ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ‘ਮੇਰਾ ਪਹਿਲਾ ਵੋਟ ਦੇਸ਼ ਕੇ ਲੀਏ’ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ
Posted On:
27 FEB 2024 2:55PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਸਾਰਿਆਂ ਨੂੰ ‘ਮੇਰਾ ਪਹਿਲਾ ਵੋਟ ਦੇਸ਼ ਕੇ ਲੀਏ’ ਮੁਹਿੰਮ ਵਿੱਚ ਸ਼ਾਮਲ ਹੋਣ ਅਤੇ ਨੌਜਵਾਨ ਵੋਟਰਾਂ ਨੂੰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਦੀ ਤਾਕੀਦ ਕੀਤੀ।
ਇੱਕ ਐਕਸ (X) ਪੋਸਟ ਵਿੱਚ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ‘ਮੇਰਾ ਪਹਿਲਾ ਵੋਟ ਦੇਸ਼ ਕੇ ਲੀਏ’ ਥੀਮ ਗੀਤ ਸਾਂਝਾ ਕੀਤਾ।
ਆਪਣੇ ਐਕਸ (X) ਹੈਂਡਲ 'ਤੇ ਪੋਸਟ ਕਰਦੇ ਹੋਏ ਉਨ੍ਹਾਂ ਕਿਹਾ:
“ਜਿਵੇਂ ਕਿ ਰਾਸ਼ਟਰ ਲੋਕਤੰਤਰ ਦੇ ਆਪਣੇ ਸਭ ਤੋਂ ਵੱਡੇ ਤਿਉਹਾਰ ਦੀ ਤਿਆਰੀ ਕਰ ਰਿਹਾ ਹੈ, ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਵੱਲੋਂ ਆਪਣੇ ਹਾਲ ਹੀ ਦੇ ਮਨ ਕੀ ਬਾਤ ਸੰਬੋਧਨ ਵਿੱਚ ਇੱਕ ਜੋਸ਼ੀਲਾ ਸੱਦਾ ਦਿੱਤਾ ਗਿਆ ਸੀ, ਮੈਂ ਤੁਹਾਨੂੰ ਸਾਰਿਆਂ ਨੂੰ #MeraPehlaVoteDeshKeLiye ਅਭਿਆਨ ਵਿੱਚ ਸ਼ਾਮਲ ਹੋਣ ਅਤੇ ਨੌਜਵਾਨ ਵੋਟਰਾਂ ਨੂੰ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਦੀ ਬੇਨਤੀ ਕਰਦਾ ਹਾਂ।
ਹੁਣ #MeraPehlaVoteDeshKeLiye ਗੀਤ ਨੂੰ ਸੁਣੋ ਅਤੇ ਇਸ ਨੂੰ ਸਾਰਿਆਂ ਨਾਲ ਸਾਂਝਾ ਕਰੋ।
ਆਓ, ਆਪੋ ਆਪਣੇ ਤਰੀਕੇ ਨਾਲ ਮੁਹਿੰਮ ਨੂੰ ਅੱਗੇ ਤੋਰੀਏ।
ਆਓ, ਇਸ ਜ਼ਿੰਮੇਵਾਰੀ ਨੂੰ ਸਵੀਕਾਰ ਕਰੀਏ ਅਤੇ ਆਨਲਾਈਨ @mygovindia ਅਤੇ ਕਾਲਜਾਂ ਵਿੱਚ ਆਪਣੀ ਸਮੂਹਿਕ ਆਵਾਜ਼ ਦੀ ਸ਼ਕਤੀ ਦਾ ਤਿਉਹਾਰ ਮਨਾਈਏ!”
*****
ਪੀਪੀਜੀ/ਐੱਸਕੇ
(Release ID: 2009740)
Visitor Counter : 70