ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਦੇ ਕੋਲਕਾਤਾ ਵਿੱਚ 15,400 ਕਰੋੜ ਰੁਪਏ ਲਾਗਤ ਦੇ ਕਈ ਕਨੈਕਟਿਵਿਟੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ


ਐਸਪਲੈਨੇਡ-ਹਾਵੜਾ ਮੈਦਾਨ ਮੈਟਰੋ ਰੂਟ ’ਤੇ ਮੈਟਰੋ ਦੀ ਸਵਾਰੀ ਕੀਤੀ, ਜੋ ਕੋਲਕਾਤਾ ਵਿੱਚ ਭਾਰਤ ਦੀ ਪਹਿਲੀ ਅੰਡਰਵਾਟਰ ਮੈਟਰੋ ਹੈ

ਇਹ ਬੜੇ ਮਾਣ ਦਾ ਪਲ ਹੈ ਕਿ ਹਾਵੜਾ ਮੈਦਾਨ-ਐਸਪਲੈਨੇਡ ਮੈਟਰੋ ਸੈਕਸ਼ਨ ਵਿੱਚ ਸਾਡੇ ਦੇਸ਼ ਦੀ ਕਿਸੇ ਪ੍ਰਮੁੱਖ ਨਦੀ ਦੇ ਨੀਚੇ ਪਹਿਲੀ ਅੰਡਰਵਾਟਰ ਮੈਟਰੋ ਟ੍ਰਾਂਸਪੋਰਟੇਸ਼ਨ ਸੁਰੰਗ ਬਣੀ ਹੈ :ਪ੍ਰਧਾਨ ਮੰਤਰੀ

Posted On: 06 MAR 2024 1:29PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ 15,400 ਕਰੋੜ ਰੁਪਏ ਲਾਗਤ ਦੇ ਕਈ ਕਨੈਕਟਿਵਿਟੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਮੈਟਰੋ ਰੇਲ ਅਤੇ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ (ਆਰਆਰਟੀਐੱਸ- RRTS) ਸਹਿਤ ਸ਼ਹਿਰੀ ਗਤੀਸ਼ੀਲਤਾ ਖੇਤਰ ਦੀ ਜ਼ਰੂਰਤ ਪੂਰਾ ਕਰਨ ਵਾਲੇ ਵਿਕਾਸ ਪ੍ਰੋਜੈਕਟ ਹਨ।

 ਪ੍ਰਧਾਨ ਮੰਤਰੀ ਨੇ ਸਾਰੇ ਮੈਟਰੋ ਪ੍ਰੋਜੈਕਟਾਂ ਦਾ ਅਵਲੋਕਨ ਕੀਤਾ ਅਤੇ ਐਸਪਲੈਨੇਡ-ਹਾਵੜਾ ਮੈਦਾਨ ਮੈਟਰੋ ਮਾਰਗ ’ਤੇ ਮੈਟਰੋ ਦੀ ਸਵਾਰੀ ਕੀਤੀ, ਜੋ ਕੋਲਕਾਤਾ ਵਿੱਚ ਭਾਰਤ ਦਾ ਪਹਿਲਾ ਅੰਡਰਵਾਟਰ ਮੈਟਰੋ ਹੈ। ਉਨ੍ਹਾਂ ਨੂੰ ਆਪਣੀ ਮੈਟਰੋ ਯਾਤਰਾ ’ਤੇ ਸ਼੍ਰਮਿਕਾਂ (shramiks) ਅਤੇ ਸਕੂਲੀ ਬੱਚਿਆਂ ਦੇ ਨਾਲ ਗੱਲਬਾਤ ਭੀ ਕੀਤੀ।

 ਐਕਸ (X) ’ਤੇ ਪੋਸਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:

 ਮੈਟਰੋ ਦੀ ਯਾਤਰਾ ਨੂੰ ਯਾਦਗਾਰੀ ਬਣਾਉਣ ਦੇ ਲਈ ਇਨ੍ਹਾਂ ਨੌਜਵਾਨਾਂ ਦੀ ਕੰਪਨੀ ਅਤੇ ਇਸ ਪ੍ਰੋਜੈਕਟ ਵਿੱਚ ਕੰਮ ਕਰਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ। ਅਸੀਂ ਹੁਗਲੀ ਨਦੀ ਦੇ ਨੀਚੇ ਸੁਰੰਗ ਦੇ ਜ਼ਰੀਏ ਭੀ ਯਾਤਰਾ ਕੀਤੀ।

 “ਕੋਲਕਾਤਾ ਦੇ ਲੋਕਾਂ ਦੇ ਲਈ ਇਹ ਇੱਕ ਬਹੁਤ ਹੀ ਵਿਸ਼ੇਸ਼ ਦਿਨ ਹੈ ਕਿਉਂਕਿ ਸ਼ਹਿਰ ਦੇ ਮੈਟਰੋ ਨੈੱਟਵਰਕ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਇਸ ਨਾਲ ਕਨੈਕਟਿਵਿਟੀ ਨੂੰ ਹੁਲਾਰਾ ਮਿਲੇਗਾ ਅਤੇ ਭੀੜ-ਭਾੜ ਭੀ ਘੱਟ ਹੋਵੇਗੀ। ਇਹ ਮਾਣ ਦਾ ਪਲ ਹੈ ਕਿ ਹਾਵੜਾ ਮੈਦਾਨ-ਐਸਪਲੈਨੇਡ ਮੈਟਰੋ ਸੈਕਸ਼ਨ ਵਿੱਚ ਸਾਡੇ ਦੇਸ਼ ਦੇ ਕਿਸੇ ਭੀ ਪ੍ਰਮੁੱਖ ਨਦੀ ਦੇ ਨੀਚੇ ਪਹਿਲੀ ਅੰਡਰ ਵਾਟਰ ਮੈਟਰੋ ਟ੍ਰਾਂਸਪੋਰਟੇਸ਼ਨ ਸੁਰੰਗ ਬਣੀ ਹੈ।

 “ਕੋਲਕਾਤਾ ਮੈਟਰੋ ਦੇ ਲਈ ਯਾਦਗਾਰੀ ਪਲ। ਮੈਂ ਜਨਸ਼ਕਤੀ ਨੂੰ ਨਮਨ ਕਰਦਾ ਹਾਂ ਅਤੇ ਨਵੇਂ ਜੋਸ਼ ਦੇ ਨਾਲ ਉਨ੍ਹਾਂ ਦੀ ਸੇਵਾ ਕਰਦਾ ਰਹਾਂਗਾ।

 

ਇਸ ਅਵਸਰ ’ਤੇ ਪੱਛਮ ਬੰਗਾਲ ਦੇ ਰਾਜਪਾਲ, ਸ਼੍ਰੀ ਸੀ ਵੀ ਆਨੰਦ ਬੌਸ ਦੇ ਇਲਾਵਾ ਹੋਰ ਪਤਵੰਤੇ ਵਿਅਕਤੀ ਭੀ ਉਪਸਥਿਤ ਸਨ।

ਪਿਛੋਕੜ

ਸ਼ਹਿਰੀ ਗਤੀਸ਼ੀਲਤਾ ਦੀ ਸਹਿਜਤਾ ਸੁਨਿਸ਼ਿਚਤ ਕਰਨ ਦੇ ਅਵਸਰਾਂ ਨੂੰ ਵਧਾਉਣ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕੋਲਕਾਤਾ ਮੈਟਰੋ ਦੇ ਹਾਵੜਾ ਮੈਦਾਨ-ਐਸਪਲੈਨੇਡ ਮੈਟਰੋ ਸੈਕਸ਼ਨ, ਕਵਿ ਸ਼ੁਭਾਸ਼-ਹੇਮੰਤ ਮੁਖੋਪਾਧਿਆਇ ਮੈਟਰੋ ਸੈਕਸ਼ਨ, ਤਾਰਾਤਲਾ-ਮਾਜੇਰਹਾਟ ਮੈਟਰੋ ਸੈਕਸ਼ਨ (ਜੋਕਾ ਐਸਪਲੈਨੇਡ ਲਾਇਨ ਦਾ ਹਿੱਸਾ), ਰੂਬੀ, ਹਾਲ ਕਲੀਨਿਕ ਤੋਂ ਰਾਮਵਾੜੀ ਸੈਕਸ਼ਨ ਤੱਕ ਪੁਣੇ ਮੈਟਰੋ, ਕੋਚੀ ਮੈਟਰੋ ਰੇਲ ਫੇਜ਼ I ਵਿਸਤਾਰ ਪ੍ਰੋਜੈਕਟ (ਫੇਜ਼ ਆਈਬੀ) ਐੱਸਐੱਨ ਜ਼ੰਕਸ਼ਨ ਮੈਟਰੋ ਸਟੇਸ਼ਨ ਤੋਂ ਤ੍ਰਿਪੁਨਿਥੁਰਾ ਮੈਟਰੋ ਸਟੇਸ਼ਨ ਤੱਕ, ਤਾਜ ਈਸਟ ਗੇਟ ਤੋਂ ਮਨਕਾਮੇਸ਼ਵਰ ਤੱਕ ਆਗਰਾ ਮੈਟਰੋ ਦਾ ਵਿਸਤਾਰ, ਦਿੱਲੀ-ਮੇਰਠ ਆਰਆਰਟੀਐੱਸ ਕੌਰੀਡੋਰ ਦਾ ਦੁਹਾਈ-ਮੋਦੀਨਗਰ (ਉੱਤਰ) ਸੈਕਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਨ੍ਹਾਂ ਸੈਕਸ਼ਨਾਂ ’ਤੇ ਟ੍ਰੇਨ ਸੇਵਾਵਾਂ ਨੂੰ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨੇ ਪਿੰਪਰੀ ਚਿੰਚਵਾੜ ਮੈਟਰੋ-ਨਿਗੜੀ ਦੇ ਦਰਮਿਆਨ ਪੁਣੇ ਮੈਟਰੋ ਰੇਲ ਪ੍ਰੋਜੈਕਟ ਦੇ ਪਹਿਲੇ ਫੇਜ਼ ਦੇ ਵਿਸਤਾਰ ਦਾ ਨੀਂਹ ਪੱਥਰ ਭੀ ਰੱਖੀ।

 ਇਹ ਸੈਕਸ਼ਨ ਸੜਕ ਟ੍ਰੈਫਿਕ ’ਤੇ ਭੀੜ ਘੱਟ ਕਰਨ ਅਤੇ ਨਿਰਵਿਘਨ, ਸਹਿਜ ਅਤੇ ਅਰਾਮਦਾਇਕ ਕਨੈਕਟਿਵਿਟੀ ਉਪਲਬਧ ਕਰਵਾਉਣ ਵਿੱਚ ਮਦਦ ਕਰਨਗੇ। ਕੋਲਕਾਤਾ ਮੈਟਰੋ ਦੇ ਹਾਵੜਾ ਮੈਦਾਨ-ਐਸਪਲੈਨੇਡ ਮੈਟਰੋ ਸੈਕਸ਼ਨ ਵਿੱਚ ਭਾਰਤ ਦੀ ਪਹਿਲੀ ਅੰਡਰ ਵਾਟਰ ਟ੍ਰਾਂਸਪੋਰਟੇਸ਼ਨ ਸੁਰੰਗ ਬਣੀ ਹੈ। ਹਾਵੜਾ ਮੈਟਰੋ ਸਟੇਸ਼ਨ ਭਾਰਤ ਦਾ ਸਭ ਤੋਂ  ਅਧਿਕ ਗਹਿਰਾਈ ’ਤੇ  ਸਥਿਤ ਮੈਟਰੋ ਸਟੇਸ਼ਨ ਹੈ। ਇਸ ਦੇ ਇਲਾਵਾ, ਅੱਜ ਤਾਰਾਤਲਾ-ਮਾਜੇਰਹਾਟ ਮੈਟਰੋ ਸੈਕਸ਼ਨ ’ਤੇ ਮਾਜੇਰਹਾਟ ਮੈਟਰੋ ਸਟੇਸ਼ਨ ਦਾ ਭੀ ਉਦਘਾਟਨ ਕੀਤਾ ਗਿਆ। ਇਹ ਰੇਲਵੇ ਲਾਇਨਾਂ, ਪਲੈਟਫਾਰਮਾਂ ਅਤੇ ਨਹਿਰ ਦੇ ਪਾਰ ਬਣਿਆ ਇੱਕ ਅਦੁੱਤੀ ਉੱਚਾ ਮੈਟਰੋ ਸਟੇਸ਼ਨ ਹੈ। ਆਗਰਾ ਮੈਟਰੋ ਦੇ ਜਿਸ ਸੈਕਸ਼ਨ ਦਾ ਅੱਜ ਉਦਘਾਟਨ ਹੋਇਆ ਹੈ, ਉਸ ਨਾਲ ਇਤਿਹਾਸਿਕ ਟੂਰਿਸਟ ਸਥਲਾਂ ਤੱਕ ਕਨੈਕਟਿਵਿਟੀ ਵਧੇਗੀ। ਆਰਆਰਟੀਐੱਸ ਅਨੁਭਾਗ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।

 

 

 

*****

ਡੀਐੱਸ/ਟੀਐੱਸ



(Release ID: 2012101) Visitor Counter : 46