ਰੇਲ ਮੰਤਰਾਲਾ

ਭਾਰਤੀ ਰੇਲਵੇ ਗਰਮੀਆਂ ਦੇ ਸੀਜ਼ਨ 2024 ਵਿੱਚ ਵਾਧੂ ਟ੍ਰੇਨਾਂ (additional Trains) ਰਿਕਾਰਡ ਸੰਖਿਆ ਵਿੱਚ ਚਲਾ ਰਿਹਾ ਹੈ


ਇਸ ਗਰਮੀ ਦੇ ਮੌਸਮ ਵਿੱਚ ਯਾਤਰੀਆਂ ਲਈ ਸੁਗਮ ਅਤੇ ਆਰਾਮਦਾਇਕ ਯਾਤਰਾ ਨੂੰ ਸੁਨਿਸ਼ਚਿਤ ਕਰਨ ਲਈ 9111 ਯਾਤਰਾਵਾਂ (trips) ਦਾ ਸੰਚਾਲਨ ਕੀਤਾ ਜਾਵੇਗਾ

Posted On: 19 APR 2024 10:41AM by PIB Chandigarh

ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਅਤੇ ਗਰਮੀਆਂ ਦੇ ਦੌਰਾਨ ਯਾਤਰਾ ਦੀ ਮੰਗ ਵਿੱਚ ਸੰਭਾਵਿਤ ਵਾਧੇ ਦਾ ਪ੍ਰਬੰਧ ਕਰਨ ਲਈ, ਭਾਰਤੀ ਰੇਲਵੇ ਗਰਮੀਆਂ ਦੇ ਮੌਸਮ ਦੌਰਾਨ ਰਿਕਾਰਡ 9111 ਯਾਤਰਾਵਾਂ (trips) ਦਾ ਸੰਚਾਲਨ ਕਰ ਰਿਹਾ ਹੈ। 

2023 ਦੀਆਂ ਗਰਮੀਆਂ ਦੀ ਤੁਲਨਾ ਵਿੱਚ ਇਹ ਕਾਫੀ ਵਾਧਾ ਦਰਸਾਉਂਦਾ ਹੈ, ਜਿੱਥੇ ਕੁੱਲ 6369 ਯਾਤਰਾਵਾਂ (trips) ਦੀ ਪੇਸ਼ਕਸ਼ ਕੀਤੀ ਗਈ ਸੀ। ਇਹ 2742 ਯਾਤਰਾਵਾਂ (trips) ਦਾ ਵਾਧਾ ਦਰਸਾਉਂਦਾ ਹੈ, ਜੋ ਯਾਤਰੀਆਂ ਦੀਆਂ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਭਾਰਤੀ ਰੇਲਵੇ ਦੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ। 

ਪ੍ਰਮੁੱਖ ਰੇਲ ਮਾਰਗਾਂ 'ਤੇ ਨਿਰਵਿਘਨ ਯਾਤਰਾ ਨੂੰ ਸੁਨਿਸ਼ਚਿਤ ਕਰਨ ਲਈ ਦੇਸ਼ ਭਰ ਦੀਆਂ ਪ੍ਰਮੁੱਖ ਮੰਜ਼ਿਲਾਂ (key destinations) ਨੂੰ ਜੋੜਨ ਲਈ ਵਾਧੂ ਟ੍ਰੇਨਾਂ  ਦੀ ਸਾਵਧਾਨੀ ਨਾਲ ਯੋਜਨਾ ਬਣਾਈ ਗਈ ਹੈ। ਸਾਰੇ ਜ਼ੋਨਲ ਰੇਲਵੇ ਦੁਆਰਾ ਦੇਸ਼ ਭਰ ਵਿੱਚ ਗਰਮੀਆਂ ਦੇ ਮੌਸਮ ਵਿੱਚ ਤਮਿਲ ਨਾਡੂ, ਮਹਾਰਾਸ਼ਟਰ, ਗੁਜਰਾਤ, ਓੜੀਸ਼ਾ, ਪੱਛਮ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਕਰਨਾਟਕ, ਆਂਧਰ ਪ੍ਰਦੇਸ਼, ਤੇਲੰਗਾਨਾ, ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਜਿਹੇ ਰਾਜਾਂ ਤੋਂ ਯਾਤਰੀਆਂ ਦੀ ਭੀੜ ਨੂੰ ਘੱਟ ਕਰਨ ਲਈ ਇਨ੍ਹਾਂ ਵਾਧੂ ਯਾਤਰਾਵਾਂ (additional trips) ਨੂੰ ਸੰਚਾਲਿਤ ਕਰਨ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਰੇਲਵੇ 

ਜ਼ੋਨਲ ਰੇਲਵੇਜ਼ ਦੁਆਰਾ ਨੋਟੀਫਾਇਡ ਯਾਤਰਾਵਾਂ (ਟ੍ਰਿਪਸ) 

ਮੱਧ ਰੇਲਵੇ

488

ਪੂਰਬੀ ਰੇਲਵੇ

254

ਪੂਰਬੀ ਮੱਧ ਰੇਲਵੇ

1003

ਪੂਰਬੀ ਤਟਵਰਤੀ ਰੇਲਵੇ

102

ਉੱਤਰੀ ਮੱਧ ਰੇਲਵੇ

142

ਉੱਤਰ ਪੂਰਬੀ ਰੇਲਵੇ

244

ਉੱਤਰ ਪੂਰਬੀ ਸੀਮਾ ਰੇਲਵੇ

88

ਉੱਤਰੀ ਰੇਲਵੇ

778

ਉੱਤਰ ਪੱਛਮੀ ਰੇਲਵੇ

1623

ਦੱਖਣੀ ਮੱਧ ਰੇਲਵੇ

1012

ਦੱਖਣ ਪੂਰਬੀ ਰੇਲਵੇ

276

ਦੱਖਣ ਪੂਰਬ ਮੱਧ ਰੇਲਵੇ

12

ਦੱਖਣ ਪੱਛਮੀ ਰੇਲਵੇ

810

ਦੱਖਣੀ ਰੇਲਵੇ

239

ਪੱਛਮੀ ਮੱਧ ਰੇਲਵੇ

162

ਪੱਛਮੀ ਰੇਲਵੇ

1878

ਕੁੱਲ

9111

 

ਵਾਧੂ ਟ੍ਰੇਨਾਂ  ਦੀ ਯੋਜਨਾ ਬਣਾਉਣਾ ਅਤੇ ਚਲਾਉਣਾ ਇੱਕ ਟਿਕਾਊ ਪ੍ਰਕਿਰਿਆ ਹੈ ਜਿਸ ਲਈ ਕਿਸੇ ਖਾਸ ਰੂਟ 'ਤੇ ਚੱਲਣ ਵਾਲੀਆਂ ਟ੍ਰੇਨਾਂ ਦੀ ਮੰਗ ਦਾ ਮੁਲਾਂਕਣ ਕਰਨ ਲਈ ਪੀਆਰਐੱਸ ਸਿਸਟਮ ਵਿੱਚ ਉਡੀਕ ਸੂਚੀਬੱਧ ਯਾਤਰੀਆਂ ਦੇ ਵੇਰਵੇ ਤੋਂ ਇਲਾਵਾ ਮੀਡੀਆ ਰਿਪੋਰਟਾਂ, ਸੋਸ਼ਲ ਮੀਡੀਆ ਪਲੈਟਫਾਰਮ, ਰੇਲਵੇ ਏਕੀਕ੍ਰਿਤ ਹੈਲਪਲਾਈਨ ਨੰਬਰ 139 ਜਿਹੇ ਸਾਰੇ ਸੰਚਾਰ ਚੈਨਲਾਂ ਤੋਂ 24x7 ਇਨਪੁੱਟ ਲਏ ਜਾਂਦੇ ਹਨ। ਇਸ ਜ਼ਰੂਰਤ ਦੇ ਆਧਾਰ 'ਤੇ ਟ੍ਰੇਨਾਂ ਦੀ ਸੰਖਿਆ ਅਤੇ ਯਾਤਰਾਵਾਂ ਦੀ ਸੰਖਿਆ ਵਧਾਈ ਜਾਂਦੀ ਹੈ। ਪੂਰੇ ਸੀਜ਼ਨ ਲਈ ਨਾ ਤਾਂ ਟ੍ਰੇਨਾਂ ਦੀ ਸੰਖਿਆ ਅਤੇ ਨਾ ਹੀ ਵਾਧੂ ਟ੍ਰੇਨਾਂ ਦੁਆਰਾ ਸੰਚਾਲਿਤ ਯਾਤਰਾਵਾਂ ਦੀ ਸੰਖਿਆ ਸਥਿਰ ਰਹਿੰਦੀ ਹੈ।

ਜ਼ੋਨਲ ਰੇਲਵੇ ਨੂੰ ਗਰਮੀਆਂ ਦੇ ਮੌਸਮ ਦੌਰਾਨ ਰੇਲਵੇ ਸਟੇਸ਼ਨਾਂ 'ਤੇ ਪੀਣ ਵਾਲੇ ਪਾਣੀ ਦੀ ਉਪਲਬਧਤਾ ਨੂੰ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਾਰੇ ਵੱਡੇ ਅਤੇ ਮਹੱਤਵਪੂਰਨ ਰੇਲਵੇ ਸਟੇਸ਼ਨਾਂ 'ਤੇ ਭੀੜ ਭੜੱਕੇ ਨੂੰ ਕੰਟਰੋਲ ਕਰਨ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਭੀੜ ਨੂੰ ਸਹੀ ਢੰਗ ਨਾਲ ਕੰਟਰੋਲ ਕਰਨ ਲਈ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਵਾਸਤੇ ਇਨ੍ਹਾਂ ਸਟੇਸ਼ਨਾਂ 'ਤੇ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ।

ਆਮ ਸ਼੍ਰੇਣੀ ਦੇ ਕੋਚਾਂ  (ਜਨਰਲ ਕਲਾਸ ਕੋਚਿਜ਼) ਵਿੱਚ ਪ੍ਰਵੇਸ਼ ਲਈ ਕਤਾਰ ਪ੍ਰਣਾਲੀ (Queue system) ਨੂੰ ਯਕੀਨੀ ਬਣਾਉਣ ਲਈ ਸ਼ੁਰੂਆਤੀ ਸਟੇਸ਼ਨਾਂ 'ਤੇ ਆਰਪੀਐੱਫ ਦੇ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ। ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਨੇੜਿਓਂ ਨਜ਼ਰ ਰੱਖਣ ਅਤੇ ਯਾਤਰੀਆਂ ਨੂੰ ਸਹੀ ਸਮੇਂ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਸੀਸੀਟੀਵੀ ਕੰਟਰੋਲ ਰੂਮ ਵਿੱਚ ਕੁਸ਼ਲ ਆਰਪੀਐੱਫ ਕਰਮਚਾਰੀ ਤੈਨਾਤ ਕੀਤੇ ਗਏ ਹਨ।

ਭਾਰੀ ਭੀੜ ਦੇ ਦੌਰਾਨ ਭਗਦੜ ਜਿਹੀਆਂ ਸਥਿਤੀਆਂ ਤੋਂ ਬਚਣ ਲਈ ਭੀੜ ਨੂੰ ਸੁਚਾਰੂ ਢੰਗ ਨਾਲ ਕੰਟਰੋਲ ਕਰਨ ਲਈ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਅਤੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਕਰਮਚਾਰੀ ਫੁੱਟ-ਓਵਰ ਬ੍ਰਿਜ 'ਤੇ ਤੈਨਾਤ ਕੀਤੇ ਜਾਂਦੇ ਹਨ।

ਭਾਰਤੀ ਰੇਲਵੇ ਸਾਰੇ ਯਾਤਰੀਆਂ ਨੂੰ ਸੁਵਿਧਾਜਨਕ ਅਤੇ ਆਰਾਮਦਾਇਕ ਯਾਤਰਾ ਅਨੁਭਵ ਪ੍ਰਦਾਨ ਕਰਨ ਲਈ ਵਚਨਬੱਧ ਹੈ। ਯਾਤਰੀ ਇਨ੍ਹਾਂ ਵਾਧੂ ਟ੍ਰੇਨਾਂ ਵਿੱਚ ਆਪਣੀ ਟਿਕਟ ਰੇਲਵੇ ਟਿਕਟ ਕਾਊਂਟਰਾਂ ਜਾਂ ਆਈਆਰਸੀਟੀਸੀ ਦੀ ਵੈੱਬਸਾਈਟ/ਐਪ ਰਾਹੀਂ ਬੁੱਕ ਕਰ ਸਕਦੇ ਹਨ।

*****

ਵਾਈਬੀ/ਏਐੱਸ/ਐੱਸਕੇ 



(Release ID: 2018279) Visitor Counter : 51