ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਅਰਥਵਿਵਸਥਾ ਵਿੱਚ ਹਾਈਡ੍ਰੋਜਨ ਅਤੇ ਫਿਊਲ ਸੈੱਲਾਂ ਲਈ ਅੰਤਰਰਾਸ਼ਟਰੀ ਸਾਂਝੇਦਾਰੀ ਦੀ 41ਵੀਂ ਸਟੀਅਰਿੰਗ ਕਮੇਟੀ ਦੀ ਮੀਟਿੰਗ ਵਿੱਚ ਗ੍ਰੀਨ ਹਾਈਡ੍ਰੋਜਨ ਨੂੰ ਹੁਲਾਰਾ ਦੇਣ ਲਈ ਬਿਜਨਸ ਮਾਡਲ, ਨਿਯਮਾਂ ਅਤੇ ਬੁਨਿਆਦੀ ਢਾਂਚੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ


ਯੂਰਪੀਅਨ ਹਾਈਡ੍ਰੋਜਨ ਸਪਤਾਹ ਦੌਰਾਨ 42ਵੀਂ ਆਈਪੀਐੱਚਈ ਸਟੀਅਰਿੰਗ ਕਮੇਟੀ ਦੀ ਮੇਜ਼ਬਾਨੀ ਯੂਰਪੀਅਨ ਕਮਿਸ਼ਨ ਦੁਆਰਾ ਕੀਤੀ ਜਾਵੇਗੀ

Posted On: 21 MAR 2024 10:53AM by PIB Chandigarh

 ਅਰਥਵਿਵਸਥਾ ਵਿੱਚ ਹਾਈਡ੍ਰੋਜਨ ਅਤੇ ਫਿਊਲ ਸੈੱਲਾਂ ਲਈ ਅੰਤਰਰਾਸ਼ਟਰੀ ਸਾਂਝੇਦਾਰੀ (ਆਈਪੀਐੱਚਈ)  ਦੀ 41ਵੀਂ ਸਟੀਅਰਿੰਗ ਕਮੇਟੀ ਦੀ 18 ਤੋਂ 22 ਮਾਰਚ, 2024 ਦੌਰਾਨ ਨਵੀਂ ਦਿੱਲੀ ਵਿੱਚ ਆਯੋਜਿਤ ਹੋ ਰਹੀ ਮੀਟਿੰਗ ਦੀ ਮੇਜ਼ਬਾਨੀ ਭਾਰਤ ਦੁਆਰਾ ਕੀਤੀ ਜਾ ਰਹੀ ਹੈ। ਮੀਟਿੰਗ ਦੀ ਰਸਮੀ ਕਾਰਵਾਈ 20 ਮਾਰਚ, 2024 ਨੂੰ ਸੁਸ਼ਮਾ ਸਵਰਾਜ ਭਵਨ, ਨਵੀਂ ਦਿੱਲੀ ਵਿੱਚ ਜਾਰੀ ਰਹੀ।

 ਆਸਟਰੀਆ, ਚਿਲੀ, ਫਰਾਂਸ, ਯੂਰਪੀਅਨ ਕਮਿਸ਼ਨ, ਜਾਪਾਨ, ਜਰਮਨੀ, ਨੀਦਰਲੈਂਡ, ਯੂਏਈ, ਯੂਕੇ, ਯੂਐੱਸਏ, ਸਿੰਗਾਪੁਰ ਅਤੇ ਦੱਖਣੀ ਕੋਰੀਆ ਸਮੇਤ ਇਸ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਆਈਪੀਐੱਚਈ ਪ੍ਰਤੀਨਿਧੀਆਂ ਨੇ ਖੋਜ ਅਤੇ ਵਿਕਾਸ, ਪ੍ਰਮੁੱਖ ਨੀਤੀਗਤ ਵਿਕਾਸ ਅਤ ਉਨ੍ਹਾਂ ਦੀ ਸੰਘੀ ਅਤੇ ਸੂਬਾਈ ਸਰਕਾਰਾਂ ਦੁਆਰਾ ਹਾਈਡ੍ਰੋਜਨ ਬਾਰੇ ਕੀਤੀਆਂ ਗਈਆਂ ਪਹਿਲਾਂ ‘ਤੇ ਆਪਣੇ ਦੇਸ਼ ਦੀ ਨਵੀਨਤਮ ਸਥਿਤੀ ਬਾਰੇ ਜਾਣਕਾਰੀ ਦਿੱਤੀ। ਪ੍ਰਤੀਨਿਧੀਆਂ ਨੇ ਰਾਸ਼ਟਰੀ ਸਵੱਛ ਹਾਈਡ੍ਰੋਜਨ ਰਣਨੀਤੀਆਂ, ਹਾਈਡ੍ਰੋਜਨ ਉਤਪਾਦਨ, ਸਟੋਰੇਜ ਅਤੇ ਆਵਾਜਾਈ ਨਾਲ ਸਬੰਧਿਤ ਖੋਜ ਅਤੇ ਵਿਕਾਸ ਪਹਿਲਾਂ; ਮੰਗ ਸਿਰਜਣ ਦੀ ਸਥਿਤੀ, ਬੁਨਿਆਦੀ ਢਾਂਚਾ ਵਿਕਾਸ, ਸਪਲਾਈ ਅਤੇ ਮੰਗ ਦਾ ਪੈਮਾਨਾ ਅਤੇ ਕਰਮਚਾਰੀਆਂ ਦੇ ਕੌਸ਼ਲ ਵਧਾਉਣ ਦਾ ਜ਼ਿਕਰ ਕੀਤਾ।

ਕਮੇਟੀ ਨੇ ਇੱਕ ਮਜ਼ਬੂਤ ਹਾਈਡ੍ਰੋਜਨ ਅਰਥਵਿਵਸਥਾ ਦੇ ਨਿਰਮਾਣ ਲਈ ਹਾਈਡ੍ਰੋਜਨ ਦੀ ਆਵਾਜਾਈ, ਉਤਪਾਦਨ ਅਤੇ ਸਟੋਰੇਜ ਲਈ ਵਪਾਰਕ ਮਾਡਲ, ਵਿੱਤ, ਨੀਤੀ, ਨਿਯਮ ਅਤੇ ਟਿਕਾਊ ਵਪਾਰਕ ਅਤੇ ਆਰਥਿਕ ਮਾਡਲ ਦੇ ਖੇਤਰਾਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਅਤੇ ਭਾਗੀਦਾਰੀ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।

ਪ੍ਰਤੀਨਿਧੀਆਂ ਨੇ ਰੈਗੂਲੇਟਰੀ ਫਰੇਮਵਰਕ, ਨਿਕਾਸੀ ਬੱਚਤ ਦਾ ਪਤਾ ਲਗਾਉਣ ਦੀ ਵਿਧੀ, ਸਮਰਪਿਤ ਹਾਈਡ੍ਰੋਜਨ ਇਨਫ੍ਰਾਸਟ੍ਰਕਚਰ ਅਤੇ ਬਜ਼ਾਰਾਂ ਦਾ ਨਿਰਮਾਣ, ਹਾਈਡ੍ਰੋਜਨ ਬੈਂਕਾਂ ਅਤੇ ਆਯਾਤ-ਨਿਰਯਾਤ ਕੌਰੀਡੋਰ, ਜਨਤਕ ਜਾਗਰੂਕਤਾ, ਵਪਾਰ ਕਰਨ ਵਿੱਚ ਅਸਾਨੀ ਅਤੇ ਉੱਚ ਕੁਸ਼ਲਤਾ ਅਤੇ ਘੱਟ ਲਾਗਤ ਵਾਲੇ ਵਿਜ਼ਨ ਦੇ ਬਾਰੇ ਵੀ ਇਸ ਚਰਚਾ ਦੌਰਾਨ ਵਿਚਾਰ-ਵਟਾਂਦਰਾ ਕੀਤਾ ਗਿਆ।

ਕਮੇਟੀ ਨੇ 40ਵੀਂ ਸਟੀਅਰਿੰਗ ਕਮੇਟੀ ਦੇ ਫੈਸਲਿਆਂ ਅਤੇ ਕੰਮਾਂ ਅਤੇ ਆਈਪੀਐੱਚਈ ਦੀ ਮੈਂਬਰਸ਼ਿਪ ਬਾਰੇ ਵੀ ਸਮੀਖਿਆ ਕੀਤੀ। ਇਸ ਵਿੱਚ ਸੁਝਾਅ ਦਿੱਤਾ ਗਿਆ ਕਿ ਗਲੋਬਲ ਸਾਊਥ ਦੇ ਦੇਸ਼ਾਂ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਦੀ ਵਿਆਪਕ ਭਾਗੀਦਾਰੀ ਸੁਨਿਸ਼ਚਿਤ ਕਰਨ ਲਈ ਮੈਂਬਰਸ਼ਿਪ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

ਇਸ ਬਾਰੇ ਵਿੱਚ ਵੀ ਸਹਿਮਤੀ ਹੋਈ ਕਿ 42ਵੀਂ ਸਟੀਅਰਿੰਗ ਕਮੇਟੀ ਦੀ ਮੇਜ਼ਬਾਨੀ ਯੂਰਪੀਅਨ ਕਮਿਸ਼ਨ ਦੁਆਰਾ ਇਸ ਸਾਲ ਨਵੰਬਰ ਵਿੱਚ ਆਯੋਜਿਤ ਹੋਣ ਵਾਲੇ ਯੂਰੋਪੀਅਨ ਹਾਈਡ੍ਰੋਜਨ ਸਪਤਾਹ ਦੌਰਾਨ ਕੀਤੀ ਜਾਵੇਗੀ।

ਕਮੇਟੀ ਦੇ ਚੇਅਰ ਨੇ ਸਾਰੇ ਹਿਤਧਾਰਕਾਂ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਅਰਥਵਿਵਸਥਾ ਦੇ ਸਾਰੇ ਸੰਭਾਵਿਤ ਖੇਤਰਾਂ ਵਿੱਚ ਗ੍ਰੀਨ ਹਾਈਡ੍ਰੋਜਨ ਦੀ ਤੈਨਾਤੀ ਨੂੰ ਗਤੀ ਪ੍ਰਦਾਨ ਕਰਨ ਲਈ ਸਾਹਸਿਕ ਉਪਾਅ ਅਪਣਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ:

  • ਅਰਥਵਿਵਸਥਾ ਵਿੱਚ ਹਾਈਡ੍ਰੋਜਨ ਅਤੇ ਫਿਊਲ ਸੈੱਲਾਂ ਲਈ ਅੰਤਰਰਾਸ਼ਟਰੀ ਭਾਗੀਦਾਰੀ ਦੀ 41ਵੀਂ  ਸਟੀਅਰਿੰਗ ਕਮੇਟੀ ਦੁਆਰਾ ਗ੍ਰੀਨ ਹਾਈਡ੍ਰੋਜਨ ਅਤੇ ਉਸ ਦੇ ਯੌਗਿਕਾਂ ਦੇ ਇਸਤੇਮਾਲ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

  • ਅਰਥਵਿਵਸਥਾ ਵਿੱਚ ਹਾਈਡ੍ਰੋਜਨ ਅਤੇ ਫਿਊਲ ਸੈੱਲਾਂ ਦੇ ਲਈ ਅੰਤਰਰਾਸ਼ਟਰੀ ਭਾਗੀਦਾਰੀ ਦੀ 41ਵੀਂ ਸਟੀਅਰਿੰਗ ਕਮੇਟੀ ਦੀ ਪੰਜ ਦਿਨਾਂ ਮੀਟਿੰਗ ਨਵੀਂ ਦਿੱਲੀ ਵਿੱਚ ਸ਼ੁਰੂ ਹੋਈ।

 

ਦੂਸਰੇ  ਦਿਨ ਦੀ ਰਸਮੀ ਕਾਰਵਾਈ ਦੇ ਬਾਅਦ ਆਈਪੀਐੱਚਈ ਪ੍ਰਤੀਨਿਧੀਆਂ ਲਈ ਇੱਕ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਗਿਆ।

 

************

 ਪੀਆਈਬੀ ਦਿੱਲੀ। ਅਲੋਕ ਮਿਸ਼ਰਾ/ਦੀਪ ਜੋਇ ਮੈਮਪਿਲੀ


(Release ID: 2015954) Visitor Counter : 83