ਪ੍ਰਧਾਨ ਮੰਤਰੀ ਦਫਤਰ

ਤੇਲੰਗਾਨਾ ਦੇ ਆਦਿਲਾਬਾਦ ਵਿਖੇ ਵਿਭਿੰਨ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 04 MAR 2024 1:07PM by PIB Chandigarh

ਤੇਲੰਗਾਨਾ ਦੀ ਗਵਰਨਰ ਤਮਿਲਿਸਾਈ ਸੌਂਦਰਯਰਾਜਨ ਜੀ, ਮੁੱਖ ਮੰਤਰੀ ਸ਼੍ਰੀਮਾਨ ਰੇਵੰਤ ਰੈੱਡੀ ਜੀ, ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਜੀ, ਕਿਸ਼ਨ ਰੈੱਡੀ ਜੀ, ਸੋਯਮ ਬਾਪੂ ਰਾਓ ਜੀ, ਪੀ. ਸ਼ੰਕਰ ਜੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ! 

ਅੱਜ ਆਦਿਲਾਬਾਦ ਦੀ ਧਰਤੀ ਤੇਲੰਗਾਨਾ ਹੀ ਨਹੀਂ, ਪੂਰੇ ਦੇਸ਼ ਲਈ ਕਈ ਵਿਕਾਸ ਧਾਰਾਵਾਂ ਦੀ ਗਵਾਹ ਬਣ ਰਹੀ ਹੈ। ਅੱਜ ਮੈਂ ਆਪ ਸਭ ਦੇ ਦਰਮਿਆਨ 30 ਤੋਂ ਜ਼ਿਆਦਾ ਵਿਕਾਸ ਕਾਰਜਾਂ ਦੇ ਲੋਕਅਰਪਣ ਕਰਨ ਅਤੇ ਨੀਂਹ ਪੱਥਰ ਰੱਖਣ ਦਾ ਮੈਨੂੰ ਅੱਜ ਇੱਥੇ ਅਵਸਰ ਮਿਲਿਆ ਹੈ। 56 ਹਜ਼ਾਰ ਕਰੋੜ -Fifty Six Thousand Crore Rupees ਉਸ ਤੋਂ ਭੀ ਜ਼ਿਆਦਾ, ਇਹ ਪ੍ਰੋਜੈਕਟਸ, ਤੇਲੰਗਾਨਾ ਸਮੇਤ ਦੇਸ਼ ਦੇ ਅਨੇਕ ਰਾਜਾਂ ਵਿੱਚ ਵਿਕਾਸ ਦਾ ਨਵਾਂ ਅਧਿਆਇ ਲਿਖਣਗੇ। ਇਨ੍ਹਾਂ ਵਿੱਚ ਊਰਜਾ ਨਾਲ ਜੁੜੇ ਕਈ ਬੜੇ ਪ੍ਰੋਜੈਕਟਸ ਹਨ, ਵਾਤਾਵਰਣ ਦੀ ਰੱਖਿਆ ਲਈ ਕੀਤੇ ਜਾ ਰਹੇ ਕਾਰਜ ਹਨ, ਅਤੇ ਤੇਲੰਗਾਨਾ ਵਿੱਚ ਆਧੁਨਿਕ ਰੋਡ ਨੈੱਟਵਰਕ ਵਿਕਸਿਤ ਕਰਨ ਵਾਲੇ ਹਾਈਵੇਜ਼ ਭੀ ਹਨ। ਮੈਂ ਤੇਲੰਗਾਨਾ ਦੇ ਮੇਰੇ ਭਾਈ-ਭੈਣਾਂ ਨੂੰ, ਅਤੇ ਨਾਲ ਹੀ ਸਾਰੇ ਦੇਸ਼ਵਾਸੀਆਂ ਨੂੰ ਇਨ੍ਹਾਂ ਪਰਿਯੋਜਨਾਵਾਂ ਦੇ  ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਕੇਂਦਰ ਦੀ ਸਾਡੀ ਸਰਕਾਰ ਨੂੰ ਅਤੇ ਤੇਲੰਗਾਨਾ ਰਾਜ ਦੇ ਨਿਰਮਾਣ ਨੂੰ ਕਰੀਬ-ਕਰੀਬ 10 ਵਰ੍ਹੇ ਹੋ ਗਏ ਹਨ। ਜਿਸ ਵਿਕਾਸ ਦਾ ਸੁਪਨਾ ਤੇਲੰਗਾਨਾ ਦੇ ਲੋਕਾਂ ਨੇ ਦੇਖਿਆ ਸੀ, ਉਸ ਨੂੰ ਪੂਰਾ ਕਰਨ ਵਿੱਚ ਕੇਂਦਰ ਸਰਕਾਰ ਹਰ ਤਰ੍ਹਾਂ ਨਾਲ ਸਹਿਯੋਗ ਕਰ ਰਹੀ ਹੈ। ਅੱਜ ਭੀ ਤੇਲੰਗਾਨਾ ਵਿੱਚ 800 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਵਾਲੀ NTPC ਦੀ ਦੂਸਰੀ ਯੂਨਿਟ ਦਾ ਲੋਕਅਰਪਣ ਹੋਇਆ ਹੈ। ਇਸ ਨਾਲ ਤੇਲੰਗਾਨਾ ਦੀ ਬਿਜਲੀ ਉਤਪਾਦਨ  ਸਮਰੱਥਾ ਹੋਰ ਜ਼ਿਆਦਾ ਵਧੇਗੀ, ਰਾਜ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ। ਅੰਬਾਰੀ-ਆਦਿਲਾਬਾਦ-ਪਿੰਪਲਕੁੱਟੀ ਇਸ ਰੇਲ ਲਾਇਨ ਦੇ ਇਲੈਕਟ੍ਰਿਫਿਕੇਸ਼ਨ ਦਾ ਕੰਮ ਭੀ ਪੂਰਾ ਹੋ ਗਿਆ ਹੈ। ਅੱਜ ਆਦਿਲਾਬਾਦ-ਬੇਲਾ ਅਤੇ ਮੁਲੁਗੁ ਵਿੱਚ ਦੋ ਨਵੇਂ ਨੈਸ਼ਨਲ ਹਾਈਵੇਜ਼ ਦਾ ਭੀ ਨੀਂਹ ਪੱਥਰ ਗਿਆ ਹੈ। ਰੇਲ ਅਤੇ ਰੋਡ ਦੀਆਂ ਇਨ੍ਹਾਂ ਆਧੁਨਿਕ ਸੁਵਿਧਾਵਾਂ ਨਾਲ ਇਸ ਪੂਰੇ ਖੇਤਰ ਦੇ ਅਤੇ ਤੇਲੰਗਾਨਾ ਦੇ ਵਿਕਾਸ ਨੂੰ ਹੋਰ ਰਫ਼ਤਾਰ ਮਿਲੇਗੀ। ਇਸ ਨਾਲ ਯਾਤਰਾ ਦਾ ਸਮਾਂ ਘੱਟ ਹੋਵੇਗਾ, ਉਦਯੋਗ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ, ਅਤੇ ਰੋਜ਼ਗਾਰ ਦੇ ਅਣਗਿਣਤ ਨਵੇਂ ਅਵਸਰ ਪੈਦਾ ਹੋਣਗੇ।

ਸਾਥੀਓ,

ਕੇਂਦਰ ਦੀ ਸਾਡੀ ਸਰਕਾਰ ਰਾਜਾਂ ਦੇ ਵਿਕਾਸ ਨਾਲ ਦੇਸ਼ ਦੇ ਵਿਕਾਸ ਦੇ ਮੰਤਰ ‘ਤੇ ਚਲਦੀ ਹੈ। ਇਸੇ ਤਰ੍ਹਾਂ ਜਦੋਂ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੁੰਦੀ ਹੈ, ਤਾਂ ਦੇਸ਼ ਦੇ ਪ੍ਰਤੀ ਵਿਸ਼ਵਾਸ ਵਧਦਾ ਹੈ, ਤਾਂ ਰਾਜਾਂ ਨੂੰ ਭੀ ਇਸ ਦਾ ਲਾਭ ਮਿਲਦਾ ਹੈ, ਰਾਜਾਂ ਵਿੱਚ ਭੀ ਨਿਵੇਸ਼ ਵਧਦਾ ਹੈ। ਆਪ (ਤੁਸੀਂ) ਲੋਕਾਂ ਨੇ ਦੇਖਿਆ ਹੈ ਕਿ ਪਿਛਲੇ 3-4 ਦਿਨਾਂ ਤੋਂ ਪੂਰੀ ਦੁਨੀਆ ਵਿੱਚ ਭਾਰਤ ਦੀ ਤੇਜ਼ ਵਿਕਾਸ ਦਰ ਇਸ ਦੀ ਚਰਚਾ ਹੋ ਰਹੀ ਹੈ। ਦੁਨੀਆ ਵਿੱਚ ਭਾਰਤ ਐਸੀ ਇਕਲੌਤੀ, ਬੜੀ ਅਰਥਵਿਵਸਥਾ ਬਣ ਕੇ ਉੱਭਰਿਆ ਹੈ, ਜਿਸ ਨੇ ਪਿਛਲੇ ਕੁਆਰਟਰ ਵਿੱਚ 8.4 ਦੀ ਦਰ ਨਾਲ ਵਿਕਾਸ ਕੀਤਾ ਹੈ। ਇਸੇ ਤੇਜ਼ੀ ਨਾਲ ਸਾਡਾ ਦੇਸ਼ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣੇਗਾ। ਅਤੇ ਇਸ ਦਾ ਮਤਲਬ ਹੋਵੇਗਾ, ਤੇਲੰਗਾਨਾ ਦੀ ਅਰਥਵਿਵਸਥਾ ਦਾ ਭੀ ਤੇਜ਼ੀ ਨਾਲ ਵਿਕਾਸ।

ਸਾਥੀਓ, 

ਇਨ੍ਹਾਂ 10 ਵਰ੍ਹਿਆਂ ਵਿੱਚ ਦੇਸ਼ ਦੇ ਕੰਮ ਕਰਨ ਦਾ ਤਰੀਕਾ ਕਿਵੇਂ ਬਦਲਿਆ ਹੈ, ਅੱਜ ਇਹ ਤੇਲੰਗਾਨਾ ਦੇ ਲੋਕ ਭੀ ਦੇਖ ਰਹੇ ਹਨ। ਪਹਿਲੇ ਦੇ ਦੌਰ ਵਿੱਚ ਸਭ ਤੋਂ ਜ਼ਿਆਦਾ ਉਪੇਖਿਆ ਦਾ ਸ਼ਿਕਾਰ ਤੇਲੰਗਾਨਾ ਜਿਹੇ ਇਲਾਕਿਆਂ ਨੂੰ ਹੀ ਇਸ ਦੀਆਂ ਮੁਸੀਬਤਾਂ ਝੱਲਣੀਆਂ ਪੈਂਦੀਆਂ ਸਨ। ਲੇਕਿਨ ਪਿਛਲੇ 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਤੇਲੰਗਾਨਾ ਦੇ ਵਿਕਾਸ ਦੇ ਲਈ ਕਿਤੇ ਜ਼ਿਆਦਾ ਰਾਸ਼ੀ ਖਰਚ ਕੀਤੀ ਹੈ। ਸਾਡੇ ਲਈ ਵਿਕਾਸ ਦਾ ਮਤਲਬ ਹੈ –ਗ਼ਰੀਬ ਤੋਂ ਗ਼ਰੀਬ ਦਾ ਵਿਕਾਸ, ਦਲਿਤ, ਵੰਚਿਤ, ਆਦਿਵਾਸੀਆਂ ਦਾ ਵਿਕਾਸ! ਸਾਡੇ ਇਨ੍ਹਾਂ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਅੱਜ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆ ਚੁੱਕੇ ਹਨ। ਇਹ ਸਾਡੀਆਂ ਗ਼ਰੀਬ ਕਲਿਆਣ ਯੋਜਨਾਵਾਂ ਦੀ ਵਜ੍ਹਾ ਨਾਲ ਮੁਮਕਿਨ ਹੋਇਆ ਹੈ। ਵਿਕਾਸ ਦੇ ਇਸ ਅਭਿਯਾਨ ਨੂੰ ਅਗਲੇ 5 ਵਰ੍ਹਿਆਂ ਵਿੱਚ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।

ਇਸੇ ਸੰਕਲਪ ਦੇ ਨਾਲ ਮੈਂ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਹੁਣੇ 10 ਮਿੰਟ ਦੇ ਬਾਅਦ ਮੈਂ ਪਬਲਿਕ ਕਾਰਜਕ੍ਰਮ ਵਿੱਚ ਜਾ ਰਿਹਾ ਹਾਂ। ਬਹੁਤ ਸਾਰੇ ਹੋਰ ਵਿਸ਼ੇ ਉਸ ਮੰਚ ਦੇ ਲਈ ਜ਼ਿਆਦਾ ਉਪਯੁਕਤ(ਉਚਿਤ) ਹਨ। ਇਸ ਲਈ ਮੈਂ ਇੱਥੇ ਇਸ ਮੰਚ ‘ਤੇ ਇਤਨੀ ਹੀ ਬਾਤ ਕਹਿ ਕੇ ਮੇਰੀ ਵਾਣੀ ਨੂੰ ਵਿਰਾਮ ਦਿਆਂਗਾ। 10 ਮਿੰਟ ਦੇ ਬਾਅਦ ਉਸ ਖੁੱਲ੍ਹੇ ਮੈਦਾਨ ਵਿੱਚ, ਖੁੱਲ੍ਹੇ ਮਨ ਤੋਂ ਬਹੁਤ ਕੁਝ ਬਾਤਾਂ ਕਰਨ ਦਾ ਅਵਸਰ ਮਿਲੇਗਾ। ਮੈਂ ਫਿਰ ਇੱਕ ਵਾਰ ਮੁੱਖ ਮੰਤਰੀ ਜੀ ਸਮਾਂ ਨਿਕਾਲ (ਕੱਢ) ਕੇ ਇੱਥੋਂ ਤੱਕ ਆਏ, ਮੈਂ ਉਨ੍ਹਾਂ ਦਾ ਭੀ ਆਭਾਰ ਵਿਅਕਤ ਕਰਦਾ ਹਾਂ। ਅਤੇ ਅਸੀਂ ਮਿਲ ਕੇ ਵਿਕਾਸ ਦੀ ਯਾਤਰਾ ਨੂੰ ਅੱਗੇ ਵਧਾਈਏ, ਇਸ ਸੰਕਲਪ ਨੂੰ ਲੈ ਕੇ ਚਲੀਏ।

ਬਹੁਤ-ਬਹੁਤ ਧੰਨਵਾਦ।

 

************

ਡੀਐੱਸ/ਐੱਸਟੀ/ਆਰਕੇ



(Release ID: 2011480) Visitor Counter : 34