ਭਾਰਤ ਚੋਣ ਕਮਿਸ਼ਨ
ਛੇਵੇਂ ਪੜਾਅ ਵਿੱਚ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 58 ਸੀਟਾਂ 'ਤੇ ਸ਼ਾਂਤੀਪੂਰਨ ਮਤਦਾਨ
ਫ਼ੇਜ਼-6 ਵਿੱਚ ਸ਼ਾਮ 7:45 ਵਜੇ ਤੱਕ 59.06 ਫ਼ੀਸਦੀ ਵੋਟਿੰਗ ਹੋਈ
ਅਨੰਤਨਾਗ-ਰਾਜੌਰੀ ਵਿੱਚ ਸ਼ਾਮ 7:45 ਵਜੇ ਤੱਕ 52.28% ਮਤਦਾਨ ਦਰਜ ਕੀਤਾ ਗਿਆ, ਜੋ ਕਈ ਦਹਾਕਿਆਂ ਵਿੱਚ ਸਭ ਤੋਂ ਵੱਧ ਹੈ
ਆਮ ਚੋਣਾਂ 2024 ਲਈ 28 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 486 ਸੰਸਦੀ ਹਲਕਿਆਂ ਤੋਂ ਇਲਾਵਾ ਓਡੀਸ਼ਾ ਦੇ 105 ਵਿਧਾਨ ਸਭਾ ਹਲਕਿਆਂ ਲਈ ਵੋਟਿੰਗ ਮੁਕੰਮਲ
Posted On:
25 MAY 2024 8:13PM by PIB Chandigarh
ਆਮ ਚੋਣਾਂ 2024 ਦੇ ਛੇਵੇਂ ਪੜਾਅ ਦੀ ਪੋਲਿੰਗ ਜੋ ਕਿ 58 ਸੰਸਦੀ ਹਲਕਿਆਂ (ਪੀਸੀਜ਼) ਵਿੱਚ ਸ਼ੁਰੂ ਹੋਈ ਸੀ, ਵਿੱਚ ਸ਼ਾਮ 7:45 ਵਜੇ ਤੱਕ ਲਗਭਗ 59.06% ਵੋਟਿੰਗ ਦਰਜ ਕੀਤੀ ਗਈ। ਦੇਸ਼ ਦੇ ਕੁਝ ਹਿੱਸਿਆਂ ਵਿੱਚ ਗਰਮੀ ਦੇ ਮੌਸਮ ਦੇ ਬਾਵਜੂਦ ਵੋਟਰਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ ਅਤੇ ਉਹ ਦੇਸ਼ ਭਰ ਵਿੱਚ ਆਪਣੀ ਵੋਟ ਪਾਉਣ ਲਈ ਸਬਰ ਨਾਲ ਕਤਾਰਾਂ ਵਿੱਚ ਖੜ੍ਹੇ ਦੇਖੇ ਗਏ। ਕੁਝ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਸਮਾਪਤੀ ਦੇ ਨਿਰਧਾਰਿਤ ਸਮੇਂ 'ਤੇ ਵੀ ਵੱਡੀ ਗਿਣਤੀ ਵਿੱਚ ਵੋਟਰ ਕਤਾਰਾਂ ਵਿੱਚ ਲੱਗੇ ਹੋਏ ਸਨ।


ਅਨੰਤਨਾਗ-ਰਾਜੌਰੀ ਦੇ ਪੋਲਿੰਗ ਸਟੇਸ਼ਨਾਂ 'ਤੇ ਵੋਟਰ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ
ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ-ਰਾਜੌਰੀ ਸੰਸਦੀ ਹਲਕੇ ਵਿੱਚ ਵੋਟਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੀ ਅਤੇ ਸ਼ਾਮ 7.45 ਵਜੇ ਤੱਕ 52.28% ਵੋਟਾਂ ਪਈਆਂ, ਜੋ ਕਈ ਦਹਾਕਿਆਂ ਵਿੱਚ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚ ਸੰਸਦੀ ਸੀਟਾਂ ਲਈ ਮਤਦਾਨ ਸਮਾਪਤ ਹੋ ਗਿਆ ਹੈ। ਚੱਲ ਰਹੀਆਂ ਆਮ ਚੋਣਾਂ 2024 ਵਿੱਚ ਘਾਟੀ ਦੇ ਤਿੰਨ ਸੰਸਦੀ ਹਲਕਿਆਂ ਸ੍ਰੀਨਗਰ (38.49 ਫ਼ੀਸਦੀ), ਬਾਰਾਮੂਲਾ (59.1 ਫ਼ੀਸਦੀ) ਅਤੇ ਅਨੰਤਨਾਗ-ਰਾਜੌਰੀ (ਸ਼ਾਮ 7:45 ਵਜੇ ਤੱਕ 52.28 ਫ਼ੀਸਦੀ) ਵਿੱਚ ਦਹਾਕਿਆਂ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ।
ਬਿਹਾਰ, ਜੰਮੂ ਅਤੇ ਕਸ਼ਮੀਰ, ਹਰਿਆਣਾ, ਝਾਰਖੰਡ, ਐੱਨਸੀਟੀ ਦਿੱਲੀ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਉਹ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਜਿਨ੍ਹਾਂ ਵਿੱਚ ਇਸ ਪੜਾਅ ਵਿੱਚ ਚੋਣਾਂ ਹੋਈਆਂ। ਕੁੱਲ 889 ਉਮੀਦਵਾਰ ਚੋਣ ਮੈਦਾਨ ਵਿੱਚ ਸਨ।
ਸਾਰੇ ਹਲਕਿਆਂ ਵਿੱਚ ਮਤਦਾਨ ਨਿਰਵਿਘਨ ਅਤੇ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ। ਸੀਈਸੀ ਸ਼੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨ ਸ਼੍ਰੀ ਗਿਆਨੇਸ਼ ਕੁਮਾਰ ਅਤੇ ਸ਼੍ਰੀ ਸੁਖਬੀਰ ਸਿੰਘ ਸੰਧੂ ਨੇ ਵੀ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਵੋਟ ਪਾਈ। ਉਨ੍ਹਾਂ ਨੇ ਦਿਨ ਭਰ ਚੋਣ ਪ੍ਰਕਿਰਿਆ ਦੇ ਹਰ ਪਹਿਲੂ 'ਤੇ ਤਿੱਖੀ ਨਜ਼ਰ ਰੱਖੀ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਵੋਟਰਾਂ ਲਈ ਬਿਨਾਂ ਕਿਸੇ ਡਰ ਜਾਂ ਭੈਅ ਦੇ ਆਪਣੀ ਵੋਟ ਪਾਉਣ ਲਈ ਅਨੁਕੂਲ ਮਾਹੌਲ ਬਣਾਉਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

ਸੀਈਸੀ ਸ਼੍ਰੀ ਰਾਜੀਵ ਕੁਮਾਰ (ਕੇਂਦਰ), ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ (ਖੱਬੇ) ਅਤੇ ਡਾ. ਸੁਖਬੀਰ ਸਿੰਘ ਸੰਧੂ (ਸੱਜੇ) ਦਿੱਲੀ ਵਿੱਚ ਵੋਟ ਪਾਉਣ ਤੋਂ ਬਾਅਦ ਆਪਣੇ ਪਰਿਵਾਰਾਂ ਨਾਲ
ਸ਼ਾਮ 7:45 ਵਜੇ ਤੱਕ 59.06 ਪ੍ਰਤੀਸ਼ਤ ਦੇ ਅਨੁਮਾਨਿਤ ਮਤਦਾਨ ਦੇ ਅੰਕੜੇ ਈਸੀਆਈ ਦੇ ਵੋਟਰ ਟਰਨਆਊਟ ਐਪ 'ਤੇ ਰਾਜ/ਪੀਸੀ/ਏਸੀ ਅਨੁਸਾਰ ਅਪਡੇਟ ਕੀਤੇ ਜਾਣਗੇ। ਇਸ ਤੋਂ ਇਲਾਵਾ ਇਹ ਰਾਜ/ਪੀਸੀ/ਏਸੀ ਅਨੁਸਾਰ ਡੇਟਾ ਤੋਂ ਇਲਾਵਾ ਕੁੱਲ ਪੜਾਅਵਾਰ ਡੇਟਾ ਵੀ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਕਮਿਸ਼ਨ ਸਟੇਕਹੋਲਡਰਾਂ ਦੀ ਸਹੂਲਤ ਲਈ 23:45 'ਤੇ ਵੋਟਰ ਮਤਦਾਨ ਡੇਟਾ ਦੇ ਨਾਲ ਇੱਕ ਹੋਰ ਪ੍ਰੈੱਸ ਨੋਟ ਜਾਰੀ ਕਰੇਗਾ। ਸਟੇਕਹੋਲਡਰਾਂ ਲਈ ਵੋਟਰ ਟਰਨਆਊਟ ਐਪ 'ਤੇ ਸਿੱਧੇ ਦੇਖਣ ਲਈ ਲਾਈਵ ਅੱਪਡੇਟ ਉਪਲਬਧ ਹਨ।
ਫ਼ੇਜ਼-6 (ਸ਼ਾਮ 7:45) ਵਿੱਚ ਰਾਜ ਅਨੁਸਾਰ ਅਨੁਮਾਨਿਤ ਵੋਟ ਪ੍ਰਤੀਸ਼ਤਤਾ
ਲੜੀ ਨੰ.
|
ਰਾਜ/ਯੂਟੀ
|
ਪੀਸੀਜ਼ ਦੀ ਗਿਣਤੀ
|
ਅਨੁਮਾਨਿਤ ਵੋਟਰ ਮਤਦਾਨ ਪ੍ਰਤੀਸ਼ਤਤਾ
|
1
|
ਬਿਹਾਰ
|
08
|
53.30
|
2
|
ਹਰਿਆਣਾ
|
10
|
58.37
|
3
|
ਜੰਮੂ ਅਤੇ ਕਸ਼ਮੀਰ
|
01
|
52.28
|
4
|
ਝਾਰਖੰਡ
|
04
|
62.74
|
5
|
ਐੱਨਸੀਟੀ ਦਿੱਲੀ
|
07
|
54.48
|
6
|
ਓਡੀਸ਼ਾ
|
06
|
60.07
|
7
|
ਉੱਤਰ ਪ੍ਰਦੇਸ਼
|
14
|
54.03
|
8
|
ਪੱਛਮੀ ਬੰਗਾਲ
|
08
|
78.19
|
ਉਪਰੋਕਤ 8 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
|
58
|
59.06
|
ਨਿਰਧਾਰਿਤ ਪ੍ਰਕਿਰਿਆ ਦੇ ਅਨੁਸਾਰ ਚੋਣ ਕਾਗਜ਼ਾਂ ਦੀ ਪੜਤਾਲ ਪੋਲਿੰਗ ਵਾਲੇ ਦਿਨ ਤੋਂ ਇੱਕ ਦਿਨ ਬਾਅਦ ਉਮੀਦਵਾਰਾਂ ਜਾਂ ਉਨ੍ਹਾਂ ਦੇ ਅਧਿਕਾਰਿਤ ਪੋਲਿੰਗ ਏਜੰਟਾਂ ਦੀ ਮੌਜੂਦਗੀ ਵਿੱਚ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਦੁਬਾਰਾ ਪੋਲਿੰਗ, ਜੇਕਰ ਕੋਈ ਹੋਵੇ, ਕਰਵਾਉਣ ਦਾ ਫੈਸਲਾ ਵੀ ਲਿਆ ਜਾਂਦਾ ਹੈ। ਕੁਝ ਪੋਲਿੰਗ ਪਾਰਟੀਆਂ ਭੂਗੋਲਿਕ/ਲੌਜਿਸਟਿਕਲ ਸਥਿਤੀਆਂ ਦੇ ਆਧਾਰ 'ਤੇ ਪੋਲਿੰਗ ਦਿਨ ਤੋਂ ਬਾਅਦ ਵਾਪਸ ਆਉਂਦੀਆਂ ਹਨ। ਕਮਿਸ਼ਨ, ਪੜਤਾਲ ਤੋਂ ਬਾਅਦ ਅਤੇ ਦੁਬਾਰਾ ਪੋਲ ਦੀ ਗਿਣਤੀ/ਸ਼ਡਿਊਲ ਦੇ ਆਧਾਰ 'ਤੇ 30.05.2024 ਤੱਕ ਅੱਪਡੇਟ ਕੀਤੇ ਵੋਟਰ ਮਤਦਾਨ ਅੰਕੜਿਆਂ ਨੂੰ ਪ੍ਰਕਾਸ਼ਿਤ ਕਰੇਗਾ।


ਓਡੀਸ਼ਾ ਵਿੱਚ ਪੋਲਿੰਗ ਸਟੇਸ਼ਨਾਂ 'ਤੇ ਵੋਟਰ
ਓਡੀਸ਼ਾ ਵਿੱਚ ਸੰਸਦੀ ਹਲਕਿਆਂ ਦੇ ਨਾਲ-ਨਾਲ 42 ਵਿਧਾਨ ਸਭਾ ਹਲਕਿਆਂ ਲਈ ਵੀ ਵੋਟਿੰਗ ਹੋਈ। ਸੂਬੇ ਭਰ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਲੋਕਾਂ ਵਿੱਚ ਭਾਰੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਾਮ 7:45 ਵਜੇ ਤੱਕ ਰਾਜ ਵਿੱਚ 60.07% ਵੋਟਿੰਗ ਦਰਜ ਕੀਤੀ ਗਈ। ਪੀਵੀਟੀਜੀ ਵੋਟਰਾਂ ਵੱਲੋਂ ਨਾਮ ਦਰਜ ਕਰਵਾਉਣ ਅਤੇ ਉਨ੍ਹਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਕਮਿਸ਼ਨ ਦੇ ਠੋਸ ਯਤਨ ਸਫਲ ਹੋਏ ਦਿਖਾਈ ਦਿੱਤੇ ਜਦੋਂ ਉਨ੍ਹਾਂ ਨੇ ਤਟਵਰਤੀ ਰਾਜ ਦੇ ਪੋਲਿੰਗ ਬੂਥਾਂ 'ਤੇ ਆਪਣੀ ਵੋਟ ਪਾਉਣ ਤੋਂ ਬਾਅਦ ਆਪਣੀਆਂ ਸਿਆਹੀ ਵਾਲੀਆਂ ਉਂਗਲਾਂ ਨਾਲ ਫੋਟੋਆਂ ਖਿਚਵਾਈਆਂ।

ਓਡੀਸ਼ਾ ਵਿੱਚ ਇੱਕ ਜਾਤੀ ਬੂਥ ਦੇ ਬਾਹਰ ਪੀਵੀਟੀਜੀ ਵੋਟਰ ਆਪਣੀਆਂ ਸਿਆਹੀ ਵਾਲੀਆਂ ਉਂਗਲਾਂ ਦਿਖਾਉਂਦੇ ਹੋਏ
ਫ਼ੇਜ਼ 6 ਦੀ ਸਮਾਪਤੀ ਦੇ ਨਾਲ ਆਮ ਚੋਣਾਂ 2024 ਲਈ ਪੋਲਿੰਗ ਹੁਣ 28 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 486 ਪੀਸੀ ਵਿੱਚ ਪੂਰੀ ਹੋ ਗਈ ਹੈ। ਅਰੁਣਾਚਲ ਪ੍ਰਦੇਸ਼, ਸਿੱਕਮ, ਆਂਧਰਾ ਪ੍ਰਦੇਸ਼ ਦੀਆਂ ਰਾਜ ਵਿਧਾਨ ਸਭਾਵਾਂ ਅਤੇ ਓਡੀਸ਼ਾ ਰਾਜ ਵਿਧਾਨ ਸਭਾ ਦੀਆਂ 105 ਵਿਧਾਨ ਸਭਾ ਸੀਟਾਂ ਲਈ ਵੀ ਪੋਲਿੰਗ ਮੁਕੰਮਲ ਹੋ ਗਈ ਹੈ। ਪੋਲਿੰਗ ਦਿਨ ਦੀਆਂ ਹਾਈ ਰੈਜ਼ੋਲੂਸ਼ਨ ਵਾਲੀਆਂ ਫੋਟੋਆਂ ਇੱਥੇ ਦੇਖੀਆਂ ਜਾ ਸਕਦੀਆਂ ਹਨ: https://www.eci.gov.in/ge-2024-photogallery
8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 57 ਸੰਸਦੀ ਹਲਕਿਆਂ ਲਈ ਵੋਟਿੰਗ ਦਾ ਅਗਲਾ ਅਤੇ ਆਖ਼ਰੀ ਪੜਾਅ (ਪੜਾਅ 7) 1 ਜੂਨ, 2024 ਨੂੰ ਹੋਵੇਗਾ।
***
ਡੀਕੇ/ਆਰਪੀ
(Release ID: 2021789)
Visitor Counter : 144