ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਵਿੱਚ ਮਹਤਾਰੀ ਵੰਦਨ ਯੋਜਨਾ ਦੀ ਸ਼ੁਰੂਆਤ ਕੀਤੀ


ਮਹਤਾਰੀ ਵੰਦਨਾ ਯੋਜਨਾ ਦੇ ਤਹਿਤ ਪਹਿਲੀ ਕਿਸ਼ਤ ਵੰਡੀ

ਛੱਤੀਸਗੜ੍ਹ ਵਿੱਚ ਰਾਜ ਦੀਆਂ ਪਾਤਰ ਯੋਗ ਵਿਆਹੁਤਾ ਮਹਿਲਾਵਾਂ ਨੂੰ ਮਾਸਿਕ ਡੀਬੀਟੀ ਦੇ ਰੂਪ ਵਿੱਚ 1000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਯੋਜਨਾ

Posted On: 10 MAR 2024 2:55PM by PIB Chandigarh

ਸਾਡੀ ਸਰਕਾਰ ਹਰੇਕ ਪਰਿਵਾਰ ਦੀ ਸਮੁੱਚੀ ਭਲਾਈ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ ਅਤੇ ਇਸ ਦੀ ਸ਼ੁਰੂਆਤ ਮਹਿਲਾਵਾਂ ਦੀ ਸਿਹਤ ਅਤੇ ਸਨਮਾਨ ਨਾਲ ਹੁੰਦੀ ਹੈ।”

 ਛੱਤੀਸਗੜ੍ਹ ਵਿੱਚ ਮਹਿਲਾ ਸਸ਼ਕਤੀਕਰਣ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਤਾਰੀ ਵੰਦਨਾ ਯੋਜਨਾ ਸ਼ੁਰੂ ਕੀਤੀ ਅਤੇ ਯੋਜਨਾ ਦੇ ਤਹਿਤ ਪਹਿਲੀ ਕਿਸ਼ਤ ਦੀ ਵੰਡ  ਕੀਤੀ। ਇਹ ਯੋਜਨਾ ਰਾਜ ਦੀਆਂ ਯੋਗ ਵਿਆਹੁਤਾ ਮਹਿਲਾਵਾਂ ਨੂੰ ਮਾਸਿਕ ਡੀਬੀਟੀ ਦੇ ਰੂਪ ਵਿੱਚ 1000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਛੱਤੀਸਗੜ੍ਹ ਵਿੱਚ ਸ਼ੁਰੂ ਕੀਤੀ ਗਈ ਹੈ। ਮਹਿਲਾਵਾਂ ਦਾ ਆਰਥਿਕ ਸਸ਼ਕਤੀਕਰਣ ਸੁਨਿਸ਼ਚਿਤ ਕਰਨ, ਉਨ੍ਹਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ, ਇਸਤਰੀ-ਪੁਰਸ਼ ਸਮਾਨਤਾ ਨੂੰ ਹੁਲਾਰਾ ਦੇਣ ਅਤੇ ਪਰਿਵਾਰ ਵਿੱਚ ਮਹਿਲਾਵਾਂ ਦੀ ਨਿਣਾਇਕ ਭੂਮਿਕਾ ਨੂੰ ਮਜ਼ਬੂਤ ਕਰਨ ਦੇ ਲਈ ਇਸ ਦੀ ਪਰਿਕਲਪਨਾ ਕੀਤੀ ਗਈ ਹੈ।

 ਇਹ ਯੋਜਨਾ ਰਾਜ ਦੀਆਂ ਸਾਰੀਆਂ ਪਾਤਰ ਵਿਆਹੁਤਾ ਮਹਿਲਾਵਾਂ ਨੂੰ ਲਾਭ ਪ੍ਰਦਾਨ ਕਰੇਗੀ ਜਿਨ੍ਹਾਂ ਦਾ ਉਮਰ 1 ਜਨਵਰੀ 2024 ਤੱਕ 21 ਸਾਲ ਤੋਂ ਅਧਿਕ ਹੈ। ਵਿਧਵਾ, ਤਲਾਕਸ਼ੁਦਾ ਅਤੇ ਛੁੱਟੜ ਮਹਿਲਾਵਾਂ ਭੀ ਇਸ ਯੋਜਨਾ ਦੇ ਲਈ ਪਾਤਰ ਹੋਣਗੀਆਂ। ਯੋਜਨਾ ਤੋਂ ਲਗਭਗ 70 ਲੱਖ ਮਹਿਲਾਵਾਂ ਲਾਭਵੰਤ ਹੋਣਗੀਆਂ।

 ਇਸ ਅਵਸਰ ‘ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਦੇਵੀ ਮਾਂ ਦੰਤੇਸ਼ਵਰੀ, ਮਾਂ ਬੰਬਲੇਸ਼ਵਰੀ ਅਤੇ ਮਾਂ ਮਹਾਮਾਯਾ (Maa Danteshwari, Maa Bambleshwari and Maa Mahamaya ) ਨੂੰ ਪ੍ਰਣਾਮ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਰਾਜ ਦੀ ਆਪਣੀ ਹਾਲ ਦੀ ਯਾਤਰਾ ਨੂੰ ਯਾਦ ਕੀਤਾ, ਜਦੋਂ ਉਨ੍ਹਾਂ ਨੇ 35,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਸਰਕਾਰ ਨੇ ਮਹਤਾਰੀ ਵੰਦਨਾ ਯੋਜਨਾ ਦੀ ਪਹਿਲੀ ਕਿਸ਼ਤ ਕੁੱਲ 665 ਕਰੋੜ ਰੁਪਏ ਦੀ ਵੰਡ ਕਰਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਵਿਭਿੰਨ ਸਥਾਨਾਂ ਤੋਂ ਵਰਚੁਅਲ ਰੁਪ ਨਾਲ ਜੁੜੀ ਨਾਰੀ ਸ਼ਕਤੀ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਅਤੇ ਉੱਥੇ ਉਪਸਥਿਤ ਨਾ ਹੋ ਪਾਉਣ ਲਈ ਖਿਮਾ ਮੰਗੀ। ਉਨ੍ਹਾਂ ਨੇ ਨਾਗਰਿਕਾਂ ਦੇ ਕਲਿਆਣ ਲਈ ਆਪਣੀ ਪ੍ਰਾਰਥਨਾ ਭੀ ਵਿਅਕਤ ਕੀਤੀ, ਜੋ ਉਨ੍ਹਾਂ ਨੇ ਕੱਲ੍ਹ ਰਾਤ ਕਾਸ਼ੀ ਵਿਸ਼ਵਨਾਥ ਧਾਮ ਵਿੱਚ ਕੀਤੀ ਸੀ। ਉਨ੍ਹਾਂ ਨੇ ਕਿਹਾ, “ਇਹ 1000 ਰੁਪਏ ਤੁਹਾਨੂੰ ਹਰ ਮਹੀਨੇ ਮਿਲਣਗੇ। ਇਹ ਮੋਦੀ ਕੀ ਗਰੰਟੀ ਹੈ।”

 ਪ੍ਰਧਾਨ ਮੰਤਰੀ ਨੇ ਕਿਹਾ  ਕਿ ਜਦੋਂ ਮਾਤਾਵਾਂ ਅਤੇ ਭੈਣਾਂ ਮਜ਼ਬੂਤ ਹੁੰਦੀਆਂ ਹਨ ਤਾਂ ਪਰਿਵਾਰ ਮਜ਼ਬੂਤ ਹੁੰਦਾ ਹੈ ਅਤੇ ਮਾਤਾਵਾਂ ਅਤੇ ਭੈਣਾਂ ਦਾ ਕਲਿਆਣ ਸਾਡੀ ਸਰਕਾਰ ਦੀ ਪ੍ਰਤੀਬੱਧਤਾ ਹੈ।” ਮਹਿਲਾਵਾਂ ਨੂੰ ਉਨ੍ਹਾਂ ਦੇ ਨਾਮ ‘ਤੇ ਪੱਕੇ ਮਕਾਨ ਅਤੇ ਉੱਜਵਲਾ ਗੈਸ ਸਿਲੰਡਰ ਮਿਲ ਰਹੇ ਹਨ। 50 ਪ੍ਰਤੀਸ਼ਤ ਜਨ-ਧਨ ਖਾਤੇ ਮਹਿਲਾਵਾਂ ਦੇ ਨਾਮ ‘ਤੇ ਹਨ। 65 ਪ੍ਰਤੀਸ਼ਤ ਮੁਦਰਾ ਲੋਨ ਮਹਿਲਾਵਾਂ ਨੂੰ ਦਿੱਤਾ ਗਿਆ ਹੈ, 10 ਕਰੋੜ ਤੋਂ ਅਧਿਕ ਸਵੈ ਸਹਾਇਤਾ ਸਮੂਹ (ਐੱਸਐੱਚਜੀ) ਦੀਆਂ ਮਹਿਲਾਵਾਂ ਲਾਭਵੰਦ ਹੋਈਆਂ ਹਨ ਅਤੇ 1 ਕਰੋੜ ਤੋਂ ਅਧਿਕ ਮਹਿਲਾਵਾਂ ਲਖਪਤੀ ਦੀਦੀ ਬਣ ਗਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਲਕਸ਼ ਪੂਰਾ ਕਰਕੇ ਰਹਿਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਮੋ ਦੀਦੀ ਕਾਰਜਕ੍ਰਮ ਜੀਵਨ ਬਦਲ ਰਿਹਾ ਹੈ ਅਤੇ ਕੱਲ੍ਹ ਉਹ ਇਸ ਸਬੰਧ ਵਿੱਚ ਇੱਕ ਬੜਾ ਆਯੋਜਨ ਕਰਨਗੇ।

 ਪ੍ਰਧਾਨ ਮੰਤਰੀ ਨੇ ਪਰਿਵਾਰ ਦੀ ਭਲਾਈ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਇਸ ਬਾਤ ‘ਤੇ ਬਲ ਦਿੱਤਾ ਕਿ ਮਹਿਲਾਵਾਂ ਦੀ ਭਲਾਈ ਨਾਲ ਹੀ ਇੱਕ ਸਵਸਥ ਪਰਿਵਾਰ ਦਾ ਨਿਰਮਾਣ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਹਰ ਪਰਿਵਾਰ ਦੀ ਸਮੁੱਚੀ ਭਲਾਈ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ ਅਤੇ ਇਸ ਦੀ ਸ਼ੁਰੂਆਤ ਮਹਿਲਾਵਾਂ ਦੀ ਸਿਹਤ ਅਤੇ ਸਨਮਾਨ ਨਾਲ ਹੁੰਦੀ ਹੈ।” ਉਨ੍ਹਾਂ ਨੇ ਮਾਤਾ ਅਤੇ ਸ਼ਿਸ਼ੂ ਮੌਤ ਦਰ ਸਹਿਤ ਗਰਭਵਤੀ ਮਹਿਲਾਵਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ।

 ਇਨ੍ਹਾਂ ਚੁਣੌਤੀਆਂ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨੇ ਕਈ ਪ੍ਰਮੁੱਖ ਉਪਾਵਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਗਰਭਵਤੀ ਮਹਿਲਾਵਾਂ ਦੇ ਲਈ ਮੁਫ਼ਤ ਵੈਕਸੀਨੇਸ਼ਨ ਅਤੇ ਗਰਭਵਤੀ ਮਾਤਾਵਾਂ ਦੀ ਸਹਾਇਤਾ ਲਈ ਗਰਭਅਵਸਥਾ ਦੇ ਦੌਰਾਨ 5,000 ਰੁਪਏ ਦੀ ਵਿੱਤੀ ਸਹਾਇਤਾ ਸ਼ਾਮਲ ਹੈ। ਉਨ੍ਹਾਂ ਨੇ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਜਿਹੇ ਫ੍ਰੰਟਲਾਇਨ ਵਰਕਰਾਂ ਲਈ 5 ਲੱਖ ਰੁਪਏ ਤੱਕ ਦੀਆਂ ਮੁਫ਼ਤ ਸਿਹਤ ਸੇਵਾਵਾਂ ਦੇ ਪ੍ਰਾਵਧਾਨ ‘ਤੇ ਭੀ ਜ਼ੋਰ ਦਿੱਤਾ।

 ਉਚਿਤ ਸਵੱਛਤਾ ਸੁਵਿਧਾਵਾਂ ਦੀ ਕਮੀ ਦੇ ਕਾਰਨ ਪਹਿਲੇ ਮਹਿਲਾਵਾਂ ਨੂੰ ਹੋਣ ਵਾਲੀਆਂ ਕਠਿਨਾਈਆਂ ‘ਤੇ ਵਿਚਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਉਹ ਦਿਨ ਗਏ ਜਦੋਂ ਸਾਡੀਆਂ ਭੈਣਾਂ ਅਤੇ ਬੇਟੀਆਂ ਨੂੰ ਆਪਣੇ ਘਰਾਂ ਵਿੱਚ ਪਖਾਨਿਆਂ ਦੀ ਕਮੀ ਦੇ ਕਾਰਨ ਦਰਦ ਅਤੇ ਅਪਮਾਨ ਸਹਿਣਾ ਪੈਂਦਾ ਸੀ।” ਉਨ੍ਹਾਂ ਨੇ ਹਰ ਘਰ ਵਿੱਚ ਪਖਾਨੇ ਉਪਲਬੱਧ ਕਰਵਾ ਕੇ ਮਹਿਲਾਵਾਂ ਦੀ ਗਰਿਮਾ ਸੁਨਿਸ਼ਚਿਤ ਕਰਨ ਦੇ ਸਰਕਾਰ ਦੇ ਪ੍ਰਯਾਸਾਂ ਨੂੰ ਉਜਾਗਰ ਕੀਤਾ।

 ਪ੍ਰਧਾਨ ਮੰਤਰੀ ਨੇ ਚੋਣਾਂ ਦੇ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਕਿਹਾ, “ਸਰਕਾਰ ਆਪਣੀਆਂ ਪ੍ਰਤੀਬੱਧਤਾਵਾਂ ‘ਤੇ ਕਾਇਮ ਹੈ ਅਤੇ ਉਨ੍ਹਾਂ ਦੀ ਪੂਰਤੀ ਸੁਨਿਸ਼ਚਿਤ ਕਰਦੀ ਹੈ।” ਉਨ੍ਹਾਂ ਨੇ ਛੱਤੀਸਗੜ੍ਹ ਦੀ ਜਨਤਾ ਨੂੰ ਦਿੱਤੇ ਗਏ ਭਰੋਸਿਆਂ ਨੂੰ ਪੂਰਾ ਕਰਦੇ ਹੋਏ ਮਹਤਾਰੀ ਵੰਦਨਾ ਯੋਜਨਾ ਦੇ ਸਫ਼ਲ ਲਾਗੂਕਰਣ ‘ਤੇ ਬਲ ਦਿੱਤਾ।

 ਉਨ੍ਹਾਂ ਨੇ ਕਿਹਾ, ਇਸੇ ਤਰ੍ਹਾਂ 18 ਲੱਖ ਪੱਕੇ ਮਕਾਨਾਂ ਦੀ ਗਰੰਟੀ ਤੇ ਭੀ ਪੂਰੀ ਪ੍ਰਤੀਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ।

ਖੇਤੀਬਾੜੀ ਸੁਧਾਰਾਂ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਧਾਨ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਦਾ ਸਨਮਾਨ ਕਰਦੇ ਹੋਏ ਕਿਸਾਨਾਂ ਨੂੰ ਲੰਬਿਤ ਬੋਨਸ ਦੇ ਸਮੇਂ ‘ਤੇ ਭੁਗਤਾਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਸਾਨਾਂ ਨੂੰ ਸਮਰਥਨ ਦੇਣ ਦੇ ਸਰਕਾਰ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਦੀ ਜਯੰਤੀ ਦੇ ਅਵਸਰ ‘ਤੇ 3,700 ਕਰੋੜ ਰੁਪਏ ਦੇ ਬੋਨਸ ਦੀ ਵੰਡ ਭੀ ਸ਼ਾਮਲ ਹੈ।

 ਸਰਕਾਰ ਦੀ ਖਰੀਦ ਪਹਿਲ ‘ਤੇ ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ, “ਸਾਡੀ ਸਰਕਾਰ ਛੱਤੀਸਗੜ੍ਹ ਵਿੱਚ 3,100 ਰੁਪਏ ਪ੍ਰਤੀ ਕੁਇੰਟਲ ਦੇ ਨਿਊਨਤਮ ਸਮਰਥਨ ਮੁੱਲ ֲ‘ਤੇ ਚਾਵਲ ਖਰੀਦੇਗੀ।” ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ 145 ਲੱਖ ਟਨ ਚਾਵਲ ਦੀ ਰਿਕਾਰਡ ਖਰੀਦ ਕੀਤੀ ਹੈ ਅਤੇ ਕਿਸਾਨਾਂ ਦੇ ਪ੍ਰਤੀ ਪ੍ਰਤੀਬੱਧਤਾਵਾਂ ਨੂੰ ਪੂਰਾ ਕੀਤਾ ਹੈ। ਇਹ ਉਪਲਬਧੀ ਇਸ ਦਿਸ਼ਾ ਵਿੱਚ ਮੀਲ ਦਾ ਪੱਥਰ ਹੈ।

 ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਸਮਾਵੇਸ਼ੀ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਸਾਰੇ ਹਿਤਧਾਰਕਾਂ, ਵਿਸ਼ੇਸ਼ ਕਰਕੇ ਮਹਿਲਾਵਾਂ ਦੇ ਸਹਿਯੋਗਾਤਮਕ ਪ੍ਰਯਾਸਾਂ ਤੇ ਵਿਸ਼ਵਾਸ ਵਿਅਕਤ ਕੀਤਾ। ਉਨ੍ਹਾਂ ਨੇ ਛੱਤੀਸਗੜ੍ਹ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਤਰਫ਼ ਨਿਰੰਤਰ ਸਮਰਪਣ, ਸੇਵਾ, ਆਪਣੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਸਾਰਿਆਂ ਦੇ ਲਈ ਪ੍ਰਗਤੀ ਸੁਨਿਸ਼ਚਿਤ ਕਰਨ ਦਾ ਭਰੋਸਾ ਦਿੱਤਾ।

 ਇਸ ਅਵਸਰ ‘ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ, ਸ਼੍ਰੀ ਵਿਸ਼ਣੂ ਦੇਵ ਸਾਏ (Shri Vishnu Deo Sai), ਹੋਰ ਮੰਤਰੀ ਅਤੇ ਜਨ ਪ੍ਰਤੀਨਿਧੀ ਮੌਜੂਦ ਸਨ।

 

 

 

**********

ਡੀਐੱਸ

 


(Release ID: 2014257) Visitor Counter : 85