ਪ੍ਰਧਾਨ ਮੰਤਰੀ ਦਫਤਰ

ਭਾਰਤ ਦੇ ਪ੍ਰਧਾਨ ਮੰਤਰੀ ਦੀ ਭੂਟਾਨ ਦੀ ਸਰਕਾਰੀ ਯਾਤਰਾ ਬਾਰੇ ਸਾਂਝਾ ਬਿਆਨ


ਭਾਰਤ ਅਤੇ ਭੂਟਾਨ: ਪ੍ਰਗਤੀ ਅਤੇ ਵਿਕਾਸ ਲਈ ਇਕਜੁੱਟ

Posted On: 22 MAR 2024 7:18PM by PIB Chandigarh

ਸਦੀਆਂ ਤੋਂ ਭਾਰਤ ਅਤੇ ਭੂਟਾਨ ਦੇ ਦਰਮਿਆਨ ਆਪਸੀ ਵਿਸ਼ਵਾਸ, ਸਦਭਾਵਨਾ ਅਤੇ ਸਮਝ ‘ਤੇ ਅਧਾਰਿਤ ਦੋਸਤੀ ਅਤੇ ਸਹਿਯੋਗ ਦਾ ਗੂੜ੍ਹਾ ਸਬੰਧ ਰਿਹਾ ਹੈ। ਸਾਡੇ ਸੱਭਿਆਚਾਰਕ ਸਬੰਧ ਅਤੇ ਸਾਂਝਾ ਭੂਗੋਲ ਸਾਨੂੰ ਆਪਸ ਵਿੱਚ ਜੋੜਦੇ ਹਨ। ਮਜ਼ਬੂਤ ਆਰਥਿਕ ਅਤੇ ਵਿੱਤੀ ਸਬੰਧ ਸਾਨੂੰ ਆਪਸ ਵਿੱਚ ਬੰਨ੍ਹ ਕੇ ਰੱਖਦੇ ਹਨ। ਭਾਰਤ ਅਤੇ ਭੂਟਾਨ ਦੇ ਲੋਕਾਂ ਦਰਮਿਆਨ ਗੂੜ੍ਹੀ ਮਿੱਤਰਤਾ ਸਾਡੀ ਦੋਸਤੀ ਦੇ ਮੂਲ ਵਿੱਚ ਹੈ। ਸਾਡੇ ਦੋਵਾਂ ਦੇਸ਼ਾਂ ਦੇ ਦਰਮਿਆਨ ਸਬੰਧ ਅਸਾਧਾਰਣ ਗੁਆਂਢੀ ਸਬੰਧਾਂ ਦਾ ਉਦਾਹਰਣ ਹੈ ।

ਸਾਡੇ ਦੋਵਾਂ ਦੇਸ਼ਾਂ ਵਿਚਾਲੇ ਸਥਾਈ ਭਾਈਵਾਲੀ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਦੇ ਨਾਲ-ਨਾਲ ਸਾਡੀ ਸਾਂਝੀ  ਸੱਭਿਆਚਾਰਕ ਅਤੇ ਅਧਿਆਤਮਕ ਵਿਰਾਸਤ 'ਤੇ ਅਧਾਰਿਤ ਹੈ। ਭੂਟਾਨ ਲਈ ਭਾਰਤ ਅਤੇ ਭਾਰਤ ਲਈ ਭੂਟਾਨ ਖੇਤਰ ਦੀ ਇੱਕ ਸਥਾਈ ਵਾਸਤਵਿਕਤਾ ਹੈ, ਭੂਟਾਨ ਦੇ ਲਗਾਤਾਰ ਡਰੁਕ ਗਯਾਲਪੋਸ ਅਤੇ ਭਾਰਤ ਅਤੇ ਭੂਟਾਨ ਦੀ ਰਾਜਨੀਤਿਕ ਲੀਡਰਸ਼ਿਪ ਦੇ ਗਿਆਨਵਾਨ ਦ੍ਰਿਸ਼ਟੀਕੋਣ ਦੁਆਰਾ ਪਾਲਿਆ ਗਿਆ ਹੈ।

ਅਸੀਂ ਸਾਡੀ ਆਪਸੀ ਸੁਰੱਖਿਆ ਨਾਲ ਸਬੰਧਿਤ ਸਾਡੇ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ 'ਤੇ ਤਸੱਲੀ ਪ੍ਰਗਟ ਕਰਦੇ ਹਾਂ। ਅਸੀਂ ਆਪਣੇ ਰਾਸ਼ਟਰੀ ਹਿੱਤਾਂ ਨਾਲ ਸੰਬਧਿਤ ਮੁੱਦਿਆਂ 'ਤੇ ਇੱਕ ਦੂਜੇ ਨਾਲ ਆਪਣੇ ਨਜ਼ਦੀਕੀ ਤਾਲਮੇਲ ਅਤੇ ਸਹਿਯੋਗ ਨੂੰ ਜਾਰੀ ਰੱਖਣ ਲਈ ਸਹਿਮਤ ਹਾਂ।

ਇਕੱਠੇ ਮਿਲ ਕੇ, ਅਸੀਂ ਇੱਕ ਪਰਿਵਰਤਨਸ਼ੀਲ ਸਾਂਝੇਦਾਰੀ ਨੂੰ ਅੱਗੇ ਵਧਾਵਾਂਗੇ, ਜੋ ਸਾਡੇ ਵਿਲੱਖਣ ਅਤੇ ਵਿਸ਼ੇਸ਼ ਸਬੰਧਾਂ ਨੂੰ ਅੱਗੇ ਲਿਜਾਂਦੀ ਹੈ। ਇਸ ਵਿੱਚ ਰੇਲ ਲਿੰਕਾਂ, ਸੜਕਾਂ, ਹਵਾਈ, ਜਲ ਮਾਰਗਾਂ, ਵਸਤੂਆਂ ਅਤੇ ਸੇਵਾਵਾਂ ਦੀ ਨਿਰਵਿਘਨ ਸਰਹੱਦ ਪਾਰ ਆਵਾਜਾਈ ਲਈ ਵਪਾਰਕ ਬੁਨਿਆਦੀ ਢਾਂਚਾ, ਆਰਥਿਕ ਅਤੇ ਡਿਜੀਟਲ ਕਨੈਕਟੀਵਿਟੀ ਦੇ ਮਾਧਿਅਮ ਨਾਲ ਇਸ ਦੇ ਵਿਆਪਕ ਰੂਪ ਵਿੱਚ ਭੌਤਿਕ ਸੰਪਰਕ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।

1961 ਵਿੱਚ ਭੂਟਾਨ ਦੀ ਪਹਿਲੀ ਪੰਜ ਸਾਲਾ ਯੋਜਨਾ ਤੋਂ ਲੈ ਕੇ, ਭੂਟਾਨ ਨਾਲ ਭਾਰਤ ਦੀ ਵਿਕਾਸ ਭਾਈਵਾਲੀ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰ ਰਹੀ ਹੈ ਅਤੇ ਸੈਕਟਰਾਂ ਅਤੇ ਖੇਤਰਾਂ ਵਿੱਚ ਵਿਕਾਸ ਨੂੰ ਯਕੀਨੀ ਬਣਾ ਰਹੀ ਹੈ। ਸਾਡੀ ਵਿਕਾਸ ਭਾਈਵਾਲੀ ਭਾਰਤ ਦੀ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੀ ਪਹੁੰਚ ਅਤੇ ਭੂਟਾਨ ਵਿੱਚ ਸਕਲ ਰਾਸ਼ਟਰੀ ਪ੍ਰਸੰਨਤਾ ਦੇ ਦਰਸ਼ਨ ਦਾ ਸੰਗਮ ਹੈ। ਅਸੀਂ ਭੂਟਾਨ ਦੇ ਲੋਕਾਂ ਅਤੇ ਸਰਕਾਰ ਦੀਆਂ ਤਰਜੀਹਾਂ ਅਤੇ ਮਹਾਮਹਿਮ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਆਪਣੀ ਵਿਕਾਸ ਭਾਈਵਾਲੀ ਦਾ ਵਿਸਤਾਰ ਕਰਨਾ ਜਾਰੀ ਰੱਖਾਂਗੇ।

ਸਾਡਾ ਊਰਜਾ ਸਹਿਯੋਗ ਡੂੰਘੇ ਆਰਥਿਕ ਜੁੜਾਅ ਦਾ ਇੱਕ ਪ੍ਰਤੱਖ ਦ੍ਰਿਸ਼ਟੀਕੋਣ ਹੈ, ਜਿਸ ਦੇ ਨਤੀਜੇ ਵਜੋਂ  ਆਪਸੀ ਰੂਪ ਨਾਲ ਲਾਭਕਾਰੀ ਨਤੀਜੇ ਮਿਲਦੇ ਹਨ। ਅਸੀਂ ਪਣ-ਬਿਜਲੀ, ਸੌਰ ਅਤੇ ਗ੍ਰੀਨ ਹਾਈਡ੍ਰੋਜਨ ਦੇ ਖੇਤਰਾਂ ਵਿੱਚ ਆਪਣੀ ਸਵੱਛ ਊਰਜਾ ਭਾਈਵਾਲੀ ਦਾ ਵਿਸਤਾਰ ਕਰਨਾ ਜਾਰੀ ਰੱਖਾਂਗੇ ਅਤੇ ਸਾਂਝੇ ਤੌਰ 'ਤੇ ਨਵੇਂ ਪ੍ਰੋਜੈਕਟ ਵਿਕਸਿਤ ਕਰਾਂਗੇ, ਜੋ ਖੇਤਰ ਵਿੱਚ ਊਰਜਾ ਸੁਰੱਖਿਆ ਨੂੰ ਵਧਾਉਣ ਲਈ ਸਾਡੀ ਤਕਨੀਕੀ ਸਮਰੱਥਾ, ਵਪਾਰਕ ਖੇਤਰ ਦੀ ਜੀਵੰਤਤਾ ਅਤੇ ਦੋਵਾਂ ਦੇਸ਼ਾਂ ਦੀ ਹੁਨਰਮੰਦ ਪ੍ਰਤਿਭਾ ਨੂੰ ਪ੍ਰਸਾਰਿਤ ਕਰਨਗੇ। ਇਸ ਸਬੰਧ ਵਿੱਚ ਅਸੀਂ ਭਾਰਤ-ਭੂਟਾਨ ਊਰਜਾ ਭਾਈਵਾਲੀ 'ਤੇ ਸਾਂਝੇ ਦ੍ਰਿਸ਼ਟੀਕੋਣ ਬਿਆਨ ਦਾ ਸੁਆਗਤ ਕਰਦੇ ਹਾਂ।

ਜਿਵੇਂ ਕਿ ਸਾਡੇ ਦੇਸ਼ ਅਥਾਹ ਡਿਜੀਟਲ ਅਤੇ ਟੈਕਨੋਲੋਜੀਕਲ ਪਰਿਵਰਤਨ ਵਿਚੋਂ ਗੁਜ਼ਰ ਰਹੇ ਹਨ, ਸਾਡਾ ਸਾਂਝਾ ਯਤਨ ਤੇਜ਼ ਆਰਥਿਕ ਵਿਕਾਸ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ਲਈ ਟੈਕਨੋਲੋਜੀ ਦੀ ਵਰਤੋਂ ਕਰਨਾ ਹੋਵੇਗਾ। ਅਸੀਂ ਪੁਲਾੜ ਟੈਕਨੋਲੋਜੀ, ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਸਟਾਰਟ-ਅੱਪਸ, ਮਸਨੂਈ ਬੁੱਧੀ, ਸਵੱਛ ਊਰਜਾ, ਸਟੈੱਮ ਖੋਜ ਅਤੇ ਸਿੱਖਿਆ ਅਤੇ ਡਿਜੀਟਲ ਹੁਨਰ ਵਿਕਾਸ ਦੇ ਵਿਸ਼ੇਸ਼ ਖੇਤਰਾਂ ਵਿੱਚ ਆਪਣੀ ਸ਼ਮੂਲੀਅਤ ਨੂੰ ਤੇਜ਼ ਕਰਾਂਗੇ।

ਅਸੀਂ ਖਾਸ ਤੌਰ 'ਤੇ ਨਿਜੀ ਖੇਤਰ ਦੇ ਮਾਧਿਅਮ ਨਾਲ, ਇੱਕ ਦੂਜੇ ਨਾਲ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਾਂਗੇ, ਜਿਸ ਵਿੱਚ ਗੇਲੇਫੂ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਨੂੰ ਵਿਕਸਿਤ ਕਰਨ ਦੇ ਮਹਾਮਹਿਮ ਦਾ ਦ੍ਰਿਸ਼ਟੀਕੋਣ ਸ਼ਾਮਲ ਹੈ, ਜਿਸ ਨਾਲ ਇਸ ਖੇਤਰ ਵਿੱਚ ਟਿਕਾਊ ਢੰਗ ਨਾਲ ਆਰਥਿਕ ਸੰਪਰਕ ਵਧੇਗਾ, ਆਰਥਿਕਤਾ ਭਾਈਵਾਲੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਭਾਰਤ ਅਤੇ ਭੂਟਾਨ ਦੇ ਲੋਕਾਂ ਨੂੰ ਨੇੜੇ ਲਿਆਂਦਾ ਜਾਵੇਗਾ। 

ਲੋਕਾਂ ਦੇ ਲੋਕਾਂ ਦਰਮਿਆਨ ਸ਼ਾਨਦਾਰ ਸਬੰਧ ਸਾਡੇ ਬੇਮਿਸਾਲ ਦੁਵੱਲੇ ਸਬੰਧਾਂ ਨੂੰ ਬੁਨਿਆਦ ਪ੍ਰਦਾਨ ਕਰਦੇ ਹਨ। ਅਸੀਂ ਵਿਦਵਾਨਾਂ, ਅਕਾਦਮਿਕਾਂ, ਸੈਲਾਨੀਆਂ, ਵਿਦਿਆਰਥੀਆਂ, ਨੌਜਵਾਨਾਂ, ਖੇਡ ਵਿਅਕਤੀਆਂ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਕੇ ਆਪਣੇ ਲੋਕਾਂ ਨੂੰ ਲੋਕਾਂ ਨਾਲ ਜੋੜਾਂਗੇ। ਅਸੀਂ ਇੱਕ ਦੂਜੇ ਦੇ ਦੇਸ਼ਾਂ ਵਿੱਚ ਸੱਭਿਆਚਾਰਕ ਵਿਰਾਸਤੀ ਸਥਾਨਾਂ ਦੇ ਲੋਕਾਂ ਵਲੋਂ ਦੌਰੇ ਸਮੇਤ ਆਪਣੀਆਂ ਅਧਿਆਤਮਿਕ ਅਤੇ ਸੱਭਿਆਚਾਰਕ ਸਾਂਝਾਂ ਦਾ ਪਾਲਣ ਪੋਸ਼ਣ ਕਰਨਾ ਜਾਰੀ ਰੱਖਾਂਗੇ।

ਅਸੀਂ ਸਿੱਖਿਆ, ਹੁਨਰ, ਉੱਦਮਤਾ, ਟੈਕਨੋਲੋਜੀ, ਖੇਡਾਂ ਅਤੇ ਰਚਨਾਤਮਕ ਅਤੇ ਸੱਭਿਆਚਾਰਕ ਉਦਯੋਗਾਂ ਰਾਹੀਂ ਨੌਜਵਾਨਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲੇ ਖੇਤਰਾਂ ਵਿੱਚ ਸਾਡੀ ਭਾਈਵਾਲੀ ਨੂੰ ਤੇਜ਼ ਕਰਨ ਦੀ ਲੋੜ ਨੂੰ ਪਛਾਣਦੇ ਹਾਂ। ਭਾਰਤ-ਭੂਟਾਨ ਸਾਂਝੇਦਾਰੀ ਬਿਹਤਰ ਭਵਿੱਖ ਲਈ ਸਾਡੇ ਨੌਜਵਾਨਾਂ ਦੇ ਸੁਪਨਿਆਂ ਅਤੇ ਅਕਾਂਖਿਆਵਾਂ ਨੂੰ ਪੂਰਾ ਕਰੇਗੀ।

ਭਾਰਤ ਨੇ ਆਪਣੇ ਇਤਿਹਾਸ ਦੇ ਇੱਕ ਨਵੇਂ ਅਧਿਆਏ ਵਿੱਚ ਪ੍ਰਵੇਸ਼ ਕੀਤਾ ਹੈ, ਜੋ ਕਿ ਤੇਜ਼ੀ ਨਾਲ ਸਮਾਜਿਕ-ਆਰਥਿਕ ਪ੍ਰਗਤੀ ਅਤੇ ਤਕਨੀਕੀ ਪ੍ਰਗਤੀ ਦੁਆਰਾ ਦਰਸਾਇਆ ਗਿਆ ਹੈ ਅਤੇ ਅੰਮ੍ਰਿਤ ਕਾਲ ਵਿੱਚ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਲਈ ਯਤਨਸ਼ੀਲ ਹੈ। ਭੂਟਾਨ ਕੋਲ 2034 ਤੱਕ ਇੱਕ ਉੱਚ-ਆਮਦਨੀ ਵਾਲਾ ਦੇਸ਼ ਬਣਨ ਦਾ ਵਿਜ਼ਨ ਹੈ ਅਤੇ ਉਹ ਆਪਣੇ ਆਰਥਿਕ ਵਿਕਾਸ ਵਿੱਚ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਕਰ ਰਿਹਾ ਹੈ। ਪ੍ਰਗਤੀ ਅਤੇ ਖੁਸ਼ਹਾਲੀ ਦੀ ਸਾਂਝੀ ਖੋਜ ਵਿੱਚ, ਭਾਰਤ ਅਤੇ ਭੂਟਾਨ ਸਭ ਤੋਂ ਨਜ਼ਦੀਕੀ ਮਿੱਤਰ ਅਤੇ ਭਾਈਵਾਲ ਬਣੇ ਰਹਿਣਗੇ।

*********

ਡੀਐੱਸ/ਐੱਸਟੀ 



(Release ID: 2016378) Visitor Counter : 39