ਪ੍ਰਧਾਨ ਮੰਤਰੀ ਦਫਤਰ

ਵਿਸ਼ਵ ਸਰਕਾਰ ਸੰਮੇਲਨ (World Government Summit) ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 14 FEB 2024 8:35PM by PIB Chandigarh

Your Highnesses,
Your Excellencies,
Ladies And Gentlemen,

ਨਮਸਕਾਰ!

World Government Summit ਵਿੱਚ Keynote Address ਦੇਣਾ ਮੇਰੇ ਲਈ ਬਹੁਤ ਸਨਮਾਨ ਦੀ ਬਾਤ ਹੈ। ਅਤੇ ਮੈਨੂੰ ਤਾਂ ਇਹ ਸੁਭਾਗ ਦੂਸਰੀ ਵਾਰ ਮਿਲ ਰਿਹਾ ਹੈ। ਮੈਂ His Highness ਸ਼ੇਖ ਮੁਹੰਮਦ ਬਿਨ ਰਾਸ਼ਿਦ ਜੀ ਦਾ ਇਸ ਸੱਦੇ ਅਤੇ ਗਰਮਜੋਸ਼ੀ  ਨਾਲ ਭਰੇ ਸੁਆਗਤ ਦੇ ਲਈ ਬਹੁਤ ਆਭਾਰੀ ਹਾਂ। ਮੈਂ ਆਪਣੇ Brother His Highness ਸ਼ੇਖ ਮੁਹੰਮਦ ਬਿਨ ਜ਼ਾਯਦ ਦਾ ਭੀ ਆਭਾਰ ਵਿਅਕਤ ਕਰਦਾ ਹਾਂ। ਹਾਲ ਦੇ ਦਿਨਾਂ ਵਿੱਚ ਮੈਨੂੰ ਉਨ੍ਹਾਂ ਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ ਹੈ। ਉਹ ਸਿਰਫ਼ Leader Of Vision ਹੀ ਨਹੀਂ ਹਨ, ਬਲਕਿ, Leader Of Resolve ਅਤੇ Leader Of Commitment ਭੀ ਹਨ।

ਸਾਥੀਓ,

World Government Summit, ਦੁਨੀਆ ਭਰ ਦੇ  thought leaders ਨੂੰ ਇੱਕ ਮੰਚ ‘ਤੇ ਲਿਆਉਣ ਦਾ ਇੱਕ ਬੜਾ ਮਾਧਿਅਮ ਬਣ ਚੁੱਕਿਆ ਹੈ। ਇਸ ਵਿੱਚ His Highness ਸ਼ੇਖ ਮੁਹੰਮਦ ਬਿਨ ਰਾਸ਼ਿਦ ਦੀ ਵਿਜ਼ਨਰੀ ਲੀਡਰਸ਼ਿਪ, ਉਸ ਦਾ ਬਹੁਤ ਬੜਾ ਰੋਲ ਹੈ। ਦੁਬਈ ਜਿਸ ਪ੍ਰਕਾਰ global economy, commerce ਅਤੇ technology ਦਾ epicentre ਬਣ ਰਿਹਾ ਹੈ, ਇਹ ਬਹੁਤ ਬੜੀ ਬਾਤ ਹੈ। ਕੋਵਿਡ ਦੇ ਦੌਰਾਨ, Expo 2020 ਦਾ ਆਯੋਜਨ ਹੋਵੇ ਜਾਂ ਫਿਰ ਹਾਲ ਵਿੱਚ COP-28 ਦਾ ਆਯੋਜਨ, ਇਹ ‘ਦੁਬਈ ਸਟੋਰੀ’ ਦੀ ਬਿਹਤਰੀਨ ਉਦਾਹਰਣ ਹੈ। ਮੈਂ ਤੁਹਾਨੂੰ ਇਸ ਸਮਿਟ ਦੇ ਲਈ ਵਧਾਈ ਦਿੰਦਾ ਹਾਂ, ਇਸ ਦੀ ਸਫ਼ਲਤਾ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,

ਅੱਜ ਅਸੀਂ 21ਵੀਂ ਸਦੀ ਵਿੱਚ ਹਾਂ। ਇੱਕ ਤਰਫ਼ ਦੁਨੀਆ ਆਧੁਨਿਕਤਾ ਦੀ ਤਰਫ਼ ਵਧ ਰਹੀ ਹੈ, ਤਾਂ ਪਿਛਲੀ ਸਦੀ ਤੋਂ ਚਲੇ ਆ ਰਹੇ ਚੈਲੰਜਿਜ ਭੀ ਉਤਨੇ ਹੀ ਵਿਆਪਕ ਹੋ ਰਹੇ ਹਨ। Food Security ਹੋਵੇ, Health Security ਹੋਵੇ, Water Security ਹੋਵੇ, Energy Security ਹੋਵੇ, Education ਹੋਵੇ, ਸਮਾਜ ਨੂੰ Inclusive ਬਣਾਉਣਾ ਹੋਵੇ, ਹਰ ਸਰਕਾਰ ਆਪਣੇ ਨਾਗਰਿਕਾਂ ਦੇ ਪ੍ਰਤੀ ਅਨੇਕ ਜ਼ਿੰਮੇਵਾਰੀਆਂ ਨਾਲ ਬੰਨ੍ਹੀ ਹੋਈ ਹੈ। Technology ਹਰ ਪ੍ਰਕਾਰ ਨਾਲ, ਚਾਹੇ ਉਹ ਨੈਗੇਟਿਵ ਹੋਵੇ ਜਾਂ ਪਾਜ਼ਿਟਿਵ, ਇੱਕ key disruptor ਸਾਬਤ ਹੋ ਰਹੀ ਹੈ। Terrorism ਆਏ ਦਿਨ ਇੱਕ ਨਵੇਂ ਸਰੂਪ ਦੇ ਨਾਲ ਮਾਨਵਤਾ ਦੇ ਸਾਹਮਣੇ ਨਵੀਂ ਚੁਣੌਤੀ ਲੈ ਕੇ ਆ ਰਹੇ ਹਨ। ਕਲਾਇਮੇਟ ਨਾਲ ਜੁੜੇ challenges ਭੀ ਸਮੇਂ ਦੇ ਨਾਲ ਹੋਰ ਬੜੇ ਹੁੰਦੇ ਜਾ ਰਹੇ ਹਨ। ਇੱਕ ਤਰਫ਼ Domestic concerns ਹਨ ਤਾਂ ਦੂਸਰੀ ਤਰਫ਼ international system ਬਿਖਰਿਆ ਹੋਇਆ ਨਜ਼ਰ ਆਉਂਦਾ ਹੈ। ਅਤੇ ਇਨ੍ਹਾਂ ਸਭ ਦੇ ਦਰਮਿਆਨ, ਹਰ ਸਰਕਾਰ ਦੇ ਸਾਹਮਣੇ ਆਪਣੀ ਪ੍ਰਾਸੰਗਿਕਤਾ ਨੂੰ ਬਚਾਉਣ ਦਾ ਭੀ ਬਹੁਤ ਬੜਾ ਚੈਲੰਜ ਹੈ। ਇਨ੍ਹਾਂ ਸਵਾਲਾਂ, ਇਨ੍ਹਾਂ ਚੁਣੌਤੀਆਂ, ਇਨ੍ਹਾਂ ਸਥਿਤੀਆਂ ਦੇ ਦਰਮਿਆਨ, World Government Summit ਦਾ ਮਹੱਤਵ ਹੋਰ ਵਧ ਗਿਆ ਹੈ।
ਸਾਥੀਓ,
ਅੱਜ ਹਰ ਸਰਕਾਰ ਦੇ ਸਾਹਮਣੇ ਸਵਾਲ ਹੈ ਕਿ ਉਹ ਕਿਸ ਅਪ੍ਰੋਚ ਦੇ ਨਾਲ ਅੱਗੇ ਵਧੇ। ਮੇਰਾ ਮੰਨਣਾ ਹੈ, ਅੱਜ ਵਿਸ਼ਵ ਨੂੰ ਐਸੀਆਂ ਸਰਕਾਰਾਂ ਦੀ ਜ਼ਰੂਰਤ ਹੈ ਜੋ Inclusive ਹੋਣ, ਜੋ ਸਭ ਨੂੰ ਨਾਲ ਲੈ ਕੇ ਚਲਣ। ਅੱਜ ਵਿਸ਼ਵ ਨੂੰ ਐਸੀਆਂ ਸਰਕਾਰਾਂ  ਦੀ ਜ਼ਰੂਰਤ ਹੈ, ਜੋ Smart ਹੋਣ, ਜੋ ਟੈਕਨੋਲੋਜੀ ਨੂੰ ਬੜੇ ਬਦਲਾਅ ਦਾ ਮਾਧਿਅਮ ਬਣਾਉਣ। ਅੱਜ ਵਿਸ਼ਵ ਨੂੰ ਐਸੀਆਂ ਸਰਕਾਰਾਂ ਦੀ ਜ਼ਰੂਰਤ ਹੈ ਜੋ Clean ਹੋਣ, ਜੋ ਕਰਪਸ਼ਨ ਤੋਂ ਦੂਰ ਹੋਣ, ਜੋ ਟ੍ਰਾਂਸਪੇਰੈਂਟ ਹੋਣ। ਅੱਜ ਵਿਸ਼ਵ ਨੂੰ ਐਸੀਆਂ ਸਰਕਾਰਾਂ ਦੀ ਜ਼ਰੂਰਤ ਹੈ ਜੋ Green ਹੋਣ, ਜੋ ਵਾਤਾਵਰਣ ਨਾਲ ਜੁੜੀਆਂ ਚੁਣੌਤੀਆਂ ਨੂੰ ਲੈ ਕੇ ਗੰਭੀਰ ਹੋਣ। ਅੱਜ ਵਿਸ਼ਵ ਨੂੰ ਜ਼ਰੂਰਤ ਹੈ ਐਸੀਆਂ ਸਰਕਾਰਾਂ ਦੀ ਜੋ, Ease of Living, Ease of Justice, Ease of Mobility, Ease of Innovation ਅਤੇ Ease of Doing Business ਨੂੰ ਆਪਣੀ ਪ੍ਰਾਥਮਿਕਤਾ ਬਣਾ ਕੇ ਚਲਣ।

Friends,

Head Of The Government ਦੇ ਤੌਰ ‘ਤੇ ਲਗਾਤਾਰ ਕੰਮ ਕਰਦੇ ਹੋਏ ਮੈਨੂੰ 23 ਸਾਲ ਹੋਣ ਜਾ ਰਹੇ ਹਨ। ਮੈਂ 13 ਸਾਲ ਭਾਰਤ ਦੀ ਇੱਕ ਬੜੀ ਸਟੇਟ-ਗੁਜਰਾਤ ਦੀ ਸਰਕਾਰ ਵਿੱਚ ਰਹਿੰਦੇ ਹੋਏ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਹੁਣ ਮੈਨੂੰ ਸੈਂਟਰਲ ਗਵਰਨਮੈਂਟ ਵਿੱਚ ਦੇਸ਼ਵਾਸੀਆਂ ਦੀ ਸੇਵਾ ਕਰਦੇ ਹੋਏ 10 ਸਾਲ ਹੋਣ ਜਾ ਰਹੇ ਹਨ। ਮੈਂ ਮੰਨਦਾ ਹਾਂ ਕਿ ਸਰਕਾਰ ਦਾ ਅਭਾਵ ਭੀ ਨਹੀਂ ਹੋਣਾ ਚਾਹੀਦਾ ਹੈ ਅਤੇ ਸਰਕਾਰ ਦਾ ਦਬਾਅ ਭੀ ਨਹੀਂ ਹੋਣਾ ਚਾਹੀਦਾ ਹੈ। ਬਲਕਿ ਮੈਂ ਤਾਂ ਇਹ  ਮੰਨਦਾ ਹਾਂ ਕਿ ਲੋਕਾਂ ਦੀ ਜ਼ਿਦੰਗੀ ਵਿੱਚ ਸਰਕਾਰ ਦਾ ਦਖਲ ਘੱਟ ਤੋਂ ਘੱਟ ਹੋਵੇ, ਇਹ ਸੁਨਿਸ਼ਚਿਤ ਕਰਨਾ ਭੀ ਸਰਕਾਰ ਦਾ ਹੀ ਕੰਮ ਹੈ।

ਅਸੀਂ ਅਕਸਰ ਕਈ ਐਕਸਪਰਟਸ ਨੂੰ ਸੁਣਦੇ ਹਾਂ ਕਿ ਕੋਵਿਡ ਦੇ ਬਾਅਦ ਦੁਨੀਆ ਭਰ ਵਿੱਚ ਸਰਕਾਰਾਂ ‘ਤੇ ਭਰੋਸਾ ਘੱਟ ਹੋਇਆ ਹੈ। ਲੇਕਿਨ ਭਾਰਤ ਵਿੱਚ ਅਸੀਂ ਇੱਕ ਦਮ ਵਿਪਰੀਤ ਅਨੁਭਵ ਦੇਖਿਆ। ਬੀਤੇ ਵਰ੍ਹਿਆਂ ਵਿੱਚ ਭਾਰਤ ਸਰਕਾਰ ‘ਤੇ ਦੇਸ਼ ਦੇ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ਲੋਕਾਂ ਨੂੰ ਸਾਡੀ ਸਰਕਾਰ ਦੇ intent ਅਤੇ commitment ਦੋਨਾਂ ‘ਤੇ ਪੂਰਾ ਭਰੋਸਾ ਹੈ। ਇਹ ਕਿਵੇਂ ਹੋਇਆ? ਕਿਉਂਕਿ ਅਸੀਂ ਗਵਰਨੈਂਸ ਵਿੱਚ ਜਨਭਾਵਨਾਵਾਂ ਨੂੰ ਪ੍ਰਾਥਮਿਕਤਾ ਦਿੱਤੀ ਹੈ। ਅਸੀਂ ਦੇਸ਼ਵਾਸੀਆਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਸੰਵੇਦਨਸ਼ੀਲ ਹਾਂ। ਅਸੀਂ ਲੋਕਾਂ ਦੀਆਂ ਜ਼ਰੂਰਤਾਂ ਅਤੇ ਲੋਕਾਂ ਦੇ ਸੁਪਨਿਆਂ, ਦੋਨਾਂ ਨੂੰ ਪੂਰਾ ਕਰਨ ‘ਤੇ ਧਿਆਨ ਦਿੱਤਾ ਹੈ।


ਇਨ੍ਹਾਂ 23 ਵਰ੍ਹਿਆਂ ਵਿੱਚ ਸਰਕਾਰ ਵਿੱਚ ਮੇਰਾ ਸਭ ਤੋਂ ਬੜਾ ਸਿਧਾਂਤ ਰਿਹਾ ਹੈ-ਮਿਨੀਮਮ ਗਵਰਨਮੈਂਟ, ਮੈਕੀਮਮ ਗਵਰਨੈਂਸ। ਮੈਂ ਹਮੇਸ਼ਾ ਐਸਾ Environment Create ਕਰਨ ‘ਤੇ ਜ਼ੋਰ ਦਿੱਤਾ ਹੈ, ਜੋ ਨਾਗਰਿਕਾਂ ਵਿੱਚ Enterprise ਅਤੇ Energy ਦੋਨਾਂ ਨੂੰ ਹੋਰ ਵਧਾਏ। ਅਸੀਂ Top Down ਅਤੇ Bottom-Up ਅਪ੍ਰੋਚ ਦੇ ਨਾਲ-ਨਾਲ Whole-Of-Society ਅਪ੍ਰੋਚ ਨੂੰ ਲੈ ਕੇ ਭੀ ਚਲੇ ਹਾਂ। ਅਸੀਂ ਹੋਲਿਸਟਿਕ ਅਪ੍ਰੋਚ ‘ਤੇ ਬਲ ਦਿੱਤਾ, People’s Participation ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ। ਅਸੀਂ ਪ੍ਰਯਾਸ ਕੀਤਾ ਕਿ ਕੋਈ ਅਭਿਯਾਨ ਭਲੇ ਹੀ ਸਰਕਾਰ ਸ਼ੁਰੂ ਕਰੇ ਲੇਕਿਨ ਸਮੇਂ ਦੇ ਨਾਲ ਦੇਸ਼ ਦੀ ਜਨਤਾ, ਉਸ ਦੀ ਵਾਗਡੋਰ ਖ਼ੁਦ ਸੰਭਾਲ਼ ਲਵੇ। ਜਨਭਾਗੀਦਾਰੀ ਦੇ ਇਸੇ ਸਿਧਾਂਤ ‘ਤੇ ਚਲਦੇ ਹੋਏ ਅਸੀਂ ਭਾਰਤ ਵਿੱਚ ਅਨੇਕ ਬੜੇ ਟ੍ਰਾਂਸਫਾਰਮੇਸ਼ਨਸ ਦੇਖੇ ਹਨ। ਸਾਡੀ Sanitation Drive ਹੋਵੇ, Girl Education ਨੂੰ ਵਧਾਉਣ ਦਾ ਅਭਿਯਾਨ ਹੋਵੇ, ਡਿਜੀਟਲ ਲਿਟਰੇਸੀ ਹੋਵੇ, ਇਨ੍ਹਾਂ ਦੀ ਸਫ਼ਲਤਾ People’s Participation ਨਾਲ ਹੀ ਸੁਨਿਸ਼ਚਿਤ ਹੋਈ ਹੈ।

ਸਾਥੀਓ,

Social ਅਤੇ Financial inclusion ਸਾਡੀ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਅਸੀਂ 50 ਕਰੋੜ ਤੋਂ ਜ਼ਿਆਦਾ ਐਸੇ ਲੋਕਾਂ ਨੂੰ ਬੈਂਕਿੰਗ ਨਾਲ ਜੋੜਿਆ ਜਿਨ੍ਹਾਂ ਦੇ ਪਾਸ ਬੈਂਕ ਅਕਾਊਂਟ ਨਹੀਂ ਸੀ। ਅਸੀਂ ਉਨ੍ਹਾਂ ਨੂੰ ਜਾਗਰੂਕ ਕਰਨ ਦੇ ਲਈ ਬੜਾ ਅਭਿਯਾਨ ਚਲਾਇਆ। ਅੱਜ ਇਸੇ ਦਾ ਪਰਿਣਾਮ ਹੈ ਕਿ ਅਸੀਂ ਅੱਜ Fintech ਵਿੱਚ, Digital Payments ਵਿੱਚ ਬਹੁਤ ਅੱਗੇ ਨਿਕਲ ਗਏ ਹਾਂ। ਅਸੀਂ Women Led Development ਨੂੰ ਹੁਲਾਰਾ ਦਿੱਤਾ ਹੈ। ਅਸੀਂ ਭਾਰਤੀ ਮਹਿਲਾਵਾਂ ਦਾ ਆਰਥਿਕ, ਸਮਾਜਿਕ ਅਤੇ ਰਾਜਨੀਤਕ ਸਸ਼ਕਤੀਕਰਣ ਕਰ ਰਹੇ ਹਾਂ। ਕੁਝ ਮਹੀਨੇ ਪਹਿਲੇ ਹੀ ਕਾਨੂੰਨ ਬਣਾ ਕੇ ਅਸੀਂ ਭਾਰਤ ਦੀਆਂ ਮਹਿਲਾਵਾਂ ਨੂੰ ਪਾਰਲੀਮੈਂਟ ਵਿੱਚ ਰਿਜ਼ਰਵੇਸ਼ਨ ਭੀ ਦਿੱਤੀ ਹੈ। ਅੱਜ ਅਸੀਂ ਭਾਰਤ ਦੇ ਨੌਜਵਾਨਾਂ ਦੇ ਲਈ ਨਵੇਂ ਅਵਸਰ ਬਣਾ ਰਹੇ ਹਾਂ, ਉਸ ਦੇ ਸਕਿੱਲ ਡਿਵੈਲਪਮੈਂਟ ‘ਤੇ ਫੋਕਸ ਕਰ ਰਹੇ ਹਾਂ। ਬਹੁਤ ਘੱਟ ਸਮੇਂ ਵਿੱਚ ਹੀ ਭਾਰਤ ਦੁਨੀਆ ਦਾ ਸਭ ਤੋਂ ਬੜਾ ਸਟਾਰਟ-ਅੱਪ ਈਕੋਸਿਸਟਮ, ਯਾਨੀ ਸਟਾਰਟ-ਅੱਪ ਈਕੋਸਿਸਟਮ ਦਾ ਇਤਨਾ ਬੜਾ jump, ਅੱਜ ਅਸੀਂ ਤੀਸਰੇ ਨੰਬਰ ‘ਤੇ ਪਹੁੰਚ ਗਏ ਹਾਂ।

ਸਾਥੀਓ,

ਸਬਕਾ ਸਾਥ-ਸਬਕਾ ਵਿਕਾਸ ਦੇ ਮੰਤਰ ‘ਤੇ ਚਲਦੇ ਹੋਏ ਅਸੀਂ Last Mile Delivery ਅਤੇ ਸੈਚੁਰੇਸ਼ਨ ਦੀ ਅਪ੍ਰੋਚ ‘ਤੇ ਬਲ ਦੇ ਰਹੇ ਹਾਂ। ਸੈਚੁਰੇਸ਼ਨ ਦੀ ਅਪ੍ਰੋਚ ਯਾਨੀ ਸਰਕਾਰ ਦੀਆਂ ਯੋਜਨਾਵਾਂ ਦੇ ਲਾਭ ਤੋਂ, ਕੋਈ ਭੀ ਲਾਭਾਰਥੀ ਛੁਟੇ ਨਹੀਂ, ਸਰਕਾਰ ਖ਼ੁਦ ਉਸ ਤੱਕ ਪਹੁੰਚੇ। ਗਵਰਨੈਂਸ ਦੇ ਇਸ ਮਾਡਲ ਵਿੱਚ ਭੇਦਭਾਵ ਅਤੇ ਭ੍ਰਿਸ਼ਟਾਚਾਰ, ਦੋਨਾਂ ਦੀ ਹੀ ਗੁੰਜਾਇਸ਼ ਸਮਾਪਤ ਹੋ ਜਾਂਦੀ ਹੈ। ਇੱਕ ਸਟਡੀ ਦੇ ਮੁਤਾਬਕ, ਭਾਰਤ ਨੇ ਪਿਛਲੇ 10 ਵਰ੍ਹਿਆਂ ਵਿੱਚ 250 ਮਿਲੀਅਨ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਨਿਕਾਲਿਆ(ਕੱਢਿਆ) ਹੈ, ਅਤੇ ਉਸ ਦੇ ਪਿੱਛੇ ਇਸ ਗਵਰਨੈਂਸ ਮਾਡਲ ਦੀ ਬੜੀ ਭੂਮਿਕਾ ਰਹੀ ਹੈ।

ਸਾਥੀਓ,

ਜਦੋਂ ਸਰਕਾਰਾਂ ਪਾਰਦਰਸ਼ਤਾ ਨੂੰ ਪ੍ਰਾਥਮਿਕਤਾ ਦਿੰਦੀਆਂ ਹਨ, ਤਾਂ ਉਸ ਦੇ ਨਤੀਜੇ ਭੀ ਮਿਲਦੇ ਹਨ ਅਤੇ ਭਾਰਤ ਇਸ ਦੀ ਭੀ ਇੱਕ ਉਦਾਹਰਣ ਹੈ। ਅੱਜ ਭਾਰਤ ਦੇ 130 ਕਰੋੜ ਤੋਂ ਜ਼ਿਆਦਾ ਨਾਗਰਿਕਾਂ ਦੇ ਪਾਸ ਉਨ੍ਹਾਂ ਦੀ ਡਿਜੀਟਲ Identity ਹੈਂ। ਲੋਕਾਂ ਦੀ ਇਹ Digital Identity, ਉਨ੍ਹਾਂ ਦੇ Banks, ਉਨ੍ਹਾਂ ਦੇ Mobile, ਸਭ Interconnected ਹਨ। ਅਸੀਂ ਟੈਕਨੋਲੋਜੀ ਦੀ ਮਦਦ ਨਾਲ ਇੱਕ ਸਿਸਟਮ ਡਿਵੈਲਪ ਕੀਤਾ ਹੈ- Direct Benefit Transfer (DBT)। ਇਸ ਸਿਸਟਮ ਦੀ ਮਦਦ ਨਾਲ ਅਸੀਂ ਬੀਤੇ 10 ਸਾਲ ਵਿੱਚ 400 billion dollar ਤੋਂ ਜ਼ਿਆਦਾ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਟ੍ਰਾਂਸਫਰ ਕੀਤੇ ਹਨ। ਐਸਾ ਕਰਕੇ ਅਸੀਂ ਕਰਪਸ਼ਨ ਦੀ ਬਹੁਤ ਬੜੀ ਗੁੰਜਾਇਸ਼ ਨੂੰ ਜੜ੍ਹ ਤੋਂ ਹੀ ਸਮਾਪਤ ਕਰ ਦਿੱਤਾ ਹੈ। ਅਸੀਂ ਦੇਸ਼ ਦੇ 33 billion dollar ਤੋਂ ਜ਼ਿਆਦਾ ਗਲਤ ਹੱਥਾਂ ਵਿੱਚ ਜਾਣ ਤੋਂ ਭੀ ਬਚਾਇਆ ਹੈ।


Friends,

ਜਿੱਥੋਂ ਤੱਕ Climate Change ਦੀ ਬਾਤ ਹੈ, ਤਾਂ ਇਸ ਨਾਲ ਡੀਲ ਕਰਨ ਦੇ ਲਈ ਭੀ ਭਾਰਤ ਦੀ ਇੱਕ ਆਪਣੀ ਅਪ੍ਰੋਚ ਰਹੀ ਹੈ। ਭਾਰਤ ਅੱਜ Solar, Wind, Hydro ਦੇ ਨਾਲ-ਨਾਲ Biofuels, Green Hydrogen ‘ਤੇ ਭੀ ਕੰਮ ਕਰ ਰਿਹਾ ਹੈ। ਸਾਡੀ ਸੰਸਕ੍ਰਿਤੀ ਸਾਨੂੰ ਸਿਖਾਉਂਦੀ ਹੈ ਕਿ ਪ੍ਰਕ੍ਰਿਤੀ ਤੋਂ ਜਿਤਨਾ ਹਾਸਲ ਕੀਤਾ ਹੈ, ਉਸ ਨੂੰ ਪਰਤਾਉਣ ਦਾ ਪ੍ਰਯਾਸ ਭੀ ਕਰਨਾ ਚਾਹੀਦਾ ਹੈ। ਇਸ ਲਈ ਭਾਰਤ ਨੇ ਵਿਸ਼ਵ ਨੂੰ ਇੱਕ ਨਵਾਂ ਮਾਰਗ ਸੁਝਾਇਆ ਹੈ, ਜਿਸ ‘ਤੇ ਚਲਦੇ ਹੋਏ ਅਸੀਂ ਵਾਤਾਵਰਣ ਦੀ ਬਹੁਤ ਮਦਦ ਕਰ ਸਕਦੇ ਹਾਂ। ਇਹ ਮਾਰਗ ਹੈ- ਮਿਸ਼ਨ ਲਾਇਫ- ਯਾਨੀ Lifestyle For Environment ਦਾ, ਇਹ ਮਿਸ਼ਨ,  Pro Planet People ਦਾ ਰਸਤਾ ਦਿਖਾਉਂਦਾ ਹੈ। ਅਸੀਂ Carbon Credit ਦੀ ਅਪ੍ਰੋਚ ਨੂੰ ਭੀ ਕਾਫੀ ਸਮੇਂ ਤੋਂ ਦੇਖ ਰਹੇ ਹਾਂ। ਹੁਣ ਇਸ ਤੋਂ ਅੱਗੇ ਵਧ ਕੇ ਸਾਨੂੰ Green Credit ਦੇ ਬਾਰੇ ਸੋਚਣਾ ਚਾਹੀਦਾ ਹੈ। ਇਸ ਦੀ ਚਰਚਾ ਮੈਂ ਇੱਥੇ ਦੁਬਈ ਵਿੱਚ ਹੀ COP-28 ਦੇ ਦੌਰਾਨ ਬਹੁਤ ਵਿਸਤਾਰ ਨਾਲ ਕੀਤੀ ਸੀ।


ਸਾਥੀਓ,

ਜਦੋਂ ਅਸੀਂ ਫਿਊਚਰ ਦੀ ਤਰਫ਼ ਦੇਖਦੇ ਹਾਂ ਤਾਂ ਹਰ ਸਰਕਾਰ ਦੇ ਸਾਹਮਣੇ ਅੱਜ ਅਨੇਕ ਪ੍ਰਸ਼ਨ ਹਨ। ਅਸੀਂ ਆਪਣੀ National Sovereignty ਅਤੇ International Interdependence ਵਿੱਚ ਬੈਲੰਸ ਕਿਵੇਂ ਬਣਾਈਏ? ਆਪਣੇ National Interest ਦੇ ਲਈ ਕੰਮ ਕਰਦੇ ਹੋਏ International Rule Of Law ਦੇ ਪ੍ਰਤੀ ਆਪਣੀ ਕਮਿਟਮੈਂਟ ‘ਤੇ ਕਾਇਮ ਕਿਵੇਂ ਰਹੀਏ? National Progress ਦਾ ਵਿਸਤਾਰ ਕਰਦੇ ਹੋਏ ਅਸੀਂ Global Good ਦੇ ਲਈ ਜ਼ਿਆਦਾ ਤੋਂ ਜ਼ਿਆਦਾ ਕੰਟ੍ਰੀਬਿਊਟ ਕਿਵੇਂ ਕਰੀਏ? ਅਸੀਂ ਆਪਣੇ ਕਲਚਰ ਅਤੇ ਟ੍ਰੈਡਿਸ਼ਨਸ ਤੋਂ Wisdom ਲੈਂਦੇ ਹੋਏ ਭੀ Universal Values ਨੂੰ ਸਮ੍ਰਿੱਧ ਕਿਵੇਂ ਕਰੀਏ? ਅਸੀਂ Digital Technology ਦਾ ਲਾਭ ਲੈਂਦੇ ਹੋਏ, ਉਸ ਦੇ ਨਾਕਾਰਤਮਕ ਪ੍ਰਭਾਵਾਂ, ਉਨ੍ਹਾਂ ਪ੍ਰਭਾਵਾਂ ਤੋਂ ਸਮਾਜ ਨੂੰ ਕਿਵੇਂ ਬਚਾਈਏ? ਅਸੀਂ ਆਲਮੀ ਸ਼ਾਂਤੀ ਦੇ ਲਈ ਪ੍ਰਯਾਸ ਕਰਦੇ ਹੋਏ ਆਤੰਕਵਾਦ ਦੇ ਖ਼ਿਲਾਫ਼ ਕਿਵੇਂ ਮਿਲ ਕੇ ਕੰਮ ਕਰੀਏ? ਅੱਜ ਜਦੋਂ ਅਸੀਂ ਆਪਣੇ ਦੇਸ਼ ਨੂੰ Transform ਕਰ ਰਹੇ ਹਾਂ ਤਾਂ ਕੀ ਗਲੋਬਲ ਗਵਰਨੈਂਸ ਇੰਸਟੀਟਿਊਸ਼ਨਸ ਵਿੱਚ ਭੀ Reform ਨਹੀਂ ਹੋਣਾ ਚਾਹੀਦਾ ਹੈ? ਐਸੇ ਅਨੇਕ ਸੁਆਲ ਸਾਡੇ ਸਾਹਮਣੇ ਹਨ। ਇਨ੍ਹਾਂ ਸਾਰੇ ਸੁਆਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸਾਨੂੰ ਆਪਣੀਆਂ ਸਰਕਾਰਾਂ ਨੂੰ ਦਿਸ਼ਾ ਦੇਣੀ ਹੈ, Future Planning ਕਰਨੀ ਹੈ।

⮚ ਅਸੀਂ ਮਿਲ ਕੇ, Cohesive, Cooperative ਅਤੇ Collaborative World ਦੀਆਂ ਵੈਲਿਊਜ਼ ਨੂੰ ਪ੍ਰਮੋਟ ਕਰਨਾ ਹੋਵੇਗਾ।

⮚ ਸਾਨੂੰ Developing World ਦੇ Concerns ਅਤੇ Global Decision Making ਵਿੱਚ Global South ਦੀ ਭਾਗੀਦਾਰੀ ਨੂੰ ਪ੍ਰਮੋਟ ਕਰਨਾ ਹੋਵੇਗਾ।


⮚ ਸਾਨੂੰ ਗਲੋਬਲ ਸਾਊਥ ਦੀ ਆਵਾਜ਼ ਸੁਣਨੀ ਹੋਵੇਗੀ, ਉਨ੍ਹਾਂ ਦੀਆਂ ਪ੍ਰਾਥਮਿਕਾਤਵਾਂ ਨੂੰ ਸਾਹਮਣੇ ਲਿਆਉਣਾ ਹੋਵੇਗਾ।
 

⮚ ਸਾਨੂੰ ਜ਼ਰੂਰਤਮੰਦ ਦੇਸ਼ਾਂ ਦੇ ਨਾਲ ਆਪਣੇ Resources ਅਤੇ ਆਪਣੀਆਂ Capabilities ਨੂੰ ਸ਼ੇਅਰ ਕਰਨਾ ਹੋਵੇਗਾ।

⮚ ਸਾਨੂੰ AI, Artificial Intelligence ਅਤੇ Cryptocurrency, cyber crime, ਨਾਲ ਪੈਦਾ ਹੋ ਰਹੀਆਂ ਚੁਣੌਤੀਆਂ ਦੇ ਲਈ Global Protocol ਬਣਾਉਣੇ ਹੋਣਗੇ।

⮚ ਸਾਨੂੰ ਆਪਣੀ ਨੈਸ਼ਨਲ ਸੌਵਰਨਿਟੀ ਨੂੰ ਪ੍ਰਾਥਮਿਕਤਾ ਦਿੰਦੇ ਹੋਏ International Law ਦੀ ਮਰਯਾਦਾ ਭੀ ਰੱਖਣੀ ਹੋਵੇਗੀ।

ਇਨ੍ਹਾਂ ਹੀ ਭਾਵਨਾਵਾਂ ‘ਤੇ ਚਲਦੇ ਹੋਏ, ਅਸੀਂ ਨਾ ਕੇਵਲ ਸਰਕਾਰਾਂ ਦੇ ਸਾਹਮਣੇ ਉਪਸਥਿਤ ਚੁਣੌਤੀਆਂ ਦਾ ਸਮਾਧਾਨ ਕਰਾਂਗੇ ਬਲਕਿ ਵਿਸ਼ਵ ਬੰਧੁਤਵ (ਵਿਸ਼ਵ ਭਾਈਚਾਰੇ) ਨੂੰ ਭੀ ਮਜ਼ਬੂਤੀ ਦੇਵਾਂਗੇ। ਇੱਕ ਵਿਸ਼ਵ-ਬੰਧੁ ਦੇ ਰੂਪ ਵਿੱਚ ਭਾਰਤ ਇਸੇ ਸੋਚ ਦੇ ਨਾਲ ਅੱਗੇ ਵਧ ਰਿਹਾ ਹੈ। ਆਪਣੀ G20 Presidency ਦੇ ਦੌਰਾਨ ਭੀ ਅਸੀਂ ਇਸੇ ਭਾਵਨਾ ਨੂੰ ਅੱਗੇ ਵਧਾਇਆ। ਅਸੀਂ "One Earth, One Family, One Future”, ਇਸੇ ਭਾਵ ਨਾਲ ਚਲੇ।

 

Friends,

ਸਾਡੇ ਸਭ ਦੇ ਪਾਸ Governance ਨੂੰ ਲੈ ਕੇ ਆਪਣੇ Experiences ਹਨ। ਸਾਨੂੰ ਨਾ ਸਿਰਫ਼ ਇੱਕ ਦੂਸਰੇ ਦੇ ਨਾਲ ਕੰਮ ਕਰਨਾ ਹੈ, ਬਲਕਿ ਇੱਕ ਦੂਸਰੇ ਤੋਂ ਸਿੱਖਣਾ ਭੀ ਹੈ। ਇਹੀ ਇਸ ਸਮਿਟ ਦਾ ਭੀ ਲਕਸ਼ ਹੈ। ਇੱਥੋਂ  ਨਿਕਲੇ Solution, ਦੁਨੀਆ ਦੇ Future ਨੂੰ Shape ਕਰਨ ਵਾਲੇ ਹੋਣਗੇ। ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਨੂੰ ਬਹੁਤ ਸ਼ੁਭਕਾਮਨਾਵਾਂ!


Thank You.


Thank you very much.

****

ਡੀਐੱਸ/ਏਕੇ    



(Release ID: 2012109) Visitor Counter : 38