ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ ਜੋਸ਼ ਪੂਰੇ ਦੇਸ਼ ਵਿੱਚ ਜ਼ੋਰਾਂ ‘ਤੇ : ਦਿੱਲੀ, ਕੋਲਕਾਤਾ, ਚੇਨੱਈ ਅਤੇ ਪੁਣੇ ਵਿੱਚ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀਆਂ ਬਿਹਤਰੀਨ ਫਿਲਮਾਂ ਦੇਖੋ!

Posted On: 12 JUN 2024 5:15PM by PIB Chandigarh

18ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (MIFF) ਦਾ ਜਾਦੂ ਮੁੰਬਈ ਦੇ ਨਾਲ-ਨਾਲ ਹੋਰ ਸ਼ਹਿਰਾਂ ਵਿੱਚ ਵੀ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪਹਿਲੀ ਵਾਰ, ਮਿਫ (MIFF) ਦਾ ਇਹ ਆਯੋਜਨ ਨਾ ਸਿਰਫ ਮੁੰਬਈ ਵਿੱਚ ਹੋਵੇਗਾ, ਸਗੋਂ ਦਿੱਲੀ, ਕੋਲਕਾਤਾ, ਚੇਨੱਈ ਅਤੇ ਪੁਣੇ ਜਿਹੇ ਸ਼ਹਿਰਾਂ ਵਿੱਚ ਵੀ ਬਰਾਬਰ ਸਕ੍ਰੀਨਿੰਗ ਨਾਲ ਦੁਨੀਆ ਭਰ ਦੀਆਂ ਬਿਹਤਰੀਨ ਗ਼ੈਰ-ਫੀਚਰ ਫਿਲਮਾਂ- ਡਾਕੂਮੈਂਟਰੀ, ਸ਼ੌਰਟ ਫਿਕਸ਼ਨ ਅਤੇ ਐਨੀਮੇਸ਼ਨ ਫਿਲਮਾਂ ਦਿਖਾਈਆਂ ਜਾਣਗੀਆਂ।

 

ਮੁੱਖ ਪ੍ਰੋਗਰਾਮ 15 ਜੂਨ ਨੂੰ ਸ਼ੁਰੂ ਹੋਵੇਗਾ ਅਤੇ 21 ਜੂਨ, 2024 ਤੱਕ ਮੁੰਬਈ ਦੇ ਪੈਡਰ ਰੋਡ (Pedder Road) ‘ਤੇ ਰਾਸ਼ਟਰੀ ਫਿਲਮ ਵਿਕਾਸ ਨਿਗਮ-ਫਿਲਮ ਡਿਵੀਜ਼ਨ ਪਰਿਸਰ ਵਿੱਚ ਚੱਲੇਗਾ। ਦਿੱਲੀ ਵਿੱਚ ਫਿਲਮ ਪ੍ਰੇਮੀਆਂ ਲਈ 16 ਜੂਨ ਤੋਂ 20 ਜੂਨ ਤੱਕ ਸਿਰੀ ਫੋਰਟ ਆਡੀਟੋਰੀਅਮ 1,2 ਅਤੇ 3 ਵਿੱਚ ਫਿਲਮਾਂ ਦੀ ਇੱਕ ਬਰਾਬਰ ਚੋਣ ਦਿਖਾਈ ਜਾਵੇਗੀ। ਕੋਲਕਾਤਾ ਵਿੱਚ ਫਿਲਮ ਪ੍ਰੇਮੀ ਪ੍ਰਸਿੱਧ ਸੱਤਿਆਜੀਤ ਰੇਅ  (iconic Satyajit Ray) ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ (SRFTI), ਵਿੱਚ ਸਕ੍ਰੀਨਿੰਗ ਦੇਖ ਸਕਦੇ ਹਨ। ਉੱਥੇ ਹੀ, ਚੇਨੱਈ ਐੱਨਐੱਫਡੀਸੀ ਦੇ ਟੈਗੋਰ ਫਿਲਮ ਸੈਂਟਰ ਵਿੱਚ ਸਕ੍ਰੀਨਿੰਗ ਦਿਖਾਈ ਜਾਵੇਗੀ। ਇਸ ਤੋਂ ਇਲਾਵਾ, ਪੁਣੇ ਵਿੱਚ ਸਕ੍ਰੀਨਿੰਗ ਨੈਸ਼ਨਲ ਆਰਕਾਈਵ ਆਫ ਇੰਡੀਆ ਦੇ ਪਰਿਸਰ ਵਿੱਚ ਹੋਵੇਗੀ। ਆਯੋਜਨ ਸਥਲਾਂ ‘ਤੇ ਰਜਿਸਟ੍ਰੇਸ਼ਨ ਡੈਸਕ ਸਕ੍ਰੀਨਿੰਗ ਲਈ   ਵਿਜ਼ੀਟਰਸ ਮੌਜੂਦ ਲੋਕਾਂ ਦੇ ਰਜਿਸਟ੍ਰੇਸ਼ਨ ਦੀ ਸੁਵਿਧਾ ਪ੍ਰਦਾਨ ਕਰਨਗੇ। ਬੈਠਣ  ਦੀ ਵਿਵਸਥਾ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ ‘ਤੇ ਹੋਵੇਗੀ। ਓਪਨਿੰਗ ਫਿਲਮ ਬਿਲੀ ਐਂਡ ਮੌਲੀ (opening film Billy and Molly) : ਐਨ ਓਟਰ ਲਵ ਸਟੋਰੀ (An Otter Love Story) 15 ਜੂਨ ਨੂੰ ਦੁਪਹਿਰ 2.30 ਵਜੇ ਸਾਰੇ ਸਥਾਨਾਂ ‘ਤੇ ਇਕੱਠਿਆਂ ਦਿਖਾਈ ਜਾਵੇਗੀ। 

 

 

 

 

 

 

 

ਕਿਰਪਾ ਕਰਕੇ ਚਾਰ ਸ਼ਹਿਰਾਂ ਵਿੱਚ 18ਵੇਂ ਮਿਫ (MIFF) ਲਈ ਸਕ੍ਰੀਨਿੰਗ ਸ਼ਡਿਊਲ ਇੱਥੇ ਦੇਖੋ 

ਦਿੱਲੀ 

ਕੋਲਕਾਤਾ 

ਚੇਨੱਈ

ਪੁਣੇ 

ਇਹ ਇਨੋਵੇਟਿਵ ਕਦਮ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC’s) ਦੀ ਉੱਚ ਗੁਣਵੱਤਾ ਵਾਲੀ ਡਾਕੂਮੈਂਟਰੀ ਫਿਲਮ ਮੇਕਿੰਗ ਨੂੰ ਵਿਆਪਕ ਭਾਰਤੀ ਦਰਸ਼ਕਾਂ ਲਈ ਵਧੇਰੇ ਅਸਾਨ ਬਣਾਉਣ ਦੀ ਪ੍ਰਤੀਬੱਧਤਾ ਤੋਂ ਪ੍ਰੇਰਿਤ ਹੈ। ਇਸ ਫੈਸਟੀਵਲ ਦਾ ਉਦੇਸ਼ ਇਨ੍ਹਾਂ ਜੀਵੰਤ ਸੱਭਿਆਚਾਰਕ ਕੇਂਦਰਾਂ ਵਿੱਚ ਮਿਫ (MIFF) ਨੂੰ ਲਿਆ ਕੇ, ਦੇਸ਼ ਭਰ ਦੇ ਸਿਨੇਮਾ ਪ੍ਰੇਮੀਆਂ ਦੇ ਦਰਮਿਆਨ ਡਾਕੂਮੈਂਟਰੀ ਫਿਲਮਾਂ ਲਈ ਗਹਿਰੀ ਦਿਲਚਸਪੀ ਨੂੰ ਹੁਲਾਰਾ ਦੇਣਾ ਹੈ। 

 

ਡਾਕੂਮੈਂਟਰੀ ਫਿਲਮਾਂ ਸਾਡੇ ਆਲੇ-ਦੁਆਲੇ ਦੀ ਦੁਨੀਆ ਬਾਰੇ ਸ਼ਕਤੀਸ਼ਾਲੀ ਅਤੇ ਸੋਚਣ ਵਾਲੀ ਸੂਝ-ਬੂਝ ਪ੍ਰਦਾਨ ਕਰਦੀਆਂ ਹਨ। ਫੈਸਟੀਵਲ ਦੀ ਪਹੁੰਚ ਦਾ ਵਿਸਤਾਰ ਕਰਕੇ, ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਸਾਰਥਕ ਗੱਲਬਾਤ ਨੂੰ ਹੁਲਾਰਾ ਦੇਣ ਅਤੇ ਭਾਰਤ ਦੇ ਸਾਰੇ ਕੋਨਿਆਂ ਵਿੱਚ ਇੱਕ ਮਹੱਤਵਪੂਰਨ ਕਲਾ ਲਈ ਜਨੂੰਨ ਜਗਾਉਣ ਦੀ ਉਮੀਦ ਕਰਦਾ ਹੈ। ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਲੰਬੇ ਸਮੇਂ ਤੋਂ ਭਾਰਤ ਵਿੱਚ ਡਾਕੂਮੈਂਟਰੀ ਫਿਲਮਾਂ ਦੇ ਨੀਰਮਾਣ ਦਾ ਚੈਂਪੀਅਨ ਰਿਹਾ ਹੈ। ਇਹ ਵਿਸਤਾਰ ਨਾ ਸਿਰਫ ਫਿਲਮ ਫੈਸਟੀਵਲ ਦੇ ਮੰਚ ਨੂੰ ਮਜ਼ਬੂਤ ਕਰਦਾ ਹੈ, ਸਗੋਂ ਦਿੱਲੀ, ਕੋਲਕਾਤਾ, ਪੁਣੇ ਅਤੇ ਚੇਨੱਈ ਦੇ ਦਰਸ਼ਕਾਂ ਨੂੰ ਵੱਡੇ ਪਰਦੇ ‘ਤੇ ਡਾਕੂਮੈਂਟਰੀਜ਼ ਦੀ ਵਿਭਿੰਨ ਚੋਣ ਦਾ ਤਜ਼ਰਬਾ ਕਰਨ ਦਾ ਇੱਕ ਅਨੋਖਾ ਮੌਕਾ ਵੀ ਪ੍ਰਦਾਨ ਕਰਦਾ ਹੈ। 

 

ਵਰਲਡ ਸਿਨੇਮਾ ਦੀ ਸਿਨੇਮੈਟਿਕ  ਉਤਕ੍ਰਿਸ਼ਟਤਾ ਦਾ ਫੈਸਟੀਵਲ, ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ, ਦੱਖਣ ਏਸ਼ੀਆ ਵਿੱਚ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਗ਼ੈਰ-ਫੀਚਰ ਫਿਲਮ ਫੈਸਟੀਵਲਾਂ ਵਿੱਚੋਂ ਇੱਕ ਦੇ ਰੂਪ ਵਿੱਚ ਪਹਿਚਾਣਿਆ ਜਾਂਦਾ ਹੈ। 1990 ਤੋਂ ਹਰ ਦੋ ਵਰ੍ਹੇ ਵਿੱਚ ਆਯੋਜਿਤ ਹੋਣ ਵਾਲੇ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਨੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਡਾਕੂਮੈਂਟਰੀ ਫਿਲਮ, ਸ਼ੌਰਟ ਫਿਲਮ ਅਤੇ ਐਨੀਮੇਸ਼ਨ ਕੈਟੇਗਰੀਆਂ ਵਿੱਚ ਅਸਧਾਰਣ ਕਾਰਜਾਂ ਨੂੰ ਪ੍ਰਦਰਸ਼ਿਤ ਕਰਨ ਲਈ ਲਗਾਤਾਰ ਇੱਕ ਮੰਚ ਪ੍ਰਦਾਨ ਕੀਤਾ ਹੈ। 

****

 

ਪੀਆਈਬੀ ਟੀਮ ਮਿਫ/ਨਿਕਿਤਾ/ਧਨਲਕਸ਼ਮੀ ਪੀ/ਪ੍ਰੀਤੀ| 05


(Release ID: 2025060) Visitor Counter : 55