ਪ੍ਰਿਥਵੀ ਵਿਗਿਆਨ ਮੰਤਰਾਲਾ

"ਭਾਰਤ ਦਾ ਆਪਣਾ ਖ਼ੁਦ ਦਾ ਡੀਪ ਸੀ ਮਿਸ਼ਨ ਸ਼ੁਰੂ ਕਰਨ ਵਾਲਾ 6ਵਾਂ ਦੇਸ਼ ਬਣਨਾ ਤੈਅ" : ਡਾ. ਜਿਤੇਂਦਰ ਸਿੰਘ


ਸਤੰਬਰ 2024 ਤੱਕ ਡੀਪ ਸੀ ਮਿਸ਼ਨ ਦੇ ਹਾਰਬਰ ਟ੍ਰੇਲ (40-50 ਮੀਟਰ) ਦੇ ਪਹਿਲੇ ਪੜਾਅ ਦੀ ਯੋਜਨਾ ਬਣਾਈ ਗਈ

ਡੀਪ ਸੀ ਮਿਸ਼ਨ ਵਿੱਚ ਭਾਰਤੀ ਅਰਥਵਿਵਸਥਾ ਦੇ ਸਮੁੱਚੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਦੇਣ ਦੀ ਸਮਰੱਥਾ: ਕੇਂਦਰੀ ਧਰਤੀ ਵਿਗਿਆਨ ਮੰਤਰੀ

Posted On: 16 JUN 2024 5:43PM by PIB Chandigarh

ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ (ਸੁਤੰਤਰ ਕਾਰਜਭਾਰ), ਧਰਤੀ ਵਿਗਿਆਨ ਰਾਜ ਮੰਤਰੀ (ਸੁਤੰਤਰ ਕਾਰਜਭਾਰ), ਪੀਐੱਮਓ, ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਅਤੇ ਪ੍ਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਸ਼ਨੀਵਾਰ ਨੂੰ ਕਿਹਾ, “ਭਾਰਤ ਦਾ ਆਪਣਾ ਖ਼ੁਦ ਦਾ ਡੀਪ ਸੀ ਮਿਸ਼ਨ ਸ਼ੁਰੂ ਕਰਨ ਵਾਲਾ 6ਵਾਂ ਦੇਸ਼ ਬਣਨਾ ਤੈਅ ਹੈ।” 

ਧਰਤੀ ਵਿਗਿਆਨ ਮੰਤਰਾਲੇ ਦੀ 100 ਦਿਨਾਂ ਦੀ ਕਾਰਜ ਯੋਜਨਾ 'ਤੇ ਚਰਚਾ ਕਰਨ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਡੀਪ ਸੀ ਮਿਸ਼ਨ ਦੀ ਪ੍ਰਗਤੀ 'ਤੇ ਮਾਣ ਅਤੇ ਖ਼ੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਭਾਰਤ ਇਹ ਉਪਲਬਧੀ ਹਾਸਲ ਕਰਨ ਵਾਲੇ ਬਹੁਤ ਘੱਟ ਦੇਸ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਸੰਸਥਾਵਾਂ ਨੂੰ ਸਮੁੰਦਰ ਅਤੇ ਇਸਦੀ ਊਰਜਾ 'ਤੇ ਨਿਰਭਰ ਲੋਕਾਂ ਨੂੰ ਰੋਜ਼ੀ-ਰੋਟੀ ਲਈ ਸਸ਼ਕਤ ਕਰਨ ਲਈ ਇੱਕ ਲਚਕੀਲੀ ਨੀਲੀ-ਆਰਥਿਕਤਾ ਪ੍ਰਾਪਤ ਕਰਨ 'ਤੇ ਧਿਆਨ ਕੇਂਦਰਤ ਲਈ ਕਿਹਾ। ਡੀਪ ਸੀ ਮਿਸ਼ਨ ਦੀ ਰੂਪ-ਰੇਖਾ ਉਲੀਕਣ 'ਤੇ ਉਨ੍ਹਾਂ ਕਿਹਾ, "ਮਿਸ਼ਨ ਸਿਰਫ ਖਣਿਜਾਂ ਦੀ ਖੋਜ ਤੱਕ ਸੀਮਿਤ ਨਹੀਂ ਹੈ, ਸਗੋਂ ਸਮੁੰਦਰੀ ਵਿਗਿਆਨ ਦਾ ਵਿਕਾਸ ਅਤੇ ਬਨਸਪਤੀ ਅਤੇ ਜੀਵ-ਜੰਤੂਆਂ ਦੀ ਖੋਜ ਅਤੇ ਸਮੁੰਦਰੀ ਜੈਵ ਵਿਭਿੰਨਤਾ ਦੀ ਸੁਰੱਖਿਆ ਤੇ ਸਾਂਭ-ਸੰਭਾਲ ਆਦਿ ਵੀ ਇਸ ਵਿੱਚ ਸ਼ਾਮਲ ਹੈ।" 

ਕੇਂਦਰੀ ਮੰਤਰੀ ਨੇ ਮਹਾਸਾਗਰ ਵਿੱਚ 6000 ਮੀਟਰ ਦੀ ਡੂੰਘਾਈ ਤੱਕ ਜਾ ਸਕਣ ਵਾਲੇ ਮੱਤਸਿਆਯਾਨ 6000 ਦੇ ਵਿਕਾਸ ਲਈ ਨੈਸ਼ਨਲ ਇੰਸਟੀਚਿਊਟ ਆਫ਼ ਓਸ਼ਨ ਟੈਕਨਾਲੋਜੀ (ਐਨਆਈਓਟੀ) ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਤੰਬਰ, 2024 ਤੱਕ ਬੰਦਰਗਾਹ ਟ੍ਰੇਲ ਦੇ ਪਹਿਲੇ ਪੜਾਅ ਨੂੰ ਪੂਰਾ ਕਰਨ ਅਤੇ ਅਗਲੇ ਟਰਾਇਲਾਂ ਨੂੰ 2026 ਤੱਕ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

ਡਾ. ਜਿਤੇਂਦਰ ਸਿੰਘ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਹਿਯੋਗ ਨਾਲ 'ਟਾਈਟੇਨੀਅਮ ਹੱਲ' ਵਿਕਸਿਤ ਕਰਕੇ ਬਹੁਤ ਜ਼ਿਆਦਾ ਦਬਾਅ ਨੂੰ ਸਫਲਤਾਪੂਰਵਕ ਝੱਲਣ ਲਈ ਕੰਮ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਅਤੇ 72 ਘੰਟਿਆਂ ਲਈ ਪਾਣੀ ਵਿੱਚ ਰਹਿਣ ਲਈ 'ਸੈਲਫ-ਫਲੋਟੇਸ਼ਨ' ਤਕਨਾਲੋਜੀ ਦੇ ਵਿਕਾਸ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਕੁਝ ਖ਼ਾਸ ਗੱਲਾਂ ਯਾਨ ਦੇ 4 ਘੰਟੇ ਦੇ ਉਤਰਨ ਦੀ ਪ੍ਰਗਤੀ ਨਾਲ ਸੰਬਧਤ ਸਨ।

ਡਾ. ਜਿਤੇਂਦਰ ਸਿੰਘ ਨੇ ਇਸ ਮਿਸ਼ਨ ਦੀਆਂ ਬਨਸਪਤੀਆਂ ਅਤੇ ਜੀਵ-ਜੰਤੂਆਂ, ਡੂੰਘੀ ਸਮੁੰਦਰੀ ਖੋਜ, ਦੁਰਲੱਭ ਧਰਤੀ ਧਾਤਾਂ ਦੇ ਵਪਾਰਕ ਸ਼ੋਸ਼ਣ,  ਭਾਰਤੀ ਸਮੁੰਦਰੀ ਤਲ ਵਿੱਚ ਧਾਤਾਂ ਅਤੇ ਪੌਲੀ ਮੈਟਲਿਕ ਪਿੰਡਾਂ ਦੀ ਖੋਜ 'ਤੇ ਹੋਣ ਵਾਲੇ ਬਹੁ-ਪੱਖੀ ਪ੍ਰਭਾਵ ਨੂੰ ਉਜਾਗਰ ਕਰਦਿਆਂ ਕਿਹਾ ਕਿ "ਡੀਪ ਸੀ ਮਿਸ਼ਨ ਵਿੱਚ ਭਾਰਤੀ ਆਰਥਿਕਤਾ ਦੇ ਸਮੁੱਚੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਦੀ ਸਮਰੱਥਾ ਹੈ।” ਉਨ੍ਹਾਂ ਨੇ ਵਿਗਿਆਨੀਆਂ ਅਤੇ ਅਧਿਕਾਰੀਆਂ ਨੂੰ ਸਵਦੇਸ਼ੀ ਤਕਨਾਲੋਜੀ ਅਤੇ ਸਮਰੱਥਾ ਵਿਕਸਤ ਕਰਨ ਅਤੇ ਭਾਰਤ ਦੀ ਨਿਰਭਰਤਾ ਨੂੰ ਘਟਾਉਣ ਲਈ ਵੀ ਨਿਰਦੇਸ਼ ਦਿੱਤੇ ਅਤੇ ਪ੍ਰੇਰਿਤ ਕੀਤਾ।

ਬੈਠਕ ਵਿੱਚ ਧਰਤੀ ਵਿਗਿਆਨ ਮੰਤਰਾਲੇ ਦੇ ਸਕੱਤਰ ਡਾ. ਐੱਮ ਰਵੀ ਚੰਦਰਨ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

 

************

 

ਪੀਕੇ/ਪੀਐੱਸਐੱਮ 



(Release ID: 2026170) Visitor Counter : 13