ਸੱਭਿਆਚਾਰ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਸੁਭਾਸ਼ ਚੰਦਰ ਬੋਸ ਦੇ ਜੀਵਨ 'ਤੇ ਅਧਾਰਤ ਡਿਜੀਟਲ ਪ੍ਰਦਰਸ਼ਨੀ "ਸੁਭਾਸ਼ ਅਭਿਨੰਦਨ" ਦਾ ਉਦਘਾਟਨ ਕੀਤਾ

Posted On: 11 MAR 2024 1:26PM by PIB Chandigarh

ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ ਆਪਣਾ 134ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਸ ਮੌਕੇ 'ਤੇ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ), ਸੰਸਦੀ ਮਾਮਲਿਆਂ ਅਤੇ ਸਭਿਆਚਾਰ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਸੁਭਾਸ਼ ਚੰਦਰ ਬੋਸ ਦੇ ਜੀਵਨ 'ਤੇ ਅਧਾਰਤ ਇੱਕ ਡਿਜੀਟਲ ਪ੍ਰਦਰਸ਼ਨੀ "ਸੁਭਾਸ਼ ਅਭਿਨੰਦਨ" ਦੀ ਸ਼ੁਰੂਆਤ ਕੀਤੀ। ਇਹ ਪ੍ਰਦਰਸ਼ਨੀ ਨੈਸ਼ਨਲ ਆਰਕਾਈਵਜ਼ ਵਿੱਚ ਉਪਲਬਧ ਦਸਤਾਵੇਜ਼ਾਂ 'ਤੇ ਆਧਾਰਿਤ ਹੈ।

 

 

ਇਸ ਮੌਕੇ ਸ੍ਰੀ ਮੇਘਵਾਲ ਨੇ ਕਿਹਾ ਕਿ ਅੰਮ੍ਰਿਤਕਾਲ ਦੇ ਇਸ ਕਾਲ-ਖੰਡ ਵਿੱਚ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਦੀ ਨੀਂਹ ਰੱਖਣ ਲਈ ਆਪਣੇ ਇਤਿਹਾਸ ਨੂੰ ਪੇਸ਼ ਕਰਨਾ, ਪੜ੍ਹਨਾ, ਲਿਖਣਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ, ਜਿਸ ਇਤਿਹਾਸ ਨੇ ਆਧੁਨਿਕ ਭਾਰਤ ਦੀ ਨੀਂਹ ਰੱਖੀ। ਉਨ੍ਹਾਂ ਕਿਹਾ, “ਸਾਡਾ ਮਿਸ਼ਨ ‘ਵਿਰਾਸਤ ਵੀ, ਵਿਕਾਸ ਵੀ’ ਅਤੇ ਭਾਰਤ ਨੂੰ ਹਰ ਖੇਤਰ ਵਿੱਚ ਵਿਸ਼ਵ ਨੇਤਾ ਬਣਾਉਣਾ ਹੈ। ਪੁਰਾਲੇਖ ਖੇਤਰ ਇਸ ਦਿਸ਼ਾ ਵਿੱਚ ਸ਼ਾਨਦਾਰ ਤਰੀਕੇ ਨਾਲ ਯੋਗਦਾਨ ਪਾ ਰਿਹਾ ਹੈ।" 

 

ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਨਿੱਜੀ ਕਾਗ਼ਜ਼ਾਤ ਭਾਰਤ ਦੇ ਨੈਸ਼ਨਲ ਆਰਕਾਈਵਜ਼ ਵਿੱਚ ਸੁਰੱਖਿਅਤ ਹਨ ਅਤੇ ਇਨ੍ਹਾਂ ਨੂੰ ਨੇਤਾਜੀ ਪੋਰਟਲ (http://www.netjipapers.gov.in/)-patal.in/jspui/) ਅਤੇ ਪੁਰਾਲੇਖ ਪਟਲ  'ਤੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਰਿਕਾਰਡਾਂ ਵਿੱਚ ਉਨ੍ਹਾਂ ਵੱਲੋਂ ਲਿਖੀਆਂ ਚਿੱਠੀਆਂ, ਉਨ੍ਹਾਂ ਦੇ ਪਿਤਾ ਸ਼੍ਰੀ ਜਾਨਕੀ ਨਾਥ ਬੋਸ ਦੀ ਡਾਇਰੀ, ਆਜ਼ਾਦ ਹਿੰਦ ਫੌਜ ਦੇ ਦਸਤਾਵੇਜ਼ ਅਤੇ ਉਨ੍ਹਾਂ ਨਾਲ ਸਬੰਧਤ ਕਈ ਸਰਕਾਰੀ ਦਸਤਾਵੇਜ਼ ਉਪਲਬਧ  ਹਨ।

 

 

 

ਪ੍ਰਦਰਸ਼ਨੀ ਵਿੱਚ ਨੇਤਾ ਜੀ ਦੇ ਜਨਮ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਨੂੰ ਕਵਰ ਕਰਨ ਵਾਲੇ 16 ਸੈਕਸ਼ਨ ਸ਼ਾਮਲ ਹਨ। ਇਨ੍ਹਾਂ ਸੈਕਸ਼ਨਾਂ ਦੇ ਰਾਹੀਂ ਉਨ੍ਹਾਂ ਦੇ ਜੀਵਨ ਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਸ਼੍ਰੀ ਜਾਨਕੀ ਨਾਥ ਬੋਸ ਦੀ ਡਾਇਰੀ, ਨੇਤਾ ਜੀ ਦੇ ਜਨਮ, ਉਨ੍ਹਾਂ ਦੀ ਸਿਵਲ ਸਰਵਿਸਿਜ਼ ਪ੍ਰੀਖਿਆ ਦਾ ਨਤੀਜਾ ਅਤੇ ਹੋਰ ਕਈ ਮਹੱਤਵਪੂਰਨ ਵਸਤੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਸਾਲ 1920 ਤੋਂ 1940 ਤੱਕ ਦੇ ਦਹਾਕਿਆਂ ਦੇ ਸੰਘਰਸ਼ ਨੂੰ ਸ਼ਾਨਦਾਰ ਢੰਗ ਨਾਲ ਦਰਸਾਇਆ ਗਿਆ ਹੈ। ਇਹ ਸੰਗ੍ਰਹਿ ਉਨ੍ਹਾਂ ਦੇ ਭਾਸ਼ਣਾਂ, ਉਨ੍ਹਾਂ ਦੇ ਸਾਹਸੀ ਸਫ਼ਰ ਅਤੇ ਆਜ਼ਾਦ ਹਿੰਦ ਫ਼ੌਜ ਦੇ ਸੰਘਰਸ਼ ਦੀ ਅੰਦਰੂਨੀ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਪ੍ਰਦਰਸ਼ਨੀ ਉਨ੍ਹਾਂ ਨੂੰ ਪ੍ਰਾਪਤ ਹੋਏ ਭਾਰਤ ਰਤਨ ਪੁਰਸਕਾਰ ਅਤੇ ਨੇਤਾ ਜੀ ਦੇ ਸਨਮਾਨ ਲਈ ਸਭਿਆਚਾਰਕ ਮੰਤਰਾਲੇ ਵੱਲੋਂ ਕੀਤੇ ਗਏ ਹੋਰ ਯਤਨਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ। 16 ਡਿਵੀਜ਼ਨਾਂ ਵਿੱਚ ਉਨ੍ਹਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕਰਦੇ ਹਾਂ: ਜਨਮ, ਵਿਲੱਖਣ ਪ੍ਰਤਿਭਾ, ਸੁਤੰਤਰਤਾ ਸੈਨਾਨੀ-I, ਸੁਤੰਤਰਤਾ ਸੈਨਾਨੀ-II, ਸੁਤੰਤਰਤਾ ਸੈਨਾਨੀ -III,  ਅੰਤਰਰਾਸ਼ਟਰੀ ਗਤੀਵਿਧੀਆਂ, ਲੇਖ ਅਤੇ ਭਾਸ਼ਣ- I, ਲੇਖ ਅਤੇ ਭਾਸ਼ਣ- II, ਦਲੇਰ ਯਾਤਰਾ, ਆਜ਼ਾਦ ਹਿੰਦ ਫੌਜ (ਸੈਨਾਪਤੀ)- I, ਆਜ਼ਾਦ ਹਿੰਦ ਫ਼ੌਜ (ਰਾਣੀ ਝਾਂਸੀ ਰੈਜੀਮੈਂਟ)- II, ਆਜ਼ਾਦ ਹਿੰਦ ਫ਼ੌਜ (ਤਮਗਾ)-III, ਦਿੱਲੀ ਚਲੋ, ਏਕ ਰਹੱਸਿਆ, ਭਾਰਤ ਰਤਨ ਅਤੇ ਹੋਰਾਂ ਦੇ ਯਤਨਾਂ ਨੂੰ ਦਰਸਾਇਆ ਗਿਆ ਹੈ। ਇਹ ਪ੍ਰਦਰਸ਼ਨੀ ਇੱਕ ਵਿਲੱਖਣ ਅਨੁਭਵ ਪ੍ਰਦਾਨ ਕਰਦੀ ਹੈ ਅਤੇ ਵਰਚੂਅਲ ਰੂਪ ਵਿੱਚ ਵੀ ਉਪਲਬਧ ਹੈ।

 

 

ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ ਕੋਲ ਇਸ ਸਮੇਂ 34 ਕਰੋੜ ਤੋਂ ਵੱਧ ਪੰਨਿਆਂ ਦਾ ਭੰਡਾਰ ਹੈ। ਜਨਤਕ ਰਿਕਾਰਡਾਂ ਦੇ ਪੰਨੇ, ਫਾਈਲਾਂ, ਖੰਡ, ਨਕਸ਼ੇ, ਭਾਰਤ ਦੇ ਰਾਸ਼ਟਰਪਤੀ ਵੱਲੋਂ ਮਨਜ਼ੂਰ ਕੀਤੇ ਬਿੱਲ, ਸੰਧੀਆਂ, ਦੁਰਲੱਭ ਹੱਥ-ਲਿਖਤਾਂ, ਪੂਰਬੀ ਰਿਕਾਰਡ, ਨਿੱਜੀ ਕਾਗ਼ਜ਼ਾਤ, ਕਾਰਟੋਗ੍ਰਾਫਿਕ ਰਿਕਾਰਡ, ਰਾਜ ਪੱਤਰਾਂ ਅਤੇ ਗਜ਼ਟੀਅਰਜ਼ ਦੇ ਮਹੱਤਵਪੂਰਨ ਸੰਗ੍ਰਹਿ, ਜਨਗਣਨਾ ਦੇ ਰਿਕਾਰਡ, ਵਿਧਾਨ ਸਭਾ ਅਤੇ ਸੰਸਦ ਦੀਆਂ ਬਹਿਸਾਂ, ਪ੍ਰਤੀਬੰਧਿਤ ਸਾਹਿਤ, ਸਫ਼ਰਨਾਮੇ ਆਦਿ ਸ਼ਾਮਿਲ ਹਨ। ਪੂਰਬੀ ਸ਼ਿਲਾਲੇਖਾਂ ਦਾ ਵੱਡਾ ਹਿੱਸਾ ਸੰਸਕ੍ਰਿਤ, ਫ਼ਾਰਸੀ ਅਤੇ ਉੜੀਆ ਵਿੱਚ ਹੈ।

***********

ਬੀਵਾਈ/ ਐੱਸਕੇਟੀ



(Release ID: 2014475) Visitor Counter : 37