ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਬੰਗਲਾਦੇਸ਼ ਦੇ ਸਿਵਿਲ ਸੇਵਕਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੇ ਲਾਗੂਕਰਨ ਦੇ ਰੋਡਮੈਪ ਬਾਰੇ ਚਰਚਾ ਲਈ ਭਾਰਤ-ਬੰਗਲਾਦੇਸ਼ ਦੁੱਵਲੀ ਮੀਟਿੰਗ ਆਯੋਜਿਤ ਕੀਤੀ ਗਈ
ਡੀਏਆਰਪੀਜੀ ਦੇ ਸਕੱਤਰ ਅਤੇ ਬੰਗਲਾਦੇਸ਼ ਦੀਆਂ ਚਾਰ ਸਮਰੱਥਾ ਨਿਰਮਾਣ ਸੰਸਥਾਵਾਂ ਦੇ ਰੈਕਟਰਸ (ਸਕੱਤਰਾਂ ਸਮੇਤ ਲੋਕ ਪ੍ਰਸ਼ਾਸਨ ਮੰਤਰਾਲੇ ਦੇ ਸੀਨੀਅਰ ਅਧਿਕਾਰੀਂ ਦਰਮਿਆਨ ਦੁਵੱਲੀ ਮੀਟਿੰਗ ਹੋਈ
Posted On:
17 MAY 2024 1:47PM by PIB Chandigarh
ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਅਤੇ ਬੰਗਲਾਦੇਸ਼ ਦੀਆਂ ਚਾਰ ਸਮਰੱਥਾ ਨਿਰਮਾਣ ਸੰਸਥਾਵਾਂ ਦੇ ਰੈਕਟਰਸ (ਸਕੱਤਰਾਂ) ਅਤੇ ਲੋਕ ਪ੍ਰਸ਼ਾਸਨ–ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਸਮੇਤ ਨੈਸ਼ਨਲ ਅਕਾਦਮੀ ਫੋਰ ਪਲਾਂਨਿੰਗ ਐਂਡ ਡਿਵੈਲਪਮੈਂਟ (NAPD)- ਬੰਗਲਾਦੇਸ਼ ਦੇ ਡਾਇਰੈਕਟਰ ਜਨਰਲ (ਸਕੱਤਰ) ਸ਼੍ਰੀ ਸੁਕੇਸ਼ ਕੁਮਾਰ ਸਰਕਾਰ ਦਰਮਿਆਨ 16 ਮਈ, 2024 ਨੂੰ ਔਨਲਾਈਨ ਮੋਡ ਵਿੱਚ ਇੱਕ ਦੁਵੱਲੀ ਮੀਟਿੰਗ ਹੋਈ।
ਇਸ ਮੀਟਿੰਗ ਵਿੱਚ ਬੰਗਲਾਦੇਸ਼ ਲੋਕ ਪ੍ਰਸ਼ਾਸਨ ਟ੍ਰੇਨਿੰਗ ਸੈਂਟਰ (BPATC) ਦੇ ਰੈਕਟਰ (ਸਕੱਤਰ) ਮੁਹੰਮਦ ਅਸ਼ਰਫ ਉੱਦੀਨ (Md. Ashraf Uddin), ਬੰਗਲਾਦੇਸ਼ ਲੋਕ ਸੇਵਾ ਪ੍ਰਸ਼ਾਸਨ ਅਕਾਦਮੀ (BCSAA) ਦੇ ਰੈਕਟਰ (ਸਕੱਤਰ) ਡਾ. ਮੁਹੰਮਦ ਓਮਰ ਫਾਰੂਕ (Dr. Md. Omar Faruque), ਨੈਸ਼ਨਲ ਅਕਾਦਮੀ ਫੋਰ ਡਿਵੈਲਪਮੈਂਟ ਐਡਮਿਨਿਸਟ੍ਰੇਸ਼ਨ (NADA)-ਬੰਗਲਾਦੇਸ਼ ਦੇ ਰੈਕਟਰ (ਸਕੱਤਰ) ਡਾ. ਮੁਹੰਮਦ ਸ਼ਾਹੀਦੁੱਲਾਹ (Dr. Md. Shahidullah) ਅਤੇ ਲੋਕ ਪ੍ਰਸ਼ਾਸਨ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਡਾ. ਐੱਮ. ਜਿਯਾਉਲ ਹਕ (Dr. M. Ziaul Haque) ਨੇ ਹਿੱਸਾ ਲਿਆ।
ਉੱਥੇ ਹੀ, ਭਾਰਤ ਦੀ ਤਰਫੋਂ ਇਸ ਮੀਟਿੰਗ ਵਿੱਚ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (DARPG) ਦੇ ਸੰਯੁਕਤ ਸਕੱਤਰ ਸ਼੍ਰੀ ਐੱਨ.ਬੀ.ਐੱਸ ਰਾਜਪੂਤ ਦੇ ਨਾਲ ਡੀਏਆਰਪੀਜੀ, ਸੁਸ਼ਾਸਨ ਲਈ ਰਾਸ਼ਟਰੀ ਕੇਂਦਰ (ਐੱਨਸੀਜੀਜੀ) ਅਤੇ ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਡੀਏਆਰਪੀਜੀ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਸੀਨੀਅਰ ਅਧਿਕਾਰੀਆਂ ਦੇ ਨਾਲ
ਇਸ ਮੀਟਿੰਗ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਚਰਚਾ ਕੀਤੀ ਗਈ। ਇਨ੍ਹਾਂ ਵਿੱਚ (1) ਲੋਕ ਪ੍ਰਸ਼ਾਸਨ ਮੰਤਰਾਲੇ ਦੇ ਸਮਰੱਥਾ ਨਿਰਮਾਣ ਸੰਸਥਾਵਾਂ ਦੇ ਫੈਕਲਟੀ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕਰਨਾ, (2), ਸੀਨੀਅਰ ਕਾਰਜਕਾਰੀ ਵਿਕਾਸ ਪ੍ਰੋਗਰਾਮ (3) ਐੱਨਸੀਜੀਜੀ ਵਿੱਚ ਬੰਗਲਾਦੇਸ਼ ਸਿਵਿਲ ਸੇਵਕਾਂ ਦੀ ਸਾਬਕਾ ਵਿਦਿਆਰਥੀ ਮੀਟਿੰਗ ਅਤੇ (4) 27ਵੀਂ ਨੈਸ਼ਨਲ ਈ-ਗਵਰਨੈਂਸ ਕਾਨਫਰੰਸ ਵਿੱਚ ਬੰਗਲਾਦੇਸ਼ ਸਿਵਿਲ ਸੇਵਕਾਂ ਦੀ ਭਾਗੀਦਾਰੀ ਸ਼ਾਮਲ ਹੈ। ਉਪਰੋਕਤ ਚਰਚਾ ਦੇ ਬਾਅਦ ਇਸ ‘ਤੇ ਸਹਿਮਤੀ ਹੋਈ ਕਿ ਐੱਨਸੀਜੀਜੀ ਜੁਲਾਈ ਅਤੇ ਸਤੰਬਰ 2024 ਵਿੱਚ ਬੰਗਲਾਦੇਸ਼ ਦੇ ਸੀਨੀਅਰ ਸਿਵਿਲ ਸੇਵਕਾਂ ਲਈ ਐੱਨਸੀਜੀਜੀ ਵਿੱਚ ਇੱਕ ਸਪਤਾਹ ਦਾ ਸਮਰੱਥਾ ਨਿਰਮਾਣ ਪ੍ਰੋਗਰਾਮ, ਬੰਗਲਾਦੇਸ਼ ਦੇ ਬੀਪੀਏਟੀਸੀ, ਬੀਸੀਐੱਸ ਪ੍ਰਸ਼ਾਸਨ ਅਕੈਡਮੀ, ਐੱਨਏਪੀਡੀ ਅਤੇ ਐੱਨਏਡੀਏ ਦੇ ਫੈਕਲਟੀ ਮੈਂਬਰਾਂ ਲਈ ਦੋ-ਦੋ ਸਪਤਾਹ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕਰੇਗਾ। ਐੱਨਸੀਜੀਜੀ ਸਾਂਝੇ ਲਰਨਿੰਗ ਅਨੁਭਵਾਂ ਨੂੰ ਸਮਰੱਥ ਕਰਨ ਦੇ ਉਦੇਸ਼ ਨਾਲ ਬੰਗਲਾਦੇਸ਼ ਦੇ ਸੀਨੀਅਰ ਸਿਵਿਲ ਸੇਵਕਾਂ ਲਈ ਸੰਚਾਲਿਤ 71 ਸਮਰੱਥਾ ਨਿਰਮਾਣ ਪ੍ਰੋਗਰਾਮਾਂ ਵਿੱਚੋਂ ਚੁਣੇ ਗਏ ਸਾਬਕਾ ਵਿਦਿਆਰਥੀਆਂ ਦੇ ਨਾਲ ਇੱਕ ਸਾਬਕਾ ਵਿਦਿਆਰਥੀ ਮੀਟਿੰਗ ਦਾ ਆਯੋਜਨ ਕਰੇਗਾ। ਇਸ ਦੇ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਕਿ ਡੀਏਆਰਪੀਜੀ 27ਵੀਂ ਨੈਸ਼ਨਲ ਈ-ਗਵਰਨੈਂਸ ਕਾਨਫਰੰਸ ਵਿੱਚ ਬੁਲਾਰਿਆਂ ਦੇ ਰੂਪ ਵਿੱਚ ਸਨਮਾਨਿਤ ਬੰਗਲਾਦੇਸ਼ ਦੇ ਸਿਵਿਲ ਸੇਵਕਾਂ ਨੂੰ ਸੱਦਾ ਦੇਵੇਗਾ।
ਬੰਗਲਾਦੇਸ਼ ਦੇ ਲੋਕ ਪ੍ਰਸ਼ਾਸਨ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਡਾ. ਐੱਮ. ਜ਼ਿਆਉਲ ਹਕ
ਨੈਸ਼ਨਲ ਸੈਂਟਰ ਆਵ੍ ਗੁੱਡ ਗਵਰਨੈਂਸ (ਐੱਨਸੀਜੀਜੀ) ਨੇ ਸਾਲ 2014 ਤੋਂ 2024 ਤੱਕ 2660 ਬੰਗਲਾਦੇਸ਼ ਸਿਵਿਲ ਸੇਵਾ ਅਧਿਕਾਰੀਆਂ ਲਈ 71 ਸਮਰੱਥਾ ਨਿਰਮਾਣ ਪ੍ਰੋਗਰਾਮ ਸਫ਼ਲਤਾਪੂਰਵਕ ਆਯੋਜਿਤ ਕੀਤੇ ਹਨ। ਦੋਵੇਂ ਧਿਰਾਂ ਸਾਲ 2025-2030 ਦੀ ਮਿਆਦ ਲਈ 1500 ਸਿਵਿਲ ਸੇਵਕਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਨੂੰ ਲੈ ਕੇ ਸਹਿਭਾਗਿਤਾ ਨੂੰ ਅਪੱਡੇਟ ਕਰਨ ‘ਤੇ ਸਹਿਮਤ ਹੋਈਆਂ ਹਨ।
****************
ਪੀਕੇ/ਪੀਐੱਸਐੱਮ
(Release ID: 2021108)
Visitor Counter : 80