ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਤਰਭ, ਮਹਿਸਾਣਾ, ਗੁਜਰਾਤ ਵਿੱਚ 13,500 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ


ਇੰਟਰਨੈੱਟ ਕਨੈਕਟੀਵਿਟੀ, ਰੇਲ, ਸੜਕ, ਸਿੱਖਿਆ, ਸਿਹਤ, ਕਨੈਕਟੀਵਿਟੀ, ਖੋਜ ਅਤੇ ਸੈਰ-ਸਪਾਟਾ ਖੇਤਰਾਂ ਦੇ ਤਹਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਭਾਰਤ ਨੈੱਟ ਫੇਜ਼-2 - ਗੁਜਰਾਤ ਫਾਈਬਰ ਗਰਿੱਡ ਨੈੱਟਵਰਕ ਲਿਮਿਟਿਡ ਰਾਸ਼ਟਰ ਨੂੰ ਸਮਰਪਿਤ ਕੀਤਾ

ਰੇਲ, ਸੜਕ ਅਤੇ ਜਲ ਸਪਲਾਈ ਦੇ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ

ਗਾਂਧੀਨਗਰ ਵਿਖੇ ਗੁਜਰਾਤ ਬਾਇਓਟੈਕਨੋਲੋਜੀ ਯੂਨੀਵਰਸਿਟੀ ਦਾ ਮੁੱਖ ਅਕਾਦਮਿਕ ਭਵਨ ਰਾਸ਼ਟਰ ਨੂੰ ਸਮਰਪਿਤ

ਆਨੰਦ ਵਿੱਚ ਜ਼ਿਲ੍ਹਾ ਪੱਧਰੀ ਹਸਪਤਾਲ ਅਤੇ ਆਯੁਰਵੈਦਿਕ ਹਸਪਤਾਲ ਦਾ ਨੀਂਹ ਪੱਥਰ ਅਤੇ ਅੰਬਾਜੀ ਵਿਖੇ ਰਿੰਛੜੀਆ ਮਹਾਦੇਵ ਮੰਦਿਰ ਅਤੇ ਝੀਲ ਦੇ ਵਿਕਾਸ ਦਾ ਨੀਂਹ ਪੱਥਰ ਰੱਖਿਆ

ਗਾਂਧੀਨਗਰ, ਅਹਿਮਦਾਬਾਦ, ਬਨਾਸਕਾਂਠਾ ਅਤੇ ਮਹਿਸਾਣਾ ਵਿੱਚ ਕਈ ਸੜਕ ਅਤੇ ਜਲ ਸਪਲਾਈ ਸੁਧਾਰ ਪ੍ਰੋਜੈਕਟਾਂ; ਏਅਰ ਫੋਰਸ ਸਟੇਸ਼ਨ, ਡੀਸਾ ਦੇ ਰਨਵੇਅ ਦਾ ਨੀਂਹ ਪੱਥਰ ਰੱਖਿਆ

ਅਹਿਮਦਾਬਾਦ ਵਿੱਚ ਮਨੁੱਖੀ ਅਤੇ ਜੀਵ ਵਿਗਿਆਨ ਗੈਲਰੀ, ਗਿਫਟ ਸਿਟੀ ਵਿਖੇ ਗੁਜਰਾਤ ਬਾਇਓਟੈਕਨੋਲੋਜੀ ਰਿਸਰਚ ਸੈਂਟਰ (ਜੀਬੀਆਰਸੀ) ਦੀ ਨਵੀਂ ਇਮਾਰਤ ਦਾ ਨੀਂਹ ਪੱਥਰ

"ਮਹਿਸਾਣਾ ਵਿੱਚ ਹੋਣਾ ਹਮੇਸ਼ਾ ਖਾਸ ਹੁੰਦਾ ਹੈ"

"ਇਹ ਉਹ ਸਮਾਂ ਹੈ ਜਦੋਂ ਇਹ ਰੱਬ ਦਾ ਕੰਮ (ਦੇਵ ਕਾਜ) ਹੋਵੇ ਜਾਂ ਦੇਸ਼ ਦਾ ਕੰਮ (ਦੇਸ਼ ਕਾਜ), ਦੋਵੇਂ ਤੇਜ਼ੀ ਨਾਲ ਹੋ ਰਹੇ ਹਨ"

"ਮੋਦੀ ਦੀ ਗਾਰੰਟੀ ਦਾ ਟੀਚਾ ਸਮਾਜ ਦੇ ਆਖਰੀ ਪੜਾਅ 'ਤੇ ਵਿਅਕਤੀ

Posted On: 22 FEB 2024 2:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਤਰਭ, ਮਹਿਸਾਣਾ ਵਿੱਚ 13,500 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਇੰਟਰਨੈੱਟ ਕਨੈਕਟੀਵਿਟੀ, ਰੇਲ, ਸੜਕ, ਸਿੱਖਿਆ, ਸਿਹਤ, ਕਨੈਕਟੀਵਿਟੀ, ਖੋਜ ਅਤੇ ਸੈਰ-ਸਪਾਟਾ ਵਰਗੇ ਖੇਤਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਲ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇੱਕ ਮਹੀਨਾ ਪਹਿਲਾਂ 22 ਜਨਵਰੀ ਦਾ ਦਿਨ ਯਾਦ ਕੀਤਾ ਜਦੋਂ ਉਨ੍ਹਾਂ ਨੂੰ ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਕਰਨ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ 14 ਫਰਵਰੀ ਨੂੰ ਬਸੰਤ ਪੰਚਮੀ ਦੇ ਮੌਕੇ ਨੂੰ ਵੀ ਯਾਦ ਕੀਤਾ ਜਦੋਂ ਉਨ੍ਹਾਂ ਨੇ ਅਬੂ ਧਾਬੀ ਵਿੱਚ ਖਾੜੀ ਦੇਸ਼ਾਂ ਦੇ ਪਹਿਲੇ ਹਿੰਦੂ ਮੰਦਿਰ ਦਾ ਉਦਘਾਟਨ ਕੀਤਾ ਸੀ। ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਨੇ ਕਲਕੀ ਧਾਮ ਦਾ ਨੀਂਹ ਪੱਥਰ ਰੱਖਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਅੱਜ ਤਰਭ ਦੇ ਵਲੀਨਾਥ ਮਹਾਦੇਵ ਮੰਦਿਰ ਵਿੱਚ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਨਿਭਾਉਣ  ਅਤੇ ਦਰਸ਼ਨ ਅਤੇ ਪੂਜਾ ਕਰਨ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਵਲੀਨਾਥ ਸ਼ਿਵ ਧਾਮ ਭਾਰਤ ਅਤੇ ਵਿਸ਼ਵ ਲਈ ਇੱਕ ਤੀਰਥ ਸਥਾਨ ਹੈ, ਪਰ ਇਹ ਰੇਵਾੜੀ ਸਮਾਜ ਅਤੇ ਦੇਸ਼ ਭਰ ਦੇ ਸ਼ਰਧਾਲੂਆਂ ਲਈ ਗੁਰੂ ਦਾ ਇੱਕ ਪੂਜਨੀਕ ਅਸਥਾਨ ਹੈ।

ਪ੍ਰਧਾਨ ਮੰਤਰੀ ਨੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਮੌਜੂਦਾ ਪਲ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਕਿਉਂਕਿ ‘ਦੇਵ ਕਾਜ’ (ਬ੍ਰਹਮ ਕਾਰਜ) ਅਤੇ ‘ਦੇਸ਼ ਕਾਜ(ਰਾਸ਼ਟਰੀ ਕਾਰਜ) ਦੋਵੇਂ ਤੇਜ਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਇਹ ਸ਼ੁਭ ਸਮਾਗਮ ਹੋਇਆ ਹੈ ਅਤੇ 13,000 ਕਰੋੜ ਰੁਪਏ ਦੇ ਵਿਕਾਸ ਕਾਰਜ ਸਮਰਪਿਤ ਕੀਤੇ ਗਏ ਹਨ ਜਾਂ ਨੀਂਹ ਪੱਥਰ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਰੇਲ, ਸੜਕ, ਬੰਦਰਗਾਹ, ਟਰਾਂਸਪੋਰਟ, ਪਾਣੀ, ਸੁਰੱਖਿਆ, ਸ਼ਹਿਰੀ ਵਿਕਾਸ ਅਤੇ ਸੈਰ-ਸਪਾਟਾ ਪ੍ਰੋਜੈਕਟਾਂ ਨਾਲ ਰਹਿਣ-ਸਹਿਣ ਦੀ ਸੌਖ ਵਿੱਚ ਵਾਧਾ ਹੋਵੇਗਾ ਅਤੇ ਖੇਤਰ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

ਮਹਿਸਾਣਾ ਦੀ ਪਵਿੱਤਰ ਧਰਤੀ ਵਿੱਚ ਦੈਵੀ ਊਰਜਾ ਦੀ ਮੌਜੂਦਗੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਨੂੰ ਭਗਵਾਨ ਕ੍ਰਿਸ਼ਨ ਅਤੇ ਭਗਵਾਨ ਮਹਾਦੇਵ ਨਾਲ ਜੁੜੀ ਹਜ਼ਾਰਾਂ ਸਾਲਾਂ ਦੀ ਅਧਿਆਤਮਿਕ ਚੇਤਨਾ ਨਾਲ ਜੋੜਦੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਇਹ ਊਰਜਾ ਲੋਕਾਂ ਨੂੰ ਗਾਡੀਪਤੀ ਮਹੰਤ ਵੀਰਮ-ਗਿਰੀ ਬਾਪੂ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੀ ਯਾਤਰਾ ਨਾਲ ਜੋੜਦੀ ਹੈ। ਉਨ੍ਹਾਂ ਨੇ ਗਾਡੀਪਤੀ ਮਹੰਤ ਬਲਦੇਵਗਿਰੀ ਬਾਪੂ ਦੇ ਸੰਕਲਪ ਨੂੰ ਅੱਗੇ ਵਧਾਉਣ ਅਤੇ ਇਸ ਨੂੰ ਪੂਰਾ ਕਰਨ ਲਈ ਮਹੰਤ ਸ਼੍ਰੀ ਜੈਰਾਮਗਿਰੀ ਬਾਪੂ ਨੂੰ ਵੀ ਨਮਨ ਕੀਤਾ। ਬਲਦੇਵਗਿਰੀ ਬਾਪੂ ਜੀ ਨਾਲ ਆਪਣੇ ਚਾਰ ਦਹਾਕੇ ਪੁਰਾਣੇ ਡੂੰਘੇ ਸਬੰਧ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅਧਿਆਤਮਿਕ ਚੇਤਨਾ ਨੂੰ ਜਗਾਉਣ ਲਈ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਵਜੋਂ ਕਈ ਮੌਕਿਆਂ 'ਤੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਉਨ੍ਹਾਂ ਦਾ ਸਵਾਗਤ ਕਰਨ ਨੂੰ ਯਾਦ ਕੀਤਾ। ਉਨ੍ਹਾਂ ਨੇ 2021 ਵਿੱਚ ਉਨ੍ਹਾਂ ਦੇ ਸਰੀਰ ਛੱਡਣ ਨੂੰ ਵੀ ਯਾਦ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਵਿਛੜੀ ਆਤਮਾ ਉਨ੍ਹਾਂ ਦੇ ਸੰਕਲਪ ਦੀਆਂ ਪ੍ਰਾਪਤੀਆਂ ਤੋਂ ਬਾਅਦ ਅੱਜ ਸਾਰਿਆਂ ਨੂੰ ਅਸ਼ੀਰਵਾਦ ਦੇਵੇਗੀ। ਪ੍ਰਧਾਨ ਮੰਤਰੀ ਨੇ ਸੈਂਕੜੇ ਕਾਰੀਗਰਾਂ ਅਤੇ ਸ਼੍ਰਮਜੀਵੀਆਂ ਦੇ ਯੋਗਦਾਨ ਅਤੇ ਯਤਨਾਂ ਨੂੰ ਉਜਾਗਰ ਕਰਦੇ ਹੋਏ ਕਿਹਾ, “ਸਦੀਆਂ ਪੁਰਾਣੇ ਮੰਦਿਰ ਨੂੰ 21ਵੀਂ ਸਦੀ ਦੀ ਸ਼ਾਨ ਅਤੇ ਪ੍ਰਾਚੀਨ ਪਰੰਪਰਾਵਾਂ ਦੀ ਬ੍ਰਹਮਤਾ ਨਾਲ ਪੂਰਾ ਕੀਤਾ ਗਿਆ ਹੈ”। ਉਨ੍ਹਾਂ ਨੇ ਅੱਜ ਵਲੀਨਾਥ ਮਹਾਦੇਵ, ਹਿੰਗਲਾਜ ਮਾਤਾ ਜੀ ਅਤੇ ਭਗਵਾਨ ਦੱਤਾਤ੍ਰੇਯ ਦੀ ਸਫਲ ਪ੍ਰਾਣ ਪ੍ਰਤਿਸ਼ਠਾ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਇਸ ਮੌਕੇ 'ਤੇ ਵਧਾਈ ਦਿੱਤੀ |

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੰਦਿਰ ਪੂਜਾ ਸਥਾਨ ਤੋਂ ਇਲਾਵਾ ਸਾਡੀ ਸਦੀਆਂ ਪੁਰਾਣੀ ਸੱਭਿਅਤਾ ਦੇ ਪ੍ਰਤੀਕ ਵੀ ਹਨ। ਪ੍ਰਧਾਨ ਮੰਤਰੀ ਨੇ ਸਮਾਜ ਵਿੱਚ ਗਿਆਨ ਫੈਲਾਉਣ ਵਿੱਚ ਮੰਦਰਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਗਿਆਨ ਦੇ ਪ੍ਰਸਾਰ ਦੀ ਪਰੰਪਰਾ ਨੂੰ ਅੱਗੇ ਲਿਜਾਣ ਲਈ ਸਥਾਨਕ ਧਾਰਮਿਕ ਅਖਾੜਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪੁਸਤਕ ਪਰਬ ਦੇ ਸੰਗਠਨ ਅਤੇ ਸਕੂਲ ਅਤੇ ਹੋਸਟਲ ਦੇ ਨਿਰਮਾਣ ਨੇ ਲੋਕਾਂ ਵਿੱਚ ਜਾਗਰੂਕਤਾ ਅਤੇ ਸਿੱਖਿਆ ਵਿੱਚ ਵਾਧਾ ਕੀਤਾ ਹੈ। ਪੀਐੱਮ ਮੋਦੀ ਨੇ ਅੱਗੇ ਕਿਹਾ, “ਦੇਵ ਕਾਜ ਅਤੇ ਦੇਸ਼ ਕਾਜ ਦੀ ਇਸ ਤੋਂ ਵਧੀਆ ਉਦਾਹਰਣ ਨਹੀਂ ਹੋ ਸਕਦੀ।” ਉਨ੍ਹਾਂ ਨੇ ਅਜਿਹੀਆਂ ਗਿਆਨ ਭਰਪੂਰ ਪਰੰਪਰਾਵਾਂ ਦਾ ਪਾਲਣ ਕਰਨ ਲਈ ਰਬਾੜੀ ਸਮਾਜ ਦੀ ਪ੍ਰਸ਼ੰਸਾ ਕੀਤੀ।

ਪ੍ਰਧਾਨ ਮੰਤਰੀ ਨੇ ਵਲੀਨਾਥ ਧਾਮ ਵਿੱਚ ਸਬਕੇ ਸਾਥ ਵਿਕਾਸ ਦੀ ਭਾਵਨਾ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਸ ਭਾਵਨਾ ਨਾਲ ਮੇਲ ਖਾਂਦਿਆਂ ਸਰਕਾਰਾਂ ਹਰ ਵਰਗ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ, "ਮੋਦੀ ਦੀ ਗਾਰੰਟੀ ਦਾ ਟੀਚਾ ਸਮਾਜ ਦੇ ਆਖਰੀ ਪੜਾਅ 'ਤੇ ਵਿਅਕਤੀ ਦੇ ਜੀਵਨ ਨੂੰ ਬਦਲਣਾ ਹੈ।" ਉਨ੍ਹਾਂ ਨੇ ਕਰੋੜਾਂ ਗਰੀਬਾਂ ਲਈ ਪੱਕੇ ਮਕਾਨਾਂ ਦੀ ਉਸਾਰੀ ਦੇ ਨਾਲ ਨਵੇਂ ਮੰਦਰਾਂ ਦੀ ਉਸਾਰੀ ਨੂੰ ਜੋੜਿਆ, ਹਾਲ ਹੀ ਵਿੱਚ 1.25 ਲੱਖ ਘਰਾਂ ਲਈ ਨੀਂਹ ਪੱਥਰ ਰੱਖਣ ਅਤੇ ਸਮਰਪਿਤ ਕਰਨ ਨੂੰ ਯਾਦ ਕੀਤਾ। ਉਨ੍ਹਾਂ ਨੇ 80 ਕਰੋੜ ਨਾਗਰਿਕਾਂ ਲਈ ‘ਭਗਵਾਨ ਕਾ ਪ੍ਰਸਾਦ’ ਵਜੋਂ ਮੁਫਤ ਰਾਸ਼ਨ ਅਤੇ 10 ਕਰੋੜ ਨਵੇਂ ਪਰਿਵਾਰਾਂ ਲਈ ਪਾਈਪ ਰਾਹੀਂ ਪਾਣੀ ਦਾ ‘ਅੰਮ੍ਰਿਤ’ ਵਜੋਂ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਪਿਛਲੇ ਦੋ ਦਹਾਕਿਆਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਇਲਾਵਾ ਗੁਜਰਾਤ ਵਿੱਚ ਵਿਰਾਸਤੀ ਸਥਾਨਾਂ ਦੇ ਵਿਕਾਸ ਲਈ ਸਰਕਾਰ ਦੇ ਯਤਨਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਭਾਰਤ ਵਿੱਚ ਦਹਾਕਿਆਂ ਤੋਂ ਵਿਕਾਸ ਅਤੇ ਵਿਰਾਸਤ ਦਰਮਿਆਨ ਪੈਦਾ ਹੋਏ ਟਕਰਾਅ, ਪਵਿੱਤਰ ਸੋਮਨਾਥ ਮੰਦਿਰ ਦਾ ਵਿਵਾਦ ਦਾ ਸਥਾਨ ਬਣਨਾ, ਪਾਵਾਗੜ੍ਹ ਦੇ ਸਥਾਨ ਦੀ ਅਣਦੇਖੀ, ਮੋਢੇਰਾ ਵਿੱਚ ਸੂਰਯ ਮੰਦਿਰ ਦੀ ਵੋਟ ਬੈਂਕ ਦੀ ਰਾਜਨੀਤੀ, ਭਗਵਾਨ ਰਾਮ ਦੀ ਹੋਂਦ 'ਤੇ ਸਵਾਲ ਉਠਾਉਣ ਅਤੇ ਮੰਦਿਰ ਦੇ ਵਿਕਾਸ ਵਿੱਚ ਰੁਕਾਵਟਾਂ ਖੜ੍ਹੀਆਂ ਕਰਨ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਮ ਲੱਲਾ ਦੀ ਜਨਮ ਭੂਮੀ 'ਤੇ ਬਣੇ ਮੰਦਿਰ 'ਚ ਪੂਰਾ ਦੇਸ਼ ਖੁਸ਼ ਹੋਣ ਦੇ ਬਾਵਜੂਦ ਵੀ ਉਹ ਲੋਕ ਨਕਾਰਾਤਮਕਤਾ ਫੈਲਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਅੱਜ, ਨਵੇਂ ਭਾਰਤ ਵਿੱਚ ਕੀਤੇ ਜਾ ਰਹੇ ਹਰ ਯਤਨ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਵਿਰਾਸਤ ਸਿਰਜ ਰਹੇ ਹਨ। ਅੱਜ ਜੋ ਨਵੀਆਂ ਅਤੇ ਆਧੁਨਿਕ ਸੜਕਾਂ ਅਤੇ ਰੇਲਵੇ ਟ੍ਰੈਕ ਬਣਾਏ ਜਾ ਰਹੇ ਹਨ, ਉਹ ਸਿਰਫ ਵਿਕਸਤ ਭਾਰਤ ਦੇ ਮਾਰਗ ਹਨ। ਉਨ੍ਹਾਂ ਕਿਹਾ ਕਿ ਅੱਜ ਮਹਿਸਾਣਾ ਨਾਲ ਰੇਲ ਸੰਪਰਕ ਮਜ਼ਬੂਤ ਕੀਤਾ ਗਿਆ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਰੇਲ ਲਾਈਨ ਨੂੰ ਡਬਲ ਕਰਨ ਨਾਲ ਬਨਾਸਕਾਂਠਾ ਅਤੇ ਪਾਟਨ ਦੀ ਕਾਂਡਲਾ, ਟੂਨਾ ਅਤੇ ਮੁੰਦਰਾ ਬੰਦਰਗਾਹਾਂ ਨਾਲ ਸੰਪਰਕ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਡੇਢ ਸਾਲ ਪਹਿਲਾਂ ਡੀਸਾ ਏਅਰ ਫੋਰਸ ਸਟੇਸ਼ਨ ਦੇ ਰਨਵੇਅ ਦਾ ਨੀਂਹ ਪੱਥਰ ਰੱਖਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਮੋਦੀ ਜੋ ਵੀ ਵਾਅਦਾ ਕਰਦੇ ਹਨ, ਉਹ ਉਸ ਨੂੰ ਪੂਰਾ ਕਰਦੇ ਹਨ, ਡੀਸਾ ਦਾ ਇਹ ਰਨਵੇਅ ਇਸ ਦੀ ਇੱਕ ਉਦਾਹਰਣ ਹੈ। ਇਹ ਮੋਦੀ ਦੀ ਗਾਰੰਟੀ ਹੈ।"

20-25 ਸਾਲ ਪਹਿਲਾਂ ਦੇ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਉੱਤਰੀ ਗੁਜਰਾਤ ਵਿੱਚ ਉਦਯੋਗੀਕਰਣ ਦੇ ਦਾਇਰੇ ਦੇ ਨਾਲ-ਨਾਲ ਮੌਕੇ ਬਹੁਤ ਸੀਮਿਤ ਸਨ, ਪ੍ਰਧਾਨ ਮੰਤਰੀ ਨੇ ਪਸ਼ੂ ਪਾਲਕਾਂ ਦੀਆਂ ਚੁਣੌਤੀਆਂ ਅਤੇ ਕਿਸਾਨਾਂ ਦੇ ਖੇਤਾਂ ਦੀ ਸਿੰਚਾਈ ਵੱਲ ਇਸ਼ਾਰਾ ਕੀਤਾ। ਪ੍ਰਧਾਨ ਮੰਤਰੀ ਨੇ ਮੌਜੂਦਾ ਸਰਕਾਰ ਵਲੋਂ ਲਿਆਂਦੀਆਂ ਸਕਾਰਾਤਮਕ ਤਬਦੀਲੀਆਂ ਨੂੰ ਉਜਾਗਰ ਕੀਤਾ ਅਤੇ ਕਿਸਾਨਾਂ ਵੱਲੋਂ ਸਾਲ ਵਿੱਚ 2-3 ਫਸਲਾਂ ਉਗਾਉਣ ਅਤੇ ਪੂਰੇ ਖੇਤਰ ਦੇ ਪਾਣੀ ਦੇ ਪੱਧਰ ਵਿੱਚ ਵਾਧੇ ਦਾ ਜ਼ਿਕਰ ਕੀਤਾ। ਅੱਜ ਜਲ ਸਪਲਾਈ ਅਤੇ ਜਲ ਸਰੋਤਾਂ ਨਾਲ ਸਬੰਧਿਤ 1500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 8 ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉੱਤਰੀ ਗੁਜਰਾਤ ਦੀਆਂ ਪਾਣੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਹੋਰ ਮਦਦ ਕਰੇਗਾ। ਉਨ੍ਹਾਂ ਨੇ ਉੱਤਰੀ ਗੁਜਰਾਤ ਦੇ ਕਿਸਾਨਾਂ ਵੱਲੋਂ ਤੁਪਕਾ ਸਿੰਚਾਈ ਵਰਗੀ ਆਧੁਨਿਕ ਤਕਨੀਕ ਨੂੰ ਅਪਣਾਉਣ ਅਤੇ ਰਸਾਇਣ ਮੁਕਤ ਕੁਦਰਤੀ ਖੇਤੀ ਦੇ ਉੱਭਰ ਰਹੇ ਰੁਝਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ, "ਤੁਹਾਡੀਆਂ ਕੋਸ਼ਿਸ਼ਾਂ ਨਾਲ ਦੇਸ਼ ਭਰ ਦੇ ਕਿਸਾਨਾਂ ਦਾ ਉਤਸ਼ਾਹ ਵਧੇਗਾ।"

ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਦੇ ਨਾਲ-ਨਾਲ ਵਿਰਾਸਤ ਨੂੰ ਸੰਭਾਲਣ 'ਤੇ ਸਰਕਾਰ ਦੇ ਜ਼ੋਰ ਨੂੰ ਉਜਾਗਰ ਕੀਤਾ ਅਤੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਸਮੇਤ ਕਈ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਗੁਜਰਾਤ ਸਰਕਾਰ ਦੇ ਪ੍ਰਤੀਨਿਧ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਵਲੋਂ ਰਾਸ਼ਟਰ ਨੂੰ 8000 ਤੋਂ ਵੱਧ ਗ੍ਰਾਮ ਪੰਚਾਇਤਾਂ ਨੂੰ ਹਾਈ-ਸਪੀਡ ਇੰਟਰਨੈਟ ਪ੍ਰਦਾਨ ਕਰਨ ਵਾਲੇ ਭਾਰਤ ਨੈੱਟ ਫੇਜ਼-2 - ਗੁਜਰਾਤ ਫਾਈਬਰ ਗਰਿੱਡ ਨੈੱਟਵਰਕ ਲਿਮਿਟਿਡ ਸਮੇਤ ਮਹੱਤਵਪੂਰਨ ਪ੍ਰੋਜੈਕਟ; ਮਹਿਸਾਣਾ ਅਤੇ ਬਨਾਸਕਾਂਠਾ ਜ਼ਿਲ੍ਹਿਆਂ ਵਿੱਚ ਰੇਲ ਲਾਈਨ ਡਬਲਿੰਗ, ਗੇਜ ਪਰਿਵਰਤਨ, ਨਵੀਂ ਬ੍ਰੌਡ-ਗੇਜ ਲਾਈਨ ਲਈ ਕਈ ਪ੍ਰੋਜੈਕਟ; ਖੇੜਾ, ਗਾਂਧੀਨਗਰ, ਅਹਿਮਦਾਬਾਦ, ਅਤੇ ਮਹਿਸਾਣਾ ਵਿੱਚ ਕਈ ਸੜਕੀ ਪ੍ਰੋਜੈਕਟ; ਗਾਂਧੀਨਗਰ ਵਿਖੇ ਗੁਜਰਾਤ ਬਾਇਓਟੈਕਨੋਲੋਜੀ ਯੂਨੀਵਰਸਿਟੀ ਦੀ ਮੁੱਖ ਅਕਾਦਮਿਕ ਇਮਾਰਤ; ਬਨਾਸਕਾਂਠਾ ਵਿੱਚ ਕਈ ਜਲ ਸਪਲਾਈ ਪ੍ਰੋਜੈਕਟ ਅਤੇ ਕਈ ਹੋਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। 

ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਆਨੰਦ ਜ਼ਿਲ੍ਹੇ ਵਿੱਚ ਇੱਕ ਨਵੇਂ ਜ਼ਿਲ੍ਹਾ ਪੱਧਰੀ ਹਸਪਤਾਲ ਅਤੇ ਆਯੁਰਵੈਦਿਕ ਹਸਪਤਾਲ ਸਮੇਤ ਕਈ ਮਹੱਤਵਪੂਰਨ ਪ੍ਰੋਜੈਕਟਾਂ ਜਿਵੇਂ ਬਨਾਸਕਾਂਠਾ ਵਿੱਚ ਅੰਬਾਜੀ ਖੇਤਰ ਵਿੱਚ ਰਿੰਛੜੀਆ ਮਹਾਦੇਵ ਮੰਦਿਰ ਅਤੇ ਝੀਲ ਦਾ ਵਿਕਾਸ; ਗਾਂਧੀਨਗਰ, ਅਹਿਮਦਾਬਾਦ, ਬਨਾਸਕਾਂਠਾ ਅਤੇ ਮਹੇਸਾਨਾ ਵਿੱਚ ਕਈ ਸੜਕੀ ਪ੍ਰੋਜੈਕਟ; ਏਅਰ ਫੋਰਸ ਸਟੇਸ਼ਨ ਡੀਸਾ ਦਾ ਰਨਵੇਅ; ਅਹਿਮਦਾਬਾਦ ਵਿੱਚ ਮਨੁੱਖੀ ਅਤੇ ਜੀਵ ਵਿਗਿਆਨ ਗੈਲਰੀ; ਗਿਫਟ ਸਿਟੀ ਵਿਖੇ ਗੁਜਰਾਤ ਬਾਇਓਟੈਕਨੋਲੋਜੀ ਰਿਸਰਚ ਸੈਂਟਰ (ਜੀਬੀਆਰਸੀ) ਦੀ ਨਵੀਂ ਇਮਾਰਤ; ਗਾਂਧੀਨਗਰ, ਅਹਿਮਦਾਬਾਦ ਅਤੇ ਬਨਾਸਕਾਂਠਾ ਵਿੱਚ ਪਾਣੀ ਦੀ ਸਪਲਾਈ ਵਿੱਚ ਸੁਧਾਰ ਲਈ ਕਈ ਪ੍ਰੋਜੈਕਟਾਂ ਸਮੇਤ ਕਈ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।

**************** 

ਡੀ ਐੱਸ/ਟੀਐੱਸ 



(Release ID: 2008367) Visitor Counter : 37