ਭਾਰਤ ਚੋਣ ਕਮਿਸ਼ਨ
ਆਮ ਚੋਣਾਂ ਦੇ ਦੂਜੇ ਪੜਾਅ ਵਿੱਚ 13 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸ਼ਾਂਤੀਪੂਰਨ ਪੋਲਿੰਗ
ਸ਼ਾਮ 7 ਵਜੇ ਤੱਕ ਮਤਦਾਨ 60.96%
1 ਲੱਖ ਤੋਂ ਵੱਧ ਪੋਲਿੰਗ ਸਟੇਸ਼ਨਾਂ 'ਤੇ ਵੈੱਬਕਾਸਟਿੰਗ
ਹੁਣ ਤੱਕ 14 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੋਲਿੰਗ ਪੂਰੀ ਹੋਈ
ਬਸਤਰ ਡਿਵੀਜ਼ਨ ਦੇ 102 ਪਿੰਡਾਂ ਨੇ ਪਹਿਲੀ ਵਾਰ ਲੋਕ ਸਭਾ ਲਈ ਵੋਟਿੰਗ ਕੀਤੀ
Posted On:
26 APR 2024 9:37PM by PIB Chandigarh
ਆਮ ਚੋਣਾਂ 2024 ਦੇ ਦੂਜੇ ਪੜਾਅ ਦੀ ਅੱਜ ਸਵੇਰੇ 7 ਵਜੇ ਸ਼ੁਰੂ ਹੋਈ ਪੋਲਿੰਗ ਦੌਰਾਨ 88 ਲੋਕ ਸਭਾ ਹਲਕਿਆਂ ਵਿੱਚ ਸ਼ਾਮ 7 ਵਜੇ ਤੱਕ ਲਗਭਗ 60.96% ਵੋਟਿੰਗ ਦਰਜ ਕੀਤੀ ਗਈ। 13 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੋਟਰਾਂ ਨੇ ਗਰਮੀ ਦੇ ਮੌਸਮ ਦੇ ਬਾਵਜੂਦ ਆਪਣੇ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਉਣ ਲਈ ਉਤਸ਼ਾਹ ਨਾਲ ਹਿੱਸਾ ਲਿਆ। ਨਵ-ਵਿਆਹੇ ਜੋੜੇ ਤੋਂ ਲੈ ਕੇ ਸੀਨੀਅਰ ਸਿਟੀਜ਼ਨ ਤੱਕ, ਆਦਿਵਾਸੀਆਂ ਤੋਂ ਲੈ ਕੇ ਆਈਟੀ ਪੇਸ਼ੇਵਰਾਂ, ਪੀਡਬਲਿਊਡੀਜ਼, ਔਰਤਾਂ ਅਤੇ ਨੌਜਵਾਨ, ਸਾਰੇ ਆਪਣੀ ਵੋਟ ਪਾਉਣ ਲਈ ਕਤਾਰਾਂ ਵਿੱਚ ਖੜ੍ਹੇ ਦਿਖਾਈ ਦਿੱਤੇ। ਪੜਾਅ-2 ਦੀ ਸਮਾਪਤੀ ਦੇ ਨਾਲ ਆਮ ਚੋਣਾਂ 2024 ਲਈ 14 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਿੰਗ ਮੁਕੰਮਲ ਹੋ ਗਈ ਹੈ।

ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੋਲਿੰਗ ਨਿਰਵਿਘਨ ਅਤੇ ਸ਼ਾਂਤੀਪੂਰਨ ਢੰਗ ਨਾਲ ਹੋਈ। ਸੀਈਸੀ ਸ਼੍ਰੀ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਕਮਿਸ਼ਨ ਨੇ ਚੋਣ ਕਮਿਸ਼ਨ ਸ਼੍ਰੀ ਗਿਆਨੇਸ਼ ਕੁਮਾਰ ਅਤੇ ਸ਼੍ਰੀ ਸੁਖਬੀਰ ਸਿੰਘ ਸੰਧੂ ਦੇ ਨਾਲ ਸਵੇਰ ਤੋਂ ਲਗਾਤਾਰ ਪੋਲਿੰਗ ਪ੍ਰਕਿਰਿਆ ਦੀ ਨਿਗਰਾਨੀ ਕੀਤੀ। ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਸਖ਼ਤ ਸੁਰੱਖਿਆ ਉਪਾਅ ਲਾਗੂ ਕੀਤੇ ਗਏ ਸਨ, ਜਿਸ ਨਾਲ ਵੋਟਰਾਂ ਲਈ ਬਿਨਾਂ ਕਿਸੇ ਡਰ ਜਾਂ ਭੈਅ ਦੇ ਵੋਟ ਪਾਉਣ ਲਈ ਅਨੁਕੂਲ ਮਾਹੌਲ ਸਿਰਜਿਆ ਗਿਆ ਸੀ। 1 ਲੱਖ ਤੋਂ ਵੱਧ ਪੋਲਿੰਗ ਸਟੇਸ਼ਨਾਂ 'ਤੇ ਵੈੱਬਕਾਸਟਿੰਗ ਕੀਤੀ ਗਈ।

ਕਟਿਹਾਰ, ਬਿਹਾਰ ਵਿੱਚ ਘੋੜਿਆਂ ’ਤੇ ਗਸ਼ਤ ਕਰਦੇ ਸੁਰੱਖਿਆ ਮੁਲਾਜ਼ਮ
ਬਿਹਾਰ ਦੇ ਬਾਂਕਾ, ਮਧੇਪੁਰਾ, ਖਗੜੀਆ ਅਤੇ ਮੁੰਗੇਰ ਵਿਧਾਨ ਸਭਾ ਹਲਕਿਆਂ ਦੇ ਕਈ ਪੋਲਿੰਗ ਸਟੇਸ਼ਨਾਂ 'ਤੇ ਗਰਮੀ ਕਾਰਨ ਮਤਦਾਨ ਦਾ ਸਮਾਂ ਸ਼ਾਮ 6 ਵਜੇ ਤੱਕ ਵਧਾ ਦਿੱਤਾ ਗਿਆ ਸੀ, ਗਰਮੀ ਦੇ ਮੌਸਮ 'ਚ ਵੋਟਰਾਂ ਦੀ ਸਹੂਲਤ ਲਈ ਸ਼ਾਮਿਆਨਾ, ਪੀਣ ਵਾਲੇ ਪਾਣੀ, ਮੈਡੀਕਲ ਕਿੱਟਾਂ, ਪੱਖਿਆਂ ਸਮੇਤ ਗਰਮੀ ਦਾ ਮੁਕਾਬਲਾ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
ਪੋਲਿੰਗ ਅਧਿਕਾਰੀ ਅਤੇ ਵੋਟਰ "ਚੁਨਾਵ ਦਾ ਪਰਵ" ਮਨਾਉਣ ਲਈ ਆਪਣੇ ਰਵਾਇਤੀ ਪਹਿਰਾਵੇ ਵਿੱਚ ਆਏ। ਰਾਜਸਥਾਨ ਦੇ ਸੀਕਰ ਵਿੱਚ ਮਹਿਲਾ ਵੋਟਰ ਗਰਮੀ ਨੂੰ ਬਰਦਾਸ਼ਤ ਕਰਦੇ ਹੋਏ ਆਪਣੇ ਰਵਾਇਤੀ ਪਹਿਰਾਵੇ ਵਿੱਚ ਪਹੁੰਚੀਆਂ। ਕਰਨਾਟਕ ਦੇ ਵਰੁਣਾ ਹਲਕੇ ਵਿੱਚ ਪੋਲਿੰਗ ਸਟਾਫ ਨੇ ਰਵਾਇਤੀ ਪਹਿਰਾਵੇ ਵਿੱਚ ਵੋਟਰਾਂ ਦਾ ਸਵਾਗਤ ਕੀਤਾ।


ਪੜਾਅ 2 ਵਿੱਚ, ਛੱਤੀਸਗੜ੍ਹ ਵਿੱਚ ਬਸਤਰ ਅਤੇ ਕਾਂਕੇਰ ਪੀਸੀ ਦੇ 46 ਪਿੰਡਾਂ ਦੇ ਵੋਟਰਾਂ ਨੇ ਪਹਿਲੀ ਵਾਰ ਲੋਕ ਸਭਾ ਚੋਣ ਵਿੱਚ ਆਪਣੇ ਹੀ ਪਿੰਡ ਵਿੱਚ ਬਣਾਏ ਗਏ ਪੋਲਿੰਗ ਬੂਥ ਵਿੱਚ ਆਪਣੀ ਵੋਟ ਪਾਈ। ਇਸ ਤਰ੍ਹਾਂ ਪੜਾਅ 1 ਸਮੇਤ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਇਨ੍ਹਾਂ ਪਾਰਲੀਮਾਨੀ ਹਲਕਿਆਂ ਵਿੱਚ ਪਹਿਲੀ ਵਾਰ 102 ਨਵੇਂ ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਬਸਤਰ ਅਤੇ ਕਾਂਕੇਰ ਵਿੱਚ ਨਵੇਂ ਬਣਾਏ ਗਏ ਪੀਐੱਸ
ਕਮਿਸ਼ਨ ਨੇ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ), ਬਜ਼ੁਰਗ, ਨੌਜਵਾਨ ਅਤੇ ਪਹਿਲੀ ਵਾਰ ਵੋਟਰਾਂ, ਔਰਤਾਂ ਅਤੇ ਟਰਾਂਸਜੈਂਡਰਾਂ ਲਈ ਵੋਟਿੰਗ ਦੀ ਸਹੂਲਤ ਲਈ ਵਿਸ਼ੇਸ਼ ਯਤਨ ਕੀਤੇ ਸਨ।

ਮਹਾਸਮੁੰਦ ਪਾਕ ਦੇ ਕੁਲਹੜੀ ਘਾਟ ਪਿੰਡ ਤੋਂ ਕਮਰ ਪੀਵੀਟੀਜੀ ਦੇ ਵੋਟਰ

ਪੀਡਬਲਿਊਦੀ ਵੋਟਰ ਵਿਜੇ ਸਾਹੂ ਆਪਣੇ ਮੋਟਰ ਵਾਲੇ ਟਰਾਈਸਾਈਕਲ 'ਤੇ ਖਜੂਰਾਹੋ ਲੋਕ ਸਭਾ ਹਲਕੇ ਵਿੱਚ ਵੋਟਿੰਗ ਕਰਦੇ ਹੋਏ
ਕ੍ਰਿਕਟ ਦੇ ਸੁਪਰਸਟਾਰ ਅਨਿਲ ਕੁੰਬਲੇ, ਰਾਹੁਲ ਦ੍ਰਾਵਿੜ ਅਤੇ ਜਵਾਗਲ ਸ਼੍ਰੀਨਾਥ ਸਮੇਤ ਹੋਰਾਂ ਨੂੰ ਬੈਂਗਲੁਰੂ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਕਰਦੇ ਦੇਖਿਆ ਗਿਆ। ਆਪਣੀਆਂ ਸਿਆਹੀ ਵਾਲੀਆਂ ਉਂਗਲਾਂ ਨਾਲ ਪੋਜ਼ ਬਣਾਉਂਦੇ ਹੋਏ, ਉਨ੍ਹਾਂ ਨੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿੱਚ ਭਾਗੀਦਾਰੀ ਦੀ ਮਹੱਤਤਾ ਦਾ ਸੁਨੇਹਾ ਦਿੱਤਾ।


ਤ੍ਰਿਪੁਰਾ ਦੇ ਧਲਾਈ ਵਿਧਾਨ ਸਭਾ ਖੇਤਰ ਦੇ ਇੱਕ ਦੂਰ-ਦੁਰਾਡੇ ਦੇ ਖੇਤਰ ਰਾਇਮਾ ਵੈਲੀ ਦੇ ਵੋਟਰ ਆਪਣੀ ਵੋਟ ਪਾਉਣ ਲਈ ਕਿਸ਼ਤੀਆਂ ਰਾਹੀਂ ਪੋਲਿੰਗ ਸਟੇਸ਼ਨਾਂ 'ਤੇ ਪਹੁੰਚੇ।


*********
ਡੀਕੇ/ਆਰਪੀ
(Release ID: 2019054)