ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪੁਰੀ ਸਮੁੰਦਰ ਤਟ ‘ਤੇ ਸੁਦਰਸ਼ਨ ਪਟਨਾਇਕ ਦੁਆਰਾ ਬਣਾਈ ਗਈ ਰੇਤ ਦੀ ਕਲਾਕ੍ਰਿਤੀ “ਮੇਰਾ ਪਹਿਲਾ ਵੋਟ ਦੇਸ਼ ਕੇ ਲੀਏ” (Mera Pehla Vote Desh Ke Liye") ਮੁਹਿੰਮ ਨੂੰ ਇੱਕ ਨਵਾਂ ਆਯਾਮ ਦੇ ਰਹੀ ਹੈ

Posted On: 10 MAR 2024 2:36PM by PIB Chandigarh

“ਮੇਰਾ ਪਹਿਲਾ ਵੋਟ ਦੇਸ਼ ਕੇ ਲੀਏ” (Mera Pehla Vote Desh Ke Liye") ਮੁਹਿੰਮ ਦੇਸ਼ ਭਰ ਵਿੱਚ ਗਤੀ ਫੜ ਰਹੀ ਹੈ  ਅਤੇ ਇਸੇ ਨੂੰ ਅੱਗੇ ਵਧਾਉਂਦੇ ਹੋਏ ਪ੍ਰਸਿੱਧ ਸੈਂਡ ਆਰਟਿਸਟ (sand sculpture) ਸੁਦਰਸ਼ਨ ਪਟਨਾਇਕ ਨੇ ਓਡੀਸ਼ਾ ਦੇ ਪੁਰੀ ਤਟ ‘ਤੇ ਰੇਤ ਦੀ ਇੱਕ ਕਲਾਕ੍ਰਿਤੀ ਬਣਾਈ ਹੈ। ਆਪਣੀ ਕਲਾਕ੍ਰਿਤੀ ਦੇ ਜ਼ਰੀਏ, ਉਨ੍ਹਾਂ ਨੇ ਯੁਵਾ ਅਤੇ ਪਹਿਲੀ ਵਾਰ ਵੋਟਰਾਂ ਨੂੰ ਵੱਡੀ ਸੰਖਿਆ ਵਿੱਚ ਵੋਟ ਦੇਣ ਅਤੇ ਲੋਕਤੰਤਰ ਨੂੰ ਸਮ੍ਰਿੱਧ ਅਤੇ ਮਜ਼ਬੂਤ ਕਰਨ ਦੀ ਤਾਕੀਦ ਕੀਤੀ ਹੈ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪਟਨਾਇਕ ਦੀ ਕਲਾਕ੍ਰਿਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਇਹ ਕਲਾਕ੍ਰਿਤੀ ਰੇਤ ‘ਤੇ ਬਣੀ ਹੈ, ਲੇਕਿਨ ਇਸ ਦੀ ਛਾਪ ਹਰ ਭਾਰਤੀ ਦੇ ਮਨ ‘ਤੇ ਹੈ।’ ਮੰਤਰੀ ਨੇ ਆਪਣੇ ਐਕਸ ਪੋਸਟ ਵਿੱਚ ਅੱਗੇ ਕਿਹਾ, ਮੇਰਾ ਪਹਿਲਾ ਵੋਟ ਦੇਸ਼ ਕੇ ਲੀਏ (''#MeraPelahVoteDeshKeliye) ਦੇ ਰੂਪ ਵਿੱਚ, ਮੁਹਿੰਮ ਦੇਸ਼ ਦੇ ਹਰ ਕੋਨੇ ਤੱਕ ਪਹੁੰਚ ਗਈ ਹੈ, ਜਿਸ ਨਾਲ ਪਹਿਲੀ ਵਾਰ ਵੋਟ ਕਰਨ ਵਾਲਿਆਂ ਵਿੱਚ ਡੈਮੋਕ੍ਰੇਟਿਕ ਪ੍ਰੋਸੈੱਸ ਦਾ ਹਿੱਸਾ ਬਣਨ ਦੇ ਲਈ ਇੱਕ ਬੇਜੋੜ ਉਤਸ਼ਾਹ ਭਰ ਗਿਆ ਹੈ, ਰੇਤ ‘ਤੇ ਉਕੇਰੀ ਗਈ ਇਸ ਮੁਹਿੰਮ ਦੀ ਅਸੀਂ ਇੱਕ ਸੁੰਦਰ ਅਭਿਵਿਅਕਤੀ ਦੇਖ ਰਹੇ ਹਾਂ।”

 

‘ਮੇਰਾ ਪਹਿਲਾ ਵੋਟ ਦੇਸ਼ ਕੇ ਲੀਏ’ ਮੁਹਿੰਮ ਦੇਸ਼ ਦੇ ਵੱਖ-ਵੱਖ ਉੱਚ ਸਿੱਖਿਆ ਸੰਸਥਾਨਾਂ ਵਿੱਚ ਵੀ ਚਲਾਈ ਜਾ ਰਹੀ ਹੈ। ਇਸ ਪਹਿਲ ਦਾ ਮੁੱਖ ਉਦੇਸ਼ ਯੁਵਾ ਵੋਟਰਾਂ ਨੂੰ ਬਾਹਰ ਆ ਕੇ ਵੋਟ ਕਰਨ ਲਈ ਪ੍ਰੋਤਸਾਹਿਤ ਕਰਨਾ ਅਤੇ ਰਾਸ਼ਟਰ ਦੀ ਵਿਆਪਕ ਭਲਾਈ ਲਈ ਵੋਟ ਦੇ ਮਹੱਤਵ ਨੂੰ ਦੱਸਣਾ ਹੈ। ਇਹ ਪਹਿਲ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਚੋਣਾਂ ਦੀ ਮਹੱਤਤਾ ਅਤੇ ਵੋਟ ਦੇ ਗੌਰਵ ਦਾ ਪ੍ਰਤੀਕ ਹੈ।

 

*******

ਸੌਰਭ ਸਿੰਘ



(Release ID: 2013487) Visitor Counter : 32