ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਅੰਤਰਰਾਸ਼ਟਰੀ ਮਹਿਲਾ ਦਿਵਸ 2024 ਦਾ ਉਤਸਵ ਮਨਾਏਗਾ
‘ਸਿਵਿਲ ਸੇਵਾ ਵਿੱਚ ਮਹਿਲਾਵਾਂ’ ਵਿਸ਼ੇ ‘ਤੇ ਇੱਕ ਵੈਬੀਨਾਰ ਦਾ ਆਯੋਜਨ 08.03.2024 ਨੂੰ ਕੀਤਾ ਜਾਏਗਾ
ਰਾਸ਼ਟਰੀ ਪੱਧਰ ‘ਤੇ ਆਯੋਜਿਤ ਹੋਣ ਵਾਲੇ ਇਸ ਵੈਬੀਨਾਰ ਨੂੰ ਖੇਡ ਮੰਤਰਾਲੇ ਦੇ ਸਕੱਤਰ, ਫੂਡ ਪ੍ਰੋਸੈੱਸਿੰਗ ਇੰਡਸਟਰੀ ਮੰਤਰਾਲੇ ਵਿੱਚ ਸਕੱਤਰ ਅਤੇ ਖਪਤਕਾਰ ਮਾਮਲੇ ਵਿਭਾਗ, ਦੇ ਸਪੈਸ਼ਲ ਡਿਊਟੀ ਅਫ਼ਸਰ (ਓਐੱਸਡੀ) ਸੰਬੋਧਨ ਕਰਨਗੇ
Posted On:
07 MAR 2024 12:16PM by PIB Chandigarh
ਮਹਿਲਾਵਾਂ ਦੀ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਕ ਉਪਲਬਧੀਆਂ ਦਾ ਉਤਸਵ ਮਨਾਉਣ ਲਈ ਹਰ ਵਰ੍ਹੇ 8 ਮਾਰਚ ਨੂੰ ਆਲਮੀ ਪੱਧਰ ‘ਤੇ ਰਾਸ਼ਟਰੀ ਮਹਿਲਾ ਦਿਵਸ (ਆਈਡਬਲਿਊਡੀ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਹਰ ਦਿਨ ਮਹਿਲਾ ਸਸ਼ਕਤੀਕਰਣ ਦੇ ਮਾਰਗ ਵਿੱਚ ਆਉਣ ਵਾਲੇ ਵਿਭਿੰਨ ਮੁੱਦਿਆਂ ਅਤੇ ਜੈਂਡਰ ਸਮਾਨਤਾ ਹਾਸਲ ਕਰਨ ਦੇ ਉਦੇਸ਼ ਨਾਲ ਜ਼ਰੂਰੀ ਨੀਤੀਗਤ ਉਪਾਵਾਂ ‘ਤੇ ਵਿਚਾਰ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ।
ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਵਿਭਿੰਨ ਪ੍ਰੋਗਰਾਮਾਂ ਦੇ ਹਿੱਸੇ ਵਜੋਂ 8 ਮਾਰਚ, 2024 ਨੂੰ ਦੁਪਹਿਰ 3 ਵਜੇ “ਸਿਵਿਲ ਸੇਵਾ ਵਿੱਚ ਮਹਿਲਾਵਾਂ” ਵਿਸ਼ੇ ‘ਤੇ ਵਰਚੂਅਲ ਮਾਧਿਅਮ ਨਾਲ ਇੱਕ ਗੋਲਮੇਜ਼ ਵੈਬੀਨਾਰ ਆਯੋਜਿਤ ਕੀਤਾ ਹੈ। ਇਸ ਪ੍ਰੋਗਰਾਮ ਵਿੱਚ ਸਾਰੇ ਮੰਤਰਾਲਿਆਂ/ਵਿਭਾਗਾਂ, ਰਾਜ ਪ੍ਰਸ਼ਾਸਨਿਕ ਸੁਧਾਰ ਵਿਭਾਗਾਂ ਅਤੇ ਜ਼ਿਲ੍ਹਾਂ ਕਲੈਕਟਰਾਂ ਦੇ ਅਧਿਕਾਰੀ ਹਿੱਸਾ ਲੈਣਗੇ।
ਇਸ ਵੈਬੀਨਾਰ ਦੇ ਮੁੱਖ ਸਪੀਕਰਸ ਦੇ ਰੂਪ ਵਿੱਚ ਭਾਰਤ ਸਰਕਾਰ ਦੇ ਖੇਡ ਵਿਭਾਗ ਵਿੱਚ ਸਕੱਤਰ, ਸ਼੍ਰੀਮਤੀ ਸੁਜਾਤਾ ਚਤੁਰਵੇਦੀ, ਫੂਡ ਪ੍ਰੋਸੈੱਸਿੰਗ ਇੰਡਸਟਰੀਜ਼, ਸਕੱਤਰ ਸ਼੍ਰੀਮਤੀ ਅਨੀਤਾ ਪ੍ਰਵੀਨ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸਪੈਸ਼ਲ ਡਿਊਟੀ ਅਫ਼ਸਰ ਸ਼੍ਰੀਮਤੀ ਨਿਧੀ ਖਰੇ ਸ਼ਾਮਲ ਹਨ।
********
ਐੱਸਐੱਨਸੀ/ਪੀਕੇ
(Release ID: 2012461)
Visitor Counter : 78