ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀ-7 ਸਮਿਟ ਦੇ ਮੌਕੇ ‘ਤੇ ਇਟਲੀ ਦੀ ਪ੍ਰਧਾਨ ਮੰਤਰੀ ਨਾਲ ਬੈਠਕ ਕੀਤੀ
Posted On:
14 JUN 2024 11:50PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਟਲੀ ਦੇ ਅਪੁਲੀਆ ਵਿੱਚ ਇਟਲੀ ਦੀ ਪ੍ਰਧਾਨ ਮੰਤਰੀ ਸੁਸ਼੍ਰੀ ਜੌਰਜੀਆ ਮੈਲੋਨੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੈਲੋਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਜੀ-7 ਆਊਟਰੀਚ ਸਮਿਟ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਲਈ ਪ੍ਰਧਾਨ ਮੰਤਰੀ ਮੈਲੋਨੀ ਦਾ ਧੰਨਵਾਦ ਕੀਤਾ ਅਤੇ ਸਮਿਟ ਦੀ ਸਫਲ ਸਮਾਪਤੀ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਦੋਵੇਂ ਨੇਤਾਵਾਂ ਨੇ ਨਿਯਮਿਤ ਤੌਰ ‘ਤੇ ਜਾਰੀ ਰਾਜਨੀਤਕ ਸੰਵਾਦ ‘ਤੇ ਸੰਤੋਸ਼ ਜਤਾਉਂਦੇ ਹੋਏ ਭਾਰਤ-ਇਟਲੀ ਰਣਨੀਤਕ ਸਾਂਝੇਦਾਰੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਦੋਵੇਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਆਰਥਿਕ ਸਹਿਯੋਗ ‘ਤੇ ਪ੍ਰਸੰਨਤਾ ਜਤਾਉਂਦੇ ਹੋਏ, ਉਨ੍ਹਾਂ ਨੇ ਕਲੀਨ ਐਨਰਜੀ, ਮੈਨੂਫੈਕਚਰਿੰਗ, ਸਪੇਸ, ਸਾਇੰਸ ਐਂਡ ਟੈਕਨੋਲੋਜੀ, ਟੈਲੀਕੌਮ, ਏਆਈ ਅਤੇ ਮਹੱਤਵਪੂਰਨ ਖਣਿਜਾਂ ਵਿੱਚ ਵਣਜ ਸਬੰਧਾਂ ਨੂੰ ਹੋਰ ਵਧਾਉਣ ‘ਤੇ ਸਹਿਮਤੀ ਜਤਾਈ ਜਿਸ ਨਾਲ ਸਰਲ ਸਪਲਾਈ ਚੇਨਸ ‘ਤੇ ਹੋਰ ਕੰਮ ਕੀਤਾ ਜਾ ਸਕੇ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਹਾਲ ਹੀ ਵਿੱਚ ਇੰਡਸਟਰੀਅਲ ਪ੍ਰਾਪਰਟੀ ਰਾਈਟ (Industrial Property Rights (IPR) ‘ਤੇ ਇੱਕ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ ਜਾਣ ਦਾ ਵੀ ਸਵਾਗਤ ਕੀਤਾ। ਇਹ ਸਮਝੌਤਾ ਪੇਟੈਂਟ, ਡਿਜ਼ਾਈਨ ਅਤੇ ਟ੍ਰੇਡਮਾਰਕ ‘ਤੇ ਸਹਿਯੋਗ ਲਈ ਇੱਕ ਰੂਪਰੇਖਾ ਪ੍ਰਦਾਨ ਕਰਦਾ ਹੈ।
ਦੋਵੇਂ ਪੱਖਾਂ ਨੇ ਦੁਵੱਲੇ ਰੱਖਿਆ ਅਤੇ ਸੁਰੱਖਿਆ ‘ਤੇ ਚਰਚਾ ਕਰਦੇ ਹੋਏ ਰੱਖਿਆ ਉਦਯੋਗਿਕ ਸਹਿਯੋਗ ਨੂੰ ਹੋਰ ਵਧਾਉਣ ਦੀ ਆਸ਼ਾ ਵਿਅਕਤ ਕੀਤੀ। ਉਨ੍ਹਾਂ ਨੇ ਇਸ ਵਰ੍ਹੇ ਦੇ ਅੰਤ ਵਿੱਚ ਇਟੈਲੀਅਨ ਏਅਰਕ੍ਰਾਫਟ ਕੈਰੀਅਰ ਆਈਟੀਐੱਸ ਕੈਵੂਰ (Italian aircraft carrier ITS Cavour) ਅਤੇ ਟ੍ਰੇਨਿੰਗ ਸ਼ਿਪ ਆਈਟੀਐੱਸ ਵੈੱਸਪੁਚੀ (training ship ITS Vespucci) ਦੀ ਭਾਰਤ ਯਾਤਰਾ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਇਟੈਲੀਅਨ ਕੈਂਪੇਨ ਵਿੱਚ ਭਾਰਤੀ ਸੈਨਾ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਇਟੈਲੀਅਨ ਗਵਰਨਮੈਂਟ ਦਾ ਧੰਨਵਾਦ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਭਾਰਤ-ਇਟਲੀ ਦੇ ਮੋਂਟੋਨ (Montone) ਵਿੱਚ ਯਸ਼ਵੰਤ ਘਾਡਗੇ ਮੈਮੋਰੀਅਲ (Yashwant Ghadge Memorial) ਨੂੰ ਹੋਰ ਵਿਕਸਿਤ ਕਰੇਗਾ।
‘ਗਲੋਬਲ ਬਾਇਓ ਫਿਊਲ ਅਲਾਇੰਸ’ ਦੇ ਤਹਿਤ ਤਾਲਮੇਲ ‘ਤੇ ਧਿਆਨ ਦਿੰਦੇ ਹੋਏ, ਨੇਤਾਵਾਂ ਨੇ ਐਨਰਜੀ ਟ੍ਰਾਂਜਿਸ਼ਨ ਵਿੱਚ ਸਹਿਯੋਗ ਲਈ ਲੈਟਰ ਆਫ ਇੰਟੈਂਟ ‘ਤੇ ਹਸਤਾਖਰ ਕੀਤਾ, ਇਹ ਕਲੀਨ ਅਤੇ ਗ੍ਰੀਨ ਐਨਰਜੀ ਵਿੱਚ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਨੇ ਸਾਇੰਸ ਐਂਡ ਟੈਕਨੋਲੋਜੀ ਵਿੱਚ ਸੰਯੁਕਤ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ 2025-27 ਲਈ ਸਹਿਯੋਗ ਦੇ ਨਵੇਂ ਕਾਰਜਕਾਰੀ ਪ੍ਰੋਗਰਾਮ ‘ਤੇ ਵੀ ਪ੍ਰਸੰਨਤਾ ਜਤਾਈ।
ਦੋਵੇਂ ਦੇਸ਼ਾਂ ਦੇ ਲੋਕਾਂ ਦਰਮਿਆਨ ਆਤਮੀਯ ਸਬੰਧ ਇਟਲੀ ਵਿੱਚ ਲੰਬੇ ਸਮੇਂ ਤੋਂ ਚਲੀ ਆ ਰਹੀ ਇੰਡੋਲੌਜੀਕਲ ਸਟਡੀਜ਼ ਟ੍ਰੈਡੀਸ਼ਨ ਤੋਂ ਪ੍ਰੇਰਿਤ ਹੈ, ਜਿਸ ਨੂੰ ਮਿਲਾਨ ਯੂਨੀਵਰਸਿਟੀ ਵਿੱਚ ਭਾਰਤ ਸਟਡੀਜ਼ ‘ਤੇ ਪਹਿਲੀ ਆਈਸੀਸੀਆਰ ਚੇਅਰ ਦੀ ਸਥਾਪਨਾ ਦੇ ਨਾਲ ਹੋਰ ਮਜ਼ਬੂਤ ਕੀਤਾ ਜਾਵੇਗਾ। ਦੋਵੇਂ ਨੇਤਾਵਾਂ ਨੇ ਮਾਈਗ੍ਰੇਸ਼ਨ ਅਤੇ ਮੋਬੀਲਿਟੀ ਐਗਰੀਮੈਂਟ ਦੇ ਜਲਦ ਲਾਗੂਕਰਨ ਦਾ ਵੀ ਸੱਦਾ ਦਿੱਤਾ, ਇਸ ਨਾਲ ਪ੍ਰੋਫੈਸ਼ਨਲਜ਼, ਸਕਿੱਲਡ ਅਤੇ ਸੈਮੀ-ਸਕਿੱਲਡ ਵਰਕਰਾਂ, ਸਟੂਡੈਂਟਸ ਅਤੇ ਰਿਸਰਚਰਾਂ ਦੀ ਗਤੀਸ਼ੀਲਤਾ ਨੂੰ ਸੁਵਿਧਾਜਨਕ ਬਣਾਇਆ ਜਾ ਸਕੇਗਾ।
ਦੋਵੇਂ ਨੇਤਾਵਾਂ ਨੇ ਕਿਹਾ ਕਿ ਉਹ ਸੁਤੰਤਰ ਅਤੇ ਖੁੱਲੇ ਹਿੰਦ-ਪ੍ਰਸ਼ਾਂਤ ਲਈ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਪੂਰਨ ਕਰਨ ਲਈ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ ਵਿਵਸਥਾ ਦੇ ਤਹਿਤ ਲਾਗੂ ਕੀਤੀਆਂ ਜਾਣ ਵਾਲੀਆਂ ਸੰਯੁਕਤ ਗਤੀਵਿਧੀਆਂ ਲਈ ਤਿਆਰ ਹਨ। ਉਨ੍ਹਾਂ ਨੇ ਮਹੱਤਵਪੂਰਨ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵੀ ਚਰਚਾ ਕੀਤੀ ਅਤੇ ਭਾਰਤ-ਮੱਧ ਪੂਰਵ-ਯੂਰੋਪ ਆਰਥਿਕ ਕੌਰੀਡੋਰ ਸਮੇਤ ਗਲੋਬਲ ਪਲੈਟਫਾਰਮਾਂ ਅਤੇ ਬਹੁਪੱਖੀ ਪਹਿਲਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਬਣਾਉਣ ‘ਤੇ ਵੀ ਸਹਿਮਤੀ ਜਤਾਈ।
***
ਡੀਐੱਸ/ਐੱਸਟੀ
(Release ID: 2025708)
Visitor Counter : 37
Read this release in:
English
,
Urdu
,
Marathi
,
Hindi
,
Hindi_MP
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam