ਰਾਸ਼ਟਰਪਤੀ ਸਕੱਤਰੇਤ

ਹੁਣ ਸੈਲਾਨੀ ਸ਼ਾਮ 5 ਵਜੇ ਦੀ ਬਜਾਏ ਸ਼ਾਮ 6 ਵਜੇ ਤੱਕ ਅੰਮ੍ਰਿਤ ਉਦਯਾਨ (AMRIT UDYAN) ਦਾ ਦੌਰਾ ਕਰ ਸਕਣਗੇ

Posted On: 02 MAR 2024 11:40AM by PIB Chandigarh

ਉਦਯਾਨ ਉਤਸਵ (Udyan Utsav)-1, 2024 ਦੇ ਤਹਿਤ ਰਾਸ਼ਟਰਪਤੀ ਭਵਨ ਦਾ ਅੰਮ੍ਰਿਤ ਉਦਯਾਨ (Amrit Udyan of Rashtrapati Bhavan) 31 ਮਾਰਚ 2024 ਤੱਕ ਜਨਤਾ ਦੇ ਦੇਖਣ ਲਈ ਖੁੱਲ੍ਹਾ ਹੈ। ਹੁਣ ਲੋਕ ਸੋਮਵਾਰ ਨੂੰ ਛੱਡ ਕੇ ਸਪਤਾਹ ਵਿੱਚ ਛੇ ਦਿਨ ਸਵੇਰੇ 10.00 ਵਜੇ ਤੋਂ ਸ਼ਾਮ 06.00 ਵਜੇ (ਅੰਤਿਮ ਪ੍ਰਵੇਸ਼-ਸ਼ਾਮ 5.00 ਵਜੇ) ਤੱਕ ਉਦਯਾਨ (Udyan) ਦਾ ਦੌਰਾ ਕਰ ਸਕਦੇ ਹਨ। ਪਹਿਲੇ ਇਹ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਦੇ ਦਰਮਿਆਨ ਖੁੱਲ੍ਹਾ ਰਹਿੰਦਾ ਸੀ ਅਤੇ ਅੰਤਿਮ ਪ੍ਰਵੇਸ਼-ਸ਼ਾਮ 4.00 ਵਜੇ ਹੁੰਦਾ ਸੀ।

 

ਦੌਰੇ ਦੇ ਲਈ ਬੁਕਿੰਗ https://visit.rashtrapatibhavan.gov.in/visit/amrit-udyan/rE ‘ਤੇ ਕੀਤੀ ਜਾ ਸਕਦੀ ਹੈ। ਦੌਰਾ ਕਰਨ ਵਾਲੇ ਸੈਲਾਨੀਆਂ ਨੂੰ ਰਾਸ਼ਟਰਪਤੀ ਭਵਨ ਦੇ ਗੇਟ ਨੰਬਰ 12 ਦੇ ਪਾਸ ਸੁਵਿਧਾ ਕਾਊਂਟਰ ਜਾਂ ਸੈਲਫ ਸਰਵਿਸ ਕਿਓਸਕ (Self Service Kiosk) ‘ਤੇ ਖ਼ੁਦ ਨੂੰ ਰਜਿਸਟਰ ਕਰਨਾ ਹੋਵੇਗਾ।

 

************

ਡੀਐੱਸ/ਏਕੇ



(Release ID: 2011492) Visitor Counter : 44