ਰੇਲ ਮੰਤਰਾਲਾ

ਇੰਡੀਅਨ ਰੇਲਵੇ ਨੇ ਹੋਲੀ ਦੇ ਤਿਉਹਾਰੀ ਸੀਜ਼ਨ ਵਿੱਚ ਯਾਤਰੀਆਂ ਦੀ ਨਿਰਵਿਘਨ ਅਤੇ ਆਰਾਮਦਾਇਕ ਯਾਤਰਾ ਸੁਨਿਸ਼ਚਿਤ ਕਰਨ ਲਈ ਹੁਣ ਤੱਕ 540 ਟ੍ਰੇਨ ਸੇਵਾਵਾਂ ਨੋਟੀਫਾਈਡ ਕੀਤੀਆਂ ਹਨ


ਪ੍ਰਮੁੱਖ ਸਟੇਸ਼ਨਾਂ ‘ਤੇ ਭੀੜ ਨੂੰ ਵਿਵਸਥਿਤ ਰਖਣ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ

ਇਨ੍ਹਾਂ ਟ੍ਰੇਨਾਂ ਦੁਆਰਾ ਰੇਲਵੇ ਰੂਟਾਂ ‘ਤੇ ਦੇਸ਼ ਭਰ ਦੀਆਂ ਪ੍ਰਮੁੱਖ ਮੰਜ਼ਿਲਾਂ ਨੂੰ ਜੋੜਨ ਦੀ ਯੋਜਨਾ ਹੈ

ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਇਸ ਤਿਉਹਾਰੀ ਸੀਜ਼ਨ ਲਈ 219 ਅਧਿਕ ਸੇਵਾਵਾਂ ਜੋੜੀਆਂ ਗਈਆਂ ਹਨ

Posted On: 21 MAR 2024 11:49AM by PIB Chandigarh

ਇੰਡੀਅਨ ਰੇਲਵੇ ਵੱਲੋਂ ਹੋਲੀ ਦੇ ਇਸ ਤਿਉਹਾਰੀ ਸੀਜ਼ਨ ਵਿੱਚ ਰੇਲ ਯਾਤਰੀਆਂ ਦੀ ਸੁਵਿਧਾ ਅਤੇ ਯਾਤਰੀਆਂ ਦੀ ਵਾਧੂ ਭੀੜ ਨੂੰ ਵਿਵਸਥਿਤ ਰੱਖਣ ਲਈ 540 ਟ੍ਰੇਨ ਸੇਵਾਵਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ।

ਇਨ੍ਹਾਂ ਟ੍ਰੇਨਾਂ ਦੁਆਰਾ ਦਿੱਲੀ-ਪਟਨਾ, ਦਿੱਲੀ-ਭਾਗਲਪੁਰ, ਦਿੱਲੀ-ਮੁਜ਼ੱਫਰਪੁਰ, ਦਿੱਲੀ-ਸਹਰਸਾ, ਗੋਰਖਪੁਰ-ਮੁੰਬਈ, ਕੋਲਕਾਤਾ-ਪੁਰੀ, ਗੁਵਾਹਾਟੀ-ਰਾਂਚੀ, ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ, ਜੈਪੁਰ-ਬਾਂਦਰਾ ਟਰਮੀਨਸ, ਪੁਣੇ-ਦਾਨਾਪੁਰ, ਦੁਰਗ-ਪਟਨਾ, ਬਰੌਨੀ-ਸੂਰਤ ਆਦਿ ਜਿਹੇ ਰੇਲਵੇ ਰੂਟਾਂ ‘ਤੇ ਦੇਸ਼ ਭਰ ਦੀਆਂ ਪ੍ਰਮੁੱਖ ਮੰਜ਼ਿਲਾਂ ਨੂੰ ਜੋੜਨ ਦੀ ਯੋਜਨਾ ਬਣਾਈ ਗਈ ਹੈ।

ਲੜੀ ਨੰਬਰ

ਰੇਲਵੇ

ਨੋਟੀਫਾਈਡ ਸੇਵਾਵਾਂ

1

ਸੀਆਰ

88

2

ਈਸੀਆਰ

79

3

ਈਆਰ

17

4

ਈਸੀਓਆਰ

12

5

ਐੱਨਸੀਆਰ

16

6

ਐੱਨਈਆਰ

39

7

ਐੱਨਐੱਫਆਰ

14

8

ਐੱਨਆਰ

93

9

ਐੱਨਡਬਲਿਊਆਰ

25

10

ਐੱਸਸੀਆਰ

19

11

ਐੱਸਈਆਰ

34

12

ਐੱਸਈਸੀਆਰ

4

13

ਐੱਸਆਰ

19

14

ਐੱਸਡਬਲਿਊਆਰ

6

15

ਡਬਲਿਊਸੀਆਰ

13

16

ਡਬਲਿਊਆਰ

62

 

ਕੁੱਲ

540

 

ਅਨਰਿਜ਼ਰਵਡ ਕੋਚਾਂ ਵਿੱਚ ਯਾਤਰੀਆਂ ਦੇ ਕ੍ਰਮਵਾਰ ਪ੍ਰਵੇਸ਼ (ਵਿਵਸਥਿਤ ਪ੍ਰਵੇਸ਼) ਲਈ ਟਰਮੀਨਸ ਸਟੇਸ਼ਨਾਂ ’ਤੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਕਰਮਚਾਰੀਆਂ ਦੇ ਦੇਖਰੇਖ ਵਿੱਚ ਕਤਾਰ ਬਣਾ ਕੇ ਭੀੜ ਨੂੰ ਕੰਟਰੋਲ ਕਰਨ ਦੇ ਉਪਾਅ ਸੁਨਿਸ਼ਚਿਤ ਕੀਤੇ ਜਾ ਰਹੇ ਹਨ।

ਯਾਤਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਪ੍ਰਮੁੱਖ ਸਟੇਸ਼ਨਾਂ ‘ਤੇ ਆਰਪੀਐੱਫ ਦੇ ਵਾਧੂ ਜਵਾਨ ਤੈਨਾਤ ਕੀਤੇ ਗਏ ਹਨ। ਟ੍ਰੇਨਾਂ ਦਾ ਸੁਚਾਰੂ ਸੰਚਾਲਨ ਸੁਨਿਸ਼ਚਿਤ ਕਰਨ ਲਈ ਪ੍ਰਮੁੱਖ ਸਟੇਸ਼ਨਾਂ ‘ਤੇ ਅਧਿਕਾਰੀਆਂ ਨੂੰ ਐਮਰਜੈਂਸੀ ਡਿਊਟੀ ‘ਤੇ ਤੈਨਾਤ ਕੀਤਾ ਗਿਆ ਹੈ। ਟ੍ਰੇਨ ਸੇਵਾ ਵਿੱਚ ਕਿਸੇ ਵੀ ਵਿਘਨ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਦੂਰ ਕਰਨ ਲਈ ਵੱਖ-ਵੱਖ ਭਾਗਾਂ ਵਿੱਚ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ।

ਟ੍ਰੇਨਾਂ ਦੇ ਪਹੁੰਚਣ/ਰਵਾਨਗੀ ਦੀ ਪਲੈਟਫਾਰਮ ਨੰਬਰਾਂ ਦੇ ਨਾਲ ਲਗਾਤਾਰ ਅਤੇ ਸਮੇਂ ‘ਤੇ ਐਲਾਨ ਕਰਨ ਦੇ ਉਪਾਅ ਕੀਤੇ ਗਏ ਹਨ।

*****

ਵਾਈਬੀ/ਐੱਸਕੇ



(Release ID: 2015955) Visitor Counter : 28