ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 11 ਮਾਰਚ ਨੂੰ ਦਿੱਲੀ ਵਿੱਚ ਸਸ਼ਕਤ ਨਾਰੀ –ਵਿਕਸਿਤ ਭਾਰਤ (Sashakt Nari - Viksit Bharat) ਪ੍ਰੋਗਰਾਮ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ‘ਨਮੋ ਡ੍ਰੋਨ ਦੀਦੀਆਂ’ (Namo Drone Didis) ਦੁਆਰਾ ਐਗਰੀਕਲਚਰ ਡ੍ਰੋਨਸ ਦਾ ਪ੍ਰਦਰਸ਼ਨ ਦੇਖਣਗੇ

ਪ੍ਰਧਾਨ ਮੰਤਰੀ 1,000 ‘ਨਮੋ ਡ੍ਰੋਨ ਦੀਦੀਆਂ’ (Namo Drone Didis) ਨੂੰ ਡ੍ਰੋਨ ਭੀ ਸੌਂਪਣਗੇ

ਪ੍ਰਧਾਨ ਮੰਤਰੀ ਸਵੈ ਸਹਾਇਤਾ ਸਮੂਹਾਂ (SHGs) ਨੂੰ ਲਗਭਗ 8,000 ਕਰੋੜ ਰੁਪਏ ਦੇ ਬੈਂਕ ਰਿਣ ਅਤੇ 2,000 ਕਰੋੜ ਰੁਪਏ ਦਾ ਪੂੰਜੀ ਸਹਾਇਤਾ ਫੰਡ (capitalization support fund) ਵੰਡਣਗੇ

ਪ੍ਰਧਾਨ ਮੰਤਰੀ ਲਖਪਤੀ ਦੀਦੀਆਂ (Lakhpati Didis) ਨੂੰ ਭੀ ਸਨਮਾਨਿਤ ਕਰਨਗੇ

Posted On: 10 MAR 2024 11:14AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 11 ਮਾਰਚ ਨੂੰ ਸੁਬ੍ਹਾ 10 ਵਜੇ ਸਸ਼ਕਤ ਨਾਰੀ-ਵਿਕਸਿਤ ਭਾਰਤ (Sashakt Nari - Viksit Bharat) ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਅਤੇ ਨਵੀਂ ਦਿੱਲੀ ਦੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਟਿਊਟ, ਪੂਸਾ ਵਿੱਚ ‘ਨਮੋ ਡ੍ਰੋਨ ਦੀਦੀਆਂ’ (Namo Drone Didis) ਦੁਆਰਾ ਆਯੋਜਿਤ ਖੇਤੀਬਾੜੀ ਡ੍ਰੋਨ ਪ੍ਰਦਰਸ਼ਨ ਦੇਖਣਗੇ। ਦੇਸ਼ ਭਰ ਵਿੱਚ 11 ਅਲੱਗ-ਅਲੱਗ ਸਥਾਨਾਂ ਤੋਂ ਨਮੋ ਡ੍ਰੋਨ ਦੀਦੀਆਂ ਭੀ ਇਕੱਠਿਆਂ ਡ੍ਰੋਨ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੀਆਂ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ 1,000 ਨਮੋ ਦ੍ਰੋਨ ਦੀਦੀਆਂ (Namo Drone Didis) ਨੂੰ ਡ੍ਰੋਨ ਭੀ ਸੌਂਪਣਗੇ।

ਨਮੋ ਡ੍ਰੋਨ ਦੀਦੀ(Namo Drone Didi) ਅਤੇ ਲਖਪਤੀ ਦੀਦੀ (Lakhpati Didi) ਪਹਿਲਾਂ, ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਖੇਤਰਾਂ ਵਿੱਚ ਮਹਿਲਾਵਾਂ ਦੇ ਦਰਮਿਆਨ ਆਰਥਿਕ ਸਸ਼ਕਤੀਕਰਣ ਅਤੇ ਵਿੱਤੀ ਖ਼ੁਦਮੁਖਤਿਆਰੀ (financial autonomy) ਨੂੰ ਹੁਲਾਰਾ ਦੇਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦਾ ਅਭਿੰਨ ਅੰਗ ਹਨ। ਇਸ ਵਿਜ਼ਨ ਨੂੰ ਅੱਗੇ ਵਧਾਉਣ ਦੇ ਲਈ, ਪ੍ਰਧਾਨ ਮੰਤਰੀ ਲਖਪਤੀ ਦੀਦੀਆਂ (Lakhpati Didis) ਨੂੰ ਸਨਮਾਨਿਤ ਕਰਨਗੇ, ਜਿਨ੍ਹਾਂ ਨੇ ਦੀਨਦਿਆਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (Deendayal Antyodaya Yojana - National Rural Livelihoods Mission) ਦੇ ਸਮਰਥਨ ਨਾਲ ਸਫ਼ਲਤਾ ਹਾਸਲ ਕੀਤੀ ਹੈ ਅਤੇ ਹੋਰ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਉਥਾਨ ਲਈ ਪ੍ਰੇਰਿਤ ਕਰ ਰਹੇ ਹਨ।

ਪ੍ਰਧਾਨ ਮੰਤਰੀ ਹਰੇਕ ਜ਼ਿਲ੍ਹੇ ਵਿੱਚ ਬੈਂਕਾਂ  ਦੁਆਰਾ ਸਥਾਪਿਤ ਬੈਂਕ ਲਿੰਕੇਜ ਕੈਂਪਾਂ (Bank Linkage Camps) ਦੇ ਜ਼ਰੀਏ ਸਵੈ ਸਹਾਇਤਾ ਸਮੂਹਾਂ (Self Help Groups (SHGs) ਨੂੰ ਰਿਆਇਤੀ ਵਿਆਜ ਦਰ (subsidised interest rate) ‘ਤੇ ਲਗਭਗ 8,000 ਕਰੋੜ ਰੁਪਏ ਦੇ ਬੈਂਕ ਲੋਨ ਭੀ ਵੰਡਣਗੇ। ਪ੍ਰਧਾਨ ਮੰਤਰੀ ਸਵੈ ਸਹਾਇਤਾ ਸਮੂਹਾਂ (SHGs) ਨੂੰ ਲਗਭਗ 2,000 ਕਰੋੜ ਰੁਪਏ ਦੀ ਪੂੰਜੀ ਸਹਾਇਤਾ ਫੰਡ (Capitalization Support Fund) ਭੀ ਵੰਡਣਗੇ।

 *****

ਡੀਐੱਸ/ਐੱਸਟੀ



(Release ID: 2013203) Visitor Counter : 64