ਭਾਰਤ ਚੋਣ ਕਮਿਸ਼ਨ
azadi ka amrit mahotsav

ਆਮ ਚੋਣਾਂ 2024 ਲਈ ਈਵੀਐੱਮ ਦੀ ਬਰਨ ਮੈਮੋਰੀ/ਮਾਈਕ੍ਰੋਕੰਟਰੋਲਰ ਦੀ ਜਾਂਚ/ ਤਸਦੀਕ ਲਈ 11 ਅਰਜ਼ੀਆਂ ਪ੍ਰਾਪਤ ਹੋਈਆਂ

Posted On: 20 JUN 2024 2:28PM by PIB Chandigarh

ਚੋਣ ਕਮਿਸ਼ਨ ਦੀ ਮਿਤੀ 1 ਜੂਨ, 2024 ਦੀ ਐੱਸਓਪੀ ਦੇ ਅਨੁਸਾਰ ਨਤੀਜਿਆਂ ਦੇ ਐਲਾਨ ਤੋਂ ਬਾਅਦ ਲੋਕ ਸਭਾ 2024 ਦੀਆਂ ਆਮ ਚੋਣਾਂ ਲਈ ਕੁੱਲ 8 ਅਰਜ਼ੀਆਂ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ ਲਈ 3 ਅਰਜ਼ੀਆਂ ਈਵੀਐੱਮ ਦੀ ਬਰਨ ਮੈਮੋਰੀ / ਮਾਈਕ੍ਰੋਕੰਟਰੋਲਰ ਦੀ ਜਾਂਚ/ ਤਸਦੀਕ ਕਰਨ ਲਈ ਪ੍ਰਾਪਤ ਹੋਈਆਂ ਹਨ। ਵੇਰਵੇ ਹੇਠਾਂ ਦਿੱਤੇ ਗਏ ਹਨ:

ਲੋਕ ਸਭਾ 2024 ਦੀਆਂ ਆਮ ਚੋਣਾਂ

ਈਵੀਐੱਮ ਜਾਂਚ ਅਤੇ ਤਸਦੀਕ ਲਈ ਪ੍ਰਾਪਤ ਅਰਜ਼ੀਆਂ ਦਾ ਸੰਖੇਪ ਵੇਰਵਾ

ਲੜੀ ਨੰ.

ਰਾਜ ਦਾ ਨਾਮ

ਦੂਜੇ ਜਾਂ ਤੀਜੇ ਸਥਾਨ ਦੇ ਉਮੀਦਵਾਰ ਤੋਂ ਪ੍ਰਾਪਤ ਹੋਈ ਬੇਨਤੀ (ਪਾਰਟੀ ਦੀ ਮਾਨਤਾ, ਜੇਕਰ ਕੋਈ ਹੋਵੇ)

ਪੀਸੀ ਦਾ ਨਾਮ

ਵਿਧਾਨ ਸਭਾ ਖੇਤਰ ਦਾ ਨਾਮ

ਸੀ ਅਤੇ ਵੀ ਲਈ ਚੁਣੇ ਗਏ ਪੋਲਿੰਗ ਸਟੇਸ਼ਨਾਂ ਦੀ ਗਿਣਤੀ

1

ਆਂਧਰਾ ਪ੍ਰਦੇਸ਼

ਵਾਈਐੱਸਆਰਸੀਪੀ

ਵਿਜ਼ਿਆਨਗਰਮ

ਬੋਬੀਲੀ

1

ਨੇਲੀਮਾਰਲਾ

1

ਕੁੱਲ

2

2

ਛੱਤੀਸਗੜ੍ਹ

ਆਈਐੱਨਸੀ

ਕਾਂਕੇਰ

ਸੰਜਰੀ ਬਾਲੋਦ

2

ਗੁੰਡੇਰਦੇਹੀ

1

ਸਿਹਾਵਾ

1

ਕੁੱਲ

4

3

ਹਰਿਆਣਾ

ਆਈਐੱਨਸੀ

ਕਰਨਾਲ

ਕਰਨਾਲ

2

ਪਾਣੀਪਤ ਸ਼ਹਿਰ

2

ਫਰੀਦਾਬਾਦ

ਬਡਕਲ

2

ਕੁੱਲ

6

4

ਮਹਾਰਾਸ਼ਟਰ

ਬੀਜੇਪੀ

ਅਹਿਮਦਨਗਰ

ਸ਼ੇਵਗਾਓਂ

5

ਰਹੂਰੀ

5

ਪਰਨੇਰ 

10

ਅਹਿਮਦਨਗਰ ਸ਼ਹਿਰ

5

ਸ਼੍ਰੀਗੋਂਡਾ

10

 

 

 

 

ਕਰਜਤ ਜਾਮਖੇੜ

5

ਕੁੱਲ

40

5

ਤਾਮਿਲਨਾਡੂ

ਬੀਜੇਪੀ

ਵੇਲੋਰ

ਵੇਲੋਰ

1

ਅਨਾਇਕਟ

1

ਕੇ ਵੀ ਕੁੱਪਮ

1

ਗੁਡੀਆਥਮ

1

ਵਨਿਯਮਬਦੀ

1

ਅੰਬਰ

1

ਡੀਐੱਮਡੀਕੇ

ਵਿਰੁਧਨਗਰ

ਵਿਰੁਧਨਗਰ

14

 

ਕੁੱਲ

20

6

ਤੇਲੰਗਾਨਾ

ਬੀਜੇਪੀ

ਜ਼ਹੀਰਾਬਾਦ

ਨਾਰਾਇਣਖੇਦ

7

ਜ਼ਹੀਰਾਬਾਦ

7

ਅੰਡੋਲ (ਐੱਸਸੀ)

6

ਕੁੱਲ

20

 

ਕੁੱਲ ਰਾਜ – 6, ਕੁੱਲ ਸੰਸਦੀ ਹਲਕੇ -8,  ਕੁੱਲ ਪੋਲਿੰਗ ਸਟੇਸ਼ਨ ਸ਼ਾਮਲ – 92

ਆਮ ਚੋਣਾਂ 2024 ਅਤੇ ਰਾਜ ਵਿਧਾਨ ਸਭਾਵਾਂ ਚੋਣਾਂ ਦੀਆਂ ਈਵੀਐੱਮ ਦੀ ਜਾਂਚ ਅਤੇ ਤਸਦੀਕ ਲਈ ਪ੍ਰਾਪਤ ਅਰਜ਼ੀਆਂ ਦਾ ਸੰਖੇਪ ਵੇਰਵਾ

 

ਲੜੀ ਨੰ.

ਰਾਜ ਦਾ ਨਾਮ

ਦੂਜੇ ਜਾਂ ਤੀਜੇ ਸਥਾਨ ਦੇ ਉਮੀਦਵਾਰ ਤੋਂ ਪ੍ਰਾਪਤ ਹੋਈ ਬੇਨਤੀ (ਪਾਰਟੀ ਦੀ ਮਾਨਤਾ, ਜੇਕਰ ਕੋਈ ਹੋਵੇ)

ਵਿਧਾਨ ਸਭਾ ਖੇਤਰ ਦਾ ਨਾਮ

ਸੀ ਅਤੇ ਵੀ ਲਈ ਚੁਣੇ ਗਏ ਪੋਲਿੰਗ ਸਟੇਸ਼ਨਾਂ ਦੀ ਗਿਣਤੀ

1

ਆਂਧਰ ਪ੍ਰਦੇਸ਼

ਵਾਈਐੱਸਆਰਸੀਪੀ

ਗਜਪਥੀਨਗਰਮ

1

ਵਾਈਐੱਸਆਰਸੀਪੀ

ਓਂਗੋਲ

12

ਕੁੱਲ

13

2

ਉੜੀਸਾ

ਬੀਜੇਡੀ

ਝਾਰਸੁਗੁਡਾ

13

ਕੁੱਲ ਰਾਜ – 2, ਵਿਧਾਨ ਸਭਾ ਖੇਤਰ -3,  ਕੁੱਲ ਪੋਲਿੰਗ ਸਟੇਸ਼ਨ ਸ਼ਾਮਲ – 26

 

ਚੋਣ ਕਮਿਸ਼ਨ ਨੇ 1 ਜੂਨ, 2024 ਦੇ ਆਪਣੇ ਹੁਕਮ ਦੇ ਤਹਿਤ ਬਿਨੈ-ਪੱਤਰ ਪ੍ਰਕਿਰਿਆ, ਜਾਂਚ ਕੀਤੇ ਜਾਣ ਵਾਲੇ ਯੂਨਿਟਾਂ ਲਈ ਪ੍ਰੋਟੋਕੋਲ, ਜਾਂਚ/ਤਸਦੀਕ ਪ੍ਰਕਿਰਿਆ ਦੇ ਸੰਚਾਲਨ ਲਈ ਸੁਰੱਖਿਆ ਅਤੇ ਨਿਯੰਤਰਨ ਅਤੇ ਲੋੜੀਂਦੇ ਦਸਤਾਵੇਜ਼ਾਂ ਲਈ ਇੱਕ ਵਿਸਤ੍ਰਿਤ ਪ੍ਰਬੰਧਕੀ ਐੱਸਓਪੀ ਜਾਰੀ ਕੀਤਾ ਸੀ (ਐੱਸਓਪੀ ਲਿੰਕ: https://tinyurl.com/yxtxys7u)।

ਉਕਤ ਐੱਸਓਪੀ ਦੇ ਅਨੁਸਾਰ ਸਬੰਧਤ ਰਾਜ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਨੂੰ ਨਤੀਜਿਆਂ ਦੇ ਐਲਾਨ ਦੀ ਮਿਤੀ ਭਾਵ 4 ਜੁਲਾਈ 2024 ਤੋਂ 30 ਦਿਨਾਂ ਦੇ ਅੰਦਰ, ਕਮਿਸ਼ਨ ਨੂੰ ਸੂਚਿਤ ਕਰਨ ਵਾਲੇ ਬਿਨੈਕਾਰਾਂ ਦੀ ਇਕਸਾਰ ਸੂਚੀ ਨਿਰਮਾਤਾਵਾਂ ਨਾਲ ਸਾਂਝੀ ਕਰਨ ਦੀ ਲੋੜ ਹੁੰਦੀ ਹੈ। ਸੀਈਓਜ਼ ਨੇ ਪਹਿਲਾਂ ਹੀ ਨਿਰਮਾਤਾਵਾਂ ਨੂੰ ਸਮਾਂ-ਸਾਰਨੀ ਤੋਂ 15 ਦਿਨ ਪਹਿਲਾਂ ਹੀ ਇਸ ਬਾਰੇ ਦੱਸ ਦਿੱਤਾ ਹੈ।

ਜਾਰੀ ਕੀਤੀ ਮਿਆਰੀ ਸੰਚਾਲਨ ਪ੍ਰਕਿਰਿਆ ਅਤੇ ਕਾਨੂੰਨੀ ਸਥਿਤੀ ਦੇ ਅਨੁਸਾਰ ਸੀਈਓਜ਼ ਵੱਲੋਂ ਸਬੰਧਤ ਹਾਈ ਕੋਰਟਾਂ ਦੇ ਰਜਿਸਟਰਾਰਾਂ ਤੋਂ ਉਪਰੋਕਤ ਅਨੁਸਾਰ ਚੁਣੇ ਗਏ ਸਬੰਧਤ ਹਲਕਿਆਂ ਵਿੱਚ ਦਾਇਰ ਕੀਤੀ ਗਈ ਚੋਣ ਪਟੀਸ਼ਨ ਦੀ ਸਥਿਤੀ ਦੀ ਪੁਸ਼ਟੀ ਕਰਨ ਦੇ 4 ਹਫ਼ਤਿਆਂ ਦੇ ਅੰਦਰ ਜਾਂਚ ਅਤੇ ਤਸਦੀਕ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਚੋਣ ਪਟੀਸ਼ਨ (ਈਪੀ) ਦਾਇਰ ਕਰਨ ਦੀ ਸਮਾਂ-ਸੀਮਾ ਚੋਣ ਦੇ ਮੌਜੂਦਾ ਚੱਕਰ ਲਈ 19 ਜੁਲਾਈ, 2024 ਭਾਵ ਨਤੀਜਿਆਂ ਦੇ ਐਲਾਨ ਦੀ ਮਿਤੀ ਤੋਂ 45 ਦਿਨਾਂ ਤੱਕ ਹੈ। 

ਈਵੀਐੱਮ ਯੂਨਿਟਾਂ ਦੀ ਬਰਨ ਮੈਮੋਰੀ/ਮਾਈਕ੍ਰੋਕੰਟਰੋਲਰ ਦੀ ਜਾਂਚ ਅਤੇ ਤਸਦੀਕ ਲਈ ਕਾਰਜਪ੍ਰਣਾਲੀ ਅਤੇ ਕਦਮਾਂ ਵਾਲੀ ਤਕਨੀਕੀ ਮਿਆਰੀ ਸੰਚਾਲਨ ਪ੍ਰਕਿਰਿਆ ਚੋਣ ਪਟੀਸ਼ਨ ਦੀ ਮਿਆਦ ਦੇ ਖਤਮ ਹੋਣ ਤੋਂ ਪਹਿਲਾਂ ਕਮਿਸ਼ਨ ਵੱਲੋਂ ਨਿਰਧਾਰਤ ਸਮੇਂ ਵਿੱਚ ਜਾਰੀ ਕੀਤੀ ਜਾਵੇਗੀ।

ਨਿਰਮਾਤਾ ਸਬੰਧਤ ਸੀਈਓਜ਼ ਤੋਂ ਈਪੀ ਸਥਿਤੀ ਦੀ ਪ੍ਰਾਪਤੀ ਦੇ ਦੋ ਹਫ਼ਤਿਆਂ ਦੇ ਅੰਦਰ ਈਵੀਐੱਮ ਜਾਂਚ ਅਤੇ ਤਸਦੀਕ ਲਈ ਸਮਾਂ-ਸਾਰਨੀ ਜਾਰੀ ਕਰਨਗੇ। ਚੋਣ ਪਟੀਸ਼ਨ ਦੀ ਸਥਿਤੀ ਦੀ ਪੁਸ਼ਟੀ ਹੋਣ ਦੇ 4 ਹਫ਼ਤਿਆਂ ਦੇ ਅੰਦਰ ਯੂਨਿਟਾਂ ਦੀ ਜਾਂਚ ਅਤੇ ਤਸਦੀਕ ਸ਼ੁਰੂ ਹੋ ਜਾਵੇਗੀ।

************

ਕੇਐੱਸਵਾਈ/ਆਰਪੀ


(Release ID: 2027342) Visitor Counter : 136