ਜਹਾਜ਼ਰਾਨੀ ਮੰਤਰਾਲਾ

ਸ਼ਾਹਿਦ ਬੇਹਿਸ਼ਤੀ ਪੋਰਟ ਟਰਮੀਨਲ, ਚਾਬਹਾਰ (Shahid Beheshti Port Terminal, Chabahar) ਦੇ ਵਿਕਾਸ ਲਈ ਇੰਡੀਆ ਪੋਰਟ ਗਲੋਬਲ ਲਿਮਿਟਿਡ (ਆਈਪੀਜੀਐੱਲ) ਅਤੇ ਈਰਾਨ ਦੇ ਪੋਰਟਸ ਅਤੇ ਮੈਰੀਟਾਈਮ ਸੰਗਠਨ (Ports and Maritime Organization (PMO) ਦੇ ਦਰਮਿਆਨ ਲੋਂਗ-ਟਰਮ ਮੇਨ ਕਾਂਟਰੈਕਟ ‘ਤੇ ਹਸਤਾਖਰ ਕੀਤੇ ਗਏ

Posted On: 13 MAY 2024 6:03PM by PIB Chandigarh

ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਅਤੇ ਆਯੁਸ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਸ਼ਾਹਿਦ ਬੇਹਿਸ਼ਤੀ ਪੋਰਟ ਟਰਮੀਨਲ, ਚਾਬਹਾਰ (Shahid Beheshti Port Terminal, Chabahar) ਦੇ ਵਿਕਾਸ ਲਈ ਲੋਂਗ-ਟਰਮ ਮੇਨ ਕਾਂਟਰੈਕਟ ਦੇ ਹਸਤਾਖਰ ਦਾ ਗਵਾਹ ਬਣਨ ਦੇ ਲਈ ਅੱਜ 13 ਮਈ 2024 ਨੂੰ ਚਾਬਹਾਰ, ਈਰਾਨ ਦਾ ਦੌਰਾ ਕੀਤਾ। ਇਹ ਕਾਂਟਰੈਕਟ ਇੰਡੀਆ ਪੋਰਟ ਗਲੋਬਲ ਲਿਮਿਟਿਡ (ਆਈਪੀਜੀਐੱਲ) ਅਤੇ ਈਰਾਨ ਦੇ ਪੋਰਟਸ ਅਤੇ ਮੈਰੀਟਾਈਮ ਸੰਗਠਨ (Ports and Maritime Organization (PMO) ਦੇ ਦਰਮਿਆਨ  ਹਸਤਾਖਰ ਕੀਤੇ ਗਏ।

ਕੇਂਦਰੀ ਮੰਤਰੀ ਨੇ ਆਪਣੇ ਹਮਰੁਤਬਾ ਈਰਾਨ ਦੇ ਸੜਕ ਅਤੇ ਸ਼ਹਿਰੀ ਵਿਕਾਸ ਮੰਤਰੀ ਮਹਾਮਹਿਮ ਮੇਹਰਦਾਦ ਬਜ਼੍ਰਪਾਸ਼ (Mehrdad Bazrpash), ਦੇ ਨਾਲ ਸਾਰਥਕ ਦੁਵੱਲੀ ਮੀਟਿੰਗ ਕੀਤੀ। ਦੋਵੇਂ ਮੰਤਰੀਆਂ ਨੇ ਕਨੈਕਟੀਵਿਟੀ ਪਹਿਲ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਚਾਬਹਾਰ ਪੋਰਟ ਨੂੰ ਖੇਤਰੀ ਸੰਕਪਕ ਕੇਂਦਰ (ਰੀਜ਼ਨਲ ਕਨੈਕਟੀਵਿਟੀ ਹੱਬ) ਬਣਾਉਣ ਦੇ ਲਈ ਆਪਣੇ ਨੇਤਾਵਾਂ ਦੀ ਸਾਂਝੀ ਦੂਰ ਦ੍ਰਿਸ਼ਟੀ ਨੂੰ ਯਾਦ ਕੀਤਾ।

ਇਸ ਮੰਤਰੀ ਪੱਧਰੀ ਯਾਤਰਾ ਅਤੇ ਲੋਂਗ-ਟਰਮ ਕਾਂਟਰੈਕਟ ‘ਤੇ ਹਸਤਾਖਰ ਨਾਲ ਦੋਵਾਂ ਦੇਸ਼ਾਂ ਦੇ ਦਰਮਿਆਨ ਸਬੰਧ ਹੋਰ ਮਜ਼ਬੂਤ ਹੋਣਗੇ ਅਤੇ ਅਫਗਾਨੀਸਤਾਨ ਅਤੇ ਵਿਆਪਕ ਮੱਧ ਏਸ਼ਿਆਈ ਦੇਸ਼ਾਂ ਦੇ ਨਾਲ ਵਪਾਰ ਦੇ ਪ੍ਰਵੇਸ਼ ਦਵਾਰ ਦੇ ਰੂਪ ਵਿੱਚ ਚਾਬਹਾਰ ਦਾ ਮਹੱਤਵ ਵੀ ਉਜਾਗਰ ਹੁੰਦਾ ਹੈ।

ਚਾਬਹਾਰ ਪੋਰਟ ਪ੍ਰੋਜੈਕਟ ਦਾ ਵਿਕਾਸ ਭਾਰਤ-ਈਰਾਨ ਦਾ ਇੱਕ ਪ੍ਰਮੁੱਖ ਪ੍ਰੋਜੈਕਟ ਹੈ।

 

****

ਐੱਮਜੇਪੀਐੱਸ



(Release ID: 2020589) Visitor Counter : 33