ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜੈਨ ਸੰਤ ਆਚਾਰਿਆ ਸ਼੍ਰੀ 108 ਵਿਦਿਯਾਸਾਗਰ ਜੀ ਮਹਾਰਾਜ (Jain seer Acharya Shri 108 Vidyasagar Ji Maharaj) ਦੇ ਸਮਾਧੀ ਲੈਣ ‘ਤੇ ਗਹਿਰਾ ਦੁਖ ਵਿਅਕਤ ਕੀਤਾ

प्रविष्टि तिथि: 18 FEB 2024 10:58AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੈਨ ਸੰਤ ਆਚਾਰਿਆ ਵਿਦਿਯਾਸਾਗਰ ਜੀ ਮਹਾਰਾਜ  ਦੇ ਸਮਾਧੀ ਲੈਣ ‘ਤੇ ਗਹਿਰਾ ਦੁਖ ਵਿਅਕਤ ਕੀਤਾ।

ਸ਼੍ਰੀ ਮੋਦੀ ਨੇ ਕਿਹਾ ਕਿ ਆਚਾਰਿਆ ਸ਼੍ਰੀ 108 ਵਿਦਿਯਾਸਾਗਰ ਜੀ ਮਹਾਰਾਜ ਦਾ ਦੇਹਾਂਤ ਦੇਸ਼ ਦੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਲੋਕਾਂ ਵਿੱਚ ਅਧਿਆਤਮਿਕ ਜਾਗ੍ਰਿਤੀ ਦੇ ਲਈ ਆਚਾਰਿਆ ਜੀ ਦੇ ਵਡਮੁੱਲੇ ਪ੍ਰਯਾਸਾਂ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ। ਸ਼੍ਰੀ ਮੋਦੀ ਨੇ ਅੱਗੇ ਕਿਹਾ, ਉਹ ਜੀਵਨ ਭਰ ਗ਼ਰੀਬੀ ਹਟਾਉਣ ਦੇ ਨਾਲ-ਨਾਲ ਸਮਾਜ ਵਿੱਚ ਸਿਹਤ ਅਤੇ ਸਿੱਖਿਆ ਨੂੰ ਹੁਲਾਰਾ ਦੇਣ ਵਿੱਚ ਜੁਟੇ ਰਹੇ।

ਪ੍ਰਧਾਨ ਮੰਤਰੀ ਨੇ ਪਿਛਲੇ ਵਰ੍ਹੇ ਛੱਤੀਸਗੜ੍ਹ ਦੇ ਚੰਦਰਗਿਰੀ ਜੈਨ ਮੰਦਿਰ ਵਿੱਚ ਆਚਾਰਿਆ ਸ਼੍ਰੀ 108 ਵਿਦਿਯਾਸਾਗਰ ਜੀ ਮਹਾਰਾਜ ਦੇ ਨਾਲ ਆਪਣੀ ਮੁਲਾਕਾਤ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਉਹ ਮੁਲਾਕਾਤ ਉਨ੍ਹਾਂ ਦੇ ਲਈ ਅਭੁੱਲਣਯੋਗ ਰਹੇਗਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 “ਆਚਾਰਿਆ ਸ਼੍ਰੀ 108 ਵਿਦਿਯਾਸਾਗਰ ਜੀ ਮਹਾਰਾਜ ਜੀ ਦਾ ਬ੍ਰਹਮਲੀਨ ਹੋਣਾ (ਸਮਾਧੀ ਲੈਣਾ) ਦੇਸ਼ ਦੇ ਲਈ ਇੱਕ ਅਪੂਰਣਯੋਗ ਘਾਟਾ ਹੈ। ਲੋਕਾਂ ਵਿੱਚ ਅਧਿਆਤਮਿਕ ਜਾਗ੍ਰਿਤੀ ਦੇ ਲਈ ਉਨ੍ਹਾਂ ਦੇ ਵਡਮੁੱਲੇ ਪ੍ਰਯਾਸ ਸਦਾ ਯਾਦ ਕੀਤੇ ਜਾਣਗੇ। ਉਹ ਜੀਵਨ ਭਰ ਗ਼ਰੀਬੀ ਹਟਾਉਣ ਦੇ ਨਾਲ-ਨਾਲ ਸਮਾਜ ਵਿੱਚ ਸਿਹਤ ਅਤੇ ਸਿੱਖਿਆ ਨੂੰ ਹੁਲਾਰਾ ਦੇਣ ਵਿੱਚ ਜੁਟੇ ਰਹੇ। ਇਹ ਮੇਰਾ ਸੁਭਾਗ ਹੈ ਕਿ ਮੈਨੂੰ ਨਿਰੰਤਰ ਉਨ੍ਹਾਂ ਦਾ ਆਸ਼ੀਰਵਾਦ ਮਿਲਦਾ ਰਿਹਾ। ਪਿਛਲੇ ਵਰ੍ਹੇ ਛੱਤੀਸਗੜ੍ਹ ਦੇ ਚੰਦਰਗਿਰੀ ਜੈਨ ਮੰਦਿਰ ਵਿੱਚ ਉਨ੍ਹਾਂ ਨਾਲ ਮੁਲਾਕਾਤ ਮੇਰੇ ਲਈ ਅਭੁੱਲ ਰਹੇਗੀ। ਤਦ ਆਚਾਰਿਆ ਜੀ ਤੋਂ ਮੈਨੂੰ ਭਰਪੂਰ ਪਿਆਰ ਅਤੇ ਅਸ਼ੀਰਵਾਦ ਪ੍ਰਾਪਤ ਹੋਇਆ ਸੀ। ਸਮਾਜ ਦੇ ਲਈ ਉਨ੍ਹਾਂ ਦਾ ਅਪ੍ਰਤਿਮ (ਵਡਮੁੱਲਾ) ਯੋਗਦਾਨ ਦੇਸ਼ ਦੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦਾ ਰਹੇਗਾ।”

"ਮੇਰੇ ਵਿਚਾਰ ਅਤੇ ਪ੍ਰਾਰਥਨਾਵਾਂ ਆਚਾਰਿਆ ਸ਼੍ਰੀ 108 ਵਿਦਿਯਾਸਾਗਰ ਜੀ ਮਹਾਰਾਜ ਜੀ ਦੇ ਅਣਗਿਣਤ ਸ਼ਰਧਾਲੂਆਂ ਦੇ ਨਾਲ ਹਨ। ਉਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੁਆਰਾ ਸਮਾਜ ਲਈ ਉਨ੍ਹਾਂ ਦੇ ਵਡਮੁੱਲੇ ਯੋਗਦਾਨ, ਖਾਸ ਕਰਕੇ ਲੋਕਾਂ ਵਿੱਚ ਅਧਿਆਤਮਿਕ ਜਾਗ੍ਰਿਤੀ ਲਈ ਉਨ੍ਹਾਂ ਦੇ ਯਤਨਾਂ, ਗ਼ਰੀਬੀ ਹਟਾਉਣ, ਸਿਹਤ ਸੰਭਾਲ਼, ਸਿੱਖਿਆ ਅਤੇ ਹੋਰ ਆਦਿ ਦੇ ਲਈ ਉਨ੍ਹਾਂ ਦੇ ਕਾਰਜਾਂ ਨੂੰ ਯਾਦ ਕੀਤਾ ਜਾਵੇਗਾ। ।

ਮੈਨੂੰ ਵਰ੍ਹਿਆਂ ਤੋਂ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਮਾਣ ਮਿਲਿਆ। ਮੈਂ ਪਿਛਲੇ ਵਰ੍ਹੇ ਛੱਤੀਸਗੜ੍ਹ ਦੇ ਡੋਂਗਰਗੜ੍ਹ ਵਿਖੇ ਚੰਦਰਗਿਰੀ ਜੈਨ ਮੰਦਿਰ ਦੀ ਯਾਤਰਾ ਨੂੰ ਕਦੇ ਨਹੀਂ ਭੁੱਲ ਸਕਦਾ। ਉਸ ਸਮੇਂ, ਮੈਂ ਆਚਾਰਿਆ ਸ਼੍ਰੀ 108 ਵਿਦਿਯਾਸਾਗਰ ਜੀ ਮਹਾਰਾਜ ਜੀ ਨਾਲ ਸਮਾਂ ਬਿਤਾਇਆ ਸੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਸੀ।”

 

***************

ਡੀਐੱਸ/ਐੱਸਟੀ  


(रिलीज़ आईडी: 2006948) आगंतुक पटल : 104
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam