ਕਿਰਤ ਤੇ ਰੋਜ਼ਗਾਰ ਮੰਤਰਾਲਾ
ਸ਼੍ਰੀ ਕਮਲ ਕਿਸ਼ੋਰ ਸੋਨ ਨੇ ਈਐੱਸਆਈਸੀ ਦੇ ਡਾਇਰੈਕਟਰ ਜਨਰਲ ਦਾ ਚਾਰਜ ਸੰਭਾਲਿਆ
प्रविष्टि तिथि:
07 JUN 2024 4:18PM by PIB Chandigarh
ਝਾਰਖੰਡ ਕੇਡਰ ਦੇ ਇੱਕ ਸੀਨੀਅਰ ਆਈਏਐਸ ਅਧਿਕਾਰੀ (ਬੈਚ: 1998) ਸ਼੍ਰੀ ਕਮਲ ਕਿਸ਼ੋਰ ਸੋਨ ਮੌਜੂਦਾ ਸਮੇਂ ਵਿੱਚ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਵਿੱਚ ਇੱਕ ਵਧੀਕ ਸਕੱਤਰ ਅਤੇ ਡਾਇਰੈਕਟਰ ਜਨਰਲ, ਕਿਰਤ ਭਲਾਈ ਵਜੋਂ ਸੇਵਾ ਕਰ ਰਹੇ ਹਨ, ਜਿਨ੍ਹਾਂ ਨੇ 31.05.2024 ਨੂੰ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਅਧੀਨ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਸੰਭਾਲ ਲਿਆ ਹੈ।
ਉਨ੍ਹਾਂ ਕੋਲ ਝਾਰਖੰਡ ਰਾਜ ਵਿੱਚ ਵੱਖ-ਵੱਖ ਵਿਭਾਗਾਂ ਦੇ ਸ਼ਾਸਨ ਅਤੇ ਪ੍ਰਬੰਧਨ ਜਿਵੇਂ ਕਿ ਭੂਮੀ ਮਾਲੀਆ ਪ੍ਰਬੰਧਨ ਅਤੇ ਜ਼ਿਲ੍ਹਾ ਪ੍ਰਸ਼ਾਸਨ, ਖੇਤੀਬਾੜੀ ਅਤੇ ਸਹਿਕਾਰਤਾ, ਸਿਹਤ, ਭਵਨ ਨਿਰਮਾਣ, ਆਵਾਜਾਈ, ਵਿੱਤ, ਊਰਜਾ, ਜਲ ਸਰੋਤ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ, ਆਦਿ ਦਾ ਵਿਸ਼ਾਲ ਤਜਰਬਾ ਹੈ।
*******
ਐੱਮਜੇਪੀਐੱਸ/ਐੱਨਐੱਸਕੇ
(रिलीज़ आईडी: 2026127)
आगंतुक पटल : 92