ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (DARPG) ਨੇ ਸਿਵਲ ਸੇਵਾ ਵਿੱਚ ਮਾਨਵ ਸੰਸਾਧਨ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਕੰਬੋਡੀਆ ਦੇ ਸਿਵਲ ਸੇਵਾ ਮੰਤਰਾਲੇ ਦੇ ਨਾਲ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ


ਸਹਿਮਤੀ ਪੱਤਰ (MoU) ਅਗਲੇ 5 ਵਰ੍ਹਿਆਂ ਦੇ ਦੌਰਾਨ ਸਿਵਲ ਸੇਵਾ ਵਿੱਚ ਮਾਨਵ ਸੰਸਾਧਨ ਵਿਕਾਸ ਦੇ ਖੇਤਰ ਵਿੱਚ ਭਾਰਤ ਅਤੇ ਕੰਬੋਡੀਆ ਦੇ ਦਰਮਿਆਨ ਸੁਹਿਰਦਤਾਪੂਰਨ ਅਤੇ ਮਿੱਤਰਤਾਪੂਰਨ ਸਬੰਧਾਂ ਨੂੰ ਮਜ਼ਬੂਤੀ ਦੇਵੇਗਾ

Posted On: 22 APR 2024 7:05PM by PIB Chandigarh

ਪਰਸੋਨਲ, ਲੋਕ ਪ੍ਰਸ਼ਾਸਨ ਅਤੇ ਪੈਨਸ਼ਨ ਮੰਤਰਾਲੇ ਦੇ ਤਹਿਤ ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਦਾ ਵਿਭਾਗ (ਡੀਏਆਰਪੀਜੀ) ਨੇ ਅੱਜ ਸਿਵਲ ਸੇਵਾ ਵਿੱਚ ਮਾਨਵ ਸੰਸਾਧਨ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਸਿਵਲ ਸੇਵਾ ਮੰਤਰਾਲੇ, ਕੰਬੋਡੀਆ ਦੇ ਨਾਲ ਇੱਕ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ। ਇਹ ਐੱਮਓਯੂ ਅਗਲੇ 5 ਵਰ੍ਹਿਆਂ ਦੇ ਦੌਰਾਨ ਸਿਵਲ ਸੇਵਾ ਵਿੱਚ ਮਾਨਵ ਸੰਸਾਧਨ ਵਿਕਾਸ ਦੇ ਖੇਤਰ ਵਿੱਚ ਭਾਰਤ ਅਤੇ ਕੰਬੋਡੀਆ ਦਰਮਿਆਨ ਸੁਹਿਰਦਤਾਪੂਰਨ ਅਤੇ ਮਿੱਤਰਤਾਪੂਰਨ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ। ਅੱਜ ਨੋਮ ਪੇਨਹ (Phnom Penh) ਵਿੱਚ ਆਯੋਜਿਤ ਰਸਮੀ ਸਗਾਮਗ ਦੇ ਦੌਰਾਨ ਐੱਮਓਯੂ ‘ਤੇ ਕਿੰਗਡਮ ਆਫ਼ ਕੰਬੋਡੀਆ ਦੀ ਤਰਫ ਤੋਂ ਉਪ ਪ੍ਰਧਾਨ ਮੰਤਰੀ ਅਤੇ ਸਿਵਲ ਸੇਵਾ ਮੰਤਰੀ ਮਹਾਮਹਿਮ ਸ਼੍ਰੀ ਹੁਨ ਮੈਨੀ  (Excellency Mr. Hun Many), ਅਤੇ ਭਾਰਤ ਸਰਕਾਰ ਦੀ ਤਰਫ ਤੋਂ ਕਿੰਗਡਮ ਆਫ਼ ਕੰਬੋਡੀਆ ਵਿੱਚ ਅੰਬੈਸਡਰ ਆਫ਼ ਇੰਡੀਆ ਡਾ. ਦੇਵਯਾਨੀ ਖੋਬਰਾਗੜ੍ਹੇ (Dr. Devyani Khobragade) ਨੇ ਹਸਤਾਖਰ ਕੀਤੇ। 

ਇਸ ਸਮਾਗਮ ਵਿੱਚ ਵਿਦੇਸ਼ ਮੰਤਰਾਲੇ, ਕੰਬੋਡੀਆ ਵਿੱਚ ਅੰਬੈਸਡਰ ਆਫ਼ ਇੰਡੀਆ, ਭਾਰਤ ਵਿੱਚ ਕੰਬੋਡੀਆ ਦੇ ਅੰਬੈਸਡਰ ਅਤੇ ਕਿੰਗਡਮ ਆਫ਼ ਕੰਬੋਡੀਆ ਦੇ ਸਿਵਲ ਸੇਵਾ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਲੰਦਨ ਵਿੱਚ ਹਾਈ ਕਮਿਸ਼ਨ ਆਫ਼ ਇੰਡੀਆ ਤੋਂ ਡੀਏਆਰਪੀਜੀ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ, ਡੀਏਆਰਪੀਜੀ ਸੰਯੁਕਤ ਸਕੱਤਰ ਸ਼੍ਰੀ ਐੱਨ.ਬੀ.ਐੱਸ ਰਾਜਪੂਤ ਅਤੇ ਡੀਏਆਰਪੀਜੀ ਉਪ-ਸਕੱਤਰ ਸ਼੍ਰੀ ਪਾਰਥਸਾਰਥੀ ਭਾਸਕਰ (Shri Parthasarathy Bhaskar) ਨੇ ਹਿੱਸਾ ਲਿਆ। 

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਡੀਏਆਰਪੀਜੀ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਕਿਹਾ ਕਿ ਸਹਿਮਤੀ ਪੱਤਰ ਸਿਵਲ ਸੇਵਾ ਵਿੱਚ ਮਾਨਵ ਸੰਸਾਧਨ ਵਿਕਾਸ ਦੇ ਖੇਤਰ ਵਿੱਚ ਦੋਵੇਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਅਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਹੁਲਾਰਾ ਦੇਣ ਵੱਲ ਧਿਆਨ ਕੇਂਦਰਿਤ ਕਰੇਗਾ ਅਤੇ ਨਾਲ ਹੀ ਭਾਰਤ ਦੀਆਂ ਪਰਸੋਨਲ ਪ੍ਰਸ਼ਾਸਨ ਏਜੰਸੀਆਂ ਅਤੇ ਕਿੰਗਡਮ ਆਫ਼ ਕੰਬੋਡੀਆ ਦੇ ਸਿਵਲ ਸੇਵਾ ਮੰਤਰਾਲੇ ਦੀਆਂ ਏਜੰਸੀਆਂ ਦੇ ਦਰਮਿਆਨ ਸੰਵਾਦ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ। ਅਜਿਹਾ ਪ੍ਰਸ਼ਾਸਨਿਕ ਸੁਧਾਰਾਂ, ਸੁਸ਼ਾਸਨ ਸਬੰਧੀ ਵੈਬੀਨਾਰ, ਸੋਧ ਪ੍ਰਕਾਸ਼ਨਾਂ, ਸੰਸਥਾਗਤ ਅਦਾਨ-ਪ੍ਰਦਾਨ, ਸਮਰੱਥਾ ਨਿਰਮਾਣ ਪ੍ਰੋਗਰਾਮਾਂ ਅਤੇ ਸੁਸ਼ਾਸਨ ਦੇ ਤੌਰ-ਤਰੀਕਿਆਂ ਨੂੰ ਇੱਕ–ਦੂਸਰੇ ਦੇ ਇੱਥੇ ਲਾਗੂ ਕੀਤੇ ਜਾਣ ‘ਤੇ ਕੇਂਦਰਿਤ ਯਾਤਰਾਵਾਂ ਦੇ ਜ਼ਰੀਏ ਕੀਤਾ ਜਾਏਗਾ। ਵਰਤਮਾਨ ਸਮੇਂ, ਭਾਰਤ ਵਿੱਚ ਜਾਰੀ ਅੰਮ੍ਰਿਤ ਕਾਲ ਦੇ ਉਤਸਵ ਨਾਲ, ਸਰਕਾਰੀ ਨਾਗਰਿਕਾਂ ਅਤੇ ਸਰਕਾਰ ਦੇ ਦਰਮਿਆਨ ਪਾੜੇ ਨੂੰ ਖਤਮ ਕਰਕੇ ਅਗਲੀ ਪੀੜ੍ਹੀ ਦੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਅਪਣਾਉਣ ਲਈ ਵਿਆਪਕ ਤੌਰ ‘ਤੇ ਪ੍ਰਤੀਬੱਧ ਹੈ। ਸਰਕਾਰ ਦਾ ਨੀਤੀ ਪਾਲਿਸੀ “ਵੱਧ ਤੋਂ ਵੱਧ ਸ਼ਾਸਨ-ਘੱਟੋ-ਘੱਟ ਸਰਕਾਰ" (Maximum Governance-Minimum Government) ਹੈ ਜੋ ਡਿਜੀਟਲ ਤੌਰ ‘ਤੇ ਸਸ਼ਕਤ ਨਾਗਰਿਕ ਅਤੇ ਇੱਕ ਡਿਜੀਟਲ ਰੂਪਾਂਤਰਿਤ ਸੰਸਥਾ" ਦੀ ਪਰਿਕਲਪਨਾ ਕਰਦੀ ਹੈ। 

 2023-24 ਵਿੱਚ ਕੰਬੋਡੀਆ ਦੇ 156 ਸਿਵਲ ਸੇਵਕਾਂ ਨੇ ਰਾਸ਼ਟਰੀ ਸੁਸ਼ਾਸਨ ਕੇਂਦਰ ਵਿੱਚ ਹੋਏ 4 ਸਮਰੱਥਾ ਨਿਰਮਾਣ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। 2024-25 ਦੇ ਲਈ, ਕੰਬੋਡੀਆ ਦੇ 240 ਸਿਵਲ ਸੇਵਕਾਂ ਲਈ 6 ਸਮਰੱਥਾ ਨਿਰਮਾਣ ਪ੍ਰੋਗਰਾਮ ਹੋਣਾ ਪ੍ਰਸਤਾਵਿਤ ਹੈ। ਭਾਰਤ ਐੱਮਓਯੂ ਦੇ ਸਾਰੇ ਪ੍ਰਾਵਧਾਨਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ਦੇ ਲਈ ਪ੍ਰਤੀਬੱਧ ਹੈ। 

****

ਪੀਕੇ/ਪੀਐੱਸਐੱਮ



(Release ID: 2018616) Visitor Counter : 27