ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਸੁਰੇਸ਼ ਗੋਪੀ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਰਾਜ ਮੰਤਰੀ ਦਾ ਚਾਰਜ ਸੰਭਾਲਿਆ

Posted On: 11 JUN 2024 5:16PM by PIB Chandigarh

ਕੇਰਲ ਦੇ ਤ੍ਰਿਸੂਰ (Thrissur) ਤੋਂ ਸਾਂਸਦ, ਸ਼੍ਰੀ ਗੋਪੀ ਸੁਰੇਸ਼, ਨੇ ਅਧਿਕਾਰਿਕ ਤੌਰ ‘ਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਰਾਜ ਮੰਤਰੀ ਦੇ ਰੂਪ ਵਿੱਚ ਚਾਰਜ ਸੰਭਾਲ ਲਿਆ ਹੈ। ਸ਼੍ਰੀ ਗੋਪੀ ਵੱਖ-ਵੱਖ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਵਿਅਕਤੀ ਰਹੇ ਹਨ। ਉਨ੍ਹਾਂ ਨੇ ਆਪਣੇ ਪੂਰਵਵਰਤੀ ਸ਼੍ਰੀ ਰਾਮੇਸ਼ਵਰ ਤੇਲੀ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਹੈ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਸ਼੍ਰੀ ਗੋਪੀ ਦਾ ਹਾਰਦਿਕ ਸੁਆਗਤ ਕੀਤਾ।

26 ਜੂਨ, 1958, ਨੂੰ ਕੇਰਲ ਦੇ ਅਲਾਪੁੱਝਾ, ਵਿੱਚ ਜਨਮੇ ਸ਼੍ਰੀ ਗੋਪੀ ਦਾ ਮਨੋਰੰਜਨ  ਉਦਯੋਗ ਅਤੇ ਜਨਤਕ ਸੇਵਾ ਦੋਵਾਂ ਵਿੱਚ ਇੱਕ ਵਿਸ਼ੇਸ਼ ਕਰੀਅਰ ਰਿਹਾ ਹੈ। ਉਨ੍ਹਾਂ ਨੇ ਕੋਲੱਮ ਦੇ ਫਾਤਿਮਾ ਮਾਤਾ ਨੈਸ਼ਨਲ ਕਾਲਜ ਤੋਂ ਜ਼ੂਲੌਜੀ (Zoology) ਵਿੱਚ ਬੈਚਲਰ ਆਫ ਸਾਇੰਸ ਦੀ ਡਿਗਰੀ ਅਤੇ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਆਫ ਆਰਟਸ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦੇ ਵਿਆਪਕ ਪਿਛੋਕੜ ਵਿੱਚ 2016 ਤੋਂ 2022 ਤੱਕ ਰਾਜ ਸਭਾ ਦੇ ਚੁਣੇ ਹੋਏ ਮੈਂਬਰ ਦੇ ਰੂਪ ਵਿੱਚ ਕੰਮ ਕਰਨਾ ਸ਼ਾਮਲ ਹੈ, ਜਿੱਥੇ ਉਨ੍ਹਾਂ ਨੂੰ ਵਾਤਾਵਰਣ ਦੇ ਮੁੱਦਿਆਂ ਅਤੇ ਸਮਾਜਿਕ ਨਿਆਂ ‘ਤੇ ਉਨ੍ਹਾਂ ਦੀ ਵਕਾਲਤ ਲਈ ਜਾਣਿਆ ਗਿਆ। 

ਰਾਜਨੀਤੀ ਵਿੱਚ ਗੋਪੀ ਦਾ ਪ੍ਰਵੇਸ਼ ਪਰੋਪਕਾਰ ਅਤੇ ਸਮਾਜਿਕ ਕਾਰਜਾਂ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਤੋਂ ਪ੍ਰੇਰਿਤ ਸੀ। 2024 ਦੀਆਂ ਇੰਡੀਅਨ ਜਨਰਲ ਇਲੈਕਸ਼ਨਾਂ ਵਿੱਚ, ਉਨ੍ਹਾਂ ਨੂੰ ਭਾਰਤੀਯ ਜਨਤਾ ਪਾਰਟੀ (ਬੀਜੇਪੀ) ਦੀ ਪ੍ਰਤੀਨਿਧਤਾ ਕਰਦੇ ਹੋਏ ਤ੍ਰਿਸੂਰ ਲਈ ਸੰਸਦ ਮੈਂਬਰ ਵਜੋਂ ਚੁਣਿਆ ਗਿਆ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਵਜੋਂ ਉਨ੍ਹਾਂ ਦੀ ਨਿਯੁਕਤੀ ਇਸ ਮਹੱਤਵਪੂਰਨ ਖੇਤਰ ਦੀ ਦੇਖ-ਰੇਖ ਕਰਨ ਦੀਆਂ ਉਨ੍ਹਾਂ ਦੀਆਂ ਸਮਰੱਥਾਵਾਂ ਵਿੱਚ ਸਰਕਾਰ ਦੇ ਭਰੋਸੇ ਨੂੰ ਦਰਸਾਉਂਦੀ ਹੈ। 

ਸ਼੍ਰੀ ਸੁਰੇਸ਼ ਗੋਪੀ ਆਪਣੇ ਵਿਭਿੰਨ ਤਜ਼ਰਬਿਆਂ ਅਤੇ ਜਨਤਕ ਸੇਵਾ ਪ੍ਰਤੀ ਜਨੂੰਨ ਨੂੰ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਸਮਰਪਿਤ ਕਰਨ ਲਈ ਤਿਆਰ ਹਨ, ਜਿਸ ਦਾ ਟੀਚਾ ਇਸ ਖੇਤਰ ਵਿੱਚ ਇਨੋਵੇਸ਼ਨ ਅਤੇ ਕੁਸ਼ਲਤਾ ਨੂੰ ਹੁਲਾਰਾ ਦੇਣਾ ਹੈ। 

*************

ਆਰਕੇਜੇ/ਐੱਮ



(Release ID: 2024791) Visitor Counter : 21