ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ 2024-25 ਦੇ ਸੀਜ਼ਨ ਲਈ ਕੱਚੇ ਜੂਟ ਦੇ ਨਿਊਨਤਮ ਸਮਰਥਨ ਮੁੱਲ ਨੂੰ ਪ੍ਰਵਾਨਗੀ ਦਿੱਤੀ


285 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਪਿਛਲੇ 10 ਵਰ੍ਹਿਆਂ 'ਚ ਕੱਚੇ ਜੂਟ ਦੇ ਨਿਊਨਤਮ ਸਮਰਥਨ ਮੁੱਲ 'ਚ 122 ਫੀਸਦੀ ਦਾ ਵਾਧਾ ਹੋਇਆ ਹੈ

Posted On: 07 MAR 2024 7:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 2024-25 ਦੇ ਸੀਜ਼ਨ ਲਈ ਕੱਚੇ ਜੂਟ ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। 

2024-25 ਦੇ ਸੀਜ਼ਨ ਲਈ ਕੱਚੇ ਜੂਟ (ਪਹਿਲੇ ਟੀਡੀ-5 ਗ੍ਰੇਡ ਦੇ ਬਰਾਬਰ ਟੀਡੀਐੱਨ-3) ਦਾ ਨਿਊਨਤਮ ਸਮਰਥਨ ਮੁੱਲ 5,335/- ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਇਹ ਆਲ ਇੰਡੀਆ ਵੇਟਿਡ ਔਸਤ ਉਤਪਾਦਨ ਲਾਗਤ ਨਾਲੋਂ 64.8 ਪ੍ਰਤੀਸ਼ਤ ਦੀ ਵਾਪਸੀ ਨੂੰ ਯਕੀਨੀ ਬਣਾਏਗਾ। 2024-25 ਦੇ ਸੀਜ਼ਨ ਲਈ ਕੱਚੇ ਜੂਟ ਦਾ ਐਲਾਨ ਕੀਤਾ ਐੱਮਐੱਸਪੀ 2018-19 ਦੇ ਬਜਟ ਵਿੱਚ ਸਰਕਾਰ ਦੁਆਰਾ ਐਲਾਨ ਕੀਤੇ ਗਏ ਉਤਪਾਦਨ ਦੀ ਔਸਤ ਲਾਗਤ ਦੇ ਨਿਊਨਤਮ 1.5 ਗੁਣਾ ਦੇ ਪੱਧਰ 'ਤੇ ਐੱਮਐੱਸਪੀ ਤੈਅ ਕਰਨ ਦੇ ਸਿਧਾਂਤ ਦੇ ਅਨੁਰੂਪ ਹੈ। 

ਇਹ ਫ਼ੈਸਲਾ ਖੇਤੀ ਲਾਗਤਾਂ ਅਤੇ ਕੀਮਤਾਂ ਲਈ ਕਮਿਸ਼ਨ (ਸੀਏਸੀਪੀ) ਦੀਆਂ ਸਿਫ਼ਾਰਸ਼ਾਂ 'ਤੇ ਅਧਾਰਿਤ ਹੈ। 

2024-25 ਦੇ ਸੀਜ਼ਨ ਲਈ ਐੱਮਐੱਸਪੀ ਪਿਛਲੇ ਸੀਜ਼ਨ ਨਾਲੋਂ ਕੱਚੇ ਜੂਟ ਲਈ 285/- ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੈ। ਪਿਛਲੇ 10 ਵਰ੍ਹਿਆਂ ਵਿੱਚ, ਸਰਕਾਰ ਨੇ 2014-15 ਵਿੱਚ ਕੱਚੇ ਜੂਟ ਲਈ ਐੱਮਐੱਸਪੀ 2,400 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2024-25 ਵਿੱਚ 5,335 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ, ਜਿਸ ਵਿੱਚ 122 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ। 

ਮੌਜੂਦਾ ਸੀਜ਼ਨ 2023-24 ਵਿੱਚ, ਸਰਕਾਰ ਨੇ 524.32 ਕਰੋੜ ਰੁਪਏ ਦੀ ਲਾਗਤ ਨਾਲ 6.24 ਲੱਖ ਗੰਢਾਂ ਤੋਂ ਅਧਿਕ ਕੱਚੇ ਜੂਟ ਦੀ ਰਿਕਾਰਡ ਮਾਤਰਾ ਵਿੱਚ ਖਰੀਦ ਕੀਤੀ ਹੈ, ਜਿਸ ਨਾਲ ਲਗਭਗ 1.65 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ। 

ਜੂਟ ਕਾਰਪੋਰੇਸ਼ਨ ਆਵ੍ ਇੰਡੀਆ (ਜੇਸੀਆਈ-JCI) ਕੀਮਤ ਸਮਰਥਨ ਸੰਚਾਲਨ ਕਰਨ ਲਈ ਕੇਂਦਰ ਸਰਕਾਰ ਦੀ ਨੋਡਲ ਏਜੰਸੀ ਬਣੀ ਰਹੇਗੀ ਅਤੇ ਜੇਕਰ ਕੋਈ ਨੁਕਸਾਨ ਹੁੰਦਾ ਹੈ, ਤਾਂ ਅਜਿਹੇ ਕਾਰਜਾਂ ਵਿੱਚ ਹੋਣ ਵਾਲੇ ਨੁਕਸਾਨ ਦੀ ਕੇਂਦਰ ਸਰਕਾਰ ਦੁਆਰਾ ਪੂਰੀ ਅਦਾਇਗੀ ਕੀਤੀ ਜਾਵੇਗੀ।

 

 *****

 

ਡੀਐੱਸ/ਐੱਸਕੇਐੱਸ


(Release ID: 2012508) Visitor Counter : 84