ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਸਕੱਤਰ (ਪੀਐਂਡਪੀਡਬਲਿਊ) ਨੇ ਕਿਹਾ, “ਸਾਰੇ ਪੈਨਸ਼ਨ ਡਿਸਬਰਸਿੰਗ ਬੈਂਕਾਂ ਦੇ ਪੈਨਸ਼ਨ ਪੋਰਟਲਾਂ ਨੂੰ ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਦੇ ਏਕੀਕ੍ਰਿਤ ਪੈਨਸ਼ਨਰ ਪੋਰਟਲ ਵਿੱਚ ਏਕੀਕ੍ਰਿਤ ਕੀਤਾ ਜਾਏਗਾ ਤਾਕਿ ਪੈਨਸ਼ਨਰਸ ਦੇ ਜੀਵਨ ਨੂੰ ਅਸਾਨ ਬਣਾਇਆ ਜਾ ਸਕੇ


ਬੈਂਕ ਆਫ਼ ਇੰਡੀਆ ਦੇ ਏਕੀਕ੍ਰਿਤ ਪੈਨਸ਼ਨਰਸ ਪੋਰਟਲ ਦੀ ਸ਼ੁਰੂਆਤ ਦੇ ਨਾਲ, ਪੰਜ ਬੈਂਕ ਇਸ ਸਿੰਗਲ ਵਿੰਡੋ ਤੋਂ ਸੇਵਾਵਾਂ ਪ੍ਰਦਾਨ ਕਰਨ ਲਈ ਏਕੀਕ੍ਰਿਤ ਹੋ ਗਏ ਹਨ

Posted On: 27 APR 2024 3:31PM by PIB Chandigarh

26 ਅਪ੍ਰੈਲ, 2024 ਨੂੰ ਬੈਂਕ ਆਫ਼ ਇੰਡੀਆ ਦੇ ਏਕੀਕ੍ਰਿਤ ਪੈਨਸ਼ਨਸ ਪੋਰਟਲ ਦੀ ਸ਼ੁਰੂਆਤ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ (ਪੀਐਂਡਪੀਡਬਲਿਊ) ਸਕੱਤਰ, ਸ਼੍ਰੀ ਵੀ. ਸ਼੍ਰੀਨਿਵਾਸ, ਨੇ ਕਿਹਾ ਕਿ ਸਾਰੇ ਪੈਨਸ਼ਨ ਡਿਸਬਰਸਿੰਗ ਬੈਂਕਾਂ ਦੇ ਪੈਨਸ਼ਨ ਪੋਰਟਲਾਂ ਨੂੰ ਪੈਨਸ਼ਨ ਅਤੇ ਪੈਨਸ਼ਨਰਸ ਭਲਾਈ ਵਿਭਾਗ ਦੇ ਏਕੀਕ੍ਰਿਤ ਪੈਨਸ਼ਨਰ ਪੋਰਟਲ ਵਿੱਚ ਏਕੀਕ੍ਰਿਤ ਕੀਤਾ ਜਾਏਗਾ, ਤਾਂ ਜੋ ਪੈਨਸ਼ਨਰਸ ਦਾ ਈਜ਼ ਆਫ਼ ਲਿਵਿੰਗ ਸੁਨਿਸ਼ਚਿਤ ਹੋ ਸਕੇ। ਇਸ ਅਵਸਰ ‘ਤੇ ਉਨ੍ਹਾਂ ਨੇ ਦੱਸਿਆ ਕਿ ‘ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ’ ਨੇ ਪੈਨਸ਼ਨਰਸ ਦੀ ਭਲਾਈ ਲਈ ਕਈ ਪਹਿਲਾਂ ਕੀਤੀਆਂ ਹਨ। ਪੈਨਸ਼ਨਰਸ ਦਾ ਡਿਜੀਟਲ ਸਸ਼ਕਤੀਕਰਣ ਅਜਿਹੀ ਹੀ ਇੱਕ ਪਹਿਲ ਹੈ ਅਤੇ ਇਸ ਨੂੰ ਡਿਜੀਟਲ ਲਾਈਫ ਸਰਟੀਫਿਕੇਟ ਅਤੇ ਭਵਿਸ਼ਯ ਪੋਰਟਲ (Bhavishya Portal.) ਜਿਹੇ ਵੱਖ-ਵੱਖ ਜ਼ਰੀਏ ਨਾਲ ਲਾਗੂ ਕੀਤਾ ਜਾ ਰਿਹਾ ਹੈ। 

ਟ੍ਰਾਂਸਪਰੇਂਸੀ, ਡਿਜੀਟਾਈਜ਼ੇਸ਼ਨ ਅਤੇ ਸਰਵਿਸ ਡਿਲੀਵਰੀ ਦੇ ਉਦੇਸ਼ ਅਨੁਸਾਰ, ਭਵਿਸ਼ਯ ਪਲੈਟਫਾਰਮ (Bhavishya platform) ਨੇ ਪੈਨਸ਼ਨ ਪ੍ਰੋਸੈੱਸਿੰਗ ਅਤੇ ਪੇਮੈਂਟ ਦੇ ਅੰਤ ਤੋਂ ਅੰਤ ਤੱਕ ਡਿਜੀਟਾਈਜੇਸ਼ਨ ਨੂੰ ਯਕੀਨੀ ਬਣਾਇਆ ਹੈ, ਜੋ ਰਿਟਾਇਰ ਵਿਅਕਤੀ ਦੁਆਰਾ ਆਪਣੇ ਦਸਤਾਵੇਜ਼ ਔਨਲਾਈਨ ਦਾਖਲ ਕਰਨ ਤੋਂ ਲੈ ਕੇ ਇਲੈਕਟ੍ਰੋਨਿਕ ਫਾਰਮੈੱਟ ਵਿੱਚ ਪੀਪੀਓ ਜਾਰੀ ਕਰਨ ਅਤੇ ਉਸ ਦੇ ਡਿਜ਼ੀਲੌਕਰ ਵਿੱਚ ਜਾਣ ਤੱਕ ਹੁੰਦਾ ਹੈ। 01.01.2017 ਤੋਂ ‘ਭਵਿਸ਼ਯ’ ਪੋਰਟਲ, ਇੱਕ ਏਕੀਕ੍ਰਿਤ ਔਨਲਾਈਨ ਪੈਨਸ਼ਨ ਪ੍ਰੋਸੈੱਸਿੰਗ ਸਿਸਟਮ ਨੂੰ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਲਈ ਜ਼ਰੂਰੀ ਕਰ ਦਿੱਤਾ ਗਿਆ ਸੀ। ਵਰਤਮਾਨ ਵਿੱਚ ਇਹ ਪ੍ਰਣਾਲੀ 98 ਮੰਤਰਾਲਿਆਂ/ਵਿਭਾਗਾਂ ਵਿੱਚ ਸਫ਼ਲਤਾਪੂਰਵਕ ਲਾਗੂ ਕੀਤੀ ਜਾ ਰਹੀ ਹੈ, ਜਿਸ ਵਿੱਚ 870 ਸਬੰਧਿਤ ਦਫ਼ਤਰ ਅਤੇ 8,174 ਡੀਡੀਓ ਸ਼ਾਮਲ ਹਨ। ਕੇਂਦਰ ਸਰਕਾਰ ਦੇ ਸਾਰੇ ਈ-ਗਵਰਨੈਂਸ ਸਰਵਿਸ ਡਿਲੀਵਰੀ ਪੋਰਟਲਸ ਦੇ ਦਰਮਿਆਨ ਐੱਨਈਐੱਸਡੀਏ ਮੁਲਾਂਕਣ 2021 ਦੇ ਅਨੁਸਾਰ ਪੈਨਸ਼ਨ ਅਤੇ ਪੈਨਸ਼ਨਰਸ ਭਲਾਈ ਵਿਭਾਗ ਨੂੰ  ਭਵਿਸ਼ਯ (ਡੀਓਪੀਪੀਡਬਲਿਊ ਦੁਆਰਾ ਵਿਕਸਿਤ ਪੈਨਸ਼ਨ ਮਨਜ਼ੂਰੀ ਅਤੇ ਭੁਗਤਾਨ ਲਈ ਇੱਕ ਔਨਲਾਈਨ ਟ੍ਰੈਕਿੰਗ ਸਿਸਟਮ) ਲਈ ਤੀਸਰੇ ਰੈਂਕ ਨਾਲ ਸਨਮਾਨਿਤ ਕੀਤਾ ਗਿਆ ਸੀ। 

https://static.pib.gov.in/WriteReadData/userfiles/image/Screenshot2024-04-271532599HEE.png

ਬੈਂਕਾਂ ਨਾਲ ਸਬੰਧਿਤ ਪੈਨਸ਼ਨਰਸ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਜਿਵੇਂ ਬੈਂਕ ਪਰਿਵਰਤਨ, ਲਾਈਫ ਸਰਟੀਫਿਕੇਟ ਪੇਸ਼ ਕਰਨ ਦੀ ਸਥਿਤੀ, ਪੈਨਸ਼ਨ ਸਲਿੱਪ, ਫਾਰਮ 16, ਪੈਨਸ਼ਨ ਰਸੀਦ ਦੀ ਜਾਣਕਾਰੀ ਨੂੰ ਘੱਟ ਕਰਨ ਲਈ, ਪੈਨਸ਼ਨ ਡਿਸਬਰਸਿੰਗ ਬੈਂਕਾਂ ਦੀਆਂ ਵੈੱਬਸਾਈਟਾਂ ਨੂੰ ਬੀਓਪੀਪੀਡਬਲਿਊ ਦੇ ਏਕੀਕ੍ਰਿਤ ਪੈਨਸ਼ਨਰਸ ਪੋਰਟਲ ਦੇ ਨਾਲ ਏਕੀਕ੍ਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਇਹ ਸੇਵਾਵਾਂ ਸਿੰਗਲ ਵਿੰਡੋ ਤੋਂ ਉਪਲਬਧ ਹੋ ਸਕਣ।

 

ਭਵਿਸ਼ਯ ਪੋਰਟਲ ਦੇ ਨਾਲ ਐੱਸਬੀਆਈ, ਬੈਂਕ ਆਫ਼ ਬੜੌਦਾ, ਪੰਜਾਬ ਨੈਸ਼ਨਲ ਬੈਂਕ ਅਤੇ ਕੇਨਰਾ ਬੈਂਕ ਦੇ ਪੈਨਸ਼ਨ ਪੋਰਟਲ ਦੇ ਏਕੀਕਰਣ ਦਾ ਕੰਮ ਪੂਰਾ ਹੋ ਗਿਆ ਹੈ। ਇਸ ਏਕੀਕਰਣ ਦੇ ਨਾਲ, ਬੈਂਕ ਆਫ਼ ਇੰਡੀਆ ਦੇ ਪੈਨਸ਼ਨਰਸ ਕੋਲ ਪੈਨਸ਼ਨ ਸਲਿੱਪ, ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੀ ਸਥਿਤੀ, ਬਕਾਇਆ ਅਤੇ ਨਿਕਾਸੀ ਦਾ ਵੇਰਵਾ (ਡਿਊ ਐਂਡ ਡ੍ਰਾਨ ਸਟੇਟਮੈਂਟ-Due and Drawn statement) ਅਤੇ ਏਕੀਕ੍ਰਿਤ ਪੈਨਸ਼ਨਰਸ ਦੇ ਪੋਰਟਲ ਦੇ ਜ਼ਰੀਏ ਫਾਰਮ-16 ਜਿਹੀਆਂ ਸੇਵਾਵਾਂ ਲਈ ਇੱਕ ਸਥਾਨ ਨਿਯਤ ਹੈ। ਨੇੜਲੇ ਭਵਿੱਖ ਵਿੱਚ ਜ਼ਿਆਦਾਤਰ ਪੈਨਸ਼ਨ ਡਿਸਬਰਸਿੰਗ ਬੈਂਕਾਂ ਨੂੰ ਏਕੀਕ੍ਰਿਤ ਪੈਨਸ਼ਨਰਸ ਪੋਰਟਲ ਦੇ ਨਾਲ ਏਕੀਕ੍ਰਿਤ ਕੀਤਾ ਜਾਏਗਾ। 

 

******

ਪੀਕੇ/ਪੀਐੱਸਐੱਮ


(Release ID: 2019066) Visitor Counter : 85