ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਸਮੁੰਦਰ ਵਿੱਚ ਨਸ਼ੀਲੇ ਪਦਾਰਥ ਵਿਰੋਧੀ ਅਭਿਆਨ
Posted On:
28 FEB 2024 9:41AM by PIB Chandigarh
ਭਾਰਤੀ ਜਲ ਸੈਨਾ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸਮੁੰਦਰ ਵਿੱਚ ਇੱਕ ਤਾਲਮੇਲ ਮੁਹਿੰਮ ਵਿੱਚ ਇੱਕ ਸ਼ੱਕੀ ਕਿਸ਼ਤੀ ਨੂੰ ਫੜਿਆ ਹੈ। ਇਸ ਕਿਸ਼ਤੀ ਤੋਂ ਕਰੀਬ 3300 ਕਿੱਲੋਗ੍ਰਾਮ ਨਸ਼ੀਲੇ ਪਦਾਰਥ (3089 ਕਿੱਲੋਗ੍ਰਾਮ ਚਰਸ, 158 ਕਿਲੋ ਮੈਥਾਮਫੇਟਾਮਾਈਨ ਅਤੇ 25 ਕਿੱਲੋ ਮੋਰਫਿਨ) ਬਰਾਮਦ ਕੀਤੀ ਗਈ ਹੈ।
ਇਹ ਕਾਰਵਾਈ ਭਾਰਤੀ ਜਲ ਸੈਨਾ ਦੇ ਸਮੁੰਦਰੀ ਨਿਗਰਾਨੀ ਜਹਾਜ਼ ਤੋਂ ਮਿਲੀ ਖੁਫੀਆ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਸੀ, ਜਿਸ ਦੀ ਪੁਸ਼ਟੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਵੀ ਆਪਣੇ ਇਨਪੁਟਸ ਨਾਲ ਕੀਤੀ ਸੀ। ਭਾਰਤੀ ਜਲ ਸੈਨਾ ਦੇ ਜੰਗੀ ਬੇੜੇ, ਜੋ ਕਿ ਪਹਿਲਾਂ ਹੀ ਵਿਸ਼ੇਸ਼ ਮੁਹਿੰਮ ਚਲਾਉਣ ਲਈ ਮਿਸ਼ਨ 'ਤੇ ਤਾਇਨਾਤ ਸਨ, ਨੂੰ ਵੱਡੇ ਪੱਧਰ 'ਤੇ ਤਸਕਰੀ ਲੈ ਕੇ ਭਾਰਤੀ ਜਲ ਖੇਤਰ ਵਿੱਚ ਆਉਣ ਵਾਲੀ ਇੱਕ ਸ਼ੱਕੀ ਕਿਸ਼ਤੀ ਨੂੰ ਰੋਕਣ ਲਈ ਕਾਰਵਾਈ ਵਿੱਚ ਲਗਾਇਆ ਗਿਆ ਸੀ। ਭਾਰਤੀ ਜਲ ਸੈਨਾ ਦੀਆਂ ਇਕਾਈਆਂ ਨੇ ਸਫਲਤਾਪੂਰਵਕ ਸਮੁੰਦਰ ਵਿੱਚ ਸ਼ੱਕੀ ਕਿਸ਼ਤੀ ਦਾ ਪਤਾ ਲਗਾਇਆ, ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਫਿਰ ਇਸ ਨੂੰ ਰੋਕਣ ਲਈ ਕਾਰਵਾਈ ਕੀਤੀ।
ਇਸ ਕਿਸ਼ਤੀ 'ਤੇ ਤਲਾਸ਼ੀ ਅਤੇ ਕਾਰਵਾਈ ਦੇ ਨਤੀਜੇ ਵਜੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹਾਲ ਦੇ ਸਮੇਂ ਵਿੱਚ ਜ਼ਬਤ ਕੀਤੀ ਗਈ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਮਾਤਰਾ ਹੈ। ਇਸ ਤੋਂ ਬਾਅਦ, ਕਿਸ਼ਤੀ ਨੂੰ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਵੱਲੋਂ ਇਸ ਦੇ ਚਾਲਕ ਦਲ ਅਤੇ ਪਾਬੰਦੀਸ਼ੁਦਾ ਸਮਗਰੀ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੌਂਪਣ ਲਈ ਨਜ਼ਦੀਕੀ ਭਾਰਤੀ ਬੰਦਰਗਾਹ 'ਤੇ ਲਿਜਾਇਆ ਗਿਆ।
ਇਹ ਕਾਰਵਾਈ ਨਾ ਸਿਰਫ਼ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮਾਤਰਾ ਅਤੇ ਕੀਮਤ ਦੇ ਲਿਹਾਜ਼ ਨਾਲ ਮਹੱਤਵਪੂਰਨ ਹੈ, ਸਗੋਂ ਨਾਜਾਇਜ਼ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰੂਟਾਂ ਨੂੰ ਰੋਕਣ ਲਈ ਭਾਰਤੀ ਜਲ ਸੈਨਾ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਦਰਮਿਆਨ ਸਹਿਯੋਗੀ ਯਤਨਾਂ ਨੂੰ ਵੀ ਉਜਾਗਰ ਕਰਦੀ ਹੈ। ਇਸ ਤਰ੍ਹਾਂ ਦੀ ਤਸਕਰੀ ਮਕਰਾਨ ਤੱਟ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ ਨਸ਼ੇ ਹਿੰਦ-ਪ੍ਰਸ਼ਾਂਤ ਖੇਤਰ ਦੇ ਵੱਖ-ਵੱਖ ਦੇਸ਼ਾਂ ਨੂੰ ਭੇਜੇ ਜਾਂਦੇ ਹਨ।
ਇਸ ਤਾਲਮੇਲ ਵਾਲੇ ਮਿਸ਼ਨ ਦੀ ਸਫਲਤਾ ਵਿਸ਼ੇਸ਼ ਤੌਰ 'ਤੇ ਭਾਰਤ ਦੇ ਸਮੁੰਦਰੀ ਗੁਆਂਢ ਵਿੱਚ ਨਾਜਾਇਜ਼ ਗਤੀਵਿਧੀਆਂ ਨੂੰ ਰੋਕਣ ਦੇ ਉਦੇਸ਼ ਨਾਲ ਸਮੁੰਦਰ ਨੂੰ ਇੱਕ ਮਾਧਿਅਮ ਵਜੋਂ ਵਰਤਣ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨ ਵਿੱਚ ਭਾਰਤੀ ਜਲ ਸੈਨਾ ਦੀ ਮਜ਼ਬੂਤ ਪ੍ਰਤੀਬੱਧਤਾ ਅਤੇ ਸੰਕਲਪ ਦੀ ਪੁਸ਼ਟੀ ਕਰਦੀ ਹੈ।
******
ਵੀਐੱਮ/ਪੀਐੱਸ
(Release ID: 2010002)
Visitor Counter : 43