ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਉੱਘੀਆਂ ਸ਼ਖਸੀਅਤਾਂ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ

Posted On: 30 MAR 2024 1:14PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (30 ਮਾਰਚ, 2024) ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਅਲੰਕਰਣ ਸਮਾਰੋਹ ਵਿੱਚ ਇਨ੍ਹਾਂ ਉੱਘੀਆਂ ਸ਼ਖਸੀਅਤਾਂ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ।

ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਪੀ.ਵੀ ਨਰਸਿਮਹਾ ਰਾਓ ਮਰਨ ਉਪਰੰਤ । ਸਵਰਗੀ ਸ਼੍ਰੀ ਪੀ.ਵੀ. ਨਰਸਿਮਹਾ ਰਾਓ ਨੂੰ ਦਿੱਤਾ ਗਿਆ ਭਾਰਤ ਰਤਨ ਉਨ੍ਹਾਂ ਦੇ ਪੁੱਤਰਸ਼੍ਰੀ ਪੀ.ਵੀ. ਪ੍ਰਭਾਕਰ ਰਾਓ ਨੇ ਪ੍ਰਾਪਤ ਕੀਤਾ।

ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਮਰਨ ਉਪਰੰਤ। ਸਵਰਗਵਾਸੀ ਚੌਧਰੀ ਚਰਨ ਸਿੰਘ ਨੂੰ ਦਿੱਤਾ ਗਿਆ ਭਾਰਤ ਰਤਨ ਉਨ੍ਹਾਂ ਦੇ ਪੋਤਰੇ ਸ਼੍ਰੀ ਜਯੰਤ ਚੌਧਰੀ ਨੇ ਪ੍ਰਾਪਤ ਕੀਤਾ।

ਡਾ. ਐੱਮ.ਐੱਸ. ਸਵਾਮੀਨਾਥਨ ਮਰਨ ਉਪਰੰਤ। ਸਵਰਗਵਾਸੀ ਡਾ. ਐੱਮ.ਐੱਸ. ਸਵਾਮੀਨਾਥਨ ਨੂੰ ਦਿੱਤਾ ਗਿਆ ਭਾਰਤ ਰਤਨ ਉਨ੍ਹਾਂ ਦੀ ਪੁੱਤਰੀ ਡਾ. ਨਿਤਯਾ ਰਾਓ ਨੇ ਪ੍ਰਾਪਤ ਕੀਤਾ।

ਸ਼੍ਰੀ ਕਰਪੂਰੀ ਠਾਕੁਰ ਮਰਨ ਉਪਰੰਤ। ਸਵਰਗਵਾਸੀ ਸ਼੍ਰੀ ਕਰਪੂਰੀ ਠਾਕੁਰ ਨੂੰ ਦਿੱਤਾ ਗਿਆ ਭਾਰਤ ਰਤਨ ਉਨ੍ਹਾਂ ਦੇ ਪੁੱਤਰ ਸ਼੍ਰੀ ਰਾਮਨਾਥ ਠਾਕੁਰ ਨੇ ਪ੍ਰਾਪਤ ਕੀਤਾ।

 

 *********

 

ਡੀਐੱਸ/ਐੱਸਕੇਐੱਸ



(Release ID: 2016757) Visitor Counter : 45