ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਯਵਤਮਾਲ ਵਿੱਚ 4,900 ਕਰੋੜ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਾਅਰਪਣ ਅਤੇ ਉਦਘਾਟਨ ਕੀਤਾ
ਪੀਐੱਮ-ਕਿਸਾਨ ਦੇ ਤਹਿਤ ਲਗਭਗ 21,000 ਕਰੋੜ ਰੁਪਏ ਦੀ 16ਵੀਂ ਕਿਸ਼ਤ ਅਤੇ ’ਨਮੋ ਸ਼ੇਤਕਾਰੀ ਮਹਾਸਨਮਾਨ ਨਿਧੀֹ’ ਦੇ ਤਹਿਤ ਲਗਭਗ 3800 ਕਰੋੜ ਰੁਪਏ ਦੀ ਦੂਜੀ ਅਤੇ ਤੀਜੀ ਕਿਸ਼ਤ ਜਾਰੀ ਕੀਤੀ
ਪੂਰੇ ਮਹਾਰਾਸ਼ਟਰ ਵਿੱਚ 5.5 ਲੱਖ ਮਹਿਲਾ ਸਵੈ-ਸਹਾਇਤਾ ਗਰੁੱਪਾਂ ਨੂੰ 825 ਕਰੋੜ ਰੁਪਏ ਦਾ ਰਿਵਾਲਵਿੰਗ ਫੰਡ ਵੰਡਿਆ ਗਿਆ
ਪੂਰੇ ਮਹਾਰਾਸ਼ਟਰ ਵਿੱਚ 1 ਕਰੋੜ ਆਯੁਸ਼ਮਾਨ ਕਾਰਡਾਂ ਦੀ ਵੰਡ ਸ਼ੁਰੂ ਕੀਤੀ ਗਈ
ਯਵਤਮਾਲ ਸ਼ਹਿਰ ਵਿੱਚ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਪ੍ਰਤਿਮਾ ਦਾ ਅਨਾਚਰਣ ਕੀਤਾ
ਕਈ ਸੜਕ, ਰੇਲ ਅਤੇ ਸਿੰਚਾਈ ਪ੍ਰੋਜੈਕਟ ਸਮਰਪਿਤ ਕੀਤੇ
“ਅਸੀਂ ਛੱਤਰਪਤੀ ਸ਼ਿਵਾਜੀ ਤੋਂ ਪ੍ਰੇਰਣਾ ਲੈਂਦੇ ਹਨ”
“ਮੈਂ ਭਾਰਤ ਦੇ ਹਰ ਕੋਣੇ ਨੂੰ ਵਿਕਸਿਤ ਬਣਾਉਣ ਦਾ ਸੰਕਲਪ ਲਿਆ ਹੈ। ਮੇਰੇ ਸਰੀਰ ਦਾ ਕਣ-ਕਣ ਅਤੇ ਜੀਵਨ ਦਾ ਹਰੇਕ ਪਲ ਇਸੀ ਸੰਕਲਪ ਦੇ ਲਈ ਸਮਰਪਿਤ ਹੈ”
“ਪਿਛਲੇ 10 ਸਾਲਾਂ ਵਿੱਚ ਕੀਤਾ ਗਿਆ ਹਰ ਕੰਮ ਅਗਲੇ 25 ਸਾਲਾਂ ਦੀ ਨੀਂਹ ਰੱਖਦਾ ਹੈ”
“ਅੱਜ ਗ਼ਰੀਬਾਂ ਨੂੰ ਉਨ੍ਹਾਂ ਦਾ ਉਚਿਤ ਹਿੱਸਾ ਮਿਲ ਰਿਹਾ ਹੈ”
“ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ”
“ਪੰਡਿਤ ਦੀਨਦਿਆਲ ਉਪਾਧਿਆਏ ਅੰਤਯੋਦਯ ਦੇ ਪ੍ਰੇਰਣਾ ਪੁਰਸ਼ ਹਨ, ਉਨ੍ਹਾਂ ਦਾ ਪੂਰਾ ਜੀਵਨ ਗ਼ਰੀਬਾਂ ਦੇ ਲਈ ਸਮਰਪਿਤ ਸੀ”
Posted On:
28 FEB 2024 7:44PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਯਵਤਮਾਲ ਵਿੱਚ 4900 ਕਰੋੜ ਰੁਪਏ ਤੋਂ ਅਧਿਕ ਦੇ ਰੇਲ, ਸੜਕ ਅਤੇ ਸਿੰਚਾਈ ਨਾਲ ਸੰਬੰਧਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਾਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਪ੍ਰੋਗਰਾਮ ਦੇ ਦੌਰਾਨ ਪੀਐੱਮ ਕਿਸਾਨ ਸਨਮਾਨ ਨਿਧੀ ਅਤੇ ਹੋਰ ਯੋਜਨਾਵਾਂ ਦੇ ਤਹਿਤ ਲਾਭ ਵੀ ਜਾਰੀ ਕੀਤੇ।
ਪ੍ਰਧਾਨ ਮੰਤਰੀ ਨੇ ਪੂਰੇ ਮਹਾਰਾਸ਼ਟਰ ਵਿੱਚ 1 ਕਰੋੜ ਆਯੁਸ਼ਮਾਨ ਕਾਰਡਾ ਦੇ ਵੰਡ ਦੀ ਵੀ ਸ਼ੁਰੂਆਤ ਕੀਤੀ ਅਤੇ ਹੋਰ ਪਿਛੜਾ ਵਰਗ (ਓਬੀਸੀ) ਸ਼੍ਰੇਣੀ ਦੇ ਲਾਭਾਰਥੀਆਂ ਦੇ ਲਈ ਮੋਦੀ ਆਵਾਸ ਘਰਕੁਲ ਯੋਜਨਾ ਸ਼ੁਰੂ ਕੀਤੀ। ਉਨ੍ਹਾਂ ਨੇ ਦੋ ਰੇਲ ਸੇਵਾਵਾਂ ਨੂੰ ਵੀ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਯਵਤਮਾਲ ਸ਼ਹਿਰ ਵਿੱਚ ਪੰਡਿਤ ਦੀਨਦਿਆਲ ਉਪਾਧਿਆਏ ਦੀ ਪ੍ਰਤਿਮਾ ਦਾ ਵੀ ਅਨਾਵਰਣ ਕੀਤਾ। ਇਸ ਆਯੋਜਨ ਵਿੱਚ ਵੱਡੀ ਸੰਖਿਆ ਵਿੱਚ ਦੇਸ਼ਭਰ ਦੇ ਵਿਕਾਸ ਸ਼ਾਮਲ ਹੋਏ।
ਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਛੱਤਰਪਤੀ ਸ਼ਿਵਾਜੀ ਦੀ ਭੂਮੀ ਨੂੰ ਨਮਨ ਕੀਤਾ ਅਤੇ ਧਰਤੀ ਪੁੱਤਰ ਬਾਬਾ ਸਾਹਿਬ ਅੰਬੇਡਕਰ ਨੂੰ ਵੀ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ 2014 ਵਿੱਚ ‘ਚਾਹ ਪੇ ਚਰਚਾ’ ਦੇ ਲਈ ਆਏ ਮਹਾਰਾਸ਼ਟਰ ਆਉਣ ‘ਤੇ ਲੋਕਾਂ ਦੇ ਅਸ਼ੀਰਵਾਦ ਨੂੰ ਯਾਦ ਕੀਤਾ ਅਤੇ ਸਾਲ 2019 ਵਿੱਚ ਵੀ ਉਨ੍ਹਾਂ ਨੇ ਲੋਕਾਂ ਨੂੰ ਇੱਕ ਵਾਰ ਫਿਰ ਅਸ਼ੀਰਵਾਦ ਮੰਗਿਆ। ਉਨ੍ਹਾਂ ਨੇ ਮਾਤਾਵਾਂ-ਭੈਣਾਂ ਦੇ ਅਸ਼ੀਰਵਾਦ ਦੇ ਲਈ ਆਭਾਰ ਵਿਅਕਤ ਕੀਤਾ।
ਛੱਤਰਪਤੀ ਸ਼ਿਵਾਜੀ ਦੇ ਸ਼ਾਸਨ ਦੇ 350 ਸਾਲ ਪੂਰੇ ਹੋਣ ‘ਤੇ ਪ੍ਰਧਾਨ ਮੰਤੀ ਨੇ ਉਨ੍ਹਾਂ ਦੇ ਤਾਜਪੋਸ਼ੀ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰੀ ਚੇਤਨਾ ਅਤੇ ਤਾਕਤ ਨੂੰ ਬਹੁਤ ਜ਼ਰੂਰੀ ਮਹੱਤਵ ਦਿੱਤਾ ਅਤੇ ਆਪਣੀ ਆਖਿਰੀ ਸਾਹ ਤੱਕ ਇਸ ਦੇ ਲਈ ਕੰਮ ਕੀਤਾ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਵਰਤਮਾਨ ਸਰਕਾਰ ਉਨ੍ਹਾਂ ਦੇ ਆਦਰਸ਼ਾਂ ਦਾ ਪਾਲਨ ਕਰਦੀ ਹੈ ਅਤੇ ਨਾਗਰਿਕਾਂ ਦੇ ਜੀਵਨ ਨੂੰ ਬਦਲਣ ਦੇ ਮਿਸ਼ਨ ‘ਤੇ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ 10 ਸਾਲਾਂ ਵਿੱਚ ਕੀਤਾ ਗਿਆ ਹਰ ਕੰਮ ਅਗਲੇ 25 ਸਾਲਾਂ ਦੀ ਨੀਂਹ ਰੱਖਦਾ ਹੈ। “ਉਨ੍ਹਾਂ ਨੇ ਕਿਹਾ, ਮੈਂ ਭਾਰਤ ਦੇ ਹਰ ਕੋਣੇ ਦਾ ਵਿਕਾਸ ਕਰਨ ਦਾ ਸੰਕਲਪ ਲਿਆ ਹੈ ਅਤੇ ਮੇਰੇ ਜੀਵਨ ਦਾ ਹਰ ਪਲ, ਮੇਰੇ ਸਰੀਰ ਦਾ ਹਰ ਪਲ ਇਸ ਦੇ ਲਈ ਸਮਰਪਿਤ ਹੈ, ਇਹੀ ਮੇਰਾ ਸੰਕਲਪ ਹੈ।
ਪ੍ਰਧਾਨ ਮੰਤਰੀ ਨੇ ਚਾਰ ਸਭ ਤੋਂ ਵੱਡੀਆਂ ਪ੍ਰਾਥਮਿਕਤਾਵਾਂ- ਗ਼ਰੀਬ, ਯੁਵਾ, ਮਹਿਲਾਵਾਂ ਅਤੇ ਕਿਸਾਨ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ, ਇਨ੍ਹਾਂ ਚਾਰਾਂ ਦਾ ਸਸ਼ਕਤੀਕਰਣ ਹਰ ਪਰਿਵਾਰ ਅਤੇ ਪੂਰੇ ਸਮਾਜ ਦੀ ਤਾਕਤ ਸੁਨਿਸ਼ਚਿਤ ਕਰੇਗਾ। “ਉਨ੍ਹਾਂ ਨੇ ਅੱਜ ਦੇ ਆਯੋਜਨ ਦੀ ਪ੍ਰੋਜੈਕਟਾਂ ਨੂੰ ਇਨ੍ਹਾਂ ਚਾਰਾਂ ਦੇ ਸਸ਼ਕਤੀਕਰਣ ਨਾਲ ਜੋੜਿਆ। ਉਨ੍ਹਾਂ ਨੇ ਕਿਸਾਨਾਂ ਦੇ ਲਈ ਸਿੰਚਾਈ ਸੁਵਿਧਾਵਾਂ, ਗ਼ਰੀਬਾਂ ਦੇ ਲਈ ਪੱਕੇ ਮਕਾਨ, ਗ੍ਰਾਮੀਣ ਮਹਿਲਾਵਾਂ ਨੂੰ ਵਿੱਤੀ ਸਹਾਇਤਾ ਅਤੇ ਨੌਜਵਾਨਾਂ ਦੇ ਭਵਿੱਖ ਦੇ ਲਈ ਬੁਨਿਆਦੀ ਢਾਂਚੇ ਦਾ ਜ਼ਿਕਰ ਕੀਤਾ।
ਪਿਛਲੀਆਂ ਸਰਕਾਰਾਂ ਦੇ ਦੌਰਾਨ ਕਿਸਾਨਾਂ, ਕਬਾਇਲੀਆਂ ਅਤੇ ਜ਼ਰੂਰਤਮੰਦਾਂ ਨੂੰ ਵਿੱਤੀ ਸਹਾਇਤਾ ਵਿੱਚ ਕਮੀ ਹੋਣ ’ਤੇ ਅਫਸੋਸ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਅੱਜ ਇੱਕ ਬਟਨ ਦੱਬ ਕੇ 21,000 ਕਰੋੜ ਰੁਪਏ ਦੇ ਪੀਐੱਮ ਕਿਸਾਨ ਸਨਮਾਮ ਨਿਧੀ ਦੇ ਵੰਡ ਦੇ ਅਵਸਰ ’ਤੇ ਵਿਰੋਧਭਾਸ ’ਤੇ ਚਾਨਣਾ ਪਾਇਆ ਅਤੇ ਮੋਦੀ ਦੀ ਗਰੰਟੀ ਨੂੰ ਸਾਂਝਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅੱਜ ਗਰੀਬਾਂ ਨੂੰ ਉਨ੍ਹਾਂ ਦਾ ਉੱਚਿਤ ਹਿੱਸਾ ਮਿਲ ਰਿਹਾ ਹੈ।”
ਮਹਾਰਾਸ਼ਟਰ ਵਿੱਚ ਡਬਲ ਇੰਜਨ ਸਰਕਾਰ ਦੀ ਡਬਲ ਗਰੰਟੀ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਕਿਸਾਨਾਂ ਨੂੰ ਅਲੱਗ ਤੋਂ 3800 ਕਰੋੜ ਰੁਪਏ ਮਿਲੇ, ਜਿਸ ਨਾਲ ਪੂਰੇ ਮਹਾਰਾਸ਼ਟਰ ਵਿੱਚ ਲਗਭਗ 88 ਲੱਖ ਲਾਭਾਰਥੀ ਕਿਸਾਨਾਂ ਨੂੰ ਲਾਭ ਹੋਇਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ 11 ਕਰੋੜ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ 3 ਲੱਖ ਕਰੋੜ ਰੁਪਏ ਮਿਲੇ ਹਨ। ਜਿਸ ਵਿੱਚੋਂ ਮਹਾਰਾਸ਼ਟਰ ਦੇ ਕਿਸਾਨਾਂ ਨੂੰ 30,000 ਕਰੋੜ ਰੁਪਏ ਅਤੇ ਯਵਤਮਾਲ ਦੇ ਕਿਸਾਨਾਂ ਨੂੰ 900 ਕਰੋੜ ਰੁਪਏ ਉਨ੍ਹਾਂ ਦੇ ਖਾਤੇ ਵਿੱਚ ਭੇਜੇ ਗਏ ਹਨ। ਪ੍ਰਧਾਨ ਮੰਤਰੀ ਨੇ ਗੰਨੇ ਦੀ ਐੱਫਆਰਪੀ ਵਧਾ ਕੇ 340 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖਾਦ ਭੰਡਾਰਣ ਨਿਰਮਾਣ ਦੀ ਦੁਨੀਆਂ ਦੀ ਸਭ ਤੋਂ ਵੱਡੀ ਯੋਜਨਾ ਦਾ ਵੀ ਜ਼ਿਕਰ ਕੀਤਾ, ਜਿਸ ਨੂੰ ਹੁਣੇ ਹੀ ਭਾਰਤ ਮੰਡਪਮ ਵਿੱਚ ਸ਼ੁਰੂ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਪਿੰਡਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਸਾਹਮਣੇ ਆਉਣ ਵਾਲੇ ਸਾਰੇ ਮੁੱਦਿਆਂ ਨਾਲ ਨਿਪਟਨ ਦੇ ਲਈ ਸਰਕਾਰ ਦੀ ਪ੍ਰੇਰਣਾ ’ਤੇ ਚਾਨਣਾ ਪਾਂਉਦੇ ਹੋਏ ਕਿਹਾ, “ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਗ੍ਰਾਮੀਣ ਅਰਥਵਿਵਸਥਾ ਨੂੰ ਮਜਬੂਤ ਕਰਨਾ ਜ਼ਰੂਰੀ ਹੈ।” ਚਾਹੇ ਪੀਣ ਦੇ ਲਈ ਪਾਣੀ ਹੋਵੇ ਜਾਂ ਸਿੰਚਾਈ ਦੇ ਲਈ, ਪ੍ਰਧਾਨ ਮੰਤਰੀ ਨੇ ਪਿਛਲੀਆਂ ਸਰਕਾਰਾਂ ਦੇ ਦੌਰਾਨ ਪਿੰਡਾਂ ਵਿੱਚ ਸੁੱਕੇ ਅਜਿਹੀਆਂ ਸਥਿਤੀਆਂ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਸਾਲ 2014 ਤੋਂ ਪਹਿਲੇ 100 ਵਿੱਚੋਂ ਕੇਵਲ 15 ਪਰਿਵਾਰਾਂ ਨੂੰ ਨਲ ਦੇ ਪਾਣੀ ਦੀ ਸਪਲਾਈ ਹੁੰਦੀ ਸੀ।
ਉਨ੍ਹਾਂ ਨੇ ਕਿਹਾ, “ਜ਼ਿਆਦਾਤਰ ਅਣਗੌਲੇ ਪਰਿਵਾਰ ਗ਼ਰੀਬ, ਦਲਿਤ ਅਤੇ ਆਦਿਵਾਸੀ ਸਮੁਦਾਏ ਦੇ ਸਨ।” ਉਨ੍ਹਾਂ ਨੇ ਉਨ੍ਹਾ ਕਠਿਨ ਪਰਿਸਥਿਤੀਆਂ ਨੂੰ ਵੀ ਯਾਦ ਕੀਤਾ ਜਿਨ੍ਹਾਂ ਦਾ ਮਹਿਲਾਵਾਂ ਨੂੰ ਪਾਣੀ ਦੀ ਕਮੀ ਕਾਰਨ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਉਨ੍ਹਾਂ ਨੇ ਮੋਦੀ ਦੀ ‘ਹਰ ਘਰ ਜਲ’ ਦਾ ਗਰੰਟੀ ਦੀ ਯਾਦ ਦਿਲਾਈ, ਜਿਸ ਦੇ ਕਾਰਨ 4-5 ਸਾਲਾਂ ਦੇ ਅੰਦਰ 100 ਵਿੱਚੋਂ 75 ਪਰਿਵਾਰਾਂ ਨੂੰ ਨਲ ਦਾ ਪਾਣੀ ਮਿਲਣ ਲੱਗਿਆ। ਉਨ੍ਹਾਂ ਨੇ ਮਹਾਰਾਸ਼ਟਰ ਵਿੱਚ 50 ਲੱਖ ਤੋਂ ਘੱਟ ਤੋਂ 1.25 ਕਰੋੜ ਨਲ ਜਲ ਕਨੈਕਸ਼ਨ ਤੱਕ ਵਧਾਉਣ ਦੇ ਅੰਕੜਿਆਂ ਨੂੰ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਮੋਦੀ ਦੀ ਗਰੰਟੀ ਦਾ ਮਤਲਬ ਗਰੰਟੀ ਦਾ ਪੂਰਾ ਹੋਣਾ ਦੀ ਗਰੰਟੀ ਹੈ।
ਪ੍ਰਧਾਨ ਮੰਤਰੀ ਨੇ ਪਿਛਲੇ ਦੌਰ ਦੀ ਲੰਬੇ ਸਮੇਂ ਤੋਂ ਲੰਬਿਤ 100 ਸਿੰਚਾਈ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ ਕਿਸਾਨਾਂ ਨੂੰ ਕਿਹਾ ਕਿ ਉਨ੍ਹਾਂ ਵਿੱਚੋਂ 60 ਪਿਛਲੇ 10 ਸਾਲਾਂ ਵਿੱਚ ਪੂਰੀਆਂ ਹੋ ਚੁੱਕੀਆਂ ਹਨ। ਅਜਿਹੇ 26 ਲੰਬਿਤ ਸਿੰਚਾਈ ਪ੍ਰੋਜੈਕਟਾਂ ਮਹਾਰਾਸ਼ਟਰ ਤੋਂ ਸਨ। ਪ੍ਰਧਾਨ ਮੰਤਰੀ ਨੇ ਕਿਹਾ, “ਵਿਦਰਭ ਦੇ ਕਿਸਾਨ ਇਹ ਜਾਣਨ ਦੇ ਹੱਕਦਾਰ ਹਨ ਕਿ ਉਨ੍ਹਾਂ ਦੇ ਪਰਿਵਾਰਾਂ ਦੇ ਦੁੱਖਾਂ ਦੇ ਪਿੱਛੇ ਕੌਣ ਸੀ” ਅਤੇ ਦੱਸਿਆ ਕਿ ਇਨ੍ਹਾਂ 26 ਪ੍ਰੋਜੈਕਟਾਂ ਵਿੱਚੋਂ 12 ਸਰਕਾਰ ਦੁਆਰਾ ਪੂਰੀ ਕਰ ਲਏ ਗਏ ਹਨ ਅਤੇ ਹੋਰ ਪ੍ਰੋਜੈਕਟਾਂ ’ਤੇ ਵੀ ਕੰਮ ਚਲ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਨਿਲਵੰਡੇ ਡੈਮ ਪ੍ਰੋਜੈਕਟ ਦਾ ਉਦਾਹਰਣ ਦਿੱਤਾ ਜੋ 50 ਸਾਲਾਂ ਦੇ ਬਾਅਦ ਪੂਰੀ ਹੋਈ, ਕ੍ਰਿਸ਼ਨਾ ਕੋਇਨਾ ਅਤੇ ਤੇਂਭੂ ਪ੍ਰੋਜੈਕਟਾਂ ਅਤੇ ਗੋਸੀਖੁਰਦ ਪ੍ਰੋਜੈਕਟ ਵੀ ਵਰਤਮਾਨ ਸਰਕਾਰ ਦੁਆਰਾ ਦਹਾਕਿਆਂ ਦੀ ਦੇਰੀ ਦੇ ਬਾਅਦ ਫਿਰ ਤੋਂ ਪ੍ਰਕਾਸ਼ ਵਿੱਚ ਆ ਗਏ ਹਨ। ਅੱਜ ਵੀ ਪੀਐੱਮ ਕ੍ਰਿਸ਼ੀ ਸਿੰਚਾਈ ਅਤੇ ਬਲਿਰਾਜਾ ਸੰਜੀਵਿਨੀ ਯੋਜਨਾ ਦੇ ਤਹਿਤ ਵਿਦਰਭ ਅਤੇ ਮਰਾਠਵਾਰਾ ਦੇ 51 ਪ੍ਰੋਜੈਕਟ ਸਮਰਪਿਤ ਕੀਤੇ ਗਏ।
ਪਿੰਡਾਂ ਵਿੱਚ ਲਖਪਤੀ ਦੀਦੀਆਂ ਬਣਾਉਣ ਦੀ ਮੋਦੀ ਦੀ ਗਰੰਟੀ ਦੀ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ 1 ਕਰੋੜ ਮਹਿਲਾਵਾਂ ਦਾ ਟੀਚਾ ਪਹਿਲੇ ਹੀ ਹਾਸਲ ਕਰ ਲਿਆ ਗਿਆ ਹੈ ਅਤੇ ਇਸ ਸਾਲ ਦੇ ਬਜਟ ਵਿੱਚ ਲਖਪਤੀ ਦੀਦੀਆਂ ਦੀ ਸੰਖਿਆ 3 ਕਰੋੜ ਤੱਕ ਵਧਾਉਣ ਦੀ ਯੋਜਨ ਹੈ। ਉਨ੍ਹਾਂ ਨੇ ਸਵੈ ਸਹਾਇਤਾ ਗਰੁੱਪਾਂ ਨਾਲ ਜੁੜੀਆਂ 10 ਕਰੋੜ ਤੋਂ ਅਧਿਕ ਮਹਿਲਾਵਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਨੂੰ ਬੈਂਕ ਤੋਂ 8 ਲੱਖ ਕਰੋੜ ਰੁਪਏ ਅਤੇ ਕੇਂਦਰ ਸਰਕਾਰ ਦੁਆਰਾ 40,000 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਪ੍ਰਦਾਨ ਕੀਤਾ ਜਾਂਦਾ ਹੈ, ਜਿਸ ਵਿੱਚ ਮਹਾਰਾਸ਼ਟਰ ਦੀਆਂ ਲੱਖਾਂ ਮਹਿਲਾਵਾਂ ਲਾਭਾਵਿਤ ਹੁੰਦੀਆਂ ਹਨ। ਪ੍ਰਧਾਨ ਮਤੰਰੀ ਨੇ ਦੱਸਿਆ ਕਿ ਯਵਤਮਾਲ ਜ਼ਿਲ੍ਹੇ ਵਿੱਚ ਮਹਿਲਾਵਾਂ ਨੂੰ ਕਈ ਈ-ਰਿਕਸ਼ਾ ਵੀ ਸੌਂਪੇ ਗਏ। ਪ੍ਰਧਾਨ ਮੰਤਰੀ ਨੇ ਇਸ ਕੰਮ ਦੇ ਲਈ ਮਹਾਰਾਸ਼ਟਰ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਨਮੋ ਡ੍ਰੌਨ ਦੀਦੀ ਯੋਜਨਾ ਦਾ ਵੀ ਜ਼ਿਕਰ ਕੀਤਾ ਜਿੱਥੇ ਸਰਕਾਰ ਦੁਆਰਾ ਮਹਿਲਾਵਾਂ ਨੂੰ ਡ੍ਰੌਨ ਪਾਇਲਟ ਦੇ ਰੂਪ ਵਿੱਚ ਟ੍ਰੇਂਡ ਕੀਤਾ ਜਾ ਰਿਹਾ ਹੈ ਅਤੇ ਕ੍ਰਿਸ਼ੀ ਉਪਯੋਗ ਦੇ ਲਈ ਡ੍ਰੌਨ ਵੀ ਪ੍ਰਦਾਨ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਨੇ ਅੱਜ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਪ੍ਰਤਿਮਾ ਦਾ ਅਨਾਵਰਣ ਕੀਤਾ। ਪੰਡਿਤ ਦੀਨਦਿਆਲ ਉਪਾਧਿਆਏ ਦੇ ਅੰਤਯੋਦਯ ਦਰਸ਼ਨ ਤੋਂ ਪ੍ਰੇਰਣਾ ਲੈਂਦੇ ਹੋਏ ਪ੍ਰਧਾਨ ਮੰਤਰੀ ਨੇ ਪਿਛਲੇ 10 ਸਾਲਾਂ ਦੇ ਦੌਰ ਗ਼ਰੀਬਾਂ ਨੂੰ ਸਮਰਪਿਤ ਪ੍ਰੋਜੈਕਟਾਂ ਜਿਹੇ ਮੁਫ਼ਤ ਰਾਸ਼ਨ ਅਤੇ ਮੁਫ਼ਤ ਮੈਡੀਕਲ ਇਲਾਜ ਦੀ ਗਰੰਟੀ ਦਾ ਵੇਰਵਾ ਦਿੱਤਾ। ਅੱਜ ਮਹਾਰਾਸ਼ਟਰ ਦੇ 1 ਕਰੋੜ ਪਰਿਵਾਰਾਂ ਨੂੰ ਆਯੁਸ਼ਮਾਨ ਕਾਰਡ ਦੇਣ ਦਾ ਅਭਿਆਨ ਸ਼ੁਰੂ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਗ਼ਰੀਬਾਂ ਦੇ ਲਈ ਪੱਕੇ ਮਕਾਨਾਂ ਦਾ ਜ਼ਿਕਰ ਕਰਦੇ ਹੋਏ ਹੋਰ ਪਿਛੜਾ ਵਰਗ (ਓਬੀਸੀ) ਪਰਿਵਾਰਾਂ ਦੇ ਲਈ ਮਕਾਨਾਂ ਦੀ ਇੱਕ ਯੋਜਨਾ ਦਾ ਜ਼ਿਕਰ ਕੀਤਾ ਜਿਸ ਦੇ ਤਹਿਤ 10 ਹਜ਼ਾਰ ਓਬੀਸੀ ਪਰਿਵਾਰਂ ਨੂੰ ਪੱਕੇ ਮਕਾਨ ਮਿਲਣਗੇ, ਜਿਸ ਦਾ ਅੱਜ ਸ਼ੁਭਾਰੰਭ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਕਾਰੀਗਰਾਂ ਅਤੇ ਹਸਤਸ਼ਿਲਪੀਆਂ ਦੇ ਲਈ 13,000 ਕਰੋੜ ਰੁਪਏ ਦੀ ਵਿਸ਼ਵਕਰਮਾ ਯੋਜਨਾ ਅਤੇ ਆਦਿਵਾਸੀਆਂ ਦੇ ਲਈ 23,000 ਕਰੋੜ ਰੁਪਏ ਦੀ ਪੀਐੱਮ ਜਨਮਨ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ, ਮੋਦੀ ਨੇ ਨਾ ਕੇਵਲ ਉਨ੍ਹਾਂ ਲੋਕਾਂ ਦੀ ਪ੍ਰਵਾਹ ਕੀਤੀ ਹੈ ਜਿਨ੍ਹਾਂ ਦੀ ਕਦੀ ਪ੍ਰਵਾਹ ਨਹੀਂ ਕੀਤੀ ਗਈ, ਬਲਕਿ ਉਨ੍ਹਾਂ ਦੀ ਪੂਜਾ ਵੀ ਕੀਤੀ।”
ਉਨ੍ਹਾਂ ਨੇ ਕਿਹਾ ਕਿ ਪੀਐੱਮ ਜਨਮਨ ਯੋਜਨਾ ਕਟਕਰੀ, ਕੋਲਮ ਅਤੇ ਮਾਡੀਆ ਸਹਿਤ ਮਹਾਰਾਸ਼ਟਰ ਦੇ ਕਈ ਆਦਿਵਾਸੀ ਸਮੁਦਾਏ ਦੇ ਲਈ ਜੀਵਨ ਆਸਾਨ ਬਣਾਏਗੀ। ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ਰੀਬਾਂ, ਕਿਸਾਨਾਂ , ਨੌਜਵਾਨਾਂ ਅਤੇ ਨਾਰੀ ਸ਼ਕਤੀ ਨੂੰ ਸਸ਼ਕਤ ਬਣਾਉਣ ਦਾ ਇਹ ਅਭਿਆਨ ਹੋਰ ਤੇਜ਼ ਹੋਣ ਵਾਲਾ ਹੈ ਅਤੇ ਅਗਲੇ 5 ਸਾਲਾਂ ਵਿੱਚ ਵਿਦਰਭ ਦੇ ਹਰ ਪਰਿਵਾਰ ਦੇ ਲਈ ਬਿਹਤਰ ਜੀਵਨ ਦਾ ਨਿਰਮਾਣ ਕਰਦੇ ਹੋਏ ਹੋਰ ਅਧਿਕ ਤੇਜ਼ੀ ਨਾਲ ਵਿਕਾਸ ਹੋਵੇਗਾ।
ਇਸ ਅਵਸਰ ‘ਤੇ ਮਹਾਰਾਸ਼ਟਰ ਦੇ ਰਾਜਪਾਲ, ਸ਼੍ਰੀ ਰਮੇਸ਼ ਬੈਸ, ਮਹਾਰਾਸ਼ਟਰ ਦੇ ਮੁੱਖ ਮੰਤਰੀ , ਸ਼੍ਰੀ ਏਕਨਾਥ ਸ਼ਿੰਦੇ, ਅਤੇ ਮਹਾਰਾਸ਼ਟਰ ਦੇ ਉਪ ਮੁੱਖਮੰਤਰੀ, ਸ਼੍ਰੀ ਦੇਵੇਂਦ੍ਰ ਫਡਣਵੀਸ ਅਤੇ ਸ਼੍ਰੀ ਅਜੀਤ ਪਵਾਰ ਸਹਿਤ ਸੰਸਦ, ਵਿਧਾਨ ਸਭਾ, ਵਿਧਾਨ ਪਰਿਸ਼ਦ ਅਤੇ ਮਹਾਰਾਸ਼ਟਰ ਸਰਕਾਰ ਦੇ ਹੋਰ ਮੈਂਬਰ ਉਪਸਥਿਤ ਸਨ। ਕੇਂਦਰੀ ਕ੍ਰਿਸ਼ੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਵਰਚੁਅਲ ਮਾਧਿਅਮ ਨਾਲ ਆਪਣੀ ਉਪਸਥਿਤੀ ਦਰਜ ਕਰਵਾਈ।
ਪਿਛੋਕੜ
ਕਿਸਾਨਾਂ ਦੇ ਭਲਾਈ ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਪ੍ਰਤਿਬੱਧਤਾ ਦਾ ਇੱਕ ਹੋਰ ਉਦਾਹਰਣ ਪੇਸ਼ ਕਰਨ ਵਾਲੇ ਕਦਮ ਵਿੱਚ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੇ ਤਹਿਤ ਲਾਭਾਰਥੀਆਂ ਨੂੰ ਸਿੱਧਾ ਲਾਭ ਟ੍ਰਾਂਸਫਰ ਦਾ ਮਾਧਿਆਮ ਨਾਲ 21,000 ਕਰੋੜ ਰੁਪਏ ਤੋਂ ਅਧਿਕ ਦੀ 16ਵੀਂ ਕਿਸਤ ਯਵਤਮਾਲ ਵਿੱਚ ਜਨਤਕ ਪ੍ਰੋਗਰਾਮ ਵਿੱਚ ਜਾਰੀ ਕੀਤੀ ਗਈ। ਇਸ ਰਿਲੀਜ਼ ਨਾਲ 11 ਕਰੋੜ ਤੋਂ ਅਧਿਕ ਕਿਸਾਨ ਪਰਿਵਾਰਾਂ ਨੂੰ 3 ਲੱਖ ਕਰੋੜ ਤੋਂ ਜ਼ਿਆਦਾ ਦੀ ਰਕਮ ਟਰਾਂਸਫਰ ਕੀਤੀ ਜਾ ਚੁੱਕੀ ਹੈ।
ਪ੍ਰਧਾਨ ਮੰਤਰੀ ਨੇ ਲਗਭਗ 3800 ਕਰੋੜ ਰੁਪਏ ਦੀ ‘ਨਮੋ ਸ਼ੇਤਕਾਰੀ ਮਹਾਸਨਮਾਨ ਨਿਧੀ’ ਦੀ ਦੂਜੀ ਅਤੇ ਤੀਜੀ ਕਿਸ਼ਤ ਵੀ ਵੰਡ ਕੀਤੀ, ਜਿਸ ਨਾਲ ਪੂਰੇ ਮਹਾਰਾਸ਼ਟਰ ਵਿੱਚ ਲਗਭਗ 88 ਲੱਖ ਲਾਭਾਰਥੀ ਕਿਸਾਨਾਂ ਨੂੰ ਲਾਭ ਹੋਇਆ। ਇਹ ਯੋਜਨਾ ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਾਰਥੀਆਂ ਨੂੰ ਪ੍ਰਤੀ ਸਾਲ 6000 ਰੁਪਏ ਦੀ ਅਤਿਰਿਕਤ ਰਾਸ਼ੀ ਪ੍ਰਦਾਨ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਪੂਰੇ ਮਹਾਰਾਸ਼ਟਰ ਵਿੱਚ 5.5 ਲੱਖ ਮਹਿਲਾ ਸਵੈ ਸਹਾਇਤਾ ਗਰੁੱਪਾਂ (ਐੱਸਐੱਚਜੀ) ਨੂੰ 825 ਕਰੋੜ ਰੁਪਏ ਦਾ ਰਿਵਾਲਵਿੰਗ ਫੰਡ ਵੰਡਿਆ। ਇਹ ਰਾਸ਼ੀ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਨਆਰਐੱਲਐੱਮ) ਦੇ ਤਹਿਤ ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੀਆਂ ਰਿਵਾਲਵਿੰਗ ਫੰਡ ਦੇ ਅਤਿਰਿਕਤ ਹੈ। ਸਵੈ-ਸਹਾਇਤਾ ਗਰੁੱਪਾਂ ਦੇ ਅੰਦਰ ਵਾਰੀ-ਵਾਰੀ ਨਾਲ ਧਨ ਉਧਾਰ ਦੇਣ ਨੂੰ ਹੁਲਾਰਾ ਦੇਣ ਅਤੇ ਗ੍ਰਾਮੀਣ ਪੱਧਰ ‘ਤੇ ਮਹਿਲਾਵਾਂ ਦੀ ਅਗਵਾਈ ਵਾਲੇ ਸੂਖਮ ਉੱਦਮਾਂ ਨੂੰ ਹੁਲਾਰਾਂ ਦੇ ਕੇ ਗ਼ਰੀਬ ਪਰਿਵਾਰਂ ਦੀ ਸਾਲਾਨਾ ਆਮਦਨ ਵਧਾਉਣ ਦੇ ਲਈ ਸੈਵ-ਸਹਾਇਤਾ ਗਰੁੱਪਾਂ ਨੂੰ ਰਿਵਾਲਵਿੰਗ ਫੰਡ (ਆਰਐੱਫ) ਦਿੱਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਸਾਰੀਆਂ ਸਰਕਾਰੀ ਯੋਜਨਾਵਾਂ ਦੀ 100% ਪੂਰਾ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੇ ਲਈ ਕਲਿਆਣਕਾਰੀ ਯੋਜਨਾਵਾਂ ਦਾ ਲਾਭਾਰਥੀਆਂ ਤੱਕ ਪਹੁੰਚਣ ਦੇ ਲਈ ਇੱਕ ਹੋਰ ਕਦਮ ਵਿੱਚ ਪੂਰੇ ਮਹਾਰਾਸ਼ਟਰ ਵਿੱਚ ਇੱਕ ਕਰੋੜ ਆਯੁਸ਼ਮਾਨ ਕਾਰਡਾ ਦੀ ਵੰਡ ਦੀ ਸ਼ੁਰੂਆਤ ਕੀਤੀ।
ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ ਹੋਰ ਪਿਛੜਾ ਵਰਗ(ਓਬੀਸੀ) ਸ਼੍ਰੇਣੀ ਦੇ ਲਾਭਾਰਥੀਆਂ ਦੇ ਲਈ ਮੋਦੀ ਆਵਾਸ ਘਰਕੁਲ ਯੋਜਨਾ ਸ਼ੁਰੂ ਕੀਤੀ। ਇਸ ਯੋਜਾ ਵਿੱਚ ਵਿੱਤੀ ਸਾਲ 2023-24 ਨਾਲ ਵਿੱਤੀ ਸਾਲ 2025-26 ਤੱਕ 10 ਲੱਖ ਘਰਾਂ ਦੇ ਨਿਰਮਾਣ ਦੀ ਪਰਿਕਲਪਨਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਯੋਜਨਾ ਦੇ 2.5 ਲੱਖ ਲਾਭਾਰਥੀਆਂ ਨੂੰ 375 ਕਰੋੜ ਰੁਪਏ ਦੀ ਪਹਿਲੀ ਕਿਸਤ ਟ੍ਰਾਂਸਫਰ ਕੀਤੀ।
ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਮਰਾਠਵਾੜਾ ਅਤੇ ਵਿਦਰਭ ਖੇਤਰਾਂ ਨੂੰ ਲਾਭ ਪਹੁੰਚਾਉਣ ਵਾਲੀ ਕਈ ਸਿੰਚਾਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਹ ਪ੍ਰੋਜੈਕਟਾਂ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (ਪੀਐੱਮਕੇਐੱਸਵਾਈ) ਅਤੇ ਬਲਿਰਾਜਾ ਜਲ ਸੰਜੀਵਨੀ ਯੋਜਨਾ (ਬੀਜੇਐੱਸਵਾਈ) ਦੇ ਤਹਿਤ 2750 ਕਰੋੜ ਰੁਪਏ ਤੋਂ ਅਧਿਕ ਦੀ ਸਿੰਚਾਈ ਲਾਗਤ ‘ਤੇ ਵਿਕਸਿਤ ਕੀਤੀਆਂ ਗਈਆ ਹਨ।
ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ 1300 ਕਰੋੜ ਰੁਪਏ ਤੋਂ ਅਧਿਕ ਦੀ ਕਈ ਰੇਲ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ। ਪ੍ਰੋਜੈਕਟਾਂ ਵਿੱਚ ਵਰਧਾ-ਕਾਲੰਬ ਬ੍ਰੌਡ ਗੇਜ ਲਾਈਨ(ਵਰਧਾ-ਯਵਤਮਾਲ-ਨਾਂਦੇੜ ਨਵੀਂ ਬ੍ਰੌਡ ਗੇਜ ਲਾਈਨ ਪ੍ਰੋਜੈਕਟ ਦੀ ਹਿੱਸਾ) ਅਤੇ ਨਿਊ ਅਸ਼ਟੀ-ਅਮਲਨੇਰ ਬ੍ਰੌਡ ਗੇਜ ਲਾਈਨ(ਅਹਿਮਦਨਗਰ-ਬੀਡ-ਪਰਲੀ ਨਵੀਂ ਬ੍ਰੌਡ ਗੇਜ ਲਾਈਨ ਪ੍ਰੋਜੈਕਟ ਦਾ ਹਿੱਸਾ) ਸ਼ਾਮਲ ਹਨ।
ਨਵੀਂ ਬ੍ਰੌਡ ਗੇਜ ਲਾਈਨ ਵਿਦਰਭ ਅਤੇ ਮਰਾਠਵਾੜਾ ਖੇਤਰਾਂ ਦੇ ਸਪੰਰਰ ਵਿੱਚ ਸੁਧਾਰ ਕਰੇਗੀ ਅਤੇ ਸਮਾਜਿਕ ਅਰਥਿਕ ਵਿਕਾਸ ਨੂੰ ਹੁਲਾਰਾ ਦੇਵੇਗੀ। ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਨੇ ਵਰਚੁਅਲ ਮਾਧਿਅਮ ਨਾਲ ਦੋ ਰੇਲ ਸੇਵਾਵਾਂ ਨੂੰ ਹਰੀ ਝੰਡੀ ਵੀ ਦਿਖਾਈ। ਇਸ ਵਿੱਚ ਕਲੰਬ ਅਤੇ ਵਰਧਾ ਨੂੰ ਜੋੜਣ ਵਾਲੀਆਂ ਰੇਲ ਸੇਵਾਵਾਂ ਅਤੇ ਅਮਲਨੇਰ ਅਤੇ ਨਿਊ ਆਸ਼ਟੀ ਨੂੰ ਜੋੜਣ ਵਾਲੀਆਂ ਟ੍ਰੇਨ ਸੇਵਾ ਸ਼ਾਮਲ ਹਨ। ਇਸ ਨਵੀਂ ਰੇਲ ਸੇਵਾ ਤੋਂ ਰੇਲ ਸੰਪਰਕ ਵਿੱਚ ਸੁਧਾਰ ਹੋਵੇਗਾ ਅਤੇ ਖੇਤਰ ਦੇ ਵਿਦਿਆਰਥੀਆਂ, ਵਪਾਰੀਆਂ ਅਤੇ ਦੈਨਿਕ ਯਾਤਰੀਆਂ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ ਸੜਕ ਖੇਤਰ ਨੂੰ ਮਜ਼ਬੂਤ ਕਰਨ ਦੇ ਲਈ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਪ੍ਰੋਜੈਕਟਾਂ ਵਿੱਚ ਐੱਨਐੱਚ-930 ਦੇ ਵਰੋਰਾ-ਵਾਨੀ ਸੈਕਸ਼ਨ ਨੂੰ ਚਾਰ ਲੇਨ ਨੂੰ ਬਣਾਉਣਾ, ਸਾਕੌਲੀ-ਭੰਡਾਰਾ ਅਤੇ ਸਲਾਈਖੁਰਦ-ਤਿਰੋਰਾ ਨੂੰ ਜੋੜਣ ਵਾਲੀ ਮਹੱਤਵਪੂਰਨ ਸੜਕਾਂ ਦੇ ਲਈ ਸੜਕ ਅੱਪਗ੍ਰੇਡੇਸ਼ਨ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਸੰਪਰਕ ਵਿੱਚ ਸੁਧਾਰ ਹੋਵੇਗਾ, ਯਾਤਰਾ ਦਾ ਸਮਾਂ ਘੱਟ ਹੋਵੇਗਾ ਅਤੇ ਖੇਤਰ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਯਵਤਮਾਲ ਸ਼ਹਿਰ ਵਿੱਚ ਪੰਡਿਤ ਦੀਨਦਿਆਲ ਉਪਾਧਿਆਏ ਦੀ ਪ੍ਰਤਿਮਾ ਦਾ ਵੀ ਅਨਾਵਰਣ ਕੀਤਾ।
***
ਡੀਐੱਸ/ਟੀਐੱਸ
(Release ID: 2011008)
Visitor Counter : 79
Read this release in:
Bengali
,
Malayalam
,
English
,
Urdu
,
Marathi
,
Hindi
,
Manipuri
,
Assamese
,
Gujarati
,
Tamil
,
Telugu