ਸੱਭਿਆਚਾਰ ਮੰਤਰਾਲਾ

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ 94 ਉੱਘੇ ਕਲਾਕਾਰਾਂ ਨੂੰ ਸਾਲ 2022 ਅਤੇ 2023 ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਦਾਨ ਕਰਨਗੇ

Posted On: 05 MAR 2024 6:37PM by PIB Chandigarh

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਸਾਲ 2022 ਅਤੇ 2023 ਲਈ ਸੰਗੀਤ, ਨ੍ਰਿਤ, ਨਾਟਕ, ਲੋਕ ਅਤੇ ਕਬਾਇਲੀ ਕਲਾ, ਕਠਪੁਤਲੀ ਅਤੇ ਸਹਾਇਕ ਥੀਏਟਰ ਕਲਾ ਦੇ ਖੇਤਰਾਂ ਵਿੱਚ 94 ਉੱਘੇ ਕਲਾਕਾਰਾਂ (ਦੋ ਸਾਂਝੇ ਪੁਰਸਕਾਰ) ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਦਾਨ ਕਰਨਗੇ। 

ਇਸ ਪ੍ਰੋਗਰਾਮ ਵਿੱਚ ਸਭਿਆਚਾਰ, ਸੈਰ ਸਪਾਟਾ ਅਤੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ, ਕਾਨੂੰਨ ਅਤੇ ਨਿਆਂ (ਸੁਤੰਤਰ ਚਾਰਜ) ਅਤੇ ਸੰਸਦੀ ਮਾਮਲਿਆਂ ਅਤੇ ਸਭਿਆਚਾਰ ਬਾਰੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਸੰਸਕ੍ਰਿਤੀ ਮੰਤਰਾਲੇ ਦੇ ਸਕੱਤਰ ਸ਼੍ਰੀ ਗੋਵਿੰਦ ਮੋਹਨ ਅਤੇ ਸੰਗੀਤ ਨਾਟਕ ਅਕਾਦਮੀ ਦੇ ਚੇਅਰਮੈਨ ਡਾ. ਸੰਧਿਆ ਪੁਰੇਚਾ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਰਹਿਣਗੀਆਂ।

ਰਾਸ਼ਟਰਪਤੀ ਇਸ ਪ੍ਰੋਗਰਾਮ ਵਿੱਚ ਸਾਲ 2022 ਅਤੇ 2023 ਲਈ ਅਕਾਦਮੀ ਪੁਰਸਕਾਰਾਂ ਤੋਂ ਇਲਾਵਾ 7 ​​ਉੱਘੇ ਕਲਾਕਾਰਾਂ (ਇੱਕ ਸਾਂਝੀ ਫੈਲੋਸ਼ਿਪ) ਨੂੰ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ (ਅਕਾਦਮੀ ਰਤਨ) ਵੀ ਪ੍ਰਦਾਨ ਕਰਨਗੇ। ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ (ਅਕਾਦਮੀ ਰਤਨ) ਪ੍ਰਦਰਸ਼ਨ ਕਲਾ ਦੇ ਖੇਤਰ ਵਿੱਚ ਉੱਘੇ ਕਲਾਕਾਰਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਕਲਾ ਰੂਪ ਵਿੱਚ ਬੇਮਿਸਾਲ ਯੋਗਦਾਨ ਲਈ ਦਿੱਤਾ ਜਾਣ ਵਾਲਾ ਸਰਵਉੱਚ ਸਨਮਾਨ ਹੈ। ਇਸ ਦੇ ਨਾਲ ਹੀ ਅਕੈਡਮੀ ਦੀ ਫੈਲੋਸ਼ਿਪ ਸਭ ਤੋਂ ਵੱਕਾਰੀ ਅਤੇ ਦੁਰਲੱਭ ਸਨਮਾਨ ਹੈ, ਜੋ ਕਿਸੇ ਵੀ ਸਮੇਂ ਵੱਧ ਤੋਂ ਵੱਧ 40 ਵਿਅਕਤੀਆਂ ਨੂੰ ਹੀ ਦਿੱਤਾ ਜਾ ਸਕਦਾ ਹੈ।

ਅਕਾਦਮੀ ਪੁਰਸਕਾਰ ਸਾਲ 1952 ਤੋਂ ਪ੍ਰਦਾਨ ਕੀਤੇ ਜਾ ਰਹੇ ਹਨ। ਇਹ ਸਨਮਾਨ ਨਾ ਸਿਰਫ਼ ਉੱਤਮਤਾ ਅਤੇ ਪ੍ਰਾਪਤੀ ਦੇ ਉੱਚੇ ਮਿਆਰ ਦਾ ਪ੍ਰਤੀਕ ਹਨ, ਸਗੋਂ ਨਿਰੰਤਰ ਵਿਅਕਤੀਗਤ ਕੰਮ ਅਤੇ ਯੋਗਦਾਨ ਨੂੰ ਵੀ ਮਾਨਤਾ ਦਿੰਦੇ ਹਨ। ਅਕਾਦਮੀ ਫੈਲੋਸ਼ਿਪ ਤਹਿਤ 3,00,000 ਰੁਪਏ (ਤਿੰਨ ਲੱਖ ਰੁਪਏ) ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ਜਦੋਂ ਕਿ ਅਕਾਦਮੀ ਪੁਰਸਕਾਰ ਵਿੱਚ 1,00,000 ਰੁਪਏ (ਇੱਕ ਲੱਖ ਰੁਪਏ) ਦੀ ਨਕਦ ਰਾਸ਼ੀ ਤੋਂ ਇਲਾਵਾ ਇੱਕ ਤਾਮਰ-ਪੱਤਰ ਅਤੇ ਅੰਗਵਸਤਰਾਮ ਹੁੰਦਾ ਹੈ।

ਸਾਲ 2022 ਅਤੇ 2023 ਲਈ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਅਤੇ ਪੁਰਸਕਾਰਾਂ ਲਈ ਚੁਣੇ ਗਏ ਕਲਾਕਾਰਾਂ ਦੀ ਸੂਚੀ ਲਈ ਇੱਥੇ ਕਲਿੱਕ ਕਰੋ:

 

click here:

  ******

 

ਬੀਵਾਈ/ਐੱਸਕੇਟੀ



(Release ID: 2011977) Visitor Counter : 37