ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਡਾਕਿਊਮੈਂਟਰੀ ਫਿਲਮ ਬਜ਼ਾਰ ਵਿੱਚ ਸਪੁਰਦਗੀਆਂ ਜਮ੍ਹਾਂ ਕਰਵਾਉਣ ਦੀ ਸਮਾਂ ਸੀਮਾ 10 ਅਪ੍ਰੈਲ ਤੱਕ ਵਧਾਈ ਗਈ
Posted On:
01 APR 2024 12:53PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 18ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (MIFF) ਦੇ ਨਾਲ ਆਯੋਜਿਤ ਹੋਣ ਵਾਲੇ ਪਹਿਲੇ ਡਾਕਿਊਮੈਂਟਰੀ ਫਿਲਮ ਬਜ਼ਾਰ ਲਈ ਪ੍ਰੋਜੈਕਟਾਂ ਦੀ ਪੇਸ਼ਕਾਰੀ ਮਿਤੀਆਂ ਦੇ ਵਿਸਤਾਰ ਦਾ ਐਲਾਨ ਕੀਤਾ ਹੈ। ਦੇਸ਼ ਦੇ ਭੁਗੌਲਿਕ ਰੂਪ ਤੋਂ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਫਿਲਮ ਨਿਰਮਾਤਾਵਾਂ ਦੁਆਰਾ ਆਪਣੇ ਪ੍ਰੋਜੈਕਟਸ ਪੇਸ਼ ਕਰਨ ਵਿੱਚ ਸੌਖ ਲਈ ਸਮਾਂ ਸੀਮਾ, ਜੋ ਪਹਿਲਾਂ 31 ਮਾਰਚ, 2024 ਸੀ, ਹੁਣ 10 ਅਪ੍ਰੈਲ, 2024 ਤੱਕ ਵਧਾ ਦਿੱਤੀ ਗਈ ਹੈ।
ਇਹ ਬਜ਼ਾਰ 16 ਤੋਂ 18 ਜੂਨ, 2024 ਤੱਕ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ। ਡਾਕਿਊਮੈਂਟਰੀ ਫਿਲਮ ਬਜ਼ਾਰ ਦਾ ਉਦੇਸ਼ ਫਿਲਮ ਮੇਕਿੰਗ, ਪ੍ਰੋਡਕਸ਼ਨ ਅਤੇ ਡਿਸਟ੍ਰੀਬਿਊਸ਼ਨ ਵਿੱਚ ਪ੍ਰਤਿਭਾ ਦਿਖਾਉਣ ਵਾਲੀ ਡਾਕਿਊਮੈਂਟਰੀ, ਸ਼ੌਰਟ ਫਿਲਮਾਂ ਅਤੇ ਐਨੀਮੇਸ਼ਨ ਕੰਟੈਂਟ ਨੂੰ ਪ੍ਰੋਤਸਾਹਨ ਦੇਣ ਅਤੇ ਸਹਿਯੋਗ ਕਰਨ ਲਈ ਤਿਆਰ ਕੀਤਾ ਗਿਆ ਆਪਣੀ ਤਰ੍ਹਾਂ ਦਾ ਪਹਿਲਾ ਵਿਆਪਕ ਪਲੈਟਫਾਰਮ ਬਣਨਾ ਹੈ।
ਡਾਕਿਮੈਂਟਰੀ ਫਿਲਮ ਬਜ਼ਾਰ ਦੇ ਪ੍ਰਮੁੱਖ ਸੈੱਗਮੈਂਟਸ (key segments) ਵਿੱਚ ਡਾਕਿਊਮੈਂਟਰੀ ਕੋ-ਪ੍ਰੋਡਕਸ਼ਨ ਮਾਰਕਿਟ (Doc CPM), ਡਾਕਿਊਮੈਂਟਰੀ ਵਿਯੂਇੰਗ ਰੂਮ (Doc VR) ਅਤੇ ਡਾਕਿਊਮੈਂਟਰੀ ਵਰਕ-ਇਨ-ਪ੍ਰੋਗਰੈੱਸ ਲੈਬ (Doc WIP) ਸ਼ਾਮਲ ਹਨ, ਜਿਸ ਲਈ ਫਿਲਮ ਮੇਕਰਸ ਨੂੰ ਆਪਣੀਆਂ ਫਿਲਮਾਂ ਜਮ੍ਹਾਂ ਕਰਨ ਦੇ ਲਈ ਸੱਦਾ ਦਿੱਤਾ ਜਾਂਦਾ ਹੈ। ਡਾਕਿਊਮੈਂਟਰੀ ਕੋ-ਪ੍ਰੋਡਕਸ਼ਨ ਮਾਰਕਿਟ (CPM) ਇੱਕ ਅਜਿਹਾ ਪਲੈਟਫਾਰਮ ਹੈ ਜਿਸ ਨੂੰ ਵਿਸ਼ੇਸ਼ ਤੌਰ ਤੇ ਆਲਮੀ ਫਿਲਮ ਬਰਾਦਰੀ (global film fraternity) ਤੋਂ ਕਲਾਤਮਕ ਅਤੇ ਵਿੱਤੀ ਮਦਦ ਪ੍ਰਾਪਤ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਵਿਸ਼ਵ ਪੱਧਰ ‘ਤੇ ਫਿਲਮ ਮੇਕਰਸ ਅਤੇ ਸੰਭਾਵਿਤ ਨਿਰਮਾਤਾਵਾਂ ਜਾਂ ਸਹਿ-ਨਿਰਮਾਤਾਵਾਂ ਦੇ ਦਰਮਿਆਨ ਸਾਂਝੇਦਾਰੀ ਨੂੰ ਸੁਵਿਧਾਜਨਕ ਬਣਾਉਣ ਵਾਲਾ ਇੱਕ ਸੈੱਗਮੈਂਟ ਹੈ। ਇਹ ਡਾਕਿਊਮੈਂਟਰੀ ਅਤੇ ਐਨੀਮੇਸ਼ਨ ਫਿਲਮ ਪ੍ਰੋਜੈਕਟਸ ਲਈ ਸਹਿਯੋਗ, ਸਹਿ-ਨਿਰਮਾਣ ਅਤੇ ਵਿੱਤ ਪੋਸ਼ਣ ਦੇ ਮੌਕਿਆਂ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਫਿਲਮ ਮੇਕਰਸ ਆਪਣੇ ਪ੍ਰੋਜੈਕਟ ਨੂੰ ਅੱਗੇ ਵਧਾ ਸਕਦੇ ਹਨ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਦੋਨੋਂ ਪੱਧਰਾਂ ਤੇ ਵਿੱਤੀ ਸਹਾਇਤਾ ਅਤੇ ਸਹਿਯੋਗ ਦੇ ਰਾਹ ਦੀ ਤਲਾਸ਼ ਕਰ ਸਕਦੇ ਹਨ। ਡਾਕਿਊਮੈਂਟਰੀ ਕੋ-ਪ੍ਰੋਡਕਸ਼ਨ ਮਾਰਕਿਟ ਤੋਂ ਚੁਣੇ ਹੋਏ ਪ੍ਰੋਜੈਕਟਾਂ ਨੂੰ ਓਪਨ ਪਿਚ ਸੈਸ਼ਨ ਵਿੱਚ ਆਪਣੇ ਪ੍ਰੋਜੈਕਟ ਨੂੰ ਪੇਸ਼ ਕਰਨ ਦਾ ਮੌਕਾ ਮਿਲੇਗਾ ਅਤੇ ਨਾਲ ਹੀ ਪ੍ਰੋਡਿਊਸਰਾਂ, ਡਿਸਟ੍ਰੀਬਿਊਟਰਾਂ ਅਤੇ ਫਾਈਨਾਂਸਰਾਂ ਦੇ ਨਾਲ ਵਨ-ਟੂ-ਵਨ ਮੀਟਿੰਗਾਂ ਕਰਨ ਲਈ ਇੱਕ ਸਮਰਪਿਤ ਜਗ੍ਹਾ ਮਿਲੇਗੀ। ਵਿਯੂਇੰਗ ਰੂਮ (VR) ਫਿਲਮ ਮੇਕਰਸ ਲਈ ਆਪਣੀ ਡਾਕਿਊਮੈਂਟਰੀ, ਸ਼ੌਰਟਸ ਅਤੇ ਐਨੀਮੇਸ਼ਨ ਫਿਲਮ ਪ੍ਰਦਰਸ਼ਿਤ ਕਰਨ ਦਾ ਇੱਕ ਪਲੈਟਫਾਰਮ ਹੈ। ਇਹ ਇੱਕ ਪ੍ਰਤੀਬੰਧਿਤ ਸਥਾਨ ਹੈ ਜਿੱਥੇ ਰਜਿਸਟਰਡ ਡੈਲੀਗੇਟਸ ਨੂੰ ਫਿਲਮਾਂ ਦੀ ਕਿਊਰੇਟਿਡ ਸਲੈਕਸ਼ਨ ਨੂੰ ਦੇਖਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਅਤੇ ਇਹ ਪਲੈਟਫਾਰਮ ਵਰਲਡ ਸੇਲਜ਼, ਡਿਸਟ੍ਰੀਬਿਊਸ਼ਨ ਪਾਰਟਨਰਸ, ਕੋ-ਪ੍ਰੋਡਿਊਸਰਸ, ਫਿਨਿਸ਼ਿੰਗ ਫੰਡਸ ਅਤੇ ਫਿਲਮ ਫੈਸਟੀਵਲਸ ਵਿੱਚ ਸਕ੍ਰੀਨਿੰਗ ਦੀ ਮੰਗ ਕਰਨ ਵਾਲੀਆਂ ਫਿਲਮਾਂ ਲਈ ਇੱਕ ਆਦਰਸ਼ ਹੈ।
ਵਰਕ-ਇਨ-ਪ੍ਰੋਗਰੈੱਸ ਲੈਬ (WIP) ਰਫ-ਕਟ-ਸਟੇਜ ਵਿੱਚ ਫਿਲਮਾਂ ਲਈ ਇੱਕ ਬੰਦ ਦਰਵਾਜ਼ੇ ਵਾਲੀ ਲੈਬ ਹੈ ਜਿੱਥੇ ਚੁਣੇ ਹੋਏ ਪ੍ਰੋਜੈਕਟ ਪ੍ਰਤੀਨਿਧੀਆਂ ਨੂੰ ਸਲਾਹ, ਫੀਡਬੈਕ ਅਤੇ ਉਦਯੋਗ ਦੇ ਪੇਸ਼ੇਵਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਲੈਬ ਸਿਰਫ 30 ਮਿੰਟ ਤੋਂ ਵਧ ਦੀ ਡਾਕਿਊਮੈਂਟਰੀ ਅਤੇ ਐਨੀਮੇਸ਼ਨ ਫਿਲਮਾਂ ਲਈ ਖੁੱਲੀ ਹੈ। ਮਾਤਰ ਮਾਪਦੰਡ ਇਹ ਹੈ ਕਿ ਪੇਸ਼ ਕੀਤੀ ਜਾਣ ਵਾਲੀ ਫਿਲਮ ਆਪਣੀ ਰਫ-ਕਟ-ਸਟੇਜ ਵਿੱਚ ਜਾਂ ਫਾਈਨਲ ਐਡਿਟ ਤੋਂ ਠੀਕ ਪਹਿਲਾਂ ਹੋਣੀ ਚਾਹੀਦੀ ਹੈ ਅਤੇ ਫਿਲਮ ਨੂੰ ਡੀਆਈ (DI) ਜਾਂ ਫਾਈਨਲ ਸਾਊਂਡ ਡਿਜ਼ਾਈਨ ਵਰਗੀ ਪੋਸਟ-ਪ੍ਰੋਡਕਸ਼ਨ ਪ੍ਰਕ੍ਰਿਆਵਾਂ ਦੇ ਨਾਲ ਸ਼ੁਰੂ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਪਹਿਲਕਦਮੀ ਦੇ ਬਾਰੇ, ਜੁਆਇੰਟ ਸੈਕਟਰੀ (ਫਿਲਮ) ਅਤੇ ਐੱਮਡੀ, ਐੱਨਐੱਫਡੀਸੀ, ਸ਼੍ਰੀ ਪ੍ਰਿਥੁਲ ਕੁਮਾਰ ਨੇ ਕਿਹਾ, ‘ਡਾਕਿਊਮੈਂਟਰੀ ਫਿਲਮ ਬਜ਼ਾਰ ਦਾ ਮੁੱਖ ਫੋਕਸ ਇੰਟਰਨੈਸ਼ਨਲ ਸਕੇਲ ‘ਤੇ ਸੱਚੀਆਂ ਅਤੇ ਆਕਰਸ਼ਕ ਕਹਾਣੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਮੌਕਿਆਂ ਤੱਕ ਪਹੁੰਚ ਪ੍ਰਦਾਨ ਕਰਨਾ ਹੈ। ਇਹ ਪਲੈਟਫਾਰਮ ਫਿਲਮ ਮੇਕਰਸ ਨੂੰ ਮੌਜੂਦਾ ਰੁਝੇਵਿਆਂ, ਬਜ਼ਾਰ ਦੀ ਮੰਗ, ਵੰਡ ਰਣਨੀਤੀਆਂ ਅਤੇ ਦਰਸ਼ਕਾਂ ਦੀਆਂ ਪ੍ਰਾਥਮਿਕਤਾਵਾਂ ਬਾਰੇ ਕੀਮਤੀ ਪ੍ਰਤੀਕਿਰਿਆ, ਵਿਸਤ੍ਰਿਤ ਜਾਣਕਾਰੀ ਅਤੇ ਸੁਝਾਅ ਪ੍ਰਾਪਤ ਕਰਨ ਵਿੱਚ ਸਮਰੱਥ ਬਣਾਏਗਾ, ਜਦਕਿ ਉਨ੍ਹਾਂ ਨੂੰ ਸਹਿਯੋਗੀਆਂ ਨੂੰ ਲੱਭਣ ਦਾ ਬਹੁਤ ਜ਼ਰੂਰੀ ਮੌਕਾ ਪ੍ਰਦਾਨ ਕਰੇਗਾ ਜੋ ਉਨ੍ਹਾਂ ਦੀਆਂ ਫਿਲਮਾਂ ਖਰੀਦ ਸਕਦੇ ਹਨ ਜਾਂ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ’
ਜਮ੍ਹਾਂ ਕਰਨ ਦੀ ਪ੍ਰਕ੍ਰਿਆ ‘ਤੇ ਵਧੇਰੇ ਵੇਰਵੇ ਐੱਮਆਈਐੱਫਐੱਫ ਦੀ ਵੈੱਬਸਾਇਟ www.miff.in ‘ਤੇ ਮੌਜੂਦ ਹਨ।
************
ਐੱਨਜੇ/ਡੀਵਾਈ
ਸਰੋਤ-ਐੱਨਐੱਫਡੀਸੀ
(Release ID: 2017019)
Visitor Counter : 67