ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਓਖਾ ਮੁੱਖ ਭੂਮੀ (Okha mainland) ਅਤੇ ਬੇਟ ਦਵਾਰਕਾ ਦ੍ਵੀਪ (Beyt Dwarka island) ਨੂੰ ਜੋੜਨ ਵਾਲੇ ਸੁਦਰਸ਼ਨ ਸੇਤੁ ਦਾ ਉਦਘਾਟਨ ਕੀਤਾ

Posted On: 25 FEB 2024 11:16AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਖਾ ਮੁੱਖ ਭੂਮੀ ਅਤੇ ਬੇਟ ਦਵਾਰਕਾ ਦ੍ਵੀਪ (Beyt Dwarka island) ਨੂੰ ਜੋੜਨ ਵਾਲੇ ਸੁਦਰਸ਼ਨ ਸੇਤੁ ਦਾ ਉਦਘਾਟਨ ਕੀਤਾ, ਜਿਸ ਨੂੰ ਲਗਭਗ 980 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਲਗਭਗ 2.32 ਕਿਲੋਮੀਟਰ ਲੰਬਾ ਇਹ ਸੇਤੁ ਦੇਸ਼ ਦਾ ਸਭ ਤੋਂ ਲੰਬਾ ਕੇਬਲ –ਅਧਾਰਿਤ ਸੇਤੁ ਹੈ। 

ਪ੍ਰਧਾਨ ਮੰਤਰੀ ਨੇ ਐਕਸ (x) ‘ਤੇ ਪੋਸਟ ਕੀਤਾ:

“ਓਖਾ ਮੁੱਖ ਭੂਮੀ ਅਤੇ ਬੇਟ ਦਵਾਰਕਾ ਦ੍ਵੀਪ ਨੂੰ ਜੋੜਨ ਵਾਲਾ ਸੁਦਰਸ਼ਨ ਸੇਤੁ ਲਗਭਗ 980 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਲਗਭਗ 2.32 ਕਿਲੋਮੀਟਰ ਲੰਬਾ ਇਹ ਸੇਤੁ ਦੇਸ਼ ਦਾ ਸਭ ਤੋਂ ਲੰਬਾ ਕੇਬਲ –ਅਧਾਰਿਤ ਸੇਤੁ ਹੈ।

“ਅਦਭੁਤ ਸੁਦਰਸ਼ਨ ਸੇਤੁ!”

ਪਿਛੋਕੜ 

ਸੁਦਰਸ਼ਨ ਸੇਤੁ ਇੱਕ ਅਨੋਖੇ ਡਿਜ਼ਾਈਨ ਵਾਲਾ ਸੇਤੁ ਹੈ, ਜਿਸ ਵਿੱਚ ਦੋਨੋਂ ਪਾਸੇ ਸ਼੍ਰੀਮਦਭਗਵਦ ਗੀਤਾ ਦੇ ਸ਼ਲੋਕਾਂ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਚਿੱਤਰਾਂ ਨਾਲ ਸਜਿਆ ਹੋਇਆ ਇੱਕ ਫੁੱਟਪਾਥ ਹੈ। ਇਸ ਸੇਤੁ ਦੇ ਫੁੱਟਪਾਥ ਦੇ ਉਪਰਲੇ ਹਿੱਸੇ ‘ਤੇ ਸੋਲਰ ਪੈਨਲ ਵੀ ਲਗਾਏ ਗਏ ਹਨ, ਜਿਸ ਨਾਲ ਇੱਕ ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ। ਇਹ ਸੇਤੁ ਟ੍ਰਾਂਸਪੋਰਟ ਨੂੰ ਅਸਾਨ ਬਣਾਏਗਾ ਅਤੇ  ਦਵਾਰਕਾ ਅਤੇ ਬੇਟ ਦਵਾਰਕਾ ਦਰਮਿਆਨ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਯਾਤਰਾ ਵਿੱਚ ਲਗਣ ਵਾਲੇ ਸਮੇਂ ਵਿੱਚ ਕਾਫੀ ਕਮੀ  ਲਿਆਏਗਾ। ਇਸ ਸੇਤੁ ਦੇ ਨਿਰਮਾਣ ਤੋਂ ਪਹਿਲਾਂ, ਤੀਰਥਯਾਤਰੀਆਂ ਨੂੰ ਬੇਟ ਦਵਾਰਕਾ ਤੱਕ ਪਹੁੰਚਣ ਲਈ ਬੋਟ ਟ੍ਰਾਂਸਪੋਰਟ ‘ਤੇ ਨਿਰਭਰ ਰਹਿਣਾ ਪੈਂਦਾ ਸੀ। ਇਹ ਪ੍ਰਤਿਸ਼ਠਿਤ ਸੇਤੁ ਦੇਵਭੂਮੀ ਦਵਾਰਕਾ ਆਉਣ ਵਾਲੇ ਸੈਲਾਨੀਆਂ ਲਈ ਇੱਕ ਪ੍ਰਮੁੱਖ ਆਕਰਸ਼ਣ ਵੀ ਹੋਵੇਗਾ।

ਇਸ ਮੌਕੇ ‘ਤੇ, ਪ੍ਰਧਾਨ ਮੰਤਰੀ ਦੇ ਨਾਲ, ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵ੍ਰਤ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਪਟੇਲ ਅਤੇ ਸਾਂਸਦ ਸ਼੍ਰੀ ਸੀ ਆਰ ਪਾਟਿਲ ਵੀ ਮੌਜੂਦ ਸਨ। 

**********

ਡੀਐੱਸ/ਟੀਐੱਸ



(Release ID: 2008880) Visitor Counter : 46