ਪ੍ਰਧਾਨ ਮੰਤਰੀ ਦਫਤਰ

ਨਵੀਂ ਸਰਕਾਰ ਦਾ ਪਹਿਲਾ ਫੈਸਲਾ ਕਿਸਾਨ ਕਲਿਆਣ ਬਾਰੇ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ


ਪ੍ਰਧਾਨ ਮੰਤਰੀ ਦੁਆਰਾ ਹਸਤਾਖਰ ਕੀਤੀ ਗਈ ਪਹਿਲੀ ਫਾਈਲ ਪ੍ਰਧਾਨ ਮੰਤਰੀ ਕਿਸਾਨ ਨਿਧੀ ਜਾਰੀ ਕਰਨ ਨਾਲ ਸਬੰਧਿਤ ਹੈ

ਸਾਡੀ ਸਰਕਾਰ ਕਿਸਾਨ ਕਲਿਆਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ, ਇਸ ਲਈ ਇਹ ਉੱਚਿਤ ਹੈ ਕਿ ਚਾਰਜ ਸੰਭਾਲਣ ਦੇ ਬਾਅਦ ਹਸਤਾਖਰ ਕੀਤੀ ਗਈ ਪਹਿਲੀ ਫਾਈਲ ਕਿਸਾਨ ਕਲਿਆਣ ਨਾਲ ਹੀ ਸਬੰਧਿਤ ਹੈ: ਪ੍ਰਧਾਨ ਮੰਤਰੀ

ਅਸੀਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਲਈ ਹੋਰ ਵੀ ਵੱਧ ਕੰਮ ਕਰਨਾ ਚਾਹੁੰਦੇ ਹਾਂ: ਪ੍ਰਧਾਨ ਮੰਤਰੀ

Posted On: 10 JUN 2024 12:06PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤੀਸਰੀ ਵਾਰ, ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ, ਪੀਐੱਮ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਨ ਦੀ ਆਪਣੀ ਪਹਿਲੀ ਫਾਈਲ ‘ਤੇ ਹਸਤਾਖਰ ਕੀਤੇ। ਇਸ ਨਾਲ 9.3 ਕਰੋੜ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ  ਵਿੱਚ ਲਗਭਗ 20,000 ਕਰੋੜ ਰੁਪਏ ਵੰਡੇ ਜਾਣਗੇ।

ਇਸ ਫਾਈਲ ‘ਤੇ ਹਸਤਾਖਰ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਸਾਡੀ ਸਰਕਾਰ ਕਿਸਾਨ ਕਲਿਆਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ, ਇਸ ਲਈ ਇਹ ਉੱਚਿਤ ਹੈ ਕਿ ਚਾਰਜ ਸੰਭਾਲਣ ਦੇ ਬਾਅਦ ਹਸਤਾਖਰ ਕੀਤੀ ਗਈ ਪਹਿਲੀ ਫਾਈਲ ਕਿਸਾਨ ਕਲਿਆਣ ਨਾਲ ਸਬੰਧਿਤ ਹੈ। ਅਸੀਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਲਈ ਹੋਰ ਵੀ ਵੱਧ ਕੰਮ ਕਰਨਾ ਚਾਹੁੰਦੇ ਹਾਂ।” 

************

ਡੀਐੱਸ/ਐੱਸਆਰ



(Release ID: 2023725) Visitor Counter : 180