ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪਰਸੋਨਲ ਐਡਮਿਨਿਸਟ੍ਰੇਸ਼ਨ ਐਂਡ ਗਵਰਨੈਂਸ ਵਿੱਚ ਸਹਿਯੋਗ ਲਈ ਭਾਰਤ-ਕੀਨੀਆ ਦੁਵੱਲੀ ਮੀਟਿੰਗ ਆਯੋਜਿਤ ਕੀਤੀ


ਡੀਏਆਰਪੀਜੀ ਦੇ ਸਕੱਤਰ ਅਤੇ ਕੇਐੱਸਜੀ ਦੇ ਡਾਇਰੈਕਟਰ ਜਨਰਲ ਦੀ ਅਗਵਾਈ ਵਿੱਚ ਹੋਈ ਦੁਵੱਲੀ ਵਾਰਤਾ ਵਿੱਚ ਸਮਰੱਥਾ ਨਿਰਮਾਣ ਪ੍ਰੋਗਰਾਮਾਂ ‘ਤੇ ਜ਼ੋਰ

ਨੈਸ਼ਨਲ ਸੈਂਟਰ ਆਫ ਗੁੱਡ ਗਵਰਨੈਂਸ (ਐੱਨਸੀਜੀਜੀ ਅਤੇ ਕੀਨੀਆ ਸਕੂਲ ਆਫ ਗਵਰਨੈਂਸ (ਕੇਐੱਸਜੀ), ਐੱਨਸੀਜੀਜੀ, ਮਸੂਰੀ ਵਿੱਚ ਕੀਨੀਆ ਦੇ ਸੀਨੀਅਰ ਅਧਿਕਾਰੀਆਂ ਦੇ ਸਮਰੱਥਾ ਨਿਰਮਾਣ ‘ਤੇ ਕੰਮ ਕਰਨਗੇ

Posted On: 17 MAY 2024 12:29PM by PIB Chandigarh

ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (DARPG) ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ 14 ਮਈ, 2024 ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਨੀਆ ਸਕੂਲ ਆਫ ਗਵਰਨੈਂਸ ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਨੂਰ ਮੁਹੰਮਦ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿੱਚ ਡੀਏਆਰਪੀਜੀ, ਰਾਸ਼ਟਰੀ ਸੁਸ਼ਾਸਨ ਕੇਂਦਰ ਦੇ ਸੀਨੀਅਰ ਅਧਿਕਾਰੀ, ਭਾਰਤ ਵੱਲੋਂ ਕੀਨੀਆ ਵਿੱਚ ਹਾਈ ਕਮਿਸ਼ਨ ਆਫ਼ ਇੰਡੀਆ ਅਤੇ ਕੀਨੀਆ ਦੀ ਤਰਫ ਤੋਂ ਕੇਐੱਸਜੀ ਦੇ ਡਾਇਰੈਕਟਰਸ (directors of KSG) ਨੇ ਹਿੱਸਾ ਲਿਆ।

ਮੀਟਿੰਗ ਵਿੱਚ, ਦੋਵਾਂ ਧਿਰਾਂ ਨੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ 'ਤੇ ਜ਼ੋਰ ਦਿੰਦੇ ਹੋਏ ਪਰਸੋਨਲ ਐਡਮਿਨਿਸਟ੍ਰੇਸ਼ਨ ਐਂਡ ਗਵਰਨੈਂਸ ਵਿੱਚ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (NCGG) ਅਤੇ ਕੀਨੀਆ ਸਕੂਲ ਆਫ ਗਵਰਨੈਂਸ (KSG) ਦੇ ਜ਼ਰੀਏ ਭਾਰਤ-ਕੀਨੀਆ ਦੁਵੱਲੇ ਸਹਿਯੋਗ ਨੂੰ ਵਧਾਉਣ ਬਾਰੇ ਚਰਚਾ ਕੀਤੀ। ਦੁਵੱਲੀ ਮੀਟਿੰਗ ਵਿੱਚ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (NCGG) ਅਤੇ ਕੀਨੀਆ ਸਕੂਲ ਆਫ ਗਵਰਨੈਂਸ (KSG) ਦੇ ਦਰਮਿਆਨ ਸਹਿਯੋਗ ਦੀਆਂ ਰੂਪ-ਰੇਖਾਵਾਂ 'ਤੇ ਚਰਚਾ ਹੋਈ। ਸਹਿਯੋਗ ਦੇ ਖੇਤਰਾਂ ਵਿੱਚ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਵਿੱਚ ਕੀਨੀਆ ਦੇ ਸੀਨੀਅਰ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਦੀ ਕਲਪਨਾ ਕੀਤੀ ਗਈ ਹੈ। ਭਾਰਤੀ ਧਿਰ ਦੁਆਰਾ "ਅਧਿਕਤਮ ਸ਼ਾਸਨ-ਨਿਊਨਤਮ ਸਰਕਾਰ" ਨੀਤੀ ਨੂੰ ਲਾਗੂ ਕਰਨ ਵਿੱਚ ਭਾਰਤ ਸਰਕਾਰ ਦੁਆਰਾ ਕੀਤੀ ਗਈ ਪ੍ਰਗਤੀ ਨੂੰ ਸੀਪੀਜੀਆਰਏਐੱਮਐੱਸ (CPGRAMS) ਸੁਧਾਰਾਂ ਦੇ ਲਾਗੂਕਰਨ, ਨੈਸ਼ਨਲ ਈ-ਸਰਵਿਸ ਡਿਲੀਵਰੀ ਮੁਲਾਂਕਣ ਦੀ ਵਰਤੋਂ ਕਰਕੇ ਈ-ਸਰਵਿਸਿਜ਼ ਦੀ ਬੈਂਚਮਾਰਕਿੰਗ, ਲੋਕ ਪ੍ਰਸ਼ਾਸਨ ਵਿੱਚ ਉੱਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰਾਂ ਦੁਆਰਾ ਯੋਗਤਾ ਦੀ ਮਾਨਤਾ ਦੀਆਂ ਉਦਾਹਰਣਾਂ ਦੁਆਰਾ ਪੇਸ਼ ਕੀਤਾ ਗਿਆ। ਐੱਨਸੀਜੀਜੀ (NCGG) ਦੀਆਂ ਗਤੀਵਿਧੀਆਂ ਅਤੇ ਉਪਲਬਧੀਆਂ ਬਾਰੇ ਵਿਸਤ੍ਰਿਤ ਪੇਸ਼ਕਾਰੀ ਵੀ ਦਿੱਤੀ ਗਈ। ਕੀਨੀਆ ਧਿਰ ਨੇ ਕੀਨੀਆ ਦੇ ਸਿਵਿਲ ਸੇਵਕਾਂ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਵਿੱਚ ਕੇਐੱਸਜੀ ਦੀ ਭੂਮਿਕਾ ਪੇਸ਼ ਕੀਤੀ। ਕੇਐੱਸਜੀ ਕੀਨੀਆ ਦੀ ਸਰਕਾਰ ਅਤੇ ਉਨ੍ਹਾਂ ਦੇ ਸਿਵਿਲ ਸੇਵਕਾਂ ਨੂੰ ਕੀਨੀਆ ਦੇ ਵਿਜ਼ਨ 2030 ਨੂੰ ਪ੍ਰਾਪਤ ਕਰਨ ਲਈ ਪਰਿਵਰਤਨ ਦੀ ਅਗਵਾਈ ਕਰਨ ਵਿੱਚ ਸਹਾਇਤਾ ਕਰ ਰਿਹਾ ਹੈ। 

 

************

ਪੀਕੇ/ਪੀਐੱਸਐੱਮ



(Release ID: 2021109) Visitor Counter : 19