ਬਿਜਲੀ ਮੰਤਰਾਲਾ
ਆਰਈਸੀ ਨੂੰ ਗੁਜਰਾਤ ਸਥਿਤ ਗਿਫਟ ਸਿਟੀ ਵਿੱਚ ਆਪਣੀ ਸਹਾਇਕ ਕੰਪਨੀ ਸਥਾਪਿਤ ਕਰਨ ਲਈ ਆਰਬੀਆਈ ਦੀ ਮਨਜ਼ੂਰੀ ਮਿਲੀ
Posted On:
05 MAY 2024 5:45PM by PIB Chandigarh
ਬਿਜਲੀ ਮੰਤਰਾਲੇ ਦੇ ਅਧੀਨ ਮਹਾਰਤਨ ਕੇਂਦਰੀ ਜਨਤਕ ਖੇਤਰ ਉੱਦਮ (ਸੀਪੀਐੱਸਯੂ) ਅਤੇ ਪ੍ਰਮੁੱਖ ਐੱਨਬੀਐੱਫਸੀ-ਆਰਈਸੀ ਲਿਮਿਟਿਡ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਤੋਂ ਗੁਜਰਾਤ ਦੇ ਗਾਂਧੀਨਗਰ ਸਥਿਤ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ (ਆਈਐੱਫਐੱਸਸੀ)-ਗੁਜਰਾਤ ਇੰਟਰਨੈਸ਼ਨਲ ਫਾਇਨੈਂਸ ਟੈੱਕ-ਸਿਟੀ (“ਗਿਫਟ”) ਸਿਟੀ ਵਿੱਚ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਸਥਾਪਿਤ ਕਰਨ ਦੇ ਲਈ ‘ਕੋਈ ਇਤਰਾਜ਼ ਨਹੀਂ ਸਰਟੀਫਿਕੇਟ’ (ਮਿਤੀ 3 ਮਈ, 2024) ਪ੍ਰਾਪਤ ਹੋਇਆ ਹੈ।
ਭਾਰਤ ਵਿੱਚ ਵਿੱਤੀ ਸੇਵਾਵਾਂ ਦੇ ਉੱਭਰਦੇ ਕੇਂਦਰ-ਗਿਫਟ ਵਿੱਚ ਸੰਚਾਲਨ ਦਾ ਵਿਸਤਾਰ ਕਰਨ ਦਾ ਨਿਰਣਾ ਉਸ ਸਮੇਂ ਲਿਆ ਗਿਆ, ਜਦੋਂ ਆਰਈਸੀ ਆਪਣੇ ਪੋਰਟਫੋਲੀਓ ਵਿੱਚ ਵਿਭਿੰਨਤਾ ਲਿਆ ਰਹੀ ਹੈ ਅਤੇ ਵਿਕਾਸ ਦੇ ਨਵੇਂ ਖੇਤਰਾਂ ਦੀ ਤਲਾਸ਼ ਕਰ ਰਹੀ ਹੈ। ਇਹ ਪ੍ਰਸਤਾਵਿਤ ਸਹਾਇਕ ਕੰਪਨੀ ਗਿਫਟ ਦੇ ਅਧੀਨ ਇੱਕ ਵਿੱਤੀ ਕੰਪਨੀ ਦੇ ਰੂਪ ਵਿੱਚ ਰਿਣ, ਨਿਵੇਸ਼ ਅਤੇ ਹੋਰ ਵਿੱਤੀ ਸੇਵਾਵਾਂ ਸਮੇਤ ਕਈ ਵਿੱਤੀ ਗਤੀਵਿਧੀਆਂ ਵਿੱਚ ਸ਼ਾਮਲ ਹੋਵੇਗੀ।
![](https://static.pib.gov.in/WriteReadData/userfiles/image/Screenshot2024-05-051747455SX4.jpg)
ਇਸ ਮੌਕੇ ‘ਤੇ ਆਰਈਸੀ ਲਿਮਿਟਿਡ ਦੇ ਸੀਐੱਮਡੀ ਸ਼੍ਰੀ ਵਿਵੇਕ ਕੁਮਾਰ ਦੇਵਾਂਗਨ ਨੇ ਕਿਹਾ, “ਗਿਫਟ ਸਿਟੀ ਮੰਚ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਾਲ ਅੰਤਰਰਾਸ਼ਟਰੀ ਰਿਣ (ਇੰਟਰਨੈਸ਼ਨਲ ਲੈਂਡਿੰਗ) ਗਤੀਵਿਧੀਆਂ ਦੇ ਅਨੁਕੂਲ ਵਾਤਾਵਰਣ ਪ੍ਰਦਾਨ ਕਰਦਾ ਹੈ। ਸਾਨੂੰ ਵਿਸ਼ਵਾਸ ਹੈ ਕਿ ਆਰਈਸੀ ਗਲੋਬਲ ਬਜ਼ਾਰ ਵਿੱਚ ਆਪਣੇ ਲਈ ਜਗ੍ਹਾ ਬਣਾਉਣ ਵਾਸਤੇ ਇਨ੍ਹਾਂ ਲਾਭਾਂ ਦਾ ਉਪਯੋਗ ਕਰੇਗਾ। ਗਿਫਟ ਸਿਟੀ ਸਥਿਤ ਇਹ ਯੂਨਿਟ ਨਾ ਸਿਰਫ਼ ਆਰਈਸੀ ਦੇ ਲਈ ਨਵੇਂ ਕਾਰੋਬਾਰੀ ਮੌਕੇ ਪੇਸ਼ ਕਰੇਗੀ ਬਲਕਿ, ਦੇਸ਼ ਦੇ ਊਰਜਾ ਖੇਤਰ ਦੇ ਵਿਕਾਸ ਵਿੱਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਦੇਵੇਗੀ। ਅਸੀਂ ਗਲੋਬਲ ਪਲੈਟਫਾਰਮ ‘ਤੇ ਆਪਣੀ ਮੌਜੂਦਗੀ ਦਾ ਵਿਸਤਾਰ ਕਰਦੇ ਹੋਏ ਭਾਰਤ ਦੇ ਬਿਜਲੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਆਰਈਸੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਇਸ ਰਣਨੀਤਕ ਪਹਿਲ ਦਾ ਲਾਭ ਉਠਾਉਣ ਲਈ ਤਤਪਰ ਹਾਂ।
************
ਪੀਆਈਬੀ ਦਿੱਲੀ/ਕ੍ਰਿਪਾ ਸ਼ੰਕਰ ਯਾਦਵ/ਧੀਪ ਜੌਇ ਮੈਮਪਿਲੀ
(Release ID: 2019821)
Visitor Counter : 59