰਦੇ ਹੋਏ ਕਿਹਾ ਕਿ ਇਕਾਗਰਤਾ ਸਭ ਤੋਂ ਬੜੀ ਸ਼ਕਤੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹੀ ਕਾਰਨ ਹੈ ਕਿ ਸੈਨਾ ਤੋਂ ਲੈ ਕੇ ਖੇਡਾਂ ਤੱਕ ਦੇ ਖੇਤਰਾਂ ਵਿੱਚ ਯੋਗ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਪੁਲਾੜ ਯਾਤਰੀਆਂ ਨੂੰ ਭੀ ਯੋਗ ਅਤੇ ਧਿਆਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਕੈਦੀਆਂ ਦੇ ਦਰਮਿਆਨ ਸਕਾਰਾਤਮਕ ਵਿਚਾਰਾਂ ਨੂੰ ਫੈਲਾਉਣ ਦੇ ਲਈ ਜੇਲ੍ਹਾਂ ਵਿੱਚ ਭੀ ਯੋਗ ਦਾ ਉਪਯੋਗ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੋਗ ਸਮਾਜ ਵਿੱਚ ਸਕਾਰਾਤਮਕ ਬਦਲਾਅ ਦੇ ਨਵੇਂ ਮਾਰਗ ਤਿਆਰ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਯੋਗ ਤੋਂ ਪ੍ਰਾਪਤ ਪ੍ਰੇਰਣਾ ਸਾਡੇ ਪ੍ਰਯਾਸਾਂ ਨੂੰ ਸਕਾਰਾਤਮਕ ਊਰਜਾ ਦੇਵੇਗੀ। ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ, ਖਾਸ ਕਰਕੇ ਸ੍ਰੀਨਗਰ ਦੇ ਲੋਕਾਂ ਦੇ ਯੋਗ ਦੇ ਪ੍ਰਤੀ ਉਤਸ਼ਾਹ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਲੋਕਾਂ ਦੀ ਇਸ ਭਾਵਨਾ ਦੀ ਭੀ ਪ੍ਰਸ਼ੰਸਾ ਕੀਤੀ ਕਿ ਉਹ ਬਾਰਸ਼ ਦੇ ਮੌਸਮ ਦੇ ਬਾਵਜੂਦ ਬਾਹਰ ਨਿਕਲ ਕੇ ਆਪਣਾ ਸਮਰਥਨ ਦਿਖਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਯੋਗ ਪ੍ਰੋਗਰਾਮ ਦੇ ਨਾਲ 50,000 ਤੋਂ 60,000 ਲੋਕਾਂ ਦਾ ਜੁੜਨਾ ਬਹੁਤ ਬੜੀ ਬਾਤ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦਾ ਸਮਾਪਨ ਜੰਮੂ-ਕਸ਼ਮੀਰ ਦੇ ਲੋਕਾਂ ਦਾ ਉਨ੍ਹਾਂ ਦੇ ਸਮਰਥਨ ਅਤੇ ਭਾਗੀਦਾਰੀ ਦੇ ਲਈ ਧੰਨਵਾਦ ਕਰਕੇ ਕੀਤਾ ਅਤੇ ਦੁਨੀਆ ਭਰ ਦੇ ਸਾਰੇ ਯੋਗੀ ਉਤਸ਼ਾਹੀ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੀ ਦਿੱਤੀਆਂ।

ਪਿਛੋਕੜ

21 ਜੂਨ 2024 ਨੂੰ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ (IDY-ਆਈਡੀਵਾਈ) ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਨੇ ਸ੍ਰੀਨਗਰ ਦੇ ਐੱਸਕੇਆਈਸੀਸੀ(SKICC) ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕੀਤੀ। ਇਸ ਵਰ੍ਹੇ ਦਾ ਸਮਾਗਮ ਯੁਵਾ ਮਨ ਅਤੇ ਸਰੀਰ ‘ਤੇ ਯੋਗ ਦੇ ਗਹਿਨ ਪ੍ਰਭਾਵ ਨੂੰ ਰੇਖਾਂਕਿਤ ਕਰਦਾ ਹੈ। ਇਸ ਸਮਾਰੋਹ ਦਾ ਉਦੇਸ਼ ਯੋਗ ਅਭਿਆਸ ਵਿੱਚ ਹਜ਼ਾਰਾਂ ਲੋਕਾਂ ਨੂੰ ਇਕਜੁੱਟ ਕਰਨਾ, ਆਲਮੀ ਪੱਧਰ ‘ਤੇ ਸਿਹਤ ਅਤੇ ਤੰਦਰੁਸਤੀ ਨੂੰ ਹੁਲਾਰਾ ਦੇਣਾ ਹੈ।

ਵਰ੍ਹੇ 2015 ਤੋਂ ਪ੍ਰਧਾਨ ਮੰਤਰੀ ਨੇ ਵਿਭਿੰਨ ਪ੍ਰਤਿਸ਼ਠਿਤ ਸਥਲਾਂ ‘ਤੇ ਅੰਤਰਰਾਸ਼ਟਰੀ ਯੋਗ ਦਿਵਸ (IDY-ਆਈਡੀਵਾਈ) ਸਮਾਰੋਹਾਂ ਦੀ ਅਗਵਾਈ ਕੀਤੀ ਹੈ, ਜਿਨ੍ਹਾਂ ਵਿੱਚ ਦਿੱਲੀ ਵਿੱਚ ਕਰਤਵਯ ਪਥ ਦੇ ਨਾਲ-ਨਾਲ ਚੰਡੀਗੜ੍ਹ, ਦੇਹਰਾਦੂਨ, ਰਾਂਚੀ, ਲਖਨਊ, ਮੈਸੂਰੂ ਅਤੇ ਇੱਥੋਂ ਤੱਕ ਕਿ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਭੀ ਸ਼ਾਮਲ ਹਨ।

ਇਸ ਵਰ੍ਹੇ ਦਾ ਵਿਸ਼ਾ ‘ਖ਼ੁਦ ਅਤੇ ਸਮਾਜ ਦੇ ਲਈ ਯੋਗ’(‘Yoga for Self and Society’) ਵਿਅਕਤੀਗਤ ਅਤੇ ਸਮਾਜਿਕ ਕਲਿਆਣ ਨੂੰ ਹੁਲਾਰਾ ਦੇਣ ਵਿੱਚ ਦੋਹਰੀ ਭੂਮਿਕਾ ਦੇ ਮਹੱਤਵ ਨੂੰ ਦਰਸਾਉਂਦਾ ਹੈ। ਇਹ ਸਮਾਗਮ ਜ਼ਮੀਨੀ ਪੱਧਰ ‘ਤੇ ਭਾਗੀਦਾਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਯੋਗ ਦੇ ਪ੍ਰਸਾਰ ਨੂੰ ਪ੍ਰੋਤਸਾਹਨ ਦੇਵੇਗਾ।

 

************

ਡੀਐੱਸ/ਟੀਐੱਸ


(Release ID: 2027441) Visitor Counter : 75