ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਬਿਹਾਰ ਦੇ ਔਰੰਗਾਬਾਦ ਵਿਖੇ ਵਿਭਿੰਨ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 02 MAR 2024 4:57PM by PIB Chandigarh

ਬਿਹਾਰ ਦੇ ਰਾਜਪਾਲ ਸ਼੍ਰੀਮਾਨ ਰਾਜੇਂਦਰ ਅਰਲੇਕਰ ਜੀ, ਮੁੱਖ ਮੰਤਰੀ ਸ਼੍ਰੀਮਾਨ ਨੀਤੀਸ਼ ਕੁਮਾਰ ਜੀ, ਹੋਰ ਭੀ ਸਾਰੇ ਸੀਨੀਅਰ ਨੇਤਾ ਇੱਥੇ ਬੈਠੇ ਹਨ, ਮੈਂ ਸਭ ਦਾ ਨਾਮ ਤਾਂ ਯਾਦ ਨਹੀਂ ਕਰ ਰਿਹਾ ਹਾਂ ਲੇਕਿਨ ਪੁਰਾਣੇ ਸਾਰੇ ਸਾਥੀਆਂ ਦਾ ਅੱਜ ਮਿਲਣ ਅਤੇ ਮੈਂ ਇਤਨੀ ਬੜੀ ਤਾਦਾਦ ਵਿੱਚ ਆਪ ਸਭ ਹੋਰ ਮਹਾਨੁਭਾਵ ਜੋ ਇੱਥੇ ਆਏ ਹੋ, ਜਨਤਾ ਜਨਾਰਦਨ ਦਾ ਮੈਂ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ।

ਵਿਸ਼ਵ ਪ੍ਰਸਿੱਧ ਸੂਰਯ ਮੰਦਿਰ, ਉਮਗੇਸ਼ਵਰੀ ਮਾਤਾ ਔਰ ਦੇਵ ਕੁੰਡ ਕੇ ਇ ਪਵਿੱਤਰ ਭੂਮੀ ਕੇ  ਹਮ ਨਮਨ ਕਰੀਤ ਹੀ! ਰਉਨਿ ਸਬ ਕੇ ਪ੍ਰਣਾਮ ਕਰੀਤ ਹੀ! ਭਗਵਾਨ ਭਾਸਕਰ ਕੇ ਕ੍ਰਿਪਾ ਰਉਆ ਸਬ ਪਰ ਬਨਲ ਰਹੇ!                                                        (विश्व प्रसिद्ध सूर्य मंदिर, उम्गेश्वरी माता और देव कुंड के इ पवित्र भूमि के हम नमन करीत ही! रउनि सब के प्रणाम करीत ही! भगवान भास्कर के कृपा रउआ सब पर बनल रहे!)

ਸਾਥੀਓ,

ਔਰੰਗਾਬਾਦ ਦੀ ਇਹ ਧਰਤੀ  ਕਈ ਸੁਤੰਤਰਤਾ ਸੈਨਾਨੀਆਂ ਦੀ ਜਨਮਸਥਲੀ ਹੈ।  ਇਹ ਬਿਹਾਰ ਵਿਭੂਤੀ-ਅਨੁਗ੍ਰਹਿ ਨਾਰਾਇਣ ਸਿਨਹਾ ਜਿਹੇ ਮਹਾਪੁਰਖਾਂ ਦੀ ਜਨਮਭੂਮੀ ਹੈ। ਅੱਜ ਉਸੇ ਔਰੰਗਾਬਾਦ ਦੀ ਭੂਮੀ ‘ਤੇ ਬਿਹਾਰ ਦੇ ਵਿਕਾਸ ਦਾ ਇੱਕ ਨਵਾਂ ਅਧਿਆਇ ਲਿਖਿਆ ਜਾ ਰਿਹਾ ਹੈ। ਅੱਜ ਇੱਥੇ ਕਰੀਬ 21 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰੋਡ ਇਨਫ੍ਰਾਸਟ੍ਰਕਚਰ ਨਾਲ ਜੁੜੇ ਕਈ ਪ੍ਰੋਜੈਕਟਸ ਹਨ, ਇਨ੍ਹਾਂ ਵਿੱਚ ਰੇਲ ਇਨਫ੍ਰਾਸਟ੍ਰਕਚਰ ਨਾਲ ਜੁੜੇ ਕੰਮ ਭੀ ਹਨ, ਅਤੇ ਇਨ੍ਹਾਂ ਵਿੱਚ ਆਧੁਨਿਕ ਬਿਹਾਰ ਦੀ ਮਜ਼ਬੂਤ ਝਲਕ ਭੀ ਹੈ। ਅੱਜ ਇੱਥੇ ਆਮਸ ਦਰਭੰਗਾ ਫੋਰ ਲੇਨ ਕੌਰੀਡੋਰ ਦਾ ਉਦਘਾਟਨ ਭੀ ਹੋਇਆ ਹੈ। ਅੱਜ ਹੀ ਦਾਨਾਪੁਰ-ਬਿਹਟਾ ਫੋਰ ਲੇਨ ਐਲੀਵੇਟਿਡ ਰੋਡ ਦਾ ਨੀਂਹ ਪੱਥਰ ਭੀ ਰੱਖਿਆ ਗਿਆ ਹੈ। ਪਟਨਾ ਰਿੰਗ ਰੋਡ ਦੇ ਸ਼ੇਰਪੁਰ ਤੋਂ ਦਿਘਵਾਰਾ ਸੈਕਸ਼ਨ ਦਾ ਉਦਘਾਟਨ ਭੀ ਹੋਇਆ ਹੈ। ਅਤੇ ਇਹੀ NDA ਦੀ ਪਹਿਚਾਣ ਹੈ। ਅਸੀਂ ਕੰਮ ਦੀ ਸ਼ੁਰੂਆਤ ਭੀ ਕਰਦੇ ਹਾਂ, ਕੰਮ ਪੂਰਾ ਭੀ ਕਰਦੇ ਹਾਂ, ਅਤੇ ਅਸੀਂ ਹੀ ਉਸ ਨੂੰ ਜਨਤਾ ਜਨਾਰਦਨ ਨੂੰ ਸਮਰਪਿਤ ਭੀ ਕਰਦੇ ਹਾਂ।

 

ਇਹ ਮੋਦੀ ਕੀ ਗਰੰਟੀ  ਹੈ, ਈ ਮੋਦੀ ਕੇ ਗਰੰਟੀ  ਹਈ! (ई मोदी के गारंटी हई ! ) ਅੱਜ ਭੀ, ਭੋਜਪੁਰ ਜ਼ਿਲ੍ਹੇ ਵਿੱਚ ਆਰਾ ਬਾਈਪਾਸ ਰੇਲ ਲਾਇਨ ਦੀ ਨੀਂਹ ਭੀ ਰੱਖੀ ਗਈ ਹੈ। ਅੱਜ ਨਮਾਮਿ ਗੰਗੇ ਅਭਿਯਾਨ ਦੇ ਤਹਿਤ ਭੀ ਬਿਹਾਰ ਨੂੰ 12 ਪ੍ਰੋਜੈਕਟਾਂ ਦੀ ਸੌਗਾਤ ਮਿਲੀ ਹੈ। ਮੈਨੂੰ ਪਤਾ ਹੈ ਕਿ ਬਿਹਾਰ ਦੇ ਲੋਕ, ਅਤੇ ਖਾਸ ਕਰਕੇ ਔਰੰਗਾਬਾਦ ਦੇ ਮੇਰੇ ਭਾਈ-ਭੈਣ ਬਨਾਰਸ ਕੋਲਕਾਤਾ ਐਕਸਪ੍ਰੈੱਸਵੇ ਦਾ ਭੀ ਇੰਤਜ਼ਾਰ ਕਰ ਰਹੇ ਹਨ। ਇਸ ਐਕਸਪ੍ਰੈੱਸਵੇ ਨਾਲ ਯੂਪੀ ਭੀ ਕੇਵਲ ਕੁਝ ਘੰਟਿਆਂ ਦੀ ਦੂਰੀ ‘ਤੇ ਰਹੇਗਾ, ਅਤੇ ਕੁਝ ਘੰਟਿਆਂ ਵਿੱਚ ਹੀ  ਕੋਲਕਾਤਾ ਭੀ ਪਹੁੰਚ ਜਾਵਾਂਗੇ। ਅਤੇ ਇਹੀ ਐੱਨਡੀਏ ਦੇ ਕੰਮ ਕਰਨ ਦਾ ਤਰੀਕਾ ਹੈ। ਬਿਹਾਰ ਵਿੱਚ ਵਿਕਾਸ ਦੀ ਇਹ ਜੋ ਗੰਗਾ ਵਹਿਣ ਜਾ ਰਹੀ ਹੈ, ਮੈਂ ਇਸ ਦੇ ਲਈ ਆਪ ਸਾਰਿਆਂ ਨੂੰ, ਬਿਹਾਰਵਾਸੀਆਂ ਨੂੰ ਬਹੁਤ-ਬਹੁਤ ਵਧਾਈ  ਦਿੰਦਾ ਹਾਂ।

 

ਸਾਥੀਓ,

ਅੱਜ ਬਿਹਾਰ ਦੀ ਧਰਤੀ ‘ਤੇ ਮੇਰਾ ਆਉਣਾ ਕਈ ਮਾਇਨਿਆਂ ਵਿੱਚ ਖਾਸ ਹੈ। ਹੁਣੇ ਕੁਝ ਦਿਨ ਪਹਿਲੇ ਹੀ ਬਿਹਾਰ ਦੇ ਗੌਰਵ ਕਰਪੂਰੀ ਠਾਕੁਰ ਜੀ ਨੂੰ ਦੇਸ਼ ਨੇ ਭਾਰਤ ਰਤਨ ਦਿੱਤਾ ਹੈ। ਇਹ ਸਨਮਾਨ ਪੂਰੇ ਬਿਹਾਰ ਦਾ ਸਨਮਾਨ ਹੈ, ਇਹ ਸਨਮਾਨ ਸਮੁੱਚੇ ਬਿਹਾਰ ਦਾ ਸਨਮਾਨ ਹੈ! (ई सम्मान समुच्चे बिहार के सम्मान हई!) ਅਜੇ ਕੁਝ ਦਿਨ ਪਹਿਲੇ ਅਯੁੱਧਿਆ ਵਿੱਚ ਰਾਮਲਲਾ ਦੇ ਭਵਯ (ਸ਼ਾਨਦਾਰ) ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਭੀ ਹੋਈ ਹੈ। ਅਯੁੱਧਿਆ ਵਿੱਚ ਰਾਮਲਲਾ ਬਿਰਾਜਮਾਨ ਹੋਏ ਹਨ, ਤਾਂ ਸੁਭਾਵਿਕ ਹੈ ਕਿ ਸਭ ਤੋਂ ਜ਼ਿਆਦਾ ਖੁਸ਼ੀ ਮਾਤਾ ਸੀਤਾ ਦੀ ਧਰਤੀ ‘ਤੇ ਹੀ ਮਨਾਈ ਜਾਵੇਗੀ। ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਬਿਹਾਰ ਜਿਸ ਆਨੰਦ ਵਿੱਚ ਡੁੱਬਿਆ, ਬਿਹਾਰ ਦੇ ਲੋਕਾਂ ਨੇ ਜੈਸਾ ਉਤਸਵ ਮਨਾਇਆ, ਰਾਮਲਲਾ ਨੂੰ ਜੋ ਉਪਹਾਰ ਭੇਜੇ, ਮੈਂ ਉਹ ਖੁਸ਼ੀ ਤੁਹਾਡੇ ਨਾਲ ਸਾਂਝੀ ਕਰਨ ਆਇਆ ਹਾਂ। ਅਤੇ ਇਸ ਦੇ ਨਾਲ ਹੀ, ਬਿਹਾਰ ਨੇ ਇੱਕ ਵਾਰ ਫਿਰ ਡਬਲ ਇੰਜਣ ਦੀ ਰਫ਼ਤਾਰ ਭੀ ਪਕੜ ਲਈ ਹੈ। ਇਸ ਲਈ, ਬਿਹਾਰ ਇਸ ਸਮੇਂ ਪੂਰੇ ਉਤਸ਼ਾਹ ਵਿੱਚ ਭੀ  ਹੈ, ਅਤੇ ਆਤਮਵਿਸ਼ਵਾਸ ਨਾਲ ਭੀ ਭਰਿਆ ਹੋਇਆ ਹੈ। ਮੈਂ ਇਹ ਉਤਸ਼ਾਹ ਮੇਰੇ ਸਾਹਮਣੇ ਇਤਨੀ ਬੜੀ ਸੰਖਿਆ ਵਿੱਚ ਮੌਜੂਦ ਮਾਤਾਵਾਂ, ਭੈਣਾਂ, ਨੌਜਵਾਨਾਂ ਅਤੇ ਜਿੱਥੇ ਮੇਰੀ ਨਜ਼ਰ ਪਹੁੰਚ ਰਹੀ ਹੈ, ਉਤਸ਼ਾਹ ਉਮੰਗ ਨਾਲ ਭਰੇ ਆਪ ਲੋਕ ਇਤਨੀ ਬੜੀ ਤਾਦਾਦ ਵਿੱਚ ਅਸ਼ੀਰਵਾਦ ਦੇਣ ਆਏ ਹੋ। ਤੁਹਾਡੇ ਚਿਹਰਿਆਂ ਦੀ ਇਹ ਚਮਕ, ਬਿਹਾਰ ਨੂੰ ਲੁੱਟਣ ਦਾ ਸੁਪਨਾ ਦੇਖਣ ਵਾਲਿਆਂ ਦੇ ਚਿਹਰਿਆਂ ਦੀਆਂ ਹਵਾਈਆਂ ਉਡਾ ਰਹੀ ਹੈ।

 

ਸਾਥੀਓ,

NDA ਦੀ ਸ਼ਕਤੀ ਵਧਣ ਦੇ ਬਾਅਦ ਬਿਹਾਰ ਵਿੱਚ ਪਰਿਵਾਰਵਾਦੀ ਰਾਜਨੀਤੀ ਹਾਸ਼ੀਏ ‘ਤੇ ਜਾਣ ਲਗੀ ਹੈ। ਪਰਿਵਾਰਵਾਦੀ ਰਾਜਨੀਤੀ ਦੀ ਇੱਕ ਹੋਰ ਵਿਡੰਬਨਾ ਹੈ। ਮਾਤਾ-ਪਿਤਾ ਤੋਂ ਵਿਰਾਸਤ ਵਿੱਚ ਪਾਰਟੀ ਅਤੇ ਕੁਰਸੀ ਤਾਂ ਮਿਲ ਜਾਂਦੀ ਹੈ, ਲੇਕਿਨ ਮਾਂ-ਬਾਪ ਦੀਆਂ ਸਰਕਾਰਾਂ ਦੇ ਕੰਮ ਦਾ ਇੱਕ ਵਾਰ ਭੀ ਜ਼ਿਕਰ ਕਰਨ ਦੀ ਹਿੰਮਤ ਨਹੀਂ ਪੈਂਦੀ ਹੈ। ਇਹ ਹੈ ਪਰਿਵਾਰਵਾਦੀ ਪਾਰਟੀਆਂ  ਦੀ ਹਾਲਤ। ਮੈਂ ਤਾਂ ਸੁਣਿਆ ਹੈ ਕਿ ਇਨ੍ਹਾਂ ਦੀ ਪਾਰਟੀ ਦੇ ਬੜੇ-ਬੜੇ ਨੇਤਾ ਭੀ ਇਸ ਵਾਰ ਬਿਹਾਰ ਵਿੱਚ ਲੋਕ ਸਭਾ ਦੀਆਂ ਚੋਣਾਂ ਲੜਨ ਦੇ ਲਈ ਤਿਆਰ ਹੀ ਨਹੀਂ ਹੋ  ਰਹੇ ਹਨ। ਅਤੇ ਮੈਂ ਤਾਂ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਸਭ ਭੱਜ ਰਹੇ ਹਨ। ਤੁਸੀਂ ਦੇਖਿਆ ਹੋਵੇਗਾ ਹੁਣ ਲੋਕ ਸਭਾ ਦੀਆਂ ਚੋਣਾਂ ਲੜਨਾ ਨਹੀਂ ਚਾਹੁੰਦੇ ਹਨ। ਰਾਜ ਸਭਾ ਦੀਆਂ ਸੀਟਾਂ ਖੋਜ ਰਹੇ ਹਨ ਇਹ ਲੋਕ। ਜਨਤਾ ਸਾਥ ਦੇਣ ਲਈ ਤਿਆਰ ਨਹੀਂ ਹੈ। ਅਤੇ ਇਹ ਤੁਹਾਡੇ ਵਿਸ਼ਵਾਸ, ਤੁਹਾਡੇ ਉਤਸ਼ਾਹ, ਤੁਹਾਡੇ ਸੰਕਲਪ ਦੀ ਤਾਕਤ। ਮੋਦੀ ਇਸੇ ਵਿਸ਼ਵਾਸ ਦੇ ਲਈ ਬਿਹਾਰ ਦੀ ਜਨਤਾ ਦਾ ਧੰਨਵਾਦ ਕਰਨ ਲਈ ਆਇਆ ਹੈ।

 

ਸਾਥੀਓ,

ਇੱਕ ਦਿਨ ਵਿੱਚ ਇਤਨੇ ਵਿਆਪਕ ਪੱਧਰ ‘ਤੇ ਵਿਕਾਸ ਦਾ ਇਹ ਅੰਦੋਲਨ ਇਸ ਦਾ ਗਵਾਹ ਹੈ  ਕਿ ਡਬਲ ਇੰਜਣ ਸਰਕਾਰ ਵਿੱਚ ਬਦਲਾਅ ਕਿਤਨੀ ਤੇਜ਼ੀ ਨਾਲ ਹੁੰਦਾ ਹੈ! ਅੱਜ ਜੋ ਸੜਕ ਅਤੇ ਹਾਈਵੇ ਨਾਲ ਜੁੜੇ ਕੰਮ ਹੋਏ ਹਨ, ਉਨ੍ਹਾਂ ਨਾਲ ਬਿਹਾਰ ਦੇ ਕਈ ਜ਼ਿਲ੍ਹਿਆਂ ਦੀ ਤਸਵੀਰ ਬਦਲਣ ਜਾ ਰਹੀ ਹੈ। ਗਯਾ, ਜਹਾਨਾਬਾਦ, ਨਾਲੰਦਾ, ਪਟਨਾ, ਵੈਸ਼ਾਲੀ, ਸਮਸਤੀਪੁਰ ਅਤੇ ਦਰਭੰਗਾ ਦੇ ਲੋਕਾਂ ਨੂੰ ਆਧੁਨਿਕ ਯਾਤਾਯਾਤ ਦਾ ਅਭੂਤਪੂਰਵ ਅਨੁਭਵ ਮਿਲੇਗਾ। ਇਸੇ ਤਰ੍ਹਾਂ, ਬੋਧਗਯਾ, ਵਿਸ਼ਣੁਪਦ, ਰਾਜਗੀਰ, ਨਾਲੰਦਾ, ਵੈਸ਼ਾਲੀ, ਪਾਵਾਪੁਰੀ, ਪੋਖਰ ਅਤੇ ਜਹਾਨਾਬਾਦ ਵਿੱਚ ਨਾਗਾਰਜੁਨ ਦੀਆਂ ਗੁਫਾਵਾਂ ਤੱਕ ਪਹੁੰਚਣਾ ਅਸਾਨ ਹੋ  ਜਾਵੇਗਾ। ਬਿਹਾਰ ਦੇ ਸਾਰੇ ਸ਼ਹਿਰ, ਤੀਰਥ ਅਤੇ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਨਾਲ ਜੁੜੇ ਹਨ। ਦਰਭੰਗਾ ਏਅਰਪੋਰਟ ਅਤੇ ਬਿਹਟਾ ਵਿੱਚ ਬਣਨ ਵਾਲੇ ਨਵੇਂ ਏਅਰਪੋਰਟ ਭੀ ਇਸ ਨਵੇਂ ਰੋਡ ਇਨਫ੍ਰਾਸਟ੍ਰਕਚਰ ਨਾਲ ਜੁੜਨਗੇ। ਇਸ ਨਾਲ ਬਾਹਰੋਂ ਆਉਣ ਵਾਲੇ ਲੋਕਾਂ ਲਈ ਭੀ ਅਸਾਨੀ ਹੋਵੇਗੀ।

 

ਸਾਥੀਓ, 

ਇਕ ਉਹ ਦੌਰ ਸੀ, ਜਦੋਂ ਬਿਹਾਰ ਦੇ ਹੀ ਲੋਕ ਆਪਣੇ ਹੀ ਘਰਾਂ ਤੋਂ ਨਿਕਲਣ ਤੋਂ ਡਰਦੇ ਸਨ। ਇੱਕ ਇਹ ਦੌਰ ਹੈ, ਜਦੋਂ ਬਿਹਾਰ ਵਿੱਚ ਟੂਰਿਜ਼ਮ ਦੀਆਂ ਸੰਭਾਵਨਾਵਾਂ ਵਿਕਸਿਤ ਹੋ ਰਹੀਆਂ ਹਨ। ਬਿਹਾਰ ਨੂੰ ਵੰਦੇ ਭਾਰਤ ਅਤੇ ਅੰਮ੍ਰਿਤ ਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ ਮਿਲੀਆਂ, ਅੰਮ੍ਰਿਤ ਸਟੇਸ਼ਨਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਬਿਹਾਰ ਵਿੱਚ ਜਦੋਂ ਪੁਰਾਣਾ ਦੌਰ ਸੀ, ਰਾਜ ਨੂੰ ਅਸ਼ਾਂਤੀ, ਅਸੁਰੱਖਿਆ ਅਤੇ ਆਤੰਕ ਦੀ ਅੱਗ ਵਿੱਚ ਝੋਕ ਦਿੱਤਾ ਗਿਆ ਸੀ। ਬਿਹਾਰ ਦੇ ਨੌਜਵਾਨਾਂ ਨੂੰ ਪ੍ਰਦੇਸ਼ ਛੱਡ ਕੇ ਪਲਾਇਨ ਕਰਨਾ ਪਿਆ। ਅਤੇ ਇੱਕ ਅੱਜ ਦਾ ਦੌਰ ਹੈ, ਜਦੋਂ ਅਸੀਂ ਨੌਜਵਾਨਾਂ ਦਾ ਸਕਿੱਲ ਡਿਵੈਲਪਮੈਂਟ ਕਰਕੇ, ਉਨ੍ਹਾਂ ਦਾ ਕੌਸ਼ਲ ਵਿਕਾਸ ਕਰ ਰਹੇ ਹਾਂ। ਬਿਹਾਰ ਦੇ ਹਸਤ ਸ਼ਿਲਪ ਨੂੰ ਹੁਲਾਰਾ ਦੇਣ ਦੇ ਲਈ ਅਸੀਂ 200 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਏਕਤਾ ਮਾਲ ਦੀ ਨੀਂਹ ਰੱਖੀ ਹੈ। ਇਹ ਨਵੇਂ ਬਿਹਾਰ ਦੀ ਨਵੀਂ ਦਿਸ਼ਾ ਹੈ। ਇਹ ਬਿਹਾਰ ਦੀ ਸਕਾਰਾਤਮਕ ਸੋਚ ਹੈ। ਇਹ ਇਸ ਬਾਤ ਦੀ ਗਰੰਟੀ ਹੈ ਕਿ ਬਿਹਾਰ ਨੂੰ ਅਸੀਂ ਵਾਪਸ ਪੁਰਾਣੇ ਉਸ ਦੌਰ ਵਿੱਚ ਨਹੀਂ ਜਾਣ ਦਿਆਂਗੇ।

 

ਸਾਥੀਓ,

ਬਿਹਾਰ ਅੱਗੇ ਵਧੇਗਾ, ਜਦੋਂ ਬਿਹਾਰ ਦਾ ਗ਼ਰੀਬ ਅੱਗੇ ਵਧੇਗਾ। ਬਿਹਾਰ ਤਾਂ ਹੀ ਅੱਗੇ ਵਧੇਗਾ ਜਦੋਂ ਬਿਹਾਰ ਦਾ ਗਰੀਬ ਅੱਗੇ ਵਧੇਗਾ! (बिहार तब्बे आगे बढ़तई जब बिहार के गरीब आगे बढ़तन!) ਇਸੇ ਲਈ, ਸਾਡੀ ਸਰਕਾਰ ਦੇਸ਼ ਦੇ ਹਰ ਗ਼ਰੀਬ, ਆਦਿਵਾਸੀ, ਦਲਿਤ, ਵੰਚਿਤ ਦੀ ਸਮਰੱਥਾ ਵਧਾਉਣ ਵਿੱਚ ਜੁਟੀ ਹੈ। ਬਿਹਾਰ ਦੇ ਲਗਭਗ 9 ਕਰੋੜ ਲਾਭਾਰਥੀਆਂ ਨੂੰ ਪੀਐੱਮ ਗ਼ਰੀਬ ਕਲਿਆਣ ਯੋਜਨਾ ਦਾ ਲਾਭ ਮਿਲ ਰਿਹਾ ਹੈ। ਬਿਹਾਰ ਵਿੱਚ ਉੱਜਵਲਾ ਯੋਜਨਾ ਦੇ ਤਹਿਤ ਲਗਭਗ 1 ਕਰੋੜ ਤੋਂ ਅਧਿਕ ਮਹਿਲਾਵਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿੱਤਾ ਗਿਆ ਹੈ। ਬਿਹਾਰ ਦੇ ਕਰੀਬ 90 ਲੱਖ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਦਾ ਲਾਭ ਮਿਲ ਰਿਹਾ ਹੈ। ਇਨ੍ਹਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 22 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਟ੍ਰਾਂਸਫਰ ਕੀਤੇ ਗਏ ਹਨ। 5 ਵਰ੍ਹੇ ਪਹਿਲੇ ਤੱਕ ਬਿਹਾਰ ਦੇ ਪਿੰਡਾਂ ਵਿੱਚ ਸਿਰਫ਼ 2 ਪ੍ਰਤੀਸ਼ਤ ਘਰਾਂ ਤੱਕ ਨਲ ਸੇ ਜਲ ਪਹੁੰਚ ਰਿਹਾ ਸੀ। ਅੱਜ ਇੱਥੋਂ ਦੇ 90 ਪ੍ਰਤੀਸ਼ਤ ਤੋਂ ਜ਼ਿਆਦਾ ਘਰਾਂ ਤੱਕ ਨਲ ਸੇ ਜਲ ਪਹੁੰਚ ਰਿਹਾ ਹੈ। ਬਿਹਾਰ ਵਿੱਚ 80 ਲੱਖ ਤੋਂ ਜ਼ਿਆਦਾ ਆਯੁਸ਼ਮਾਨ ਕਾਰਡ ਧਾਰਕ ਹਨ, ਜਿਨ੍ਹਾਂ ਨੂੰ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਗਰੰਟੀ ਮਿਲੀ ਹੈ। ਸਾਡੀ ਸਰਕਾਰ ਦਹਾਕਿਆਂ ਤੋਂ ਠੱਪ ਪਏ ਉੱਤਰ ਕੋਇਲ ਜਲਭੰਡਾਰ, ਇਸ ਪ੍ਰੋਜੈਕਟ ਨੂੰ ਜਲਦੀ ਪੂਰਾ ਕਰਨ ਦੇ ਲਈ ਪ੍ਰਤੀਬੱਧ ਹੈ। ਇਸ ਜਲਭੰਡਾਰ ਨਾਲ ਬਿਹਾਰ-ਝਾਰਖੰਡ ਦੇ 4 ਜ਼ਿਲ੍ਹਿਆਂ ਵਿੱਚ ਇੱਕ ਲੱਖ ਹੈਕਟੇਅਰ ਖੇਤਾਂ ਦੀ ਸਿੰਚਾਈ ਲਈ ਪਾਣੀ ਮਿਲਣ ਲਗੇਗਾ।

 

ਸਾਥੀਓ,

ਬਿਹਾਰ ਦਾ ਵਿਕਾਸ –ਇਹ ਮੋਦੀ ਕੀ ਗਰੰਟੀ  ਹੈ। ਬਿਹਾਰ ਵਿੱਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ  ਦਾ ਰਾਜ- ਇਹ ਮੋਦੀ ਕੀ ਗਰੰਟੀ  ਹੈ। ਬਿਹਾਰ ਵਿੱਚ ਭੈਣਾਂ-ਬੇਟੀਆਂ ਨੂੰ ਅਧਿਕਾਰ- ਇਹ ਮੋਦੀ ਕੀ ਗਰੰਟੀ ਹੈ। ਤੀਸਰੇ ਟਰਮ ਵਿੱਚ ਸਾਡੀ ਸਰਕਾਰ ਇਨ੍ਹਾਂ  ਹੀ ਗਰੰਟੀਆਂ ਨੂੰ ਪੂਰਾ ਕਰਨ ਅਤੇ ਵਿਕਸਿਤ ਬਿਹਾਰ ਬਣਾਉਣ ਦੇ ਲਈ ਕੰਮ ਕਰਨ ਦੇ ਲਈ ਸੰਕਲਪਬੱਧ ਹੈ। ਆਪ ਸਾਰਿਆਂ ਨੂੰ ਇੱਕ ਵਾਰ ਬਹੁਤ-ਬਹੁਤ ਵਧਾਈ। ਅੱਜ ਵਿਕਾਸ ਦਾ ਉਤਸਵ ਹੈ, ਮੈਂ ਆਪ ਸਭ ਨੂੰ ਆਗਰਹਿ ਕਰਦਾ ਹਾਂ ਆਪਣਾ ਮੋਬਾਈਲ ਫੋਨ ਨਿਕਾਲੋ(ਕੱਢੋ), ਉਸ ਦੀ ਫਲੈਸ਼ਲਾਈਟ ਚਾਲੂ ਕਰੋ, ਤੁਹਾਡੇ (ਆਪਦੇ) ਸਭ ਦੇ ਮੋਬਾਈਲ ਦੀ ਫਲੈਸ਼ਲਾਈਟ ਚਾਲੂ ਕੀਤੀ ਜਾਵੇ, ਇਹ ਵਿਕਾਸ ਦਾ ਉਤਸਵ ਮਨਾਓ, ਸਭ ਜੋ  ਦੂਰ-ਦੂਰ ਹਨ ਉਹ ਭੀ ਕਰਨ, ਹਰ ਕੋਈ ਆਪਣਾ ਮੋਬਾਈਲ ਫੋਨ ਬਾਹਰ ਨਿਕਾਲੇ(ਕੱਢੇ)  ਇਹ ਵਿਕਾਸ ਦਾ ਉਤਸਵ ਮਨਾਵੇ। ਮੇਰੇ ਨਾਲ ਬੋਲੋ- 

 

ਭਾਰਤ ਮਾਤਾ ਕੀ –ਜੈ,

ਭਾਰਤ ਮਾਤਾ ਕੀ –ਜੈ,

ਭਾਰਤ ਮਾਤਾ ਕੀ –ਜੈ,

ਬਹੁਤ-ਬਹੁਤ ਧੰਨਵਾਦ।

***

ਡੀਐੱਸ/ਐੱਸਟੀ/ਡੀਕੇ/ਏਕੇ


(Release ID: 2011100) Visitor Counter : 59