ਪ੍ਰਧਾਨ ਮੰਤਰੀ ਦਫਤਰ

ਜੀਸੀਐੱਮਐੱਮਅਐੱਫ, ਅਮੂਲ ਫੈਡਰੇਸ਼ਨ ਦੇ ਗੋਲਡਨ ਜੁਬਲੀ ਸਮਾਰੋਹ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲਪਾਠ

Posted On: 22 FEB 2024 1:26PM by PIB Chandigarh

ਭਾਰਤ ਮਾਤਾ ਕੀ-ਜੈ!

ਭਾਰਤ ਮਾਤਾ ਕੀ-ਜੈ!

ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵ੍ਰਤ ਜੀ, ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਪੁਰਸ਼ੋਤਮ ਰੁਪਾਲਾ ਜੀ, ਸੰਸਦ ਵਿੱਚ ਮੇਰੇ ਸਾਥੀ ਸੀਆਰ ਪਾਟਿਲ, ਅਮੂਲ ਚੇਅਰਮੈਨ ਸ਼੍ਰੀ ਸ਼ਯਾਮਲ ਭਾਈ, ਅਤੇ ਇੱਥੇ ਇਨੀ ਵੱਡੀ ਸੰਖਿਆ ਵਿੱਚ ਆਏ ਮੇਰੇ ਭਾਈਓ ਅਤੇ ਭੈਣੋਂ!

 

ਗੁਜਰਾਤ ਦੇ ਪਿੰਡਾਂ ਨੇ ਮਿਲ ਕੇ 50 ਸਾਲ ਪਹਿਲੇ ਜੋ ਪੌਦਾ ਲਗਾਇਆ ਸਾ, ਉਹ ਅੱਜ ਵਿਸ਼ਾਲ ਬੋਹੜ ਰੁੱਖ ਬਣ ਗਿਆ ਹੈ। ਅਤੇ ਇਸ ਵਿਸ਼ਾਲ ਬੋਹੜ ਰੁੱਖ ਦੀਆਂ ਟਾਹਣੀਆਂ ਅੱਜ ਦੇਸ਼-ਵਿਦੇਸ਼ ਤੱਕ ਫੈਲ ਚੁੱਕੀਆਂ ਹਨ। ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੀ ਗੋਲਡਨ ਜੁਬਲੀ ‘ਤੇ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਗੁਜਰਾਤ ਦੀ ਦੁੱਧ ਕਮੇਟੀਆਂ ਨਾਲ ਜੁੜੇ ਹਰੇਕ ਵਿਅਕਤੀ ਦਾ, ਹਰ ਪੁਰਖ, ਹਰ ਮਹਿਲਾ ਦਾ ਵੀ ਮੈਂ ਅਭਿਨੰਦਨ ਕਰਦਾ ਹਾਂ। ਅਤੇ ਇਸ ਦੇ ਨਾਲ ਸਾਡੇ ਇੱਕ ਹੋਰ ਸਾਥੀ ਹਨ, ਜੋ ਡੇਅਰੀ ਸੈਕਟਰ ਦੇ ਸਭ ਤੋਂ ਵੱਡੇ ਸਟੇਕਹੋਲਡਰ ਹਨ....ਮੈਂ ਉਨ੍ਹਾਂ ਨੂੰ ਵੀ ਪ੍ਰਣਾਮ ਕਰਦਾ ਹਾਂ।

ਇਹ ਸਟੇਕਹੋਲਡਰ, ਇਹ ਸਾਂਝੀਦਾਰ ਹਨ—ਸਾਡਾ ਪਸ਼ੂਧਨ। ਮੈਂ ਅੱਜ ਇਸ ਯਾਤਰਾ ਨੂੰ ਸਫ਼ਲ ਬਣਾਉਣ ਵਿੱਚ ਪਸ਼ੂਧਨ ਦੇ contribution  ਨੂੰ ਵੀ ਸਨਮਾਨਿਤ ਕਰਦਾ ਹਾਂ। ਉਨ੍ਹਾਂ ਦੇ ਪ੍ਰਤੀ ਆਦਰ ਵਿਅਕਤ ਕਰਦਾ ਹਾਂ। ਇਨ੍ਹਾਂ ਦੇ ਬਿਨਾਂ ਡੇਅਰੀ ਸੈਕਟਰ ਦੀ ਕਲਪਨਾ ਵੀ ਨਹੀਂ ਹੋ ਸਕਦੀ। ਇਸ ਲਈ ਮੇਰੇ ਦੇਸ਼ ਦੇ ਪਸ਼ੂਧਨ ਨੂੰ ਵੀ ਪ੍ਰਣਾਮ ਹੈ।

ਭਾਈਓ ਅਤੇ ਭੈਣੋਂ,

ਭਾਰਤ ਦੀ ਆਜ਼ਾਦੀ ਦੇ ਬਾਅਦ, ਦੇਸ਼ ਵਿੱਚ ਬਹੁਤ ਸਾਰੇ ਬ੍ਰੈਂਡ ਬਣੇ ਲੇਕਿਨ ਅਮੂਲ ਜਿਹਾ ਕੋਈ ਨਹੀਂ। ਅੱਜ ਅਮੂਲ ਭਾਰਤ ਦੇ ਪਸ਼ੂ-ਪਾਲਕਾਂ ਦੀ ਸਮਰੱਥਾ ਦੀ ਪਹਿਚਾਣ ਬਣ ਚੁੱਕਿਆ ਹੈ। ਅਮੂਲ ਯਾਨੀ ਵਿਸ਼ਵਾਸ। ਅਮੂਲ ਯਾਨੀ ਵਿਕਾਸ। ਅਮੂਲ ਯਾਨੀ ਜਨਭਾਗੀਦਾਰੀ। ਅਮੂਲ ਯਾਨੀ ਕਿਸਾਨਾਂ ਦਾ ਸਸ਼ਕਤੀਕਰਣ। ਅਮੂਲ ਯਾਨੀ ਸਮੇਂ ਦੇ ਨਾਲ ਆਧੁਨਿਕਤਾ ਦਾ ਸਮਾਵੇਸ਼, ਅਮੂਲ ਯਾਨੀ ਆਤਮਨਿਰਭਰ ਭਾਰਤ ਦੀ ਪ੍ਰੇਰਣਾ, ਅਮੂਲ ਯਾਨੀ ਵੱਡੇ ਸੁਪਨੇ, ਵੱਡੇ ਸੰਕਲਪ, ਅਤੇ ਉਸ ਨਾਲ ਵੀ ਵੱਡੀ ਸਿੱਧੀਆਂ।

ਅੱਜ ਦੁਨੀਆ ਦੇ 50 ਤੋਂ ਜ਼ਿਆਦਾ ਦੇਸ਼ਾਂ ਵਿੱਚ ਅਮੂਲ ਦੇ ਪ੍ਰੋਡਕਟਸ ਨੂੰ ਨਿਰਯਾਤ ਕੀਤਾ ਜਾਂਦਾ ਹੈ। 18 ਹਜ਼ਾਰ ਤੋਂ ਜ਼ਿਆਦਾ ਦੁੱਧ ਸਹਿਕਾਰੀ ਸਮੂਹ, 36 ਲੱਖ ਕਿਸਾਨਾਂ ਦਾ ਨੈੱਟਵਰਕ, ਹਰ ਦਿਨ ਸਾਢੇ ਤਿੰਨ ਕਰੋੜ ਲੀਟਰ ਤੋਂ ਜ਼ਿਆਦਾ ਦੁੱਧ ਦਾ ਭੰਡਾਰ, ਹਰ ਰੋਜ਼ ਪਸ਼ੂ-ਪਾਲਕਾਂ ਨੂੰ 200 ਕਰੋੜ ਰੁਪਏ ਤੋਂ ਅਧਿਕ ਦੀ ਔਨਲਾਈਨ ਪੇਮੈਂਟ, ਇਹ ਆਸਾਨ ਨਹੀਂ ਹੈ। ਛੋਟੇ-ਛੋਟੇ ਪਸ਼ੂ ਪਾਲਕਾਂ ਦੀ ਇਹ ਸੰਸਥਾ, ਅੱਜ ਜਿਸ ਵੱਡੇ ਪੈਮਾਨੇ ‘ਤੇ ਕੰਮ ਕਰ ਰਹੀ ਹੈ, ਉੱਥੇ ਹੀ ਤਾਂ ਸੰਗਠਨ ਦੀ ਸ਼ਕਤੀ ਹੈ, ਸਹਿਕਾਰ ਦੀ ਸ਼ਕਤੀ ਹੈ।

ਭਾਈਓ ਅਤੇ ਭੈਣੋਂ,

ਦੂਰਗਾਮੀ ਸੋਚ ਦੇ ਨਾਲ ਲਏ ਗਏ ਫੈਸਲੇ ਕਈ ਵਾਰ ਆਉਣ ਵਾਲੀਆਂ ਪੀੜ੍ਹੀਆਂ ਦੀ ਕਿਸਮਤ ਕਿਵੇਂ ਬਦਲ ਦਿੰਦੇ ਹਨ, ਅਮੂਲ ਇਸ ਦੀ ਵੀ ਇੱਕ ਉਦਾਹਰਣ ਹੈ। ਅੱਜ ਦੇ ਅਮੂਲ ਦੀ ਨੀਂਹ, ਸਰਦਾਰ ਵੱਲਭ ਭਾਈ ਪਟੇਲ ਜੀ ਦੇ ਮਾਰਗਦਰਸ਼ਨ ਵਿੱਚ ਖੇੜਾ ਮਿਲਕ ਯੂਨੀਅਨ ਦੇ ਰੂਪ ਵਿੱਚ ਰੱਖੀ ਗਈ ਸੀ। ਸਮੇਂ ਦੇ ਨਾਲ ਡੇਅਰੀ ਸਹਿਕਾਰਿਤਾ ਗੁਜਰਾਤ ਵਿੱਚ ਹੋਰ ਵਿਆਪਕ ਹੁੰਦੀ ਗਈ ਅਤੇ ਫਿਰ ਗੁਜਰਾਤ ਮਿਲਕ ਮਾਰਕੀਟਿੰਗ ਫੈਡਰੇਸ਼ਨ ਬਣੀ।

ਅੱਜ ਵੀ ਇਹ ਸਰਕਾਰ ਅਤੇ ਸਹਿਕਾਰ ਦੇ ਤਾਲਮੇਲ ਦਾ ਬਿਹਤਰੀਨ ਮਾਡਲ ਹੈ। ਅਜਿਹੇ ਹੀ ਪ੍ਰਯਾਸਾਂ ਦੀ ਵਜ੍ਹਾ ਨਾਲ ਅਸੀਂ, ਅੱਜ ਦੁਨੀਆ ਦੇ ਸਭ ਤੋਂ ਬੜੇ ਦੁੱਧ ਉਤਪਾਦਕ ਦੇਸ਼ ਹਨ। ਭਾਰਤ ਦੇ ਡੇਅਰੀ ਸੈਕਟਰ ਵਿੱਚ 8 ਕਰੋੜ ਲੋਕ ਸਿੱਧੇ ਜੁੜੇ ਹੋਏ ਹਨ। ਅਗਰ ਮੈਂ ਪਿਛਲੇ 10 ਸਾਲ ਦੀ ਗੱਲ ਕਰਾਂ, ਤਾਂ, ਭਾਰਤ ਵਿੱਚ ਦੁੱਧ ਉਤਪਾਦਨ ਵਿੱਚ ਕਰੀਬ 60 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ 10 ਵਰ੍ਹਿਆਂ ਵਿੱਚ ਪ੍ਰਤੀ ਵਿਅਕਤੀ ਦੁੱਧ ਉਪਲਬਧਤਾ ਵੀ ਕਰੀਬ 40 ਪ੍ਰਤੀਸ਼ਤ ਵਧੀ ਹੈ। ਦੁਨੀਆ ਵਿੱਚ ਡੇਅਰੀ ਸੈਕਟਰ ਸਿਰਫ਼ 2 ਪ੍ਰਤੀਸ਼ਤ ਦੀ ਦਰ ਤੋਂ ਅੱਗੇ ਵਧ ਰਿਹਾ ਹੈ, ਜਦਕਿ ਭਾਰਤ ਵਿੱਚ ਡੇਅਰੀ ਸੈਕਟਰ 6 ਪ੍ਰਤੀਸ਼ਤ ਦੀ ਦਰ ਤੋਂ ਅੱਗੇ ਵਧ ਰਿਹਾ ਹੈ।

ਸਾਥੀਓ,

ਭਾਰਤ ਦੇ ਡੇਅਰੀ ਸੈਕਟਰ ਦੀ ਇੱਕ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ, ਜਿਸ ਦੀ ਉਨੀ ਚਰਚਾ ਨਹੀਂ ਹੁੰਦੀ। ਅੱਜ ਇਸ ਇਤਿਹਾਸਿਕ ਅਵਸਰ ‘ਤੇ ਮੈਂ ਇਸ ਵਿਸ਼ੇ ‘ਤੇ ਵੀ ਵਿਸਤਾਰ ਨਾਲ ਚਰਚਾ ਕਰਨਾ ਚਾਹੁੰਦਾ ਹੈ। ਭਾਰਤ ਵਿੱਚ 10 ਲੱਖ ਕਰੋੜ ਰੁਪਏ ਦੇ ਟਰਨਓਵਰ ਵਾਲੇ ਡੇਅਰੀ ਸੈਕਟਰ ਦੀ ਮੁੱਖ ਚਾਲਕ ਦੇਸ਼ ਦੀ ਨਾਰੀ ਸ਼ਕਤੀ ਹੈ। ਸਾਡੀਆਂ ਮਾਤਾਵਾਂ ਹਨ, ਸਾਡੀਆਂ ਭੈਣਾਂ ਹਨ, ਸਾਡੀਆਂ ਬੇਟੀਆਂ ਹਨ। ਅੱਜ ਦੇਸ਼ ਵਿੱਚ ਝੋਨਾ, ਕਣਕ ਅਤੇ ਗੰਨੇ ਨੂੰ ਵੀ ਮਿਲਾ ਦਈਏ ਤਾਂ ਵੀ ਇਨ੍ਹਾਂ ਫਸਲਾਂ ਦਾ ਟਰਨਓਵਰ 10 ਲੱਖ ਕਰੋੜ ਰੁਪਏ ਨਹੀਂ ਹੁੰਦਾ।

ਜਦ ਕਿ 10 ਲੱਖ ਕਰੋੜ ਟਰਨਓਵਰ ਵਾਲੇ ਡੇਅਰੀ ਸੈਕਟਰ ਵਿੱਚ 70 ਪ੍ਰਤੀਸ਼ਤ ਕੰਮ ਕਰਨ ਵਾਲੀਆਂ ਸਾਡੀਆਂ ਮਾਤਾਵਾਂ-ਭੈਣਾਂ-ਬੇਟੀਆਂ ਹਨ। ਭਾਰਤ ਦੇ ਡੇਅਰੀ ਸੈਕਟਰ ਦੀ ਅਸਲੀ ਰੀੜ੍ਹ, ਅਸਲੀ ਬੈਕਬੋਨ, ਇਹੀ ਮਹਿਲਾ ਸ਼ਕਤੀ ਹੈ। ਅੱਜ ਅਮੂਲ ਸਫ਼ਲਤਾ ਦੀ ਜਿਸ ਉਚਾਈ ‘ਤੇ ਹੈ, ਉਹ ਸਿਰਫ਼ ਅਤੇ ਸਿਰਫ਼ ਮਹਿਲਾ ਸ਼ਕਤੀ ਦੀ ਵਜ੍ਹਾ ਨਾਲ ਹੈ। ਅੱਜ ਜਦੋਂ ਭਾਰਤ Women Led Development ਦੇ ਮੰਤਰ ਦੇ ਨਾਲ ਅੱਗੇ ਵਧ ਰਿਹਾ ਹੈ, ਤਾਂ ਭਾਰਤ ਦੇ ਡੇਅਰੀ ਸੈਕਟਰ ਦੀ ਇਹ ਸਫ਼ਲਤਾ, ਉਸ ਦੇ ਲਈ ਇੱਕ ਬਹੁਤ ਵੱਡੀ ਪ੍ਰੇਰਣਾ ਹੈ। ਮੈਂ ਮੰਨਦਾ ਹਾਂ ਕਿ ਭਾਰਤ ਨੂੰ ਵਿਕਸਿਤ ਬਣਾਉਣ ਦੇ ਲਈ, ਭਾਰਤ ਦੀ ਹਰੇਕ ਮਹਿਲਾ ਦੀ ਆਰਥਿਕ ਸ਼ਕਤੀ ਵਧਣੀ ਉਤਨੀ ਹੀ ਜ਼ਰੂਰੀ ਹੈ। ਇਸ ਲਈ ਸਾਡੀ ਸਰਕਾਰ ਅੱਜ ਮਹਿਲਾਵਾਂ ਦੀ ਆਰਥਿਕ ਸ਼ਕਤੀ ਵਧਾਉਣ ਲਈ ਵੀ ਹਰ ਪਾਸੇ ਕੰਮ ਕਰ ਰਹੀ ਹੈ।

ਮੁਦਰਾ ਯੋਜਨਾ ਦੇ ਤਹਿਤ ਸਰਕਾਰ ਨੇ ਜੋ 30 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਮਦਦ ਦਿੱਤੀ ਹੈ, ਉਸ ਦੀ ਕਰੀਬ 70 ਪ੍ਰਤੀਸ਼ਤ ਲਾਭਾਰਥੀ ਭੈਣਾਂ-ਬੇਟੀਆਂ ਹੀ ਹਨ। ਸਰਕਾਰ ਦੇ ਪ੍ਰਯਾਸ ਨਾਲ ਪਿਛਲੇ 10 ਸਾਲਾਂ ਵਿੱਚ ਮਹਿਲਾ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਮਹਿਲਾਵਾਂ ਦੀ ਸੰਖਿਆ 10 ਕਰੋੜ ਨੂੰ ਪਾਰ ਕਰ ਗਈ ਹੈ। ਪਿਛਲੇ 10 ਸਾਲਾਂ ਵਿੱਚ ਭਾਜਪਾ ਸਰਕਾਰ ਨੇ ਇਨ੍ਹਾਂ ਨੂੰ 6 ਲੱਖ ਕਰੋੜ ਰੁਪਏ ਤੋਂ ਅਧਿਕ ਦੀ ਆਰਥਿਕ ਮਦਦ ਦਿੱਤੀ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਦੇਸ਼ ਵਿੱਚ ਜੋ 4 ਕਰੋੜ ਤੋਂ ਜ਼ਿਆਦਾ ਘਰ ਦਿੱਤੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਘਰ ਵੀ ਮਹਿਲਾਵਾਂ ਦੇ ਨਾਮ ਹਨ। ਅਜਿਹੀਆਂ ਕਈ ਯੋਜਨਾਵਾਂ ਦੀ ਵਜ੍ਹਾ ਨਾਲ ਅੱਜ ਸਮਾਜ ਵਿੱਚ ਮਹਿਲਾਵਾਂ ਦੀ ਆਰਥਿਕ ਭਾਗੀਦਾਰੀ ਵਧੀ ਹੈ।

ਤੁਸੀਂ ਨਮੋ ਡ੍ਰੋਨ ਦੀਦੀ ਅਭਿਯਾਨ ਬਾਰੇ ਜ਼ਰੂਰ ਸੁਣਿਆ ਹੋਵੇਗਾ। ਇਸ ਅਭਿਯਾਨ ਦੇ ਤਹਿਤ ਅਜੇ ਸ਼ੁਰਆਤ ਵਿੱਚ ਪਿੰਡ ਦੇ ਸਵੈ ਸਹਾਇਤਾ ਸਮੂਹਾਂ ਨੂੰ 15 ਹਜ਼ਾਰ ਆਧੁਨਿਕ ਡ੍ਰੋਨ ਦਿੱਤੇ ਜਾ ਰਹੇ ਹਨ। ਇਹ ਆਧੁਨਿਕ ਡ੍ਰੋਨ ਉਡਾਣ ਲਈ ਨਮੋ ਡ੍ਰੋਨ ਦੀਦੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਪਿੰਡ-ਪਿੰਡ ਵਿੱਚ ਨਮੋ ਡ੍ਰੋਨ ਦੀਦੀਆਂ, ਕੀਟਨਾਸ਼ਕ ਛਿੜਕਣ ਤੋਂ ਲੈ ਕੇ ਖਾਦ ਛਿੜਕਣ ਵਿੱਚ ਵੀ ਸਭ ਤੋਂ ਅੱਗੇ ਰਹਿਣਗੀਆਂ।

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਇੱਥੇ ਗੁਜਰਾਤ ਵਿੱਚ ਵੀ ਸਾਡੀ ਡੇਅਰੀ ਸਹਿਕਾਰੀ ਕਮੇਟੀਆਂ ਵਿੱਚ ਮਹਿਲਾਵਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਮੈਨੂੰ ਯਾਦ ਹੈ, ਜਦੋਂ ਮੈਂ ਗੁਜਰਾਤ ਵਿੱਚ ਸੀ, ਤਾਂ ਅਸੀਂ ਡੇਅਰੀ ਸੈਕਟਰ ਨਾਲ ਜੁੜੀਆਂ ਮਹਿਲਾਵਾਂ ਦੇ ਲਈ ਇੱਕ ਹੋਰ ਵੱਡਾ ਕੰਮ ਕੀਤਾ ਸੀ। ਅਸੀਂ ਇਹ ਸੁਨਿਸ਼ਚਿਤ ਕੀਤਾ ਕਿ ਡੇਅਰੀ ਦਾ ਪੈਸਾ ਸਾਡੀਆਂ ਭੈਣਾਂ-ਬੇਟੀਆਂ ਦੇ ਬੈਂਕ ਖਾਤੇ ਸਿੱਧੇ ਜਮ੍ਹਾਂ ਹੋਵੇ। ਮੈਂ ਅੱਜ ਇਸ ਭਾਵਨਾ ਨੂੰ ਵਿਸਤਾਰ ਦੇਣ ਲਈ ਵੀ ਅਮੂਲ ਦੀ ਪ੍ਰਸ਼ੰਸਾ ਕਰਾਂਗਾ। ਹਰ ਪਿੰਡ ਵਿੱਚ ਮਾਈਕਰੋ ATM  ਲੱਗਣ ਨਾਲ ਪਸ਼ੂ-ਪਾਲਕਾਂ ਨੂੰ ਪੈਸਾ ਨਿਕਾਲਣ ਲਈ ਬਹੁਤ ਦੂਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਆਉਣ ਵਾਲੇ ਸਮੇਂ ਵਿੱਚ ਪਸ਼ੂ-ਪਾਲਕਾਂ ਨੂੰ ਰੁਪੇ ਕ੍ਰੈਡਿਟ ਕਾਰਡ ਦੇਣ ਦੀ ਵੀ ਯੋਜਨਾ ਹੈ। ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਪੰਚਮਹਿਲ ਅਤੇ ਬਨਾਸਕਾਂਠਾ ਵਿੱਚ ਇਸ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ।

ਭਾਈਓ ਅਤੋ ਭੈਣੋਂ,

ਗਾਂਧੀ ਜੀ ਕਹਿੰਦੇ ਸਨ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਵਸਦੀ ਹੈ। ਵਿਕਸਿਤ ਭਾਰਤ ਦੇ ਨਿਰਮਾਣ ਲਈ ਭਾਰਤ ਦੀ ਗ੍ਰਾਮੀਣ ਅਰਥਵਿਵਸਥਾ ਦਾ ਸਸ਼ਕਤ ਹੋਣਾ ਜ਼ਰੂਰੀ ਹੈ। ਪਹਿਲੇ ਕੇਂਦਰ ਵਿੱਚ ਜੋ ਸਰਕਾਰਾਂ ਰਹੀਆਂ, ਉਹ ਗ੍ਰਾਮੀਣ ਅਰਥਵਿਵਸਥਾ ਦੀਆਂ ਜ਼ਰੂਰਤਾਂ ਨੂੰ ਟੁਕੜਿਆਂ ਵਿੱਚ ਦੇਖਦੀਆਂ ਸਨ। ਅਸੀਂ ਪਿੰਡ ਦੇ ਹਰ ਪਹਿਲੂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਕੰਮ ਨੂੰ ਅੱਗੇ ਲਿਆ ਰਹੇ ਹਾਂ। ਸਾਡਾ ਫੋਕਸ ਹੈ- ਛੋਟੇ ਕਿਸਾਨ ਦਾ ਜੀਵਨ ਕਿਵੇਂ ਬਿਹਤਰ ਹੋਵੇ। ਸਾਡਾ ਫੋਕਸ ਹੈ-ਪਸ਼ੂਪਾਲਣ ਦੇ ਨਾਲ ਹੀ ਮੱਛੀਪਾਲਣ ਅਤੇ ਮਧੁਮੱਖੀ ਪਾਲਣ ਨੂੰ ਕਿਵੇਂ ਪ੍ਰੋਤਸਾਹਿਤ ਕੀਤਾ ਜਾਵੇ। ਇਸੇ ਸੋਚ ਦੇ ਨਾਲ, ਅਸੀਂ ਪਹਿਲੀ ਵਾਰ ਪਸ਼ੂਪਾਲਕਾਂ ਅਤੇ ਮੱਛੀਪਾਲਕਾਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਦਿੱਤੀ ਹੈ।

ਅਸੀਂ ਕਿਸਾਨਾਂ ਨੂੰ ਅਜਿਹੇ ਆਧੁਨਿਕ ਬੀਜ ਦਿੱਤੇ ਹਨ, ਜੋ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰ ਸਕਣ। ਭਾਜਪਾ ਸਰਕਾਰ, ਰਾਸ਼ਟਰੀ ਗੋਕੁਲ ਮਿਸ਼ਨ ਜਿਹੇ ਅਭਿਯਾਨਾਂ ਦੇ ਜ਼ਰੀਏ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰਣ ਦਾ ਵੀ ਕੰਮ ਕਰ ਰਹੀ ਹੈ। ਲੰਬੇ ਸਮੇਂ ਤੱਕ ਫੁਟ ਐਂਡ ਮਾਉਥ  ਡਿਜੀਜ਼- ਮੂੰਹਪਕਾ ਅਤੇ ਖੁਰਪਕਾ, ਸਾਡੇ ਪਸ਼ੂਆਂ ਲਈ ਬਹੁਤ ਵੱਡੇ ਸੰਕਟ ਦਾ ਕਾਰਨ ਰਹੀ ਹੈ। ਇਸ ਬਿਮਾਰੀ ਦੇ ਕਾਰਨ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਆਪ ਸਾਰੇ ਪਸ਼ੂਪਾਲਕਾਂ ਨੂੰ ਹੁੰਦਾ ਹੈ। ਇਸ ਦੀ ਰੋਕਥਾਮ ਲਈ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿੱਚ ਇੱਕ ਮੁਫ਼ਤ ਟੀਕਾਕਰਣ ਅਭਿਯਾਨ ਚਲਾਇਆ ਹੈ। ਇਸ ਅਭਿਯਾਨ ‘ਤੇ 15 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾ ਰਹੇ ਹਨ। ਇਸ ਦੇ ਤਹਿਤ 60 ਕਰੋੜ ਟੀਕੇ ਲਗਾਏ ਜਾ ਚੁਕੇ ਹਨ। ਅਸੀਂ 2030 ਤੱਕ ਫੁਟ ਐਂਡ ਮਾਉਥ ਡਿਜੀਜ਼ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਕੰਮ ਕਰ ਰਹੇ ਹਾਂ।

ਸਾਥੀਓ,

ਪਸ਼ੂਧਨ ਦੀ ਸਮ੍ਰਿੱਧੀ ਲਈ ਕੱਲ੍ਹ ਸਾਡੀ ਕੈਬਨਿਟ ਦੀ ਮੀਟਿੰਗ ਸੀ, ਕੱਲ੍ਹ ਜਰਾ ਕੈਬਨਿਟ ਮੀਟਿੰਗ ਦੇਰ ਰਾਤ ਕੀਤੀ ਸੀ ਅਤੇ ਕੱਲ੍ਹ ਭਾਜਪਾ ਸਰਕਾਰ ਨੇ ਕੈਬਨਿਟ ਵਿੱਚ ਵੱਡੇ ਮਹੱਤਵਪੂਰਨ ਨਿਰਣੇ ਲਏ ਹਨ। ਨੈਸ਼ਨਲ ਲਾਇਵਸਟੌਕ ਮਿਸ਼ਨ ਵਿੱਚ ਸੰਸ਼ੋਧਨ ਕਰਕੇ ਦੇਸੀ ਨਸਲ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਨਵੇਂ ਉਪਾਵਾਂ ਦਾ ਐਲਾਨ ਹੋਇਆ ਹੈ।  ਬੰਜਰ ਜ਼ਮੀਨ ਨੂੰ ਚਾਰਗਾਹ ਦੀ ਤਰ੍ਹਾਂ ਉਪਯੋਗ ਵਿੱਚ ਲਿਆਉਣ ਲਈ ਵੀ ਆਰਥਿਕ ਮਦਦ ਦੇਣ ਦਾ ਫੈਸਲਾ ਲਿਆ ਗਿਆ ਹੈ। ਸਰਕਾਰ ਨੇ ਪਸ਼ੂਧਨ ਦਾ ਬੀਮਾ ਕਰਵਾਉਣ ਵਿੱਚ ਕਿਸਾਨ ਦਾ ਘੱਟ ਤੋਂ ਘੱਟ ਖਰਚਾ ਹੋਵੇ, ਇਸ ਦੇ ਲਈ ਪ੍ਰੀਮਿਅਮ ਦੀ ਰਾਸ਼ੀ ਨੂੰ ਵੀ ਘੱਟ ਕਰਨ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲੇ ਪਸ਼ੂਆਂ ਦੀ ਸੰਖਿਆ ਵਧਾਉਣ, ਪਸ਼ੂਪਾਲਕਾਂ ਦੀ ਆਮਦਨ ਵਧਾਉਣ ਵਿੱਚ ਹੋਰ ਸਹਾਇਕ ਸਾਬਤ ਹੋਣਗੇ।

ਸਾਥੀਓ,

ਅਸੀਂ ਗੁਜਰਾਤ ਦੇ ਲੋਕ ਜਾਣਦੇ ਹਾਂ ਕਿ ਪਾਣੀ ਦਾ ਸੰਕਟ ਕੀ ਹੁੰਦਾ ਹੈ। ਸੌਰਾਸ਼ਟਰ ਵਿੱਚ, ਕੱਛ ਵਿੱਚ, ਉੱਤਰ ਗੁਜਰਾਤ ਵਿੱਚ ਅਸੀਂ ਅਕਾਲ ਦੇ ਦਿਨਾਂ ਵਿੱਚ ਹਜ਼ਾਰਾਂ ਪਸ਼ੂਆਂ ਨੂੰ ਇੱਕ ਸਥਾਨ ਤੋਂ ਦੂਸਰੇ ਸਥਾਨ ‘ਤੇ ਮੀਲਾਂ-ਮੀਲਾਂ ਤੱਕ ਚਲਦੇ ਜਾਂਦੇ ਦੇਖਿਆ ਹੈ। ਅਸੀਂ ਮਰਦੇ ਪਸ਼ੂਆਂ ਦੇ ਢੇਰ, ਉਨ੍ਹਾਂ ਦੀਆਂ ਤਸਵੀਰਾਂ ਵੀ ਦੇਖੀਆਂ ਹਨ। ਨਰਮਦਾ ਜਲ ਪਹੁੰਚਣ ਦੇ ਬਾਅਦ ਅਜਿਹੇ ਖੇਤਰਾਂ ਦੀ ਕਿਸਮਤ ਬਦਲ ਗਈ ਹੈ। ਅਸੀਂ ਪ੍ਰਯਾਸ ਕਰ ਰਹੇ ਹਾਂ ਕਿ ਭਵਿੱਖ ਵਿੱਚ ਅਜਿਹੀਆਂ ਚੁਣੌਤੀਆਂ ਨਾਲ ਨਾ ਜੂਝਣਾ ਪਵੇ। ਸਰਕਾਰ ਨੇ ਜੋ 60 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰ ਬਣਾਏ ਹਨ, ਉਹ ਵੀ ਦੇਸ਼ ਦੀ ਗ੍ਰਾਮੀਣ ਅਰਥਵਿਵਸਥਾ ਨੂੰ ਬਹੁਤ ਮਦਦ ਕਰਨ ਵਾਲੇ ਹਨ। ਸਾਡਾ ਪ੍ਰਯਾਸ ਹੈ ਕਿ ਪਿੰਡ ਵਿੱਚ ਛੋਟੇ ਕਿਸਾਨ ਨੂੰ ਆਧੁਨਿਕ ਟੈਕਨੋਲੋਜੀ ਨਾਲ ਵੀ ਜੋੜੀਏ। ਗੁਜਰਾਤ ਵਿੱਚ ਤੁਸੀਂ ਦੇਖਿਆ ਹੈ ਕਿ ਬੀਤੇ ਵਰ੍ਹਿਆਂ ਵਿੱਚ ਮਾਈਕ੍ਰੋਇਰੀਗੇਸ਼ਨ ਦਾ ਦਾਇਰਾ, ਟਪਕ ਸਿੰਚਾਈ ਦਾ ਦਾਇਰਾ ਕਈ ਗੁਣਾ ਵਧ ਗਿਆ ਹੈ। ਟਪਕ ਸਿੰਚਾਈ ਦੇ ਲਈ ਕਿਸਾਨਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ। ਅਸੀਂ ਲੱਖਾਂ ਕਿਸਾਨ ਸਮ੍ਰਿੱਧੀ ਕੇਂਦਰ ਸਥਾਪਿਤ ਕੀਤੇ ਹਨ, ਤਾਕਿ ਕਿਸਾਨਾਂ ਨੂੰ ਪਿੰਡ ਦੇ ਨੇੜੇ ਹੀ ਵਿਗਿਆਨਿਕ ਸਮਾਧਾਨ ਮਿਲ ਸਕਣ। ਜੈਵਿਕ ਖਾਦ ਬਣਾਉਣ ਵਿੱਚ ਕਿਸਾਨਾਂ ਨੂੰ ਮਦਦ ਮਿਲੇ, ਇਸ ਦੇ ਲਈ ਵੀ ਵਿਵਸਥਾਵਾਂ ਬਣਾਈਆਂ ਜਾ ਰਹੀਆਂ ਹਨ।

ਸਾਥੀਓ,

ਸਾਡੀ ਸਰਕਾਰ ਦਾ ਜ਼ੋਰ, ਅੰਨਦਾਤਾ ਨੂੰ ਊਰਜਾਦਾਤਾ ਬਣਾਉਣ ਦੇ ਨਾਲ ਹੀ ਖਾਦ ਪ੍ਰਦਾਤਾ ਬਣਾਉਣ ‘ਤੇ ਵੀ ਹੈ। ਅਸੀਂ ਕਿਸਾਨਾਂ ਨੂੰ ਸੋਲਰ ਪੰਪ ਦੇ ਰਹੇ ਹਾਂ, ਖੇਤ ਦੀ ਮੇੜ ‘ਤੇ ਹੀ ਛੋਟੇ-ਛੋਟੇ ਸੋਲਰ ਪਲਾਂਟ ਲਗਾਉਣ ਦੇ ਲਈ ਮਦਦ ਦੇ ਰਹੇ ਹਨ। ਇਸ ਦੇ ਇਲਾਵਾ, ਗੋਬਰਧਨ ਯੋਜਨਾ ਦੇ ਤਹਿਤ ਪਸ਼ੂਪਾਲਕਾਂ ਤੋਂ ਗੋਬਰ ਵੀ ਖਰੀਦਣ ਦੀ ਵਿਵਸਥਾ ਬਣਾਈ ਜਾ ਰਹੀ ਹੈ। ਗੋਬਰ ਤੋਂ ਜੋ ਸਾਡੇ ਡੇਅਰੀ ਪਲਾਂਟ ਹਨ, ਉੱਥੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਬਦਲੇ ਵਿੱਚ ਜੋ ਜੈਵਿਕ ਖਾਦ ਬਣਦੀ ਹੈ ਉਹ ਵਾਪਸ ਕਿਸਾਨਾਂ ਨੂੰ ਬਹੁਤ ਘੱਟ ਕੀਮਤ ਵਿੱਚ ਉਪਲਬਧ ਹੋ ਰਹੀ ਹੈ। ਇਸ ਨਾਲ ਕਿਸਾਨ ਅਤੇ ਪਸ਼ੂ, ਦੋਨਾਂ ਨੂੰ ਤਾਂ ਲਾਭ ਹੋਵੇਗਾ ਹੀ, ਖੇਤ ਦੀ ਮਿੱਟੀ ਦੀ ਸਿਹਤ ਵਿੱਚ ਵੀ ਬਿਹਤਰ ਸੁਧਾਰ ਹੋਵੇਗਾ। ਅਮੂਲ ਨੇ ਬਨਾਸਕਾਂਠਾ ਵਿੱਚ ਜੋ ਗੋਬਰ ਗੈਸ ਪਲਾਂਟ ਸਥਾਪਿਤ ਕੀਤਾ ਹੈ, ਉਹ ਇਸੇ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।

ਸਾਥੀਓ,

ਅਸੀਂ ਗ੍ਰਾਮੀਣ ਅਰਥਵਿਵਸਥਾ ਵਿੱਚ ਸਹਿਕਾਰਤਾ ਦਾ ਦਾਇਰਾ ਬਹੁਤ ਜ਼ਿਆਦਾ ਵਧਾ ਰਹੇ ਹਾਂ। ਇਸ ਦੇ ਲਈ ਪਹਿਲੀ ਵਾਰ ਅਸੀਂ ਕੇਂਦਰ ਵਿੱਚ ਅਲੱਗ ਤੋਂ ਸਹਿਕਾਰਤਾ ਮੰਤਰਾਲਾ ਬਣਾਇਆ ਹੈ। ਅੱਜ ਦੇਸ਼ ਦੇ 2 ਲੱਖ ਤੋਂ ਵੱਧ ਪਿੰਡਾਂ ਵਿੱਚ ਸਹਿਕਾਰੀ ਕਮੇਟੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਖੇਤੀ ਹੋਵੇ, ਪਸ਼ੂਪਾਲਣ ਹੋਵੇ, ਮੱਛੀਪਾਲਣ ਹੋਵੇ, ਇਨ੍ਹਾਂ ਸਾਰੇ ਸੈਕਟਰਾਂ ਵਿੱਚ ਇਹ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਅਸੀਂ ਤਾਂ ਮੇਡ ਇਨ ਇੰਡੀਆ ਯਾਨੀ ਮੈਨੂਫੈਕਚਰਿੰਗ ਵਿੱਚ ਵੀ ਸਹਿਕਾਰੀ ਕਮੇਟੀਆਂ ਨੂੰ ਪ੍ਰੋਤਸਾਹਿਤ ਕਰ ਰਹੇ ਹਾਂ। ਉਨ੍ਹਾਂ ਦੇ ਲਈ ਟੈਕਸ ਨੂੰ ਵੀ ਬਹੁਤ ਘੱਟ ਕੀਤਾ ਗਿਆ ਹੈ। ਦੇਸ਼ ਵਿੱਚ 10 ਹਜ਼ਾਰ ਕਿਸਾਨ ਉਤਪਾਦਕ ਸੰਘ FPO  ਬਣਾਏ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਲਗਭਗ 8 ਹਜ਼ਾਰ ਬਣ ਵੀ ਚੁੱਕੇ ਹਨ। ਇਹ ਛੋਟੇ ਕਿਸਾਨਾਂ ਦੇ ਵੱਡੇ ਸੰਗਠਨ ਹਨ। ਇਹ ਛੋਟੇ ਕਿਸਾਨ ਨੂੰ ਉਤਪਾਦਕ ਦੇ ਨਾਲ-ਨਾਲ ਖੇਤੀ ਉਦਮੀ ਅਤੇ ਨਿਰਯਾਤਕ ਬਣਾਉਣ ਦਾ ਮਿਸ਼ਨ ਹੈ। ਅੱਜ ਭਾਜਪਾ ਸਰਕਾਰ, ਪੈਕਸ ਨੂੰ, FPO ਨੂੰ, ਦੂਸਰੀਆਂ ਸਹਿਕਾਰੀ ਕਮੇਟੀਆਂ ਨੂੰ ਕਰੋੜਾਂ ਰੁਪਏ ਦੀ ਮਦਦ ਦੇ ਰਹੀ ਹੈ। ਅਸੀਂ ਪਿੰਡ ਵਿੱਚ ਖੇਤੀ ਨਾਲ ਜੁੜੇ ਇਨਫ੍ਰਾਸਟ੍ਰਕਚਰ ਦੇ ਲਈ 1 ਲੱਖ ਕਰੋੜ ਰੁਪਏ ਦਾ ਫੰਡ ਵੀ ਬਣਾਇਆ ਹੈ। ਇਸ ਯੋਜਨਾ ਦਾ ਲਾਭ ਵੀ ਕਿਸਾਨਾਂ ਦੇ ਸਹਿਕਾਰੀ ਸੰਗਠਨਾਂ ਨੂੰ ਹੀ ਹੋ ਰਿਹਾ ਹੈ।

ਸਾਥੀਓ,

ਸਾਡੀ ਸਰਕਾਰ, ਪਸ਼ੂਪਾਲਣ ਨਾਲ ਜੁੜੇ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ‘ਤੇ ਵੀ ਰਿਕਾਰਡ ਨਿਵੇਸ਼ ਕਰ ਰਹੀ ਹੈ। ਇਸ ਦੇ ਲਈ 30 ਹਜ਼ਾਰ ਕਰੋੜ ਰੁਪਏ ਦਾ ਇੱਕ ਸਪੈਸ਼ਲ ਫੰਡ ਬਣਾਇਆ ਗਿਆ ਹੈ। ਇਸ ਵਿੱਚ ਡੇਅਰੀ ਸਹਿਕਾਰੀ ਸੰਸਥਾਵਾਂ ਨੂੰ ਵਿਆਜ ‘ਤੇ ਪਹਿਲਾਂ ਤੋਂ ਵੱਧ ਛੂਟ ਦਾ ਪ੍ਰਾਵਧਾਨ ਕੀਤਾ ਗਿਆ ਹੈ। ਸਰਕਾਰ, ਮਿਲਕ ਪਲਾਂਟਸ ਦੇ ਆਧੁਨਿਕੀਕਰਣ ‘ਤੇ ਵੀ ਹਜ਼ਾਰਾਂ ਕਰੋੜ ਰੁਪਏ ਖਰਚ ਕਰ ਰਹੀ ਹੈ। ਇਸੇ ਯੋਜਨਾ ਦੇ ਤਹਿਤ ਅੱਜ ਸਾਬਰਕਾਂਠਾ ਮਿਲਕ ਯੂਨੀਅਨ ਦੇ ਦੋ ਵੱਡੇ ਪ੍ਰੋਜੈਕਟਸ ਦਾ ਉਦਘਾਟਨ ਹੋਇਆ ਹੈ। ਇਸ ਵਿੱਚ ਹਰ ਰੋਜ਼ 800 ਟਨ ਪਸ਼ੂਆਂ ਦਾ ਚਾਰਾ ਬਣਾਉਣ ਵਾਲਾ ਆਧੁਨਿਕ ਪਲਾਂਟ ਵੀ ਸ਼ਾਮਲ ਹੈ। 

ਭਾਈਓ ਅਤੇ ਭੈਣੋਂ,

ਮੈਂ ਜਦੋਂ ਵਿਕਸਿਤ ਭਾਰਤ ਦੀ ਗੱਲ ਕਰਦਾ ਹਾਂ, ਤਾਂ ਮੇਰਾ ਵਿਸ਼ਵਾਸ ਸਬਕਾ ਪ੍ਰਯਾਸ, ਇਸ ਗੱਲ ‘ਤੇ ਹੈ। ਭਾਰਤ ਨੇ ਆਪਣੀ ਆਜ਼ਾਦੀ ਦੇ 100ਵੇਂ ਵਰ੍ਹੇ ਯਾਨੀ 2047 ਤੱਕ ਵਿਕਸਿਤ ਭਾਰਤ ਹੋਣ ਦਾ ਸੰਕਲਪ ਲਿਆ ਹੈ। ਇੱਕ ਸੰਸਥਾ ਦੇ ਤੌਰ ‘ਤੇ ਅਮੂਲ ਦੇ ਵੀ ਤਦ 75 ਵਰ੍ਹੇ ਹੋਣ ਵਾਲੇ ਹੋਣਗੇ। ਤੁਹਾਨੂੰ ਵੀ ਅੱਜ ਇੱਥੇ ਤੋਂ ਨਵੇਂ ਸੰਕਲਪ ਲੈ ਕੇ ਜਾਣਾ ਹੈ। ਤੇਜ਼ੀ ਨਾਲ ਵਧਦੀ ਹੋਈ ਆਬਾਦੀ ਵਿੱਚ ਪੌਸ਼ਟਿਕਤਾ ਨੂੰ ਪੂਰਾ ਕਰਨ ਵਿੱਚ ਤੁਹਾਡੀ ਸਭ ਦੀ ਵੱਡੀ ਭੂਮਿਕਾ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਅਗਲੇ ਪੰਜ ਵਰ੍ਹਿਆਂ ਵਿੱਚ ਤੁਸੀਂ ਲੋਕਾਂ ਨੇ ਆਪਣੇ ਪਲਾਂਟਸ ਦੀ ਪ੍ਰੋਸੈੱਸਿੰਗ ਸਮਰੱਥਾ ਨੂੰ ਦੁੱਗਣਾ ਕਰਨ ਦਾ ਲਕਸ਼ ਰੱਖਿਆ ਹੈ। ਅੱਜ ਅਮੂਲ ਦੁਨੀਆ ਦੀ ਅੱਠਵੀਂ ਸਭ ਤੋਂ ਵੱਡੀ ਡੇਅਰੀ ਕੰਪਨੀ ਹੈ। ਤੁਹਾਨੂੰ ਇਸ ਨੂੰ ਜਲਦੀ ਤੋਂ ਜਲਦੀ ਦੁਨੀਆ ਦੀ ਸਭ ਤੋਂ ਵੱਡੀ ਡੇਅਰੀ ਕੰਪਨੀ ਬਣਾਉਣਾ ਹੈ। ਸਰਕਾਰ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਖੜ੍ਹੀ ਹੈ। ਅਤੇ ਇਹ ਮੋਦੀ ਦੀ ਗਰੰਟੀ ਹੈ। ਇੱਕ ਵਾਰ ਫਿਰ ਆਪ ਸਾਰਿਆਂ ਨੂੰ 50 ਵਰ੍ਹੇ ਦੇ ਇਸ ਪੜਾਅ ‘ਤੇ ਪਹੁੰਚਣ ਦੀਆਂ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ!

ਬਹੁਤ-ਬਹੁਤ ਧੰਨਵਾਦ!

 

***************

ਡੀਐੱਸ/ਵੀਜੇ/ਐੱਨਐੱਸ 



(Release ID: 2008314) Visitor Counter : 49