ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਪਰਵ ਦਾ ਜਸ਼ਨ ਕਾਨਸ ਫਿਲਮ ਫੈਸਟੀਵਲ ਦਾ ਕੇਂਦਰ ਬਣਿਆ


250 ਤੋਂ ਵੱਧ ਡੈਲੀਗੇਟਲ ਸ਼ਾਮ ਦੇ ਜਸ਼ਨ ਵਿੱਚ ਹਾਜ਼ਰ ਹੋਏ, ਜਿਸ ਗਲੋਬਲ ਪਲੈਟਫਾਰਮ 'ਤੇ ਭਾਰਤੀ ਸੱਭਿਆਚਾਰ, ਪਕਵਾਨ ਅਤੇ ਸਿਨੇਮਾ ਦਾ ਪ੍ਰਦਰਸ਼ਨ ਕੀਤਾ ਗਿਆ

ਭਾਰਤ ਦੇ 55ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਲਈ ਪੋਸਟਰ ਜਾਰੀ ਕੀਤਾ ਗਿਆ

Posted On: 17 MAY 2024 2:59PM by PIB Chandigarh

ਸਿਨੇਮਾ ਦਾ ਸਭ ਤੋਂ ਸ਼ਾਨਦਾਰ ਜਸ਼ਨ, 77ਵਾਂ ਕਾਨਸ ਫਿਲਮ ਫੈਸਟੀਵਲ ਦਸ ਦਿਨਾਂ ਦੇ ਸ਼ਾਨਦਾਰ ਸਮਾਰੋਹ ਨਾਲ ਦੋ ਦਿਨ ਪਹਿਲਾਂ ਸ਼ੁਰੂ ਹੋਇਆ, ਜਿੱਥੇ ਸਮੱਗਰੀ ਅਤੇ ਗਲੈਮਰ ਇੱਕ ਮੰਚ 'ਤੇ ਇਕੱਠੇ ਹੁੰਦੇ ਹਨ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਸੰਜੇ ਜਾਜੂ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਫ੍ਰੈਂਚ ਰਿਵੇਰਾ ਵਿਖੇ ਭਾਰਤੀ ਸਿਨੇਮਾ ਦੇ ਨਾਲ-ਨਾਲ ਭਾਰਤ ਦੇ ਸਮ੍ਰਿੱਧ ਸੱਭਿਆਚਾਰ, ਪਕਵਾਨਾਂ ਅਤੇ ਦਸਤਕਾਰੀ ਦਾ ਜਸ਼ਨ ਮਨਾਉਣ ਲਈ ਪਹਿਲੀ ਵਾਰ ਭਾਰਤ ਪਰਵ ਦੀ ਮੇਜ਼ਬਾਨੀ ਕੀਤੀ।

ਐੱਨਐੱਫਡੀਸੀ ਦੁਆਰਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੇ ਸਹਿਯੋਗ ਨਾਲ ਐੱਫਆਈਸੀਸੀਆਈ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਸਮਾਗਮ ਨੇ ਕਾਨਸ ਦੇ ਡੈਲੀਗੇਟਸ ਲਈ ਸ਼ਾਮ ਦੇ ਬੇਮਿਸਾਲ ਪ੍ਰਦਰਸ਼ਨਾਂ ਅਤੇ ਸ਼ਾਨਦਾਰ ਪਕਵਾਨਾਂ ਦੀ ਅਨੰਦਮਈ ਲੜੀ ਨਾਲ ਇੱਕ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ।

ਇਫੀ ਦੇ 55ਵੇਂ ਐਡੀਸ਼ਨ ਲਈ ਪੋਸਟਰ ਅਤੇ ਗੋਆ ਵਿਖੇ 55ਵੇਂ ਇਫੀ ਦੇ ਮੌਕੇ 'ਤੇ ਯੋਜਨਾਬੱਧ ਵਿਸ਼ਵ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ (ਵੇਵਜ਼) ਗਲੋਬਲ ਐਂਟਰਟੇਨਮੈਂਟ ਅਤੇ ਮੀਡੀਆ ਸੰਮੇਲਨ ਦੇ ਉਦਘਾਟਨੀ ਸੰਸਕਰਣ ਦਾ ਪੋਸਟਰ ਸ਼੍ਰੀ ਜਾਜੂ ਨੇ ਫਿਲਮਸਾਜ਼ ਅਸ਼ੋਕ ਅੰਮ੍ਰਿਤਰਾਜ, ਰਿਚੀ ਮੈਹਤਾ, ਗਾਇਕ ਸ਼ਾਨ, ਅਭਿਨੇਤਾ ਰਾਜਪਾਲ ਯਾਦਵ, ਫਿਲਮੀ ਦਿੱਗਜ ਹਸਤੀ ਬੌਬੀ ਬੇਦੀ ਸਮੇਤ ਹੋਰਨਾਂ ਦੀ ਮੌਜੂਦਗੀ ਵਿੱਚ ਜਾਰੀ ਕੀਤਾ ਗਿਆ।

ਸ਼ੈੱਫ ਵਰੁਣ ਤੋਤਲਾਨੀ ਨੂੰ ਵਿਸ਼ੇਸ਼ ਤੌਰ 'ਤੇ ਭਾਰਤ ਪਰਵ ਲਈ ਮੈਨਯੂ ਤਿਆਰ ਕਰਨ ਲਈ ਭੇਜਿਆ ਗਿਆ ਸੀ, ਜਿਨ੍ਹਾਂ ਨੇ ਭਾਰਤੀ ਪਰਾਹੁਣਚਾਰੀ ਦੇ ਅੰਦਰੂਨੀ ਨਿੱਘ ਨੂੰ ਪ੍ਰਦਰਸ਼ਿਤ ਕੀਤਾ।

ਰਾਤ ਵੇਲੇ ਗਾਇਕਾ ਸੁਨੰਦਾ ਸ਼ਰਮਾ ਨੇ ਉੱਭਰਦੇ ਗਾਇਕਾਂ ਪ੍ਰਗਤੀ, ਅਰਜੁਨ ਅਤੇ ਸ਼ਾਨ ਦੇ ਬੇਟੇ ਮਾਹੀ ਦੇ ਨਾਲ ਪੰਜਾਬੀ ਗੀਤਾਂ 'ਤੇ ਪੈਰ ਥਿਰਕਾਏ। ਇਸ ਪ੍ਰੋਗਰਾਮ ਦੀ ਸਮਾਪਤੀ ਗਾਇਕਾਂ ਵੱਲੋਂ 'ਮਾਂ ਤੁਝੇ ਸਲਾਮ' ਦੇ ਗਾਇਨ ਅਤੇ ਹਾਜ਼ਰਾਂ ਸਰੋਤਿਆਂ ਦੀਆਂ ਤਾੜੀਆਂ ਦੀ ਗੂੰਜ ਨਾਲ ਹੋਈ।

ਭਾਰਤ ਪਰਵ ਵਿਖੇ ਮਾਣਯੋਗ ਮਹਿਮਾਨਾਂ ਦੀ ਮੌਜੂਦਗੀ ਨੇ ਯਕੀਨੀ ਤੌਰ 'ਤੇ ਸਮਾਗਮ ਦੀ ਖਿੱਚ ਅਤੇ ਮਹੱਤਤਾ ਨੂੰ ਵਧਾਇਆ। ਇਸ ਮੌਕੇ ਦੀ ਸ਼ੋਭਾ ਵਧਾਉਣ ਵਾਲਿਆਂ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਜਾਣੀ ਜਾਂਦੀ ਅਭਿਨੇਤਰੀ ਸ਼ੋਭਿਤਾ ਧੂਲੀਪਾਲਾ, ਅਸਾਮੀ ਸਿਨੇਮਾ ਵਿੱਚ ਆਪਣੇ ਕੰਮ ਲਈ ਮਸ਼ਹੂਰ ਅਸਾਮੀ ਅਭਿਨੇਤਰੀ ਐਮੀ ਬਰੂਆਹ, ਫਿਲਮ ਆਲੋਚਕ ਅਨੁਪਮਾ ਚੋਪੜਾ ਸ਼ਾਮਲ ਸਨ। ਉਨ੍ਹਾਂ ਦੀ ਭਾਗੀਦਾਰੀ ਨੇ ਭਾਰਤੀ ਸਿਨੇਮਾ ਦੀ ਸਮ੍ਰਿੱਧ ਰੰਗਤ ਅਤੇ ਵਿਸ਼ਵ ਪੱਧਰ 'ਤੇ ਇਸ ਦੇ ਵਧਦੇ ਪ੍ਰਭਾਵ ਨੂੰ ਉਜਾਗਰ ਕੀਤਾ।

ਇਹ ਇੱਕ ਯਾਦਗਾਰ ਰਾਤ ਰਹੀ, ਜਿਸ ਨੇ ਵਿਸ਼ਵ ਪੱਧਰ 'ਤੇ ਪ੍ਰਦਰਸ਼ਿਤ ਭਾਰਤ ਦੀ ਸਾਫਟ ਪਾਵਰ ਦੇ ਨਾਲ ਫਿਲਮ, ਸੱਭਿਆਚਾਰ ਅਤੇ ਕਲਾਤਮਕ ਸਹਿਯੋਗ ਦਾ ਜਸ਼ਨ ਮਨਾਇਆ।

*****

ਪਰਗਿਆ ਪਾਲੀਵਾਲ ਗੌੜ/ਸੌਰਭ ਸਿੰਘ



(Release ID: 2021110) Visitor Counter : 23