ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 22 ਅਤੇ 23 ਫਰਵਰੀ ਨੂੰ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਗੁਜਰਾਤ ਵਿੱਚ 60,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਕੰਮ ਸ਼ੁਰੂ ਕਰਨਗੇ

ਪ੍ਰਧਾਨ ਮੰਤਰੀ ਕਾਕਰਾਪਾਰ ਪਰਮਾਣੂ ਊਰਜਾ ਸਟੇਸ਼ਨ ਵਿੱਚ ਦੇ ਨਵੇਂ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ ਕੇਏਪੀਐੱਸ-3 ਅਤੇ ਕੇਏਪੀਐੱਸ-4 ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ

ਗੁਜਰਾਤ ਵਿੱਚ ਸੜਕ, ਰੇਲ, ਊਰਜਾ, ਸਿਹਤ, ਇੰਟਰਨੈੱਟ ਕਨੈਕਟੀਵਿਟੀ, ਸ਼ਹਿਰੀ ਵਿਕਾਸ, ਵਾਟਰ ਸਪਲਾਈ , ਟੂਰਿਜ਼ਮ ਸਹਿਤ ਕਈ ਖੇਤਰਾਂ ਨੂੰ ਵੱਡੇ ਪੈਮਾਨੇ ‘ਤੇ ਹੁਲਾਰਾ ਮਿਲੇਗਾ

ਪ੍ਰਧਾਨ ਮੰਤਰੀ ਵਡੋਦਰਾ ਮੁੰਬਈ ਐਕਸਪ੍ਰੈੱਸਵੇਅ ਅਤੇ ਭਾਰਤ ਨੈੱਟ ਫੇਜ਼ II ਪ੍ਰੋਜੈਕਟ ਦੇ ਮਹੱਤਵਪੂਰਨ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਨਵਸਾਰੀ ਵਿੱਚ ਪੀਐੱਮ ਮਿਤ੍ਰ ਪਾਰਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਨਗੇ

ਪ੍ਰਧਾਨ ਮੰਤਰੀ ਅੰਬਾਜੀ ਵਿੱਚ ਰਿੰਛੜਿਆ ਮਹਾਦੇਵ ਮੰਦਿਰ ਅਤੇ ਝੀਲ ਦੇ ਵਿਕਾਸ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਅਹਿਮਦਾਬਾਦ ਵਿੱਚ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲੈਣਗੇ

ਪ੍ਰਧਾਨ ਮੰਤਰੀ ਮੇਹਸਾਣਾ ਦੇ ਵਲੀਨਾਥ ਮਹਾਦੇਵ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ

ਵਾਰਾਣਸੀ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਦੇ ਕਾਇਆਕਲਪ ਦੀ ਦਿਸ਼ਾ ਵਿੱਚ ਵਧਾਏ ਗਏ ਇੱਕ ਕਦਮ ਦੇ ਰੂਪ ਵਿੱਚ ਪ੍ਰਧਾਨ ਮੰਤਰੀ 13,000 ਕਰੋੜ ਰੁਪਏ ਤੋਂ ਅਧਿਕ ਲ

Posted On: 21 FEB 2024 11:41AM by PIB Chandigarh

ਪ੍ਰਧਾਨ ਮੰਤਰੀ 22 ਅਤੇ 23 ਫਰਵਰੀ, 2024 ਨੂੰ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ।

ਪ੍ਰਧਾਨ ਮੰਤਰੀ 22 ਫਰਵਰੀ ਨੂੰ ਸਵੇਰੇ ਕਰੀਬ 10:45 ਵਜੇ ਅਹਿਮਦਾਬਾਦ ਵਿੱਚ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲੈਣਗੇ। ਦੁਪਹਿਰ ਕਰੀਬ 12:45 ਵਜੇ ਪ੍ਰਧਾਨ ਮੰਤਰੀ ਮੇਹਸਾਣਾ ਪਹੁੰਚਣਗੇ ਅਤੇ ਵਲੀਨਾਥ ਮਹਾਦੇਵ ਮੰਦਿਰ ਵਿੱਚ ਪੂਜਾ ਤੇ ਦਰਸ਼ਨ ਕਰਨਗੇ। ਦੁਪਹਿਰ ਲਗਭਗ 1 ਵਜੇ, ਪ੍ਰਧਾਨ ਮੰਤਰੀ ਤਾਰਭ, ਮੇਹਸਾਣਾ ਵਿੱਚ ਇੱਕ ਜਨਤਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ 13,500 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਲਗਭਗ 4:15 ਵਜੇ ਪ੍ਰਧਾਨ ਮੰਤਰੀ ਨਵਸਾਰੀ ਪਹੁੰਚਣਗੇ, ਜਿੱਥੇ ਉਹ ਲਗਭਗ 47,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਕਾਰਜ ਸ਼ੁਰੂ ਕਰਨਗੇ। ਸ਼ਾਮ ਲਗਭਗ 6:15 ਵਜੇ, ਪ੍ਰਧਾਨ ਮੰਤਰੀ ਕਾਕਰਾਪਾਰ ਪਰਮਾਣੂ ਊਰਜਾ ਸਟੇਸ਼ਨ ਦਾ ਦੌਰਾ ਕਰਨਗੇ ਅਤੇ ਰਾਸ਼ਟਰ ਨੂੰ ਦੋ ਨਵੇਂ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ (ਪੀਐੱਚਡਬਲਿਊਆਰ) ਸਮਰਪਿਤ ਕਰਨਗੇ।

23 ਫਰਵਰੀ ਨੂੰ ਪ੍ਰਧਾਨ ਮੰਤਰੀ ਵਾਰਾਣਸੀ ਦੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸਵਤੰਤਰਤਾ ਸਭਾਗਾਰ ਵਿੱਚ ਸੰਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਸਵੇਰੇ 11:15 ਵਜੇ ਪ੍ਰਧਾਨ ਮੰਤਰੀ ਸੰਤ ਗੁਰੂ ਰਵੀਦਾਸ ਜਨਮਸਥਲੀ ‘ਤੇ ਪੂਜਾ ਅਤੇ ਦਰਸ਼ਨ ਕਰਨਗੇ। ਉਸ ਤੋਂ ਬਾਅਦ 11:30 ਵਜੇ, ਪ੍ਰਧਾਨ ਮੰਤਰੀ ਸ਼੍ਰੀ ਸੰਤ ਗੁਰੂ ਰਵੀਦਾਸ ਦੀ 647ਵੀਂ ਜਯੰਤੀ ਦੇ ਜਸ਼ਨ ਵਿੱਚ ਇੱਕ ਜਨਤਕ ਸਮਾਰੋਹ ਵਿੱਚ ਹਿੱਸਾ ਲੈਣਗੇ। ਦੁਪਹਿਰ 1:45 ਵਜੇ, ਪ੍ਰਧਾਨ ਮੰਤਰੀ ਇੱਕ ਜਨਤਕ ਸਮਾਰੋਹ ਵਿੱਚ ਹਿੱਸਾ ਲੈਣਗੇ ਜਿੱਥੇ ਉਹ ਵਾਰਾਣਸੀ ਵਿੱਚ 13,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਗੁਜਰਾਤ ਵਿੱਚ

ਪ੍ਰਧਾਨ ਮੰਤਰੀ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ (ਜੀਸੀਐੱਮਐੱਮਐੱਫ) ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲੈਣਗੇ। ਜੀਸੀਐੱਮਐੱਮਐੱਫ ਦੇ ਗੋਲਡਨ ਜੁਬਲੀ ਸਮਾਰੋਹ ਦੇ ਦੌਰਾਨ ਅਹਿਮਦਾਬਾਦ ਦੇ ਮੋਟੇਰਾ ਸਥਿਤ ਨਰੇਂਦਰ ਮੋਦੀ ਸਟੇਡੀਅਮ ਵਿੱਚ 1.25 ਲੱਖ ਤੋਂ ਅਧਿਕ ਕਿਸਾਨ ਹਿੱਸਾ ਲੈਣਗੇ। ਜੀਸੀਐੱਮਐੱਮਐੱਫ ਸਹਿਕਾਰੀ ਕਮੇਟੀਆਂ ਦੇ ਲਚੀਲੇਪਨ, ਉਨ੍ਹਾਂ ਦੀ ਉੱਦਮਸ਼ੀਲਤਾ ਦੀ ਭਾਵਨਾ ਅਤੇ ਕਿਸਾਨਾਂ ਦੇ ਦ੍ਰਿੜ੍ਹ ਸੰਕਲਪ ਦਾ ਪ੍ਰਮਾਣ ਹੈ, ਜਿਸ ਨੇ ਅਮੂਲ ਨੂੰ ਦੁਨੀਆ ਦੇ ਸਭ ਤੋਂ ਮਜ਼ਬੂਤ ਡੇਅਰੀ ਬ੍ਰਾਂਡਾਂ ਵਿੱਚੋਂ ਇੱਕ ਬਣਾ ਦਿੱਤਾ ਹੈ।

ਪ੍ਰਧਾਨ ਮੰਤਰੀ ਗੁਜਰਾਤ ਵਿੱਚ ਮੇਹਸਾਣਾ ਅਤੇ ਨਵਸਾਰੀ ਵਿੱਚ ਆਯੋਜਿਤ ਦੋ ਜਨਤਕ ਪ੍ਰੋਗਰਾਮਾਂ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸੜਕ, ਰੇਲ, ਊਰਜਾ, ਸਿਹਤ, ਇੰਟਰਨੈੱਟ ਕਨੈਕਟੀਵਿਟੀ, ਸ਼ਹਿਰੀ ਵਿਕਾਸ, ਵਾਟਰ ਸਪਲਾਈ , ਟੂਰਿਜ਼ਮ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਕਬਾਇਲੀ ਵਿਕਾਸ ਜਿਹੇ ਮਹੱਤਵਪੂਰਨ ਖੇਤਰ ਸ਼ਾਮਲ ਹਨ।

ਤਾਰਭ, ਮੇਹਸਾਣਾ ਵਿੱਚ ਆਯੋਜਿਤ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਭਾਰਤ ਨੈੱਟ ਫੇਜ਼-II – ਗੁਜਰਾਤ ਫਾਈਬਰ ਗਰਿੱਡ ਨੈੱਟਵਰਕ ਲਿਮਿਟਿਡ ਜੋ 8000 ਤੋਂ ਅਧਿਕ ਗ੍ਰਾਮ ਪੰਚਾਇਤਾਂ ਨੂੰ ਹਾਈ-ਸਪੀਡ ਇੰਟਰਨੈੱਟ ਉਪਲਬਧ ਕਰਾਵੇਗਾ; ਸਹਿਤ ਕਈ ਮਹੱਤਵਪੂਰਨ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ ਮੇਹਸਾਣਾ ਅਤੇ ਬਨਾਸਕਾਂਠਾ ਜ਼ਿਲ੍ਹਿਆਂ ਵਿੱਚ ਰੇਲ ਲਾਈਨ ਦੋਹਰੀਕਰਣ, ਗੇਜ ਪਰਿਵਰਤਨ, ਨਵੀਂ ਬ੍ਰੌਡ-ਗੇਜ ਲਾਈਨ ਦੇ ਲਈ ਕਈ ਪ੍ਰੋਜੈਕਟਸ; ਖੇੜਾ, ਗਾਂਧੀਨਗਰ, ਅਹਿਮਦਾਬਾਦ ਅਤੇ ਮੇਹਸਾਣਾ ਵਿੱਚ ਕਈ ਸੜਕ ਪ੍ਰੋਜੈਕਟਸ, ਗਾਂਧੀਨਗਰ ਵਿੱਚ ਗੁਜਰਾਤ ਬਾਇਓਟੈਕਨੋਲੋਜੀ ਯੂਨੀਵਰਸਿਟੀ ਦਾ ਮੁੱਖ ਅਕਾਦਮਿਕ ਭਵਨ ਅਤੇ ਬਨਾਸਕਾਂਠਾ ਵਿੱਚ ਕਈ ਵਾਟਰ ਸਪਲਾਈ  ਪ੍ਰੋਜੈਕਟਸ ਸ਼ਾਮਲ ਹਨ।

ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਆਨੰਦ ਜ਼ਿਲ੍ਹੇ ਵਿੱਚ ਨਵੇਂ ਜ਼ਿਲ੍ਹਾਂ ਪੱਧਰੀ ਹਸਪਤਾਲ ਅਤੇ ਆਯੁਰਵੇਦਿਕ ਹਸਪਤਾਲ ਸਹਿਤ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਦੇ ਇਲਾਵਾ ਹੋਰ ਪ੍ਰੋਜੈਕਟਾਂ ਵਿੱਚ ਬਨਾਸਕਾਂਠਾ ਵਿੱਚ ਅੰਬਾਜੀ ਖੇਤਰ ਵਿੱਚ ਰਿੰਛੜਿਆ ਮਹਾਦੇਵ ਮੰਦਿਰ ਅਤੇ ਝੀਲ ਦਾ ਵਿਕਾਸ; ਗਾਂਧੀਨਗਰ, ਅਹਿਮਦਾਬਾਦ, ਬਨਾਸਕਾਂਠਾ ਅਤੇ ਮੇਹਸਾਣਾ ਵਿੱਚ ਕਈ ਸੜਕ ਪ੍ਰੋਜੈਕਟਸ; ਵਾਯੂ ਸੈਨਾ ਸਟੇਸ਼ਨ, ਦੀਸਾ ਦਾ ਰਨਵੇ; ਅਹਿਮਦਾਬਾਦ ਵਿੱਚ ਮਾਨਵ ਅਤੇ ਜੈਵਿਕ ਵਿਗਿਆਨ ਗੈਲਰੀ; ਗਿਫਟ ਸਿਟੀ ਵਿੱਚ ਗੁਜਰਾਤ ਬਾਇਓਟੈਕਨੋਲੋਜੀ ਰਿਸਰਚ ਸੈਂਟਰ (ਜੀਬੀਆਰਸੀ) ਦਾ ਨਵਾਂ ਭਵਨ ਗਾਂਧੀਨਗਰ, ਅਹਿਮਦਾਬਾਦ ਅਤੇ ਬਨਾਸਕਾਂਠਾ ਸਹਿਤ ਹੋਰ ਵਿੱਚ ਵਾਟਰ ਸਪਲਾਈ  ਵਿੱਚ ਸੁਧਾਰ ਦੇ ਲਈ ਕਈ ਪ੍ਰੋਜੈਕਟਸ ਸ਼ਾਮਲ ਹਨ।

 ਨਵਸਾਰੀ ਵਿੱਚ ਆਯੋਜਿਤ ਜਨਤਕ ਸਮਾਰੋਹ ਵਿੱਚ, ਪ੍ਰਧਾਨ ਮੰਤਰੀ ਵਡੋਦਰਾ-ਮੁੰਬਈ ਐਕਸਪ੍ਰੈੱਸਵੇਅ ਦੇ ਕਈ ਪੈਕੇਜਾਂ ਸਹਿਤ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਦੇ ਇਲਾਵਾ ਹੋਰ ਪ੍ਰੋਜੈਕਟਾਂ ਵਿੱਚ ਭਰੂਚ, ਨਵਸਾਰੀ, ਵਲਸਾਡ ਵਿੱਚ ਕਈ ਸੜਕ ਪ੍ਰੋਜੈਕਟਸ; ਤਾਪੀ ਵਿੱਚ ਗ੍ਰਾਮੀਣ ਪੇਅਵਾਟਰ ਸਪਲਾਈ  ਪ੍ਰੋਜੈਕਟ; ਭਰੂਚ ਵਿੱਚ ਭੂਮੀਗਤ ਜਲ ਨਿਕਾਸੀ ਪ੍ਰੋਜੈਕਟ ਸ਼ਾਮਲ ਹਨ। ਪ੍ਰਧਾਨ ਮੰਤਰੀ ਨਵਸਾਰੀ ਵਿੱਚ ਪੀਐੱਮ ਮੈਗਾ ਇੰਟੀਗ੍ਰੇਟਿਡ ਟੈਕਸਟਾਇਲ ਰੀਜ਼ਨ ਐਂਡ ਅਪੈਰਲ (ਪੀਐੱਮ ਮਿਤ੍ਰ) ਪਾਰਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਵੀ ਕਰਨਗੇ।

 

ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਭਰੂਚ-ਦਹੇਜ ਐਕਸੈੱਸ ਕੰਟਰੋਲਡ ਐਕਸਪ੍ਰੈੱਸਵੇਅ ਦੇ ਨਿਰਮਾਣ ਸਹਿਤ ਮਹੱਤਵਪੂਰਨ ਪ੍ਰੋਜੈਕਟਾਂ ਦੀ ਨੀਂਹ ਪੱਥਰ ਵੀ ਰੱਖਣਗੇ। ਇਸ ਦੇ ਇਲਾਵਾ ਅਜਿਹੇ ਹੀ ਹੋਰ ਪ੍ਰੋਜੈਕਟਾਂ ਵਿੱਚ ਐੱਸਐੱਸਜੀ ਹਸਪਤਾਲ, ਵਡੋਦਰਾ ਵਿੱਚ ਕਈ ਪ੍ਰੋਜੈਕਟਸ; ਵਡੋਦਰਾ ਵਿੱਚ ਖੇਤਰੀ ਵਿਗਿਆਨ ਕੇਂਦਰ ; ਸੂਰਤ, ਵਡੋਦਰਾ ਅਤੇ ਪੰਚਮਹਿਲ ਵਿੱਚ ਰੇਲਵੇ ਗੇਜ ਪਰਿਵਰਤਨ ਦੇ ਪ੍ਰੋਜੈਕਟਸ; ਭਰੂਚ, ਨਵਸਾਰੀ ਅਤੇ ਸੂਰਤ ਵਿੱਚ ਕਈ ਸੜਕ ਪ੍ਰੋਜੈਕਟ; ਵਲਸਾਡ ਵਿੱਚ ਕਈ ਵਾਟਰ ਸਪਲਾਈ  ਸਕੀਮਾਂ, ਨਰਮਦਾ ਜ਼ਿਲ੍ਹੇ ਵਿੱਚ ਸਕੂਲ ਅਤੇ ਹੋਸਟਲ ਸਹਿਤ ਹੋਰ ਪ੍ਰੋਜੈਕਟਸ ਸ਼ਾਮਲ ਹਨ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਕਾਕਰਾਪਾਰ ਪਰਮਾਣੂ ਊਰਜਾ ਸਟੇਸ਼ਨ (ਕੇਏਪੀਐੱਸ) ਯੂਨਿਟ 3 ਅਤੇ ਯੂਨਿਟ 4 ਵਿੱਚ ਦੋ ਨਵੇਂ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ (ਪੀਐੱਚਡਬਲਿਊਆਰਜ਼) ਰਾਸ਼ਟਰ ਨੂੰ ਸਮਰਪਿਤ ਕਰਨਗੇ। 22,500 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਭਾਰਤੀ ਪਰਮਾਣੂ ਊਰਜਾ ਨਿਗਮ ਲਿਮਿਟਿਡ (ਐੱਨਪੀਸੀਆਈਐੱਲ) ਦੁਆਰਾ ਨਿਰਮਿਤ ਕੇਏਪੀਐੱਸ-3 ਅਤੇ ਕੇਏਪੀਐੱਸ-4 ਪ੍ਰੋਜੈਕਟਾਂ ਦੀ ਸੰਚਿਤ ਸਮਰੱਥਾ 1400 (700*2) ਮੈਗਾਵਾਟ ਹੈ ਅਤੇ ਇਹ ਸਭ ਤੋਂ ਵੱਡੇ ਸਵਦੇਸ਼ੀ ਪੀਐੱਚਡਬਲਿਊਆਰ ਹੈ। ਇਹ ਆਪਣੀ ਤਰ੍ਹਾਂ ਦੇ ਪਹਿਲੇ ਰਿਐਕਟਰ ਹਨ ਜੋ ਦੁਨੀਆ ਦੇ ਸਰਬਸ਼੍ਰੇਸ਼ਠ ਰਿਐਕਟਰਾਂ ਦੀ ਤੁਲਨਾ ਵਿੱਚ ਉੱਨਤ ਸੁਰੱਖਿਆ ਸੁਵਿਧਾਵਾਂ ਨਾਲ ਲੈਸ ਹਨ। ਇਸ ਦੇ ਨਾਲ-ਨਾਲ ਇਹ ਦੋਨੋਂ ਰਿਐਕਟਰ ਪ੍ਰਤੀ ਵਰ੍ਹੇ ਲਗਭਗ 10.4 ਬਿਲੀਅਨ ਯੂਨਿਟ ਸਵੱਛ ਬਿਜਲੀ ਦਾ ਉਤਪਾਦਨ ਕਰਨਗੇ ਅਤੇ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਗੋਆ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਾਗਰ ਹਵੋਲੀ ਤੇ ਦਮਨ ਅਤੇ ਦਿਉ ਜਿਹੇ ਕਈ ਰਾਜਾਂ ਦੇ ਉਪਭੋਗਤਾਵਾਂ ਨੂੰ ਲਾਭਵੰਦ ਕਰਨਗੇ।

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ

ਵਰ੍ਹੇ 2014 ਦੇ ਬਾਅਦ ਤੋਂ, ਪ੍ਰਧਾਨ ਮੰਤਰੀ ਨੇ ਸੜਕ, ਰੇਲ, ਐਵੀਏਸ਼ਨ, ਟੂਰਿਜ਼ਮ, ਸਿੱਖਿਆ, ਸਿਹਤ, ਪੇਅਜਲ, ਸ਼ਹਿਰੀ ਵਿਕਾਸ ਅਤੇ ਸਵੱਛਤਾ ਜਿਹੇ ਮਹੱਤਵਪੂਰਨ ਖੇਤਰਾਂ ਦੇ ਲਈ ਕਈ ਵਿਕਾਸ ਪ੍ਰੋਜੈਕਟਸ ਸ਼ੁਰੂ ਕਰਕੇ ਵਾਰਾਣਸੀ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਦੇ ਕਾਇਆਕਲਪ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਇਸੇ ਦਿਸ਼ਾ ਵਿੱਚ ਇੱਕ ਹੋਰ ਕਦਮ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਵਾਰਾਣਸੀ ਵਿੱਚ 13,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

 

ਵਾਰਾਣਸੀ ਦੀ ਰੋਡ ਕਨੈਕਟੀਵਿਟੀ ਨੂੰ ਹੋਰ ਬਿਹਤਰ ਕਰਨ ਦੇ ਲਈ, ਪ੍ਰਧਾਨ ਮੰਤਰੀ ਐੱਨਐੱਚ-233 ਦੇ ਘਰਗਰਾ-ਬ੍ਰਿਜ-ਵਾਰਾਣਸੀ ਸੈਕਸ਼ਨ ਦੇ ਫੋਰ ਲੇਨ ਸਹਿਤ ਕਈ ਰੋਡ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਦੇ ਇਲਾਵਾ ਉਹ ਐੱਨਐੱਚ-56 ਦੇ ਸੁਲਤਾਨਪੁਰ-ਵਾਰਾਣਸੀ ਸੈਕਸ਼ਨ ਨੂੰ ਫੋਰ ਲੇਨ ਬਣਾਉਣਾ, ਪੈਕੇਜ-1; ਐੱਨਐੱਚ-19 ਦੇ ਵਾਰਾਣਸੀ-ਔਰੰਗਾਬਾਦ ਸੈਕਸ਼ਨ ਦੇ ਫੇਜ਼-1 ਨੂੰ ਛੇ ਲੇਨ ਬਣਾਉਣਾ; ਐੱਨਐੱਚ-35 ‘ਤੇ ਪੈਕੇਜ-1 ਵਾਰਾਣਸੀ-ਹਨੁਮਨਾ ਸੈਕਸ਼ਨ ਨੂੰ ਫੋਰ ਲੇਨ ਬਣਾਉਣਾ; ਅਤੇ ਵਾਰਾਣਸੀ-ਜੌਨਪੁਰ ਰੇਲ ਸੈਕਸ਼ਨ ‘ਤੇ ਬਾਬਤਪੁਰ ਦੇ ਨੇੜੇ ਆਰਓਬੀ ਸਹਿਤ ਵਾਰਾਣਸੀ-ਰਾਂਚੀ-ਕੋਲਕਾਤਾ ਐਕਸਪ੍ਰੈੱਸਵੇਅ ਪੈਕੇਜ-1 ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਣਗੇ।

ਇਸ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਨ ਦੇ ਲਈ, ਪ੍ਰਧਾਨ ਮੰਤਰੀ ਸੇਵਾਪੁਰੀ ਵਿੱਚ ਐੱਚਪੀਸੀਐੱਲ ਦੇ ਐੱਲਪੀਜੀ ਬੌਟਲਿੰਗ ਪਲਾਂਟ; ਯੂਪੀਐੱਸਆਈਡੀਏ ਐਗਰੋ ਪਾਰਕ ਕਰਖੀਯਾਓਂ ਵਿੱਚ ਬਨਾਸ ਕਾਸ਼ੀ ਸੰਕੁਲ ਮਿਲਕ ਪ੍ਰੋਸੈੱਸਿੰਗ ਯੂਨਿਟ; ਯੂਪੀਐੱਸਆਈਡੀਏ ਐਗਰੋ ਪਾਰਕ, ਕਰਖੀਯਾਓਂ ਵਿੱਚ ਵਿਭਿੰਨ ਬੁਨਿਆਦੀ ਢਾਂਚੇ ਦਾ ਕਾਰਜ ਅਤੇ ਬੁਨਕਰਾਂ ਦੇ ਲਈ ਰੇਸ਼ਮੀ ਕੱਪੜਾ ਛਪਾਈ ਸਾਧਾਰਣ ਸੁਵਿਧਾ ਕੇਂਦਰ (common facility centre) ਦਾ ਵੀ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਕਈ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਜਿਨ੍ਹਾਂ ਵਿੱਚ ਰਮਨਾ ਵਿੱਚ ਐੱਨਟੀਪੀਸੀ ਦੁਆਰਾ ਸ਼ਹਿਰੀ ਕਚਰੇ ਤੋਂ ਚਾਰਕੋਲ ਪਲਾਂਟ; ਸਿਸ-ਵਰੁਣ ਖੇਤਰ ਵਿੱਚ ਵਾਟਰ ਸਪਲਾਈ  ਨੈੱਟਵਰਕ ਦਾ ਅੱਪਗ੍ਰੇਡੇਸ਼ਨ; ਅਤੇ ਐੱਸਟੀਪੀ ਤੇ ਸੀਵਰੇਜ ਪੰਪਿੰਗ ਸਟੇਸ਼ਨਾਂ ਦੀ ਔਨਲਾਈਨ ਵੇਸਟ ਨਿਗਰਾਨੀ ਅਤੇ ਐੱਸਸੀਏਡੀਏ ਸਵੈਚਾਲਨ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਵਾਰਾਣਸੀ ਦੇ ਸੁੰਦਰੀਕਰਣ ਦੇ ਲਈ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ ਜਿਨ੍ਹਾਂ ਵਿੱਚ ਤਲਾਬਾਂ ਦੇ ਕਾਇਆਕਲਪ ਅਤੇ ਪਾਰਕਾਂ ਦੇ ਪੁਨਰਵਿਕਾਸ ਪ੍ਰੋਜੈਕਟ ਅਤੇ 3-ਡੀ ਸ਼ਹਿਰੀ ਡਿਜੀਟਲ ਮੈਪ ਅਤੇ ਡੇਟਾਬੇਸ ਦੇ ਡਿਜ਼ਾਈਨ ਤੇ ਵਿਕਾਸ ਦੇ ਪ੍ਰੋਜੈਕਟ ਵੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਟੂਰਿਜ਼ਮ ਅਤੇ ਅਧਿਆਤਮਿਕ ਟੂਰਿਜ਼ਮ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਦਸ ਅਧਿਆਤਮਿਕ ਯਾਤਰਾਵਾਂ ਦੇ ਨਾਲ ਪੰਚਕੋਸ਼ੀ ਪਰਿਕ੍ਰਮਾ ਮਾਰਗ ਅਤੇ ਪਾਵਨ ਪਥ ਦੇ ਪੰਜ ਪੜਾਵਾਂ ਵਿੱਚ ਜਨਤਕ ਸੁਵਿਧਾਵਾਂ ਦਾ ਪੁਨਰਵਿਕਾਸ, ਵਾਰਾਣਸੀ ਅਤੇ ਅਯੁੱਧਿਆ ਦੇ ਲਈ ਇਨਲੈਂਡ ਵਾਟਰਵੇਅਜ਼ ਅਥਾਰਿਟੀ ਆਵ੍ ਇੰਡੀਆ (ਆਈਡਬਲਿਊਏਆਈ) ਦੁਆਰਾ ਪ੍ਰਦਾਨ ਕੀਤੇ ਗਏ ਇਲੈਕਟ੍ਰਿਕ ਕੈਟਾਮਰਨ ਜਹਾਜ ਦੀ ਸ਼ੁਰੂਆਤ ਅਤੇ ਸੱਤ ਚੇਂਜ ਰੂਮ ਫਲੋਟਿੰਗ ਜੇੱਟੀਜ਼ ਅਤੇ ਚਾਰ ਕਮਿਊਨਟੀ ਜੇੱਟੀਜ਼ ਸ਼ਾਮਲ ਹਨ। ਇਲੈਕਟ੍ਰਿਕ ਕੈਟਾਮਰਨ ਗ੍ਰੀਨ ਐਨਰਜੀ ਦੇ ਉਪਯੋਗ ਨਾਲ ਗੰਗਾ ਵਿੱਚ ਟੂਰਿਜ਼ਮ ਦੇ ਅਨੁਭਵ ਨੂੰ ਵਧਾਏਗਾ। ਪ੍ਰਧਾਨ ਮੰਤਰੀ ਵਿਭਿੰਨ ਸ਼ਹਿਰਾਂ ਵਿੱਚ ਆਈਡਬਲਿਊਏਆਈ ਦੇ ਤੇਰ੍ਹਾਂ (13) ਕਮਿਊਨਿਟੀ ਜੇੱਟੀਜ਼ ਅਤੇ ਬਲੀਆ ਵਿੱਚ ਤੇਜ਼ ਪੋਂਟੂਨ ਉਦਘਾਟਨ ਤੰਤਰ ਦਾ ਨੀਂਹ ਪੱਥਰ ਵੀ ਰੱਖਣਗੇ।

ਵਾਰਾਣਸੀ ਦੇ ਪ੍ਰਸਿੱਧ ਕੱਪੜਾ ਖੇਤਰ ਨੂੰ ਪ੍ਰੋਤਸਾਹਨ ਦੇਣ ਦੇ ਲਈ ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਨੈਸ਼ਨਲ ਇੰਸਟੀਟਿਊਟ ਆਵ੍ ਫੈਸ਼ਨ ਟੈਕਨੋਲੋਜੀ (ਨਿਫਟ) ਦਾ ਨੀਂਹ ਪੱਥਰ ਰੱਖਣਗੇ। ਇਹ ਨਵਾਂ ਸੰਸਥਾਨ ਕੱਪੜਾ ਖੇਤਰ ਵਿੱਚ ਸਿੱਖਿਆ ਅਤੇ ਟ੍ਰੇਨਿੰਗ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰੇਗਾ।

ਸਿਹਤ ਬੁਨੀਆਦੀ ਢਾਂਚੇ ਨੂੰ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਇੱਕ ਨਵੇਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣਗੇ। ਉਹ ਬੀਐੱਚਯੂ ਵਿੱਚ ਨੈਸ਼ਨਲ ਸੈਂਟਰ ਆਵ੍ ਏਜਿੰਗ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਸਿਗਰਾ ਸਪੋਰਟਸ ਸਟੇਡੀਅਮ ਫੇਜ਼-1 ਅਤੇ ਜ਼ਿਲ੍ਹਾ ਰਾਈਫਲ ਸ਼ੂਟਿੰਗ ਰੇਂਜ ਦਾ ਉਦਘਾਟਨ ਕਰਨਗੇ, ਜੋ ਸ਼ਹਿਰ ਵਿੱਚ ਖੇਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ।

ਪ੍ਰਧਾਨ ਮੰਤਰੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸਵਤੰਤਰਤਾ ਸਭਾਗਾਰ ਵਿੱਚ ਪੁਰਸਕਾਰ ਵੰਡ ਸਮਾਰੋਹ ਵਿੱਚ ਕਾਸ਼ੀ ਸੰਸਦ ਗਿਆਨ ਪ੍ਰਤੀਯੋਗਿਤਾ, ਕਾਸ਼ੀ ਸੰਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਅਤੇ ਕਾਸ਼ੀ ਸੰਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਉਹ ਵਾਰਾਣਸੀ ਦੇ ਸੰਸਕ੍ਰਿਤ ਵਿਦਿਆਰਤੀਆਂ ਨੂੰ ਕਿਤਾਬਾਂ; ਵਰਦੀ ਸੈੱਟ, ਸੰਗੀਤ ਯੰਤਰ ਅਤੇ ਯੋਗਤਾ ਸਬੰਧੀ ਸਕਾਲਰਸ਼ਿਪ ਵੀ ਪ੍ਰਦਾਨ ਕਰਨਗੇ। ਉਹ ਕਾਸ਼ੀ ਸੰਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਗੈਲਰੀ ਦਾ ਵੀ ਦੌਰਾ ਕਰਨਗੇ ਅਤੇ ਪ੍ਰਤੀਭਾਗੀਆਂ ਦੇ ਨਾਲ “ਸੰਵਰਤੀ ਕਾਸ਼ੀ” ਵਿਸ਼ੇ ‘ਤੇ ਉਨ੍ਹਾਂ ਦੀਆਂ ਫੋਟੋਗ੍ਰਾਫ ਐਂਟਰੀਆਂ ਦੇ ਨਾਲ ਗੱਲਬਾਤ ਕਰਨਗੇ।

 ਪ੍ਰਧਾਨ ਮੰਤਰੀ ਬੀਐੱਚਯੂ ਦੇ ਕੋਲ ਸੀਰ ਗੋਵਰਧਨਪੁਰ ਵਿੱਚ ਸੰਤ ਗੁਰੂ ਰਵੀਦਾਸ ਜਨਮਸਥਲੀ ਮੰਦਿਰ ਦੇ ਨਿਕਟ ਰਵੀਦਾਸ ਪਾਰਕ ਵਿੱਚ ਸੰਤ ਰਵੀਦਾਸ ਦੀ ਨਵ ਸਥਾਪਿਤ ਪ੍ਰਤਿਮਾ ਦਾ ਉਦਘਾਟਨ ਕਰਨਗੇ। ਉਹ ਸੰਤ ਰਵੀਦਾਸ ਜਨਮਸਥਲੀ ਦੇ ਆਸਪਾਸ ਲਗਭਗ 32 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ ਅਤੇ ਲਗਭਗ 62 ਕਰੋੜ ਰੁਪਏ ਦੀ ਲਾਗਤ ਨਾਲ ਸੰਤ ਰਵੀਦਾਸ ਮਿਊਜ਼ੀਅਮ ਅਤੇ ਪਾਰਕ ਦੇ ਸੁੰਦਰੀਕਰਣ ਦਾ ਨੀਂਹ ਪੱਥਰ ਵੀ ਰੱਖਣਗੇ।

***


ਡੀਐੱਸ/ਐੱਲਪੀ/ਐੱਸਟੀ



(Release ID: 2008226) Visitor Counter : 47