ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਸੰਘ ਲੋਕ ਸੇਵਾ ਆਯੋਗ ਨੇ 3 ਸਤੰਬਰ, 2023 ਨੂੰ ਆਯੋਜਿਤ ਰਾਸ਼ਟਰੀ ਰੱਖਿਆ ਅਕਾਦਮੀ (ਐੱਨਡੀਏ) ਅਤੇ ਨੌ-ਸੈਨਾ ਅਕਾਦਮੀ ਪ੍ਰੀਖਿਆ (II), 2023 ਦੇ ਅੰਤਿਮ ਨਤੀਜਿਆਂ ਦਾ ਐਲਾਨ ਕੀਤਾ

Posted On: 03 APR 2024 12:02PM by PIB Chandigarh

ਹੇਠ ਲਿਖਤ ਸੂਚੀ ਮੈਰਿਟ ਦੇ ਕ੍ਰਮ ਵਿੱਚ ਉਨ੍ਹਾਂ 699 ਉਮੀਦਵਾਰਾਂ ਦੀ ਹੈ, ਜਿਨ੍ਹਾਂ ਨੇ ਰਾਸ਼ਟਰੀ ਰੱਖਿਆ ਅਕਾਦਮੀ ਦੇ ਫ਼ੌਜ, ਨੌ-ਸੈਨਾ ਅਤੇ ਹਵਾਈ ਫ਼ੌਜ ਵਿੰਗਾਂ ਦੇ 152ਵੇਂ ਕੋਰਸ ਅਤੇ ਨੌ-ਸੈਨਾ ਅਕਾਦਮੀ ਦੇ 114ਵੇਂ ਭਾਰਤੀ ਨੌ-ਸੈਨਾ ਅਕਾਦਮੀ ਕੋਰਸ (ਆਈਐੱਨਏਸੀ) ਵਿੱਚ ਦਾਖ਼ਲੇ ਲਈ ਸੰਘ ਲੋਕ ਸੇਵਾ ਆਯੋਗ ਵੱਲੋਂ 3 ਸਤੰਬਰ, 2023 ਨੂੰ ਲਈ ਗਈ ਲਿਖਤੀ ਪ੍ਰੀਖਿਆ ਅਤੇ ਬਾਅਦ ਵਿੱਚ ਰੱਖਿਆ ਮੰਤਰਾਲੇ ਦੇ ਸੇਵਾ ਚੋਣ ਬੋਰਡ ਵੱਲੋਂ ਲਈ ਇੰਟਰਵਿਊ ਦੇ ਅਧਾਰ 'ਤੇ ਕੁਆਲੀਫ਼ਾਈ ਕੀਤਾ ਹੈ। ਉਪਰੋਕਤ ਕੋਰਸਾਂ ਦੀ ਸ਼ੁਰੂਆਤ ਦੀ ਮਿਤੀ ਬਾਰੇ ਵਿਸਥਾਰਤ ਜਾਣਕਾਰੀ ਲਈ ਕਿਰਪਾ ਕਰਕੇ ਰੱਖਿਆ ਮੰਤਰਾਲੇ ਦੀਆਂ ਵੈੱਬਸਾਈਟਾਂ ਜਿਵੇਂ ਕਿ www.joinindianarmy.nic.in , www.joinindiannavy.gov.in  ਅਤੇ www.careerindianairforce.cdac.in  ਦੇਖੋ।

2. ਇਹ ਸੂਚੀਆਂ ਤਿਆਰ ਕਰਦੇ ਸਮੇਂ ਸਿਹਤ ਜਾਂਚ ਦੇ ਨਤੀਜਿਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਹੈ।

3. ਜਿਨ੍ਹਾਂ ਉਮੀਦਵਾਰਾਂ ਨੇ ਦਾਅਵਾ ਕੀਤੀ ਗਈ ਜਨਮ ਮਿਤੀ ਅਤੇ ਵਿੱਦਿਅਕ ਯੋਗਤਾ ਆਦਿ ਦੇ ਸਮਰਥਨ ਵਿੱਚ ਲੋੜੀਂਦੇ ਸਰਟੀਫ਼ਿਕੇਟ ਸਿੱਧੇ ਅਪਰ ਭਰਤੀ ਦੇ ਵਧੀਕ ਡਾਇਰੈਕਟੋਰੇਟ ਜਨਰਲ, ਐਡਜੂਟੈਂਟ ਜਨਰਲ ਦੀ ਸ਼ਾਖ਼ਾ, ਏਕੀਕ੍ਰਿਤ ਹੈੱਡਕੁਆਰਟਰ, ਰੱਖਿਆ ਮੰਤਰਾਲਾ (ਫ਼ੌਜ), ਪੱਛਮੀ ਬਲਾਕ ਨੰ.-III, ਵਿੰਗ-I ਆਰ ਕੇ ਪੁਰਮ, ਨਵੀਂ ਦਿੱਲੀ- 110066 ਵਿੱਚ ਪਹਿਲਾਂ ਜਮ੍ਹਾ ਨਹੀਂ ਕਰਵਾਏ ਹਨ, ਉਨ੍ਹਾਂ ਦੀ ਉਮੀਦਵਾਰੀ ਅਜਿਹਾ ਕੀਤੇ ਜਾਣ ਤੱਕ ਅਸਥਾਈ ਰਹੇਗੀ ਅਤੇ ਉਪਰੋਕਤ ਸਰਟੀਫ਼ਿਕੇਟ ਸੰਘ ਲੋਕ ਸੇਵਾ ਆਯੋਗ ਨੂੰ ਨਹੀਂ ਭੇਜਣੇ ਹਨ।

4. ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਪਤੇ ਵਿੱਚ ਕਿਸੇ ਵੀ ਤਬਦੀਲੀ ਬਾਰੇ ਉਪਰੋਕਤ ਦੱਸੇ ਪਤੇ 'ਤੇ ਫ਼ੌਜ ਦੇ ਹੈੱਡਕੁਆਰਟਰ ਨੂੰ ਤੁਰੰਤ ਸੂਚਿਤ ਕਰਨ।

5. ਨਤੀਜਾ ਸੰਘ ਲੋਕ ਸੇਵਾ ਆਯੋਗ ਦੀ ਵੈੱਬਸਾਈਟ https://www.upsc.gov.in 'ਤੇ ਵੀ ਉਪਲਬਧ ਹੈ। ਹਾਲਾਂਕਿ, ਉਮੀਦਵਾਰਾਂ ਦੇ ਅੰਕ, ਅੰਤਿਮ ਨਤੀਜੇ ਦੇ ਐਲਾਨ ਦੀ ਮਿਤੀ ਤੋਂ 15 ਦਿਨਾਂ ਬਾਅਦ ਵੈੱਬਸਾਈਟ 'ਤੇ ਉਪਲਬਧ ਹੋਣਗੇ।

6. ਇਸ ਸਬੰਧੀ ਵਧੇਰੇ ਜਾਣਕਾਰੀ ਲਈ ਉਮੀਦਵਾਰ ਸੰਘ ਲੋਕ ਸੇਵਾ ਆਯੋਗ ਕੰਪਲੈਕਸ ਦੇ ਗੇਟ “ਸੀ” ਨੇੜੇ ਸਥਿਤ ਸੁਵਿਧਾ ਕੇਂਦਰ ਨਾਲ ਵਿਅਕਤੀਗਤ ਤੌਰ ‘ਤੇ ਜਾਂ ਟੈਲੀਫ਼ੋਨ ਨੰਬਰ 011-23385271/011-23381125/ 011-23098543 'ਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਐੱਸਐੱਸਬੀ/ਇੰਟਰਵਿਊ ਦੇ ਸਬੰਧ ਵਿੱਚ ਪਹਿਲੇ ਵਿਕਲਪ ਵਜੋਂ ਫ਼ੌਜ ਦੀ ਚੋਣ ਕਰਨ ਵਾਲੇ ਉਮੀਦਵਾਰ ਟੈਲੀਫ਼ੋਨ ਨੰਬਰ 011-26175473 ਜਾਂ joinindianarmy.nic.in 'ਤੇ ਸੰਪਰਕ ਕਰ ਸਕਦੇ ਹਨ, ਨੌ-ਸੈਨਾ/ਨੌ-ਸੈਨਾ ਅਕਾਦਮੀ ਨੂੰ ਪਹਿਲੇ ਵਿਕਲਪ ਵਜੋਂ ਚੁਣਨ ਵਾਲੇ ਉਮੀਦਵਾਰ ਟੈਲੀਫ਼ੋਨ ਨੰਬਰ 011-23010097/ਈਮੇਲ: officernavy[at]nic[dot]in ਜਾਂ joinindiannavy.gov.in ਅਤੇ ਹਵਾਈ ਫ਼ੌਜ ਨੂੰ ਪਹਿਲੇ ਵਿਕਲਪ ਵਜੋਂ ਚੁਣਨ ਵਾਲੇ ਉਮੀਦਵਾਰ ਟੈਲੀਫ਼ੋਨ ਨੰਬਰ 011-23010231, ਐਕਸਟੈਂਸ਼ਨ 7645/7646/7610 ਜਾਂ www.careerindianairforce.cdac.in 'ਤੇ ਕਰ ਸਕਦੇ ਹਨ।

ਲਿੰਕ ਦੇਖਣ ਲਈ ਇੱਥੇ ਕਲਿੱਕ ਕਰੋ

**************** 

ਪੀਯੂ/ਪੀਐੱਸਐੱਮ 



(Release ID: 2017216) Visitor Counter : 25