ਮੰਤਰੀ ਮੰਡਲ
azadi ka amrit mahotsav

ਕੈਬਨਿਟ ਨੇ ਭਾਰਤ-ਮੱਧ ਪੂਰਬੀ ਯੂਰਪ ਆਰਥਿਕ ਕੌਰੀਡੋਰ ਦੇ ਸਸ਼ਕਤੀਕਰਣ ਅਤੇ ਸੰਚਾਲਨ ਵਿੱਚ ਸਹਿਯੋਗ ਲਈ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੇ ਅੰਤਰ-ਸਰਕਾਰੀ ਫਰੇਮਵਰਕ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ

Posted On: 13 MAR 2024 3:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਅੰਤਰ-ਸਰਕਾਰੀ ਫਰੇਮਵਰਕ ਸਮਝੌਤੇ (ਆਈਜੀਐੱਫਏ) ਨੂੰ ਆਪਣੀ ਐਕਸ-ਪੋਸਟ ਫੈਕਟੋ ਪ੍ਰਵਾਨਗੀ ਦੇ ਦਿੱਤੀ ਹੈ, ਜਿਸ 'ਤੇ ਭਾਰਤ-ਮੱਧ ਪੂਰਬੀ ਯੂਰਪ ਆਰਥਿਕ ਕੌਰੀਡੋਰ (ਆਈਐੱਮਈਸੀ) ਦੇ ਸਸ਼ਕਤੀਕਰਣ ਅਤੇ ਸੰਚਾਲਨ ਲਈ ਸਹਿਯੋਗ 'ਤੇ ਭਾਰਤ ਗਣਰਾਜ ਸਰਕਾਰ ਅਤੇ ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਦਰਮਿਆਨ ਉੱਚ ਪੱਧਰੀ ਦੌਰੇ ਦੌਰਾਨ 13 ਫਰਵਰੀ, 2024 ਨੂੰ ਹਸਤਾਖ਼ਰ ਕੀਤੇ ਗਏ ਸਨ। ਆਈਜੀਐੱਫਏ ਦਾ ਉਦੇਸ਼ ਦੁਵੱਲੇ ਸਬੰਧਾਂ ਨੂੰ ਵਧਾਉਣਾ ਅਤੇ ਬੰਦਰਗਾਹਾਂ, ਸਮੁੰਦਰੀ ਅਤੇ ਲੌਜਿਸਟਿਕ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।

ਆਈਜੀਐੱਫਏ ਵਿੱਚ ਆਈਐੱਮਈਸੀ ਦੇ ਵਿਕਾਸ ਦੇ ਸਬੰਧ ਵਿੱਚ ਭਵਿੱਖ ਵਿੱਚ ਸਾਂਝੇ ਨਿਵੇਸ਼ ਅਤੇ ਸਹਿਯੋਗ ਦੀਆਂ ਹੋਰ ਸੰਭਾਵਨਾਵਾਂ ਦੀ ਪੜਚੋਲ ਕਰਨ ਦੇ ਉਦੇਸ਼ ਨਾਲ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਖੇਤਰ ਸ਼ਾਮਲ ਹਨ।

ਇਸ ਸਮਝੌਤੇ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਲਈ ਵਿਸਤ੍ਰਿਤ ਰੂਪ-ਰੇਖਾ ਸ਼ਾਮਲ ਹੈ। ਇਹ ਸਹਿਯੋਗ ਦੇਸ਼ਾਂ ਦੇ ਅਧਿਕਾਰ ਖੇਤਰ ਦੇ ਸਬੰਧਿਤ ਨਿਯਮਾਂ ਅਤੇ ਰੈਗੂਲੇਸ਼ਨਾਂ ਦੇ ਅਨੁਕੂਲ ਸਿਧਾਂਤਾਂ, ਦਿਸ਼ਾ-ਨਿਰਦੇਸ਼ਾਂ ਅਤੇ ਸਮਝੌਤਿਆਂ 'ਤੇ ਆਪਸੀ ਸਹਿਮਤੀ ਦੇ ਸਮੂਹ 'ਤੇ ਅਧਾਰਤ ਹੋਵੇਗਾ।

 

*****

ਡੀਐੱਸ/ਐੱਸਕੇਐੱਸ  


(Release ID: 2014259) Visitor Counter : 106