ਭਾਰਤ ਚੋਣ ਕਮਿਸ਼ਨ
azadi ka amrit mahotsav

ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਵਿੱਚ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 1351 ਉਮੀਦਵਾਰ ਚੋਣ ਲੜਨਗੇ


ਤੀਜੇ ਪੜਾਅ ਲਈ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 95 ਹਲਕਿਆਂ ਲਈ 2963 ਨਾਮਜ਼ਦਗੀਆਂ ਦਾਖ਼ਲ

Posted On: 23 APR 2024 6:22PM by PIB Chandigarh

ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਵਿੱਚ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1351 ਉਮੀਦਵਾਰ ਚੋਣ ਲੜਨਗੇ। ਇਸ ਵਿੱਚ ਮੱਧ ਪ੍ਰਦੇਸ਼ ਦੇ 29-ਬੈਤੂਲ (ਅਨੁਸੂਚਿਤ ਜਨਜਾਤੀ ਲਈ ਰਾਖਵੇਂ) ਸੰਸਦੀ ਹਲਕੇ ਵਿੱਚ ਮੁਲਤਵੀ ਚੋਣਾਂ ਲੜ ਰਹੇ 8 ਉਮੀਦਵਾਰ ਸ਼ਾਮਲ ਹਨ। ਇਸ ਤੋਂ ਇਲਾਵਾ ਗੁਜਰਾਤ ਦੇ ਸੂਰਤ ਸੰਸਦੀ ਹਲਕੇ ਤੋਂ ਇੱਕ ਉਮੀਦਵਾਰ ਬਿਨਾਂ ਕਿਸੇ ਮੁਕਾਬਲੇ ਦੇ ਚੁਣਿਆ ਗਿਆ ਹੈ। ਸਾਰੇ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 22 ਅਪ੍ਰੈਲ, 2024 ਸੀ।

ਲੋਕ ਸਭਾ ਚੋਣਾਂ 2024 ਲਈ ਵੋਟਿੰਗ ਦੇ ਤੀਜੇ ਪੜਾਅ ਲਈ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 95 ਸੰਸਦੀ ਹਲਕਿਆਂ (29-ਬੈਤੂਲ ਸਮੇਤ) ਲਈ ਕੁੱਲ 2963 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਸਨ। ਸਾਰੇ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਮਿਤੀ 19 ਅਪ੍ਰੈਲ, 2024 ਸੀ। ਦਾਖ਼ਲ ਕੀਤੀਆਂ ਗਈਆਂ ਸਾਰੀਆਂ ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ 1563 ਨਾਮਜ਼ਦਗੀਆਂ ਜਾਇਜ਼ ਪਾਈਆਂ ਗਈਆਂ ਹਨ।

ਤੀਜੇ ਪੜਾਅ ਤਹਿਤ ਗੁਜਰਾਤ ਵਿੱਚ 26 ਸੰਸਦੀ ਹਲਕਿਆਂ ਤੋਂ ਸਭ ਤੋਂ ਵੱਧ 658 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ। ਇਸ ਤੋਂ ਬਾਅਦ ਮਹਾਰਾਸ਼ਟਰ ਦੇ 11 ਸੰਸਦੀ ਹਲਕਿਆਂ ਤੋਂ 519 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਮਹਾਰਾਸ਼ਟਰ ਵਿੱਚ 40-ਉਸਮਾਨਾਬਾਦ ਸੰਸਦੀ ਹਲਕੇ ਵਿੱਚ ਸਭ ਤੋਂ ਵੱਧ 77 ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਇਸ ਤੋਂ ਬਾਅਦ ਛੱਤੀਸਗੜ੍ਹ ਦੇ 5-ਬਿਲਾਸਪੁਰ ਸੰਸਦੀ ਹਲਕੇ ਵਿੱਚ 68 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

 

ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਲਈ ਰਾਜ/ਯੂਟੀ ਅਨੁਸਾਰ ਵੇਰਵੇ:

ਰਾਜ/ਕੇਂਦਰ ਸ਼ਾਸਤ ਪ੍ਰਦੇਸ਼

ਤੀਜੇ ਪੜਾਅ ਵਿੱਚ ਹਲਕਿਆਂ ਦੀ ਗਿਣਤੀ

ਨਾਮਜ਼ਦਗੀਆਂ ਪ੍ਰਾਪਤ ਹੋਈਆਂ

ਤਸਦੀਕ ਦੇ ਬਾਅਦ ਯੋਗ ਨਾਮਜ਼ਦਗੀ

ਨਾਮ ਵਾਪਸ ਲੈਣ ਤੋਂ ਬਾਅਦ 

ਚੋਣ ਲੜ ਰਹੇ ਉਮੀਦਵਾਰ

ਅਸਾਮ

4

126

52

47

ਬਿਹਾਰ

5

141

54

54

ਛੱਤੀਸਗੜ੍ਹ

7

319

187

168

ਦਾਦਰਾ ਅਤੇ ਨਗਰ ਹਵੇਲੀ ਅਤੇਦਮਨ ਅਤੇ ਦੀਵ

2

28

13

12

ਗੋਆ

2

33

16

16

ਗੁਜਰਾਤ

26

658

328

266

ਜੰਮੂ ਅਤੇ ਕਸ਼ਮੀਰ

1

28

21

20

ਕਰਨਾਟਕ

14

503

272

227

ਮੱਧ ਪ੍ਰਦੇਸ਼

9

236

140

127

ਮਹਾਰਾਸ਼ਟਰ

11

519

317

258

ਉੱਤਰ ਪ੍ਰਦੇਸ਼

10

271

104

100

ਪੱਛਮੀ ਬੰਗਾਲ

4

101

59

57

ਕੁੱਲ

95

2963

1563

1352

*********

ਡੀਕੇ/ਆਰਪੀ


(Release ID: 2018674) Visitor Counter : 97