ਜਲ ਸ਼ਕਤੀ ਮੰਤਰਾਲਾ

ਜਲ ਸ਼ਕਤੀ ਮੰਤਰਾਲੇ ਨੇ ਮਾਸ ਕਮਿਊਨੀਕੇਸ਼ਨ ਇੰਟਰਨਸ਼ਿਪ ਪ੍ਰੋਗਰਾਮ ਦਾ ਐਲਾਨ ਕੀਤਾ

Posted On: 31 MAY 2024 1:07PM by PIB Chandigarh

ਜਲ ਸ਼ਕਤੀ ਮੰਤਰਾਲੇ ਦੇ ਤਹਿਤ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਕਾਇਆਕਲਪ ਵਿਭਾਗ (ਡੀਡਬਲਿਊਆਰ, ਆਰਡੀ, ਜੀਆਰ) ਨੇ ਮਾਸ ਕਮਿਊਨੀਕੇਸ਼ਨ ਇੰਟਰਨਸ਼ਿਪ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਹ ਪ੍ਰੋਗਰਾਮ ਗ੍ਰੈਜੁਏਟ/ਪੋਸਟ ਗ੍ਰੈਜੁਏਟ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਜਾਂ ਭਾਰਤ ਵਿੱਚ ਜਨ ਸੰਚਾਰ ਦੇ ਖੇਤਰ ਵਿੱਚ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾਨ ਵਿੱਚ ਨਾਮਾਂਕਿਤ ਰਿਸਰਚ ਸਕੌਲਰ ਵਿਦਿਆਰਥੀਆਂ ਨੂੰ ਇੰਟਰਨ ਦੇ ਰੂਪ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ।

 ਇੰਟਰਨਸ਼ਿਪ ਪ੍ਰੋਗਰਾਮ ਚੁਣੇ ਹੋਏ ਉਮੀਦਵਾਰਾਂ ਨੂੰ ਮੀਡੀਆ/ਸੋਸ਼ਲ ਮੀਡੀਆ ਗਤੀਵਿਧੀਆਂ ਨਾਲ ਸਬੰਧਿਤ ਵਿਭਾਗ ਦੇ ਕੰਮ ਨਾਲ ਜੁੜਨ ਦੇ ਲਈ ਅਲਪਕਾਲਿਕ ਅਨੁਭਵ ਪ੍ਰਦਾਨ ਕਰਦਾ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਮਾਸ ਕਮਿਊਨੀਕੇਸ਼ਨ ਜਾਂ ਜਰਨਲਿਜ਼ਮ ਜਾਂ ਸਬੰਧਿਤ ਖੇਤਰਾਂ ਵਿੱਚ ਗ੍ਰੈਜੁਏਟ ਦੀ ਪੜ੍ਹਾਈ ਪੂਰੀ ਕਰ ਲਈ ਹੈ ਜਾਂ ਜੋ ਵਿਦਿਆਰਥੀ ਕਿਸੇ ਮਾਨਤਾ ਪ੍ਰਾਪਤ ਕਾਲਜ/ਯੂਨੀਵਰਿਸਟੀ ਤੋਂ ਉਪਰੋਕਤ ਖੇਤਰਾਂ ਵਿੱਚ ਪੀਜੀ ਜਾਂ ਡਿਪਲੋਮਾ (ਮਾਸ ਕਮਿਊਨੀਕੇਸ਼ਨ ਜਾਂ ਸਬੰਧਿਤ ਖੇਤਰ ਵਿੱਚ ਗ੍ਰੈਜੁਏਟ ਦੀ ਪੜ੍ਹਾਈ ਪੂਰੀ ਕਰਨ ਦੇ ਅਧੀਨ) ਕਰ ਰਹੇ ਹਨ, ਉਹ ਦਿਸ਼ਾ-ਨਿਰਦੇਸ਼ਾਂ ਵਿੱਚ ਜ਼ਿਕਰ ਕੀਤੀਆਂ ਸ਼ਰਤਾਂ ਦੇ ਅਧੀਨ ਯੋਗ ਹਨ।

 ਇੰਟਰਨਸ਼ਿਪ ਦੀ ਮਿਆਦ ਛੇ ਤੋਂ ਨੌ ਮਹੀਨੇ ਦੀ ਹੋਵੇਗੀ। ਇੰਟਰਨਸ਼ਿਪ ਪ੍ਰੋਗਰਾਮ ਦੇ ਸਫਲਤਾਪੂਰਵਕ ਪੂਰਾ ਹੋਣ ਤੇ ਚੁਣੇ ਉਮੀਦਵਾਰਾਂ ਨੂੰ 15,000 ਰੁਪਏ ਪ੍ਰਤੀ ਮਹੀਨੇ ਦਾ ਮਾਣ ਭੱਤਾ ਅਤੇ ਇੰਟਰਨਸ਼ਿਪ ਦਾ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਅਪਲਾਈ ਕਰਨ ਦੀ ਆਖਰੀ ਮਿਤੀ 29 ਜੂਨ, 2024 ਹੈ। ਇੰਟਰਨਸ਼ਿਪ ਦੇ ਲਈ ਅਪਲਾਈ ਕਰਨ ਦੇ ਇੱਛੁਕ ਲੋਕ ਕੇਵਲ ਔਨਲਾਈਨ ਫੋਰਮ ਦੇ ਮਾਧਿਅਮ ਨਾਲ ਅਪਲਾਈ ਕਰ ਸਕਦੇ ਹਨ, ਜੋ https://mowr.nic.in/internship/  ‘ਤੇ ਉਪਲਬਧ ਹੈ। ਹੋਰ ਵੇਰਵੇ ਲਈ, ਇੱਥੇ ਕਲਿੱਕ ਕਰੋ: https://jalshakti-dowr.gov.in/.

*****

ਵੀਐੱਮ



(Release ID: 2022319) Visitor Counter : 29