ਭਾਰਤ ਚੋਣ ਕਮਿਸ਼ਨ
azadi ka amrit mahotsav

ਪੈਰਾ ਤੀਰ-ਅੰਦਾਜ਼ ਅਤੇ ਅਰਜੁਨ ਅਵਾਰਡੀ ਕੁਮਾਰੀ ਸ਼ੀਤਲ ਦੇਵੀ ਭਾਰਤ ਚੋਣ ਕਮਿਸ਼ਨ ਦੇ ਰਾਸ਼ਟਰੀ ਦਿਵਯਾਂਗਜਨ ਆਈਕਨ ਹੋਣਗੇ


ਇੰਡੀਅਨ ਡੈੱਫ ਕ੍ਰਿਕਟ ਐਸੋਸੀਏਸ਼ਨ (ਆਈਡੀਸੀਏ) ਅਤੇ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਨੇ ਸ਼ਮੂਲੀਅਤ ਅਤੇ ਪਹੁੰਚ ਯੋਗਤਾ ਦੇ ਟੀਚੇ ਨਾਲ ਮੈਚ ਖੇਡਿਆ

ਦਿਵਯਾਂਗਜਨ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਲਈ ਵੋਟਰ ਗਾਈਡ ਲਾਂਚ ਕੀਤੀ ਗਈ

Posted On: 17 MAR 2024 4:31PM by PIB Chandigarh

ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਵਿੱਚ ਭਾਰਤ ਚੋਣ ਕਮਿਸ਼ਨ (ਈਸੀਆਈ) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਹਿਯੋਗ ਨਾਲ ਇੰਡੀਅਨ ਡੈੱਫ ਕ੍ਰਿਕਟ ਐਸੋਸੀਏਸ਼ਨ (ਆਈਡੀਸੀਏ) ਟੀਮ ਅਤੇ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਵਿਚਕਾਰ ਵੋਟਰ ਸਿੱਖਿਆ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਦਰਸ਼ਨੀ ਕ੍ਰਿਕਟ ਮੈਚ ਦਾ ਆਯੋਜਨ ਕੀਤਾ। ਇਹ ਮੈਚ 16 ਮਾਰਚ, 2024 ਨੂੰ ਨਵੀਂ ਦਿੱਲੀ ਦੇ ਕਰਨੈਲ ਸਿੰਘ ਸਟੇਡੀਅਮ ਵਿੱਚ ਖੇਡਿਆ ਗਿਆ ਸੀ। ਇਸ ਮੌਕੇ 'ਤੇ ਇੱਕ ਪ੍ਰਸਿੱਧ ਪੈਰਾ ਤੀਰ-ਅੰਦਾਜ਼ ਅਤੇ ਅਰਜੁਨ ਐਵਾਰਡੀ ਕੁਮਾਰੀ ਸ਼ੀਤਲ ਦੇਵੀ ਨੂੰ ਦਿਵਯਾਂਗਜਨ ਸ਼੍ਰੇਣੀ ਵਿੱਚ ਰਾਸ਼ਟਰੀ ਆਈਕਨ ਐਲਾਨਿਆ ਗਿਆ।

ਇਸ ਸਮਾਗਮ ਵਿੱਚ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਅਤੇ ਸ਼੍ਰੀ ਸੁਖਬੀਰ ਸਿੰਘ ਸੰਧੂ ਨੇ ਜੇਤੂ ਟੀਮ ਨੂੰ ਸਨਮਾਨਿਤ ਕੀਤਾ। ਪ੍ਰਸਿੱਧ ਸਾਬਕਾ ਭਾਰਤੀ ਕ੍ਰਿਕਟਰ ਨਿਖਿਲ ਚੋਪੜਾ ਨੂੰ ਵੀ ਡੀਡੀਸੀਏ ਅਤੇ ਆਈਡੀਸੀਏ ਦੇ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ ਸੀ।

ਇਹ ਕ੍ਰਿਕਟ ਮੈਚ ਮੁੱਖ ਚੋਣ ਅਧਿਕਾਰੀ ਸ਼੍ਰੀ ਰਾਜੀਵ ਕੁਮਾਰ ਵੱਲੋਂ ਭਾਰਤੀ ਡੈੱਫ ਕ੍ਰਿਕਟ ਟੀਮ ਪ੍ਰਤੀ ਵਚਨਬੱਧਤਾ ਦੀ ਇੱਕ ਉਦਾਹਰਣ ਹੈ। ਉਨ੍ਹਾਂ ਨੇ 2022 ਵਿੱਚ ਅੰਤਰਰਾਸ਼ਟਰੀ ਦਿਵਯਾਂਗ ਦਿਵਸ ਦੀ ਪੂਰਵ ਸੰਧਿਆ 'ਤੇ ਯੂਏਈ ਵਿੱਚ ਆਯੋਜਿਤ ਟੀ-20 ਚੈਂਪੀਅਨਜ਼ ਟਰਾਫੀ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ "ਚੋਣ ਕਮਿਸ਼ਨ ਮੁੱਖ ਧਾਰਾ ਦੀਆਂ ਕ੍ਰਿਕਟ ਟੀਮਾਂ ਭਾਰਤੀ ਡੈੱਫ ਕ੍ਰਿਕਟ ਸੰਘ ਦੀ ਟੀਮ ਦੇ ਮੈਚ ਨੂੰ ਸਪਾਂਸਰ ਕਰਨ ਦੀ ਸੰਭਾਵਨਾ ਭਾਲੇਗਾ।"

ਦੋਵਾਂ ਟੀਮਾਂ ਨੇ ਮੈਚ ਦਾ ਆਨੰਦ ਲੈਣ ਲਈ ਚਮਕਦਾਰ ਨੀਲੇ ਅਸਮਾਨ ਹੇਠ ਇਕੱਠੇ ਹੋਏ ਵੱਖ-ਵੱਖ ਸ਼੍ਰੇਣੀਆਂ ਦੇ ਦਿਵਯਾਂਗ ਵਿਅਕਤੀਆਂ (ਪੀਡਬਲਿਊਡੀਜ਼) ਅਤੇ ਨੌਜਵਾਨ ਵੋਟਰਾਂ ਸਮੇਤ 2500 ਦਰਸ਼ਕਾਂ ਦੀ ਭੀੜ ਦਾ ਮਨੋਰੰਜਨ ਕਰਨ ਅਤੇ ਰੋਮਾਂਚ ਭਰਨ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਡੀਡੀਸੀਏ ਟੀਮ ਨੇ ਮੈਚ ਵਿੱਚ 69 ਦੌੜਾਂ (ਸਕੋਰਕਾਰਡ- ਡੀਡੀਸੀਏ190/5; ਆਈਡੀਸੀਏ- 121/8) ਨਾਲ ਜਿੱਤ ਪ੍ਰਾਪਤ ਕੀਤੀ, ਜਿੱਥੇ ਸ਼ਮੂਲੀਅਤ ਅਤੇ ਇੱਕਜੁੱਟਤਾ ਦਾ ਸੁਨੇਹਾ ਅੰਤਮ ਜੇਤੂ ਰਿਹਾ। 'ਵੋਟਿੰਗ ਵਰਗਾ ਕੁਝ ਨਹੀਂ, ਮੈਂ ਯਕੀਨੀ ਤੌਰ 'ਤੇ ਵੋਟ ਕਰਾਂਗਾ' ਦਾ ਸੁਨੇਹਾ ਪੂਰੇ ਸਮਾਗਮ ਦੌਰਾਨ ਗੂੰਜਦਾ ਰਿਹਾ।

ਇਹ ਸ਼ਮੂਲੀਅਤ ਅਤੇ ਸਸ਼ਕਤੀਕਰਨ ਪ੍ਰਤੀ ਭਾਰਤ ਚੋਣ ਕਮਿਸ਼ਨ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ ਅਤੇ ਦਿਵਯਾਂਗ ਸਾਥੀ ਵੋਟਰਾਂ ਨੂੰ ਚੋਣ ਪ੍ਰਕਿਰਿਆ ਵਿੱਚ ਨਾਮ ਦਰਜ ਕਰਵਾਉਣ ਅਤੇ ਭਾਗ ਲੈਣ ਲਈ ਪ੍ਰੇਰਿਤ ਕਰੇਗਾ।

ਇਹ ਮੈਚ 'ਸ਼ਾਈਨਿੰਗ ਸਟਾਰ ਮਿਊਜ਼ਿਕ ਬੈਂਡ' - ਨੇਤਰਹੀਣਾਂ ਦੇ ਬੈਂਡ ਵੱਲੋਂ ਇੱਕ ਮਨਮੋਹਕ ਪ੍ਰਦਰਸ਼ਨ ਨਾਲ ਸਮਾਪਤ ਹੋਇਆ।

ਸਮਾਗਮ ਦੇ ਦੌਰਾਨ ਕਮਿਸ਼ਨ ਨੇ ਪੀਡਬਲਿਊਡੀ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਲਈ ਇੱਕ ਸਮਰਪਿਤ ਵੋਟਰ ਗਾਈਡ ਲਾਂਚ ਕੀਤੀ। ਇਹ ਵਿਆਪਕ ਪੁਸਤਿਕਾ ਪੀਡਬਲਿਊਡੀ ਅਤੇ ਸੀਨੀਅਰ ਨਾਗਰਿਕਾਂ ਲਈ ਉਪਲਬਧ ਜ਼ਰੂਰੀ ਪ੍ਰਬੰਧਾਂ ਦੀ ਰੂਪਰੇਖਾ ਦਿੰਦੀ ਹੈ, ਜਿਸ ਵਿੱਚ ਪੋਲਿੰਗ ਸਟੇਸ਼ਨਾਂ 'ਤੇ ਬੁਨਿਆਦੀ ਢਾਂਚਾ, ਜਾਣਕਾਰੀ ਭਰਪੂਰ ਅਤੇ ਪ੍ਰਕਿਰਿਆ ਸੰਬੰਧੀ ਵੇਰਵਿਆਂ ਦੇ ਨਾਲ-ਨਾਲ ਪੋਸਟਲ ਬੈਲਟ ਲਈ ਉਪਯੋਗਤਾ ਅਤੇ ਪ੍ਰਕਿਰਿਆ, ਇੱਕ ਨਿਰਵਿਘਨ ਅਤੇ ਅਨੰਦਦਾਇਕ ਵੋਟਿੰਗ ਅਨੁਭਵ ਦੀ ਸਹੂਲਤ ਸ਼ਾਮਲ ਹੈ।

ਇਹ ਉਪਾਅ ਕਮਿਸ਼ਨ ਵੱਲੋਂ ਪੀਡਬਲਿਊਡੀ ਲਈ ਕੀਤੀਆਂ ਗਈਆਂ ਮੁੱਖ ਪਹਿਲਕਦਮੀਆਂ ਦਾ ਪਾਲਣ ਕਰਦੇ ਹਨ। ਇਨ੍ਹਾਂ ਵਿੱਚ ਹੋਰ ਗੱਲਾਂ ਦੇ ਨਾਲ ਬੈਂਚਮਾਰਕ ਅਸਮਰਥਤਾਵਾਂ ਵਾਲੇ ਪੀਡਬਲਿਊਡੀਜ਼ ਲਈ ਵਿਕਲਪਕ ਘਰੇਲੂ ਵੋਟਿੰਗ ਸਹੂਲਤ, ਦਿਵਯਾਂਗ ਵਿਅਕਤੀਆਂ ਦੀ ਪੋਲਿੰਗ ਸਟੇਸ਼ਨ-ਵਾਰ ਮੈਪਿੰਗ, ਪੋਲਿੰਗ ਵਾਲੇ ਦਿਨ ਮੁਫਤ ਆਵਾਜਾਈ ਦੀ ਵਿਵਸਥਾ, ਸਾਰੇ ਪੋਲਿੰਗ ਸਟੇਸ਼ਨਾਂ 'ਤੇ ਅਪੰਗਤਾ-ਵਿਸ਼ੇਸ਼ ਸੁਵਿਧਾਵਾਂ, ਪੋਲਿੰਗ ਸਟੇਸ਼ਨਾਂ 'ਤੇ ਪਹੁੰਚਯੋਗਤਾ ਜਾਂਚ ਸੂਚੀ, ਰਾਜ ਅਤੇ ਜ਼ਿਲ੍ਹਾ ਪੀਡਬਲਿਊਡੀ ਆਈਕਨ ਦੀ ਨਿਯੁਕਤੀ, ਜਾਗਰੂਕਤਾ ਮੁਹਿੰਮਾਂ, ਸਕਸ਼ਮ ਈਸੀਆਈ ਐਪ, ਬਰੇਲ ਸਮਰੱਥ ਈਪੀਆਈਸੀਜ਼ ਅਤੇ ਈਵੀਐੱਮ ਸ਼ਾਮਲ ਹਨ। 

ਭਾਰਤ ਚੋਣ ਕਮਿਸ਼ਨ ਨੂੰ ਭਰੋਸਾ ਹੈ ਕਿ ਅਜਿਹੀਆਂ ਪਹਿਲਕਦਮੀਆਂ ਅਗਾਮੀ ਆਮ ਚੋਣਾਂ ਵਿੱਚ ਵੋਟਰਾਂ ਦੀ ਭਾਗੀਦਾਰੀ, ਖਾਸ ਕਰਕੇ ਨੌਜਵਾਨਾਂ ਅਤੇ ਦਿਵਯਾਂਗ ਵਿਅਕਤੀਆਂ ਵਿੱਚ ਵਾਧਾ ਕਰਨਗੀਆਂ। ਦਿਸ਼ਾ-ਨਿਰਦੇਸ਼ਾਂ ਅਤੇ ਸੰਮਲਿਤ ਉਪਾਵਾਂ ਦੇ ਇੱਕ ਸਾਵਧਾਨੀ ਨਾਲ ਤਿਆਰ ਕੀਤੇ ਗਏ ਢਾਂਚੇ ਨਾਲ, ਕਮਿਸ਼ਨ ਇੱਕ ਸੱਚਮੁੱਚ ਪ੍ਰਤੀਨਿਧ ਅਤੇ ਮਜ਼ਬੂਤ ਲੋਕਤੰਤਰ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਭਾਰਤੀ ਸੰਕੇਤਿਕ ਭਾਸ਼ਾ ਖੋਜ ਅਤੇ ਸਿਖਲਾਈ ਕੇਂਦਰ (ਆਈਐੱਸਐੱਲਆਰਟੀਸੀ) ਦੇ ਵਿਦਿਆਰਥੀਆਂ ਵੱਲੋਂ ਸੰਕੇਤਿਕ ਭਾਸ਼ਾ ਵਿੱਚ ਰਾਸ਼ਟਰੀ ਗਾਣ ਦੀ ਇੱਕ ਉਤਸ਼ਾਹਜਨਕ ਪੇਸ਼ਕਾਰੀ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ।

************

ਡੀਕੇ/ਆਰਪੀ


(Release ID: 2015344) Visitor Counter : 82