ਇਸਪਾਤ ਮੰਤਰਾਲਾ

ਸ਼੍ਰੀ ਐੱਚ.ਡੀ. ਕੁਮਾਰਸਵਾਮੀ ਨੇ ਸਟੀਲ ਮੰਤਰਾਲੇ ਦਾ ਚਾਰਜ ਸੰਭਾਲਿਆ

Posted On: 11 JUN 2024 8:08PM by PIB Chandigarh

ਸ਼੍ਰੀ ਐੱਚ.ਡੀ. ਕੁਮਾਰਸਵਾਮੀ ਨੇ ਅੱਜ ਅੱਜ ਉਦਯੋਗ ਭਵਨ ਵਿਖੇ ਭਾਰੀ ਉਦਯੋਗ (ਹੈਵੀ ਇੰਡਸਟ੍ਰੀ) ਮੰਤਰੀ ਦੇ ਆਪਣੇ ਪੋਰਟਫੋਲੀਓ ਤੋਂ ਇਲਾਵਾ ਕੇਂਦਰੀ ਸਟੀਲ ਮੰਤਰੀ ਦਾ ਚਾਰਜ ਸੰਭਾਲਿਆ।

ਸਟੀਲ ਮੰਤਰਾਲੇ ਦੇ ਸਕੱਤਰ ਸ਼੍ਰੀ ਨਾਗੇਂਦਰ ਨਾਥ ਸਿਨਹਾ ਨੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੰਤਰੀ ਦਾ ਸੁਆਗਤ ਕੀਤਾ।

ਮੀਡੀਆ ਨਾਲ ਗੱਲ ਕਰਦੇ ਹੋਏ ਸ਼੍ਰੀ ਐੱਚ.ਡੀ. ਕੁਮਾਰਸਵਾਮੀ ਨੇ ਦੇਸ਼ ਦੀ ਜੀਡੀਪੀ ਵਿੱਚ ਵਾਧਾ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ।

ਮੰਤਰੀ ਨੇ ਕਿਹਾ, “ਪੂਰੇ ਦੇਸ਼ ਦੇ ਸਮ੍ਰਿੱਧ ਵਿਕਾਸ ਲਈ ਅਸੀਂ ਅਣਥੱਕ ਪ੍ਰਯਾਸ ਕਰਾਂਗੇ।”

ਕੇਂਦਰੀ ਮੰਤਰੀ ਨੂੰ ਸਟੀਲ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਨਾਲ ਮੀਟਿੰਗ ਵੀ ਕੀਤੀ।

*****

ਵਾਈਬੀ/ਕੇਐੱਸ



(Release ID: 2024658) Visitor Counter : 21