ਗ੍ਰਹਿ ਮੰਤਰਾਲਾ

ਭਾਰਤ ਦੇ ਰਾਸ਼ਟਰਪਤੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਸਿਵਲ ਇਨਵੈਸਟੀਚਰ ਸੈਰੇਮਨੀ-1 (Civil Investiture Ceremony-I) ਵਿੱਚ ਸਾਲ 2024 ਲਈ 3 ਪਦਮ ਵਿਭੂਸ਼ਣ, 8 ਪਦਮ ਭੂਸ਼ਣ ਅਤੇ 55 ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕੀਤੇ

Posted On: 22 APR 2024 9:34PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਆਯੋਜਿਤ ਸਿਵਲ ਇਨਵੈਸਟੀਚਰ ਸੈਰੇਮਨੀ-1 ਵਿੱਚ 3 ਪਦਮ ਵਿਭੂਸ਼ਣ, 8 ਪਦਮ ਭੂਸ਼ਣ ਅਤੇ 55 ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕੀਤੇ।

ਇਸ ਮੌਕੇ 'ਤੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ, ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਭਾਰਤ ਸਰਕਾਰ ਦੇ ਕਈ ਮੰਤਰੀ ਅਤੇ ਹੋਰ ਪਤਵੰਤੇ ਮੌਜੂਦ ਸਨ।

ਇਨਵੈਸਟੀਚਰ ਸੈਰੇਮਨੀ ਤੋਂ ਬਾਅਦ, ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਹੋਰ ਕੇਂਦਰੀ ਮੰਤਰੀਆਂ ਨੇ ਪਦਮ ਪੁਰਸਕਾਰ ਜੇਤੂਆਂ ਨਾਲ ਗ੍ਰਹਿ ਮੰਤਰੀ ਦੁਆਰਾ ਉਨ੍ਹਾਂ ਦੇ ਆਵਾਸ 'ਤੇ ਆਯੋਜਿਤ ਰਾਤ ਦੇ ਭੋਜਨ ਦੌਰਾਨ ਗੱਲਬਾਤ ਕੀਤੀ।

ਪਦਮ ਪੁਰਸਕਾਰ ਜੇਤੂ ਕੱਲ੍ਹ ਸਵੇਰੇ (23 ਅਪ੍ਰੈਲ, 2024) ਨੈਸ਼ਨਲ ਵਾਰ ਮੈਮੋਰੀਅਲ (National War Memorial) ਵਿਖੇ ਸ਼ਰਧਾਂਜਲੀ ਅਰਪਿਤ ਕਰਨਗੇ। ਉਹ ਰਾਸ਼ਟਰਪਤੀ ਭਵਨ ਅਤੇ ਪ੍ਰਧਾਨ ਮੰਤਰੀ ਸੰਗ੍ਰਹਾਲਯ ਦਾ ਵੀ ਦੌਰਾ ਕਰਨਗੇ।

*****

 

ਆਰਕੇ/ਵੀਵੀ/ਏਐੱਸਐੱਚ/ਪੀਐੱਸ



(Release ID: 2018619) Visitor Counter : 24